ਦੇਸ਼ ਦੀ ਮਹੱਤਵਪੂਰਨ ਦਾਖਲਾ ਪ੍ਰੀਖਿਆ ਨੀਟ ਦਾ ਵਿਵਾਦਾਂ ’ਚ ਘਿਰ ਜਾਣਾ ਬੇਹੱਦ ਚਿੰਤਾਜਨਕ ਤੇ ਦੁਖਦਾਈ ਹੈ ਜਿਸ ਨੇ ਲੱਖਾਂ ਵਿਦਿਆਰਥੀਆਂ ਦੇ ਮਨ ’ਚ ਅਨਿਸ਼ਚਿਤਤਾ ਦੇ ਭਾਵ ਪੈਦਾ ਕਰ ਦਿੱਤੇ ਹਨ ਹੁਣ ਕਾਬਲ ਉਮੀਦਵਾਰ ਨੂੰ ਵੀ ਭਰੋਸਾ ਨਹੀਂ ਕਿ ਉਸ ਦੇ ਗਿਆਨ ਦੀ ਕਸੌਟੀ ਕਿਹੜੀ ਹੈ ਪੇਪਰ ਲੀਕ ਹੋਣ ਦੇ ਦੋਸ਼ ਲੱਗ ਰਹੇ ਹਨ। ਸਰਕਾਰ ਵੀ ਇਸ ਗੱਲ ਨੂੰ ਮੰਨ ਰਹੀ ਹੈ ਕਿ ਛੇ ਸੈਂਟਰਾਂ ’ਤੇ ਗੜਬੜ ਹੋਈ ਹੈ ਮਾਮਲਾ ਇੱਕ ਕੋਚਿੰਗ ਸੈਂਟਰ ਦੇ ਵਿਦਿਆਰਥੀਆਂ ਦਾ ਉੱਪਰਲੇ ਰੈਂਕ ਹਾਸਲ ਕਰਨ ’ਤੇ ਵੀ ਸਵਾਲ ਉਠਾਏ ਜਾ ਰਹੇ ਹਨ। (NEET Exam)
ਇਹ ਵੀ ਪੜ੍ਹੋ : ਦੋ ਦਿਨ ਪਹਿਲਾਂ ਗਏ ਭਾਰਤੀ ਨੌਜਵਾਨ ਦੀ ਕੈਨੇਡਾ ’ਚ ਮੌਤ
ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਹੈ। ਆਖ਼ਰ ਸਰਕਾਰ ਨੇ ਰਿਆਇਤੀ ਅੰਕ (ਗੇ੍ਰਸ ਮਾਰਕ) ਵਾਪਸ ਲੈ ਕੇ 1500 ਤੋਂ ਵੱਧ ਵਿਦਿਆਰਥੀਆਂ ਨੂੰ ਦੁਬਾਰਾ ਪ੍ਰੀਖਿਆ ਦਾ ਮੌਕਾ ਦਿੱਤਾ ਹੈ ਹਾਲ ਦੀ ਘੜੀ ਭਾਵੇਂ ਇਸ ਮਾਮਲੇ ’ਚ ਕੋਈ ਘਪਲਾ ਸਾਹਮਣੇ ਨਹੀਂ ਆਇਆ ਪਰ ਪ੍ਰੀਖਿਆ ’ਤੇ ਉੱਠੀ ਉਂਗਲ ਨੇ ਸਥਿਤੀ ਦੁਵਿਧਾ ਵਾਲੀ ਬਣਾ ਦਿੱਤੀ ਹੈ। ਲੋਕ ਕੁਝ ਕੋਚਿੰਗ ਸੈਂਟਰਾਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਣ ਲੱਗ ਪਏ ਹਨ ਦੂਜੇ ਪਾਸੇ ਵਿਦਿਆਰਥੀ ਇਹ ਸੋਚ ਕੇ ਨਿਰਾਸ਼ ਹਨ। ਕਿ ਮਿਹਨਤ ਦੇ ਬਾਵਜੂਦ ਪਾਸ ਕੋਈ ਹੋਰ ਵੀ ਹੋ ਸਕਦਾ ਹੈ। (NEET Exam)
ਭਾਵੇਂ ਨੀਟ ਕਰਵਾਉਣ ਲਈ ਨੈਸ਼ਨਲ ਟੈਸਟਿੰਗ ਏਜੰਸੀ (ਐਨਈਏ) ਨੇ ਕੁਝ ਵੀ ਗਲਤ ਨਾ ਹੋਣ ਦਾ ਦਾਅਵਾ ਕੀਤਾ ਹੈ ਫਿਰ ਵੀ ਜਿੰਨੇ ਵੱਡੇ ਪੱਧਰ ’ਤੇ ਇਹ ਮਾਮਲਾ ਚਰਚਾ ’ਚ ਆਇਆ ਇਸ ਨੇ ਪ੍ਰੀਖਿਆ ਦੀ ਚਮਕ ਫਿੱਕੀ ਪਾਈ ਹੈ ਇਸ ਤੋਂ ਪਹਿਲਾਂ ਰਾਜਸਥਾਨ ’ਚ ਅਧਿਆਪਕ ਭਰਤੀਆਂ ਦੀ ਪ੍ਰੀਖਿਆ ਤਾਂ ਮਜ਼ਾਕ ਬਣ ਕੇ ਰਹਿ ਗਈ ਸੀ ਪ੍ਰੀਖਿਆ ’ਚ ਗੜਬੜੀ ਕਰਨਾ ਇੱਕ ਧੰਦਾ ਜਿਹਾ ਹੀ ਬਣ ਗਿਆ ਸੀ ਡਾਕਟਰੀ ਪੇਸ਼ਾ ਬਹੁਤ ਹੀ ਮਹੱਤਵਪੂਰਨ ਹੈ ਜਿਸ ਨੇ ਮਨੁੱਖੀ ਜ਼ਿੰਦਗੀਆਂ ਨੂੰ ਬਚਾਉਣਾ ਹੈ ਕੇਂਦਰ ਸਰਕਾਰ ਨੂੰ ਠੋਸ ਕਦਮ ਚੁੱਕ ਕੇ ਇਸ ਪ੍ਰੀਖਿਆ ਦੀ ਸ਼ਾਨ ਬਹਾਲ ਕਰਨੀ ਚਾਹੀਦੀ ਹੈ। (NEET Exam)