ਮੁੰਬਈ ਕਰਾਈਮ ਬਰਾਂਚ ਦਾ ਐਸਪੀ ਦੱਸ ਕੇ ਨੌਸਰਬਾਜ਼ ਨੇ 12 ਲੱਖ ਦੀ ਕੀਤੀ ਧੋਖਾਧੜੀ

Fraud
ਮੁੰਬਈ ਕਰਾਈਮ ਬਰਾਂਚ ਦਾ ਐਸਪੀ ਦੱਸ ਕੇ ਨੌਸਰਬਾਜ਼ ਨੇ 12 ਲੱਖ ਦੀ ਕੀਤੀ ਧੋਖਾਧੜੀ

ਮਲੇਸ਼ੀਆ ’ਚ ਨਸ਼ੀਲਾ ਪਦਾਰਥ ਤੇ ਚਾਰ ਪਾਕਿਸਤਾਨੀ ਪਾਸਪੋਰਟ ਭੇਜੇ ਜਾਣ ਦਾ ਡਰਾਵਾ ਦੇ ਕੇ ਹਾਸਿਲ ਕੀਤੀ ਰਕਮ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਇੱਕ ਨੌਸਰਬਾਜ਼ ਨੇ ਖੁਦ ਨੂੰ ਮੁੰਬਈ ਕ੍ਰਾਈਮ ਬਰਾਂਚ ਦਾ ਐਸਪੀ ਦੱਸ ਕੇ ਲੁਧਿਆਣਾ ਦੇ ਇੱਕ ਵਿਅਕਤੀ ਨਾਲ 12 ਲੱਖ ਰੁਪਏ ਤੋਂ ਵੱਧ ਦੀ ਧੋਖਾਧੜੀ ਕੀਤੀ ਹੈ। ਮਾਮਲੇ ਵਿੱਚ ਪੜਤਾਲ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਨੇ ਗੁਜਰਾਤ ਦੀ ਵਾਸਿਨੀ ਇੰਟਰਪ੍ਰਾਈਜ਼ਮ ਦੇ ਖਿਲਾਫ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। Fraud Alert

ਥਾਣਾ ਸਦਰ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਗੁਰਅਮਿਤੇਸ਼ ਸਿੰਘ ਵਾਸੀ ਬਸੰਤ ਐਵੇਨਿਊ ਨੇ ਦੱਸਿਆ ਕਿ ਦੁਪਹਿਰ ਵੇਲੇ ਉਸ ਨੂੰ ਇੱਕ ਫੋਨ ਆਇਆ। ਫੋਨਕਰਤਾ ਨੇ ਆਪਣਾ ਨਾਂਅ ਅਮਿਤ ਸ਼ਰਮਾ ਦੱਸਦਿਆਂ ਕਿਹਾ ਕਿ ਉਹ ਫੀਡੈਸਕ ਦਾ ਮੁਲਾਜ਼ਮ ਹੈ ਅਤੇ ਉਨ੍ਹਾਂ (ਗੁਰਅਮਿਤੇਸ਼ ਸਿੰਘ) ਨੇ ਕੁੱਝ ਇਤਰਾਜ਼ਯੋਗ ਚੀਜ਼ਾਂ ਪਾਰਸਲ ਦੇ ਜ਼ਰੀਏ ਭੇਜੀਆਂ ਹਨ। ਸ਼ਿਕਾਇਤਕਰਤਾ ਨੂੂੰ ਪੂਰੀ ਤਰ੍ਹਾਂ ਡਰਾ ਕੇ ਨੋਸਰਬਾਜ ਨੇ ਆਖਿਆ ਕਿ ਪਾਰਸਲ ਭੇਜਣ ਲਈ ਉਨ੍ਹਾਂ ਦੇ ਆਧਾਰ ਕਾਰਡ ਦੀ ਵਰਤੋਂ ਕੀਤੀ ਗਈ।

ਇਹ ਵੀ ਪੜ੍ਹੋ: Sunam News: ਸੁਨਾਮ ਦਾ ਪੁਲ ਫਿਰ ਚਰਚਾ ‘ਚ, ਆਰਜੀ ਪੁਲ ਵੀ ਹੋਇਆ ਬੰਦ

ਫੋਨਕਰਤਾ ਨੇ ਕਿਹਾ ਕਿ ਹੋ ਸਕਦਾ ਹੈ ਕਿ ਕਿਸੇ ਵਿਅਕਤੀ ਨੇ ਉਨ੍ਹਾਂ ਨਾਲ ਫਰਾਡ ਕੀਤਾ ਹੋਵੇ। ਇੰਨੀ ਗੱਲ ਆਖ ਕੇ ਕਾਲਰ ਨੇ ਇਹ ਕਿਹਾ ਕਿ ਉਹ ਸ਼ਿਕਾਇਤ ਕਰਤਾ ਦੀ ਗੱਲ ਮੁੰਬਈ ਕ੍ਰਾਈਮ ਬਰਾਂਚ ਦੀ ਟੀਮ ਨਾਲ ਕਰਵਾ ਰਿਹਾ ਹੈ। ਅੱਗੋਂ ਖੁਦ ਨੂੰ ਮੁੰਬਈ ਕ੍ਰਾਈਮ ਬਰਾਂਚ ਦਾ ਐਸਪੀ ਦੱਸਣ ਵਾਲੇ ਵਿਅਕਤੀ ਨੇ ਸ਼ਿਕਾਇਤ ਕਰਤਾ ਨੂੰ ਡਰਾਵਾ ਦਿੱਤਾ ਕਿ ਉਸ ਵੱਲੋਂ ਮਲੇਸ਼ੀਆ ਭੇਜੇ ਗਏ ਪਾਰਸਲ ਵਿੱਚ 140 ਗ੍ਰਾਮ ਨਸ਼ੀਲਾ ਪਦਾਰਥ ਅਤੇ ਚਾਰ ਪਾਕਿਸਤਾਨੀ ਪਾਸਪੋਰਟ ਹਨ। ਗੁਰਅਮਿਤੇਸ਼ ਸਿੰਘ ਨੇ ਦੱਸਿਆ ਕਿ ਫੋਨਕਰਤਾ ਨੇ ਸਿੱਧੇ ਤੌਰ ’ਤੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਇਸ ਝਮੇਲੇ ਚੋਂ ਬਚਣਾ ਹੈ ਤਾਂ ਉਹ ਉਸ ਵੱਲੋਂ ਦੱਸੇ ਗਏ ਕੋਟਕ ਮਹਿੰਦਰਾ ਬੈਂਕ ਦੇ ਖਾਤੇ ਵਿੱਚ 12 ਲੱਖ 11 ਹਜਾਰ ਰੁਪਏ ਦੀ ਰਕਮ ਟਰਾਂਸਫਰ ਕਰ ਦੇਵੇ।

ਪੁਲਿਸ ਨੇ ਐਫਆਈਆਰ ਦਰਜ ਕਰਕੇ ਜਾਂਚ ਕੀਤੀ ਸ਼ੁਰੂ (Fraud Alert)

ਜਿਸ ’ਤੇ ਫੋਨ ਸੁਣਕੇ ਬੁਰੀ ਤਰ੍ਹਾਂ ਘਬਰਾਏ ਹੋਣ ਕਰਕੇ ਉਸ ਨੇ ਰਕਮ ਫੋਨਕਰਤਾ ਦੁਆਰਾ ਮੰਗੀ ਗਈ ਰਕਮ ਟਰਾਂਸਫਰ ਕਰ ਦਿੱਤੀ। ਰਕਮ ਟਰਾਂਸਫ਼ਰ ਕਰਨ ਤੋਂ ਕੁਝ ਸਮੇਂ ਬਾਅਦ ਉਸਨੂੰ ਮਹਿਸੂਸ ਹੋਇਆ ਕਿ ਉਸ ਨਾਲ ਠੱਗੀ ਹੋ ਗਈ ਹੈ। ਮਿਲੀ ਸ਼ਿਕਾਇਤ ’ਤੇ ਪੜਤਾਲ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਨੇ ਗੁਜਰਾਤ ਦੀ ਵਾਸਿਨੀ ਇੰਟਰਪ੍ਰਾਈਜ਼ਮ ਦੇ ਖਿਲਾਫ ਮੁਕੰਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਈਬਰ ਸੈਲ ਦੇ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਐਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। Fraud Alert