IND Vs USA : ਅਮਰੀਕਾ ਨੇ ਭਾਰਤ ਨੂੰ ਦਿੱਤਾ 111 ਦਾ ਟੀਚਾ

Arshdeep Singh
Arshdeep Singh

ਨਿਤੀਸ਼ ਕੁਮਾਰ ਨੇ 27 ਅਤੇ ਸਟੀਵਨ ਟੇਲਰ ਨੇ 24 ਦੌੜਾਂ ਬਣਾਈਆਂ

  • ਅਰਸ਼ਦੀਪ ਨੇ 4 ਅਤੇ ਹਾਰਦਿਕ ਨੇ 2 ਵਿਕਟਾਂ ਲਈਆਂ

(ਸਪੋਰਟਸ ਡੈਸਕ) ਨਿਊਯਾਰਕ। IND Vs USA ਟੀ-20 ਵਿਸ਼ਵ ਕੱਪ ਦੇ ਮੈਚ ਵਿੱਚ ਅਮਰੀਕਾ ਨੇ ਭਾਰਤ ਨੂੰ ਜਿੱਤ ਲਈ 111 ਦੌੜਾਂ ਦਾ ਟੀਚਾ ਦਿੱਤਾ ਹੈ। ਅਮਰੀਕਾ ਨੇ 20 ਓਵਰਾਂ ‘ਚ 8 ਵਿਕਟਾਂ ‘ਤੇ 110 ਦੌੜਾਂ ਬਣਾਈਆਂ। ਨਿਤੀਸ਼ ਕੁਮਾਰ ਨੇ ਸਭ ਤੋਂ ਵੱਧ 27 ਦੌੜਾਂ ਬਣਾਈਆਂ, ਜਦਕਿ ਸਟੀਵਨ ਟੇਲਰ ਨੇ 24 ਦੌੜਾਂ ਦਾ ਯੋਗਦਾਨ ਪਾਇਆ। ਇਸ ਤੋਂ ਇਲਾਵਾ ਕੋਈ ਬੱਲੇਬਾਜ਼ ਖਾਸ ਯੋਗਦਾਨ ਨਹੀਂ ਦੇ ਸਕਿਆ। ਭਾਰਤ ਵੱਲੋਂ ਸਭ ਤੋਂ ਵੱਧ ਵਿਕਟਾਂ ਅਰਸ਼ਦੀਪ ਸਿੰਘ ਨੇ 4 ਵਿਕਟਾਂ ਲਈਆਂ। ਹਾਰਦਿਕ ਪਾਂਡਿਆ ਨੂੰ 2 ਤੇ ਅਕਸਰ ਪਟੇਲ ਨੂੰ ਇੱਕ ਸਫਲਤਾ ਮਿਲੀ।

Arshdeep Singh

ਟੀ-20 ਵਿਸ਼ਵ ਕੱਪ ‘ਚ ਦੋਵਾਂ ਟੀਮਾਂ ਵਿਚਾਲੇ ਪਹਿਲਾ ਮੈਚ ਨਿਊਯਾਰਕ ਦੇ ਨਸਾਊ ਕਾਊਂਟੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਪਿਛਲੇ ਮੈਚ ਦੇ ਪਲੇਇੰਗ-11 ‘ਚ ਕੋਈ ਬਦਲਾਅ ਨਹੀਂ ਕੀਤਾ ਹੈ। ਇਸ ਦੇ ਨਾਲ ਹੀ ਅਮਰੀਕੀ ਟੀਮ ਨੇ ਦੋ ਬਦਲਾਅ ਕੀਤੇ ਹਨ। ਕਪਤਾਨ ਮੋਨੰਕ ਪਟੇਲ ਨਹੀਂ ਖੇਡ ਰਹੇ ਹਨ। ਭਾਰਤੀ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਪਹਿਲੇ ਓਵਰ ’ਚ ਹੀ ਦੋ ਵਿਕਟਾਂ ਲੈ ਲਈਆਂ ਹਨ। ਅਰਸ਼ਦੀਪ ਨੇ 3 ਦੌੜਾਂ ਦੇ ਕੇ ਦੋ  ਬੱਲੇਬਾਜ਼ਾਂ ਨੂੰ ਬਾਹਰ ਦਾ ਰਸਤਾ ਵਿਖਾਇਆ।

ਮੈਚ ਸਬੰਧੀ ਜਾਣਕਾਰੀ | IND vs USA

  • ਟੂਰਨਾਮੈਂਟ : ਟੀ20 ਪੁਰਸ਼ ਵਿਸ਼ਵ ਕੱਪ 2024
  • ਮੈਚ ਨੰਬਰ : 25, ਭਾਰਤ ਬਨਾਮ ਅਮਰੀਕਾ
  • ਮਿਤੀ : 12 ਜੂਨ
  • ਸਥਾਨ : ਨਸਾਓ ਕਾਉਂਟੀ ਕ੍ਰਿਕੇਟ ਸਟੇਡੀਅਮ, ਨਿਊਯਾਰਕ
  • ਸਮਾਂ : ਟਾਸ : 7:30 ਵਜੇ, ਮੈਚ ਸ਼ੁਰੂ : 8:00 ਵਜੇ

ਟੀ20 ਵਿਸ਼ਵ ਕੱਪ ’ਚ ਭਾਰਤ ਦੇ ਅਮਰੀਕਾ | IND vs USA

ਇਸ ਵਾਰ ਵਾਲਾ ਟੀ20 ਵਿਸ਼ਵ ਕੱਪ ਅਮਰੀਕਾ ਤੇ ਵੈਸਟਇੰਡੀਜ਼ ’ਚ ਖੇਡਿਆ ਜਾ ਰਿਹਾ ਹੈ। ਇਸ ਵਿਸ਼ਵ ਕੱਪ ’ਚ ਕੁਲ ਰਿਕਾਰਡ 20 ਟੀਮਾਂ ਹਿੱਸਾ ਲੈ ਰਹੀਆਂ ਹਨ। ਪੂਰੀਆਂ ਟੀਮਾਂ ਨੂੰ 4 ਗਰੁੱਪਾਂ ’ਚ ਵੰਡਿਆ ਗਿਆ ਹੈ। ਭਾਰਤ ਦੇ ਅਮਰੀਕਾ ਦੋਵੇਂ ਗਰੁੱਪ-ਏ ’ਚ ਹਨ। ਦੋਵਾਂ ਟੀਮਾਂ ਨੇ ਅੱਜ ਤੱਕ ਆਪਣੇ 2-2 ਮੁਕਾਬਲੇ ਖੇਡੇ ਹਨ। ਜਿਸ ਵਿੱਚ ਦੋਵਾਂ ਨੇ ਆਪਣੇ ਸਾਰੇ ਮੁਕਾਬਲੇ ਜਿੱਤੇ ਹਨ। ਅਮਰੀਕਾ ਨੇ ਆਪਣੇ ਮੁਕਾਬਲਿਆਂ ’ਚ ਕੈਨੇਡਾ ਤੇ ਪਾਕਿਸਤਾਨ ਨੂੰ ਹਰਇਆ ਹੈ, ਜਦਕਿ ਭਾਰਤੀ ਟੀਮ ਨੇ ਵੀ ਆਪਣੇ ਸ਼ੁਰੂਆਤੀ ਦੋਵੇਂ ਮੈਚ ਜਿੱਤੇ ਹਨ, ਭਾਰਤੀ ਟੀਮ ਨੇ ਆਇਰਲੈਂਡ ਤੇ ਪਾਕਿਸਤਾਨ ਨੂੰ ਹਰਾਇਆ ਹੈ। ਅੱਜ ਵਾਲਾ ਮੁਕਾਬਲਾ ਟੀਮਾਂ ਦਾ ਤੀਜਾ ਮੁਕਾਬਲਾ ਹੋਵੇਗਾ। (IND vs USA)

ਮੈਚ ਦੀ ਮਹੱਤਤਾ | IND vs USA

ਲੀਗ ਰਾਉਂਡ ’ਚ ਇਹ ਭਾਰਤੀ ਟੀਮ ਦਾ ਤੀਜਾ ਮੁਕਾਬਲਾ ਹੈ, ਤੇ ਭਾਰਤੀ ਟੀਮ ਨੇ ਆਪਣੇ ਸ਼ੁਰੂਆਤੀ ਦੋਵੇਂ ਮੈਚ ਜਿੱਤੇ ਹਨ। ਭਾਰਤ ਨੇ ਆਇਰਲੈਂਡ ਤੇ ਪਾਕਿਸਤਾਨ ਨੂੰ ਹਰਾਇਆ ਹੈ। ਜੇਕਰ ਭਾਰਤੀ ਟੀਮ ਅਮਰੀਕਾ ਖਿਲਾਫ ਅੱਜ ਵਾਲਾ ਮੈਚ ਜਿੱਤ ਜਾਂਦੀ ਹੈ ਤਾਂ ਉਹ ਸੁਪਰ-8 ਲਈ ਕੁਆਲੀਫਾਈ ਕਰ ਜਾਵੇਗੀ ਤੇ ਇਹ ਹੀ ਸਮੀਕਰਨ ਅਮਰੀਕਾ ਲਈ ਵੀ ਹੈ।IND vs USA

 

ਮੌਸਮ ਸਬੰਧੀ ਜਾਣਕਾਰੀ ਤੇ ਟਾਸ ਦਾ ਰੋਲ | IND vs USA

ਨਿਊਯਾਰਕ ’ਚ ਜੇਕਰ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਅੱਜ ਨਿਊਯਾਰਕ ’ਚ ਮੌਸਮ ਸਾਫ ਰਹੇਗਾ, ਪਰ ਬੱਦਲ ਜ਼ਰੂਰ ਛਾਏ ਰਹਿਣਗੇ। ਜਿਸ ਤਰ੍ਹਾਂ ਭਾਰਤ ਤੇ ਪਾਕਿਸਤਾਨ ਵਿਚਕਾਰ ਹੋਏ ਮੈਚ ਦੌਰਾਨ ਮੀਂਹ ਪਿਆ ਸੀ ਉਸ ਤਰ੍ਹਾਂ ਦਾ ਅੱਜ ਕੁਝ ਵੀ ਵੇਖਣ ਨੂੰ ਨਹੀਂ ਮਿਲੇਗਾ। ਬਾਕੀ ਜੇਕਰ ਪਿੱਚ ਦੀ ਗੱਲ ਕੀਤੀ ਜਾਵੇ ਤਾਂ ਪਿੱਚ ਪਹਿਲਾਂ ਦੀ ਤਰ੍ਹਾਂ ਹੀ ਹੈ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਬੱਲੇਬਾਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ, ਉਸ ਤਰ੍ਹਾਂ ਹੀ ਅੱਜ ਵੀ ਇਸ ਤਰ੍ਹਾਂ ਹੀ ਵੇਖਣ ਨੂੰ ਮਿਲੇਗਾ। (IND vs USA)

ਦੋਵਾਂ ਟੀਮਾਂ ਦੇ ਖਿਡਾਰੀਆਂ ’ਤੇ ਇੱਕ ਨਜ਼ਰ | IND vs USA

ਭਾਰਤ

  • ਕਪਤਾਨ ਰੋਹਿਤ ਸ਼ਰਮਾ : ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਅੱਜ ਤੱਕ ਟੀ20 ਮੈਚਾਂ ’ਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਕਪਤਾਨ ਨੇ ਟੀ20 ਮੈਚਾਂ ’ਚ 4039 ਦੌੜਾਂ ਬਣਾਈਆਂ ਹਨ ਤੇ ਜਿਸ ਵਿੱਚ 5 ਸੈਂਕੜੇ ਵਾਲੀਆਂ ਪਾਰੀਆਂ ਵੀ ਸ਼ਾਮਲ ਹੈ।
  • ਵਿਰਾਟ ਕੋਹਲੀ : ਕੋਹਲੀ ਟੂਰਨਾਮੈਂਟ ’ਚ ਇੱਕ ਹਜ਼ਾਰ ਤੋਂ ਜ਼ਿਆਦਾ ਦੌੜਾਂ ਬਣਾ ਚੂੱਕੇ ਹਨ। ਵਿਰਾਟ ਕੋਹਲੀ ਨੇ ਭਾਰਤ ’ਚ ਖੇਡੇ ਗਏ ਆਈਪੀਐੱਲ ’ਚ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਹੈ। ਕੋਹਲੀ ਨੇ ਟੀ20 ਵਿਸ਼ਵ ਕੱਪ ਦੇ 27 ਮੈਚਾਂ ’ਚ 14 ਅਰਧਸੈਂਕੜੇ ਜੜੇ ਹਨ।
  • ਜਸਪ੍ਰੀਤ ਬੁਮਰਾਹ : ਬੁਮਰਾਹ ਇਸ ਵਿਸ਼ਵ ਕੱਪ ’ਚ 5 ਵਿਕਟਾਂ ਲੈ ਚੁੱਕੇ ਹਨ। ਪਿਛਲੇ ਮੁਕਾਬਲੇ ’ਚ ਪਾਕਿਸਤਾਨ ਖਿਲਾਫ ਬੁਮਰਾਹ ਨੇ 3 ਵਿਕਟਾਂ ਲਈਆਂ ਸਨ ਤੇ ‘ਪਲੇਆਰ ਆਫ ਦਾ ਮੈਚ’ ਦਾ ਅਵਾਰਡ ਆਪਣੇ ਨਾਂਅ ਕੀਤਾ ਸੀ।

IND vs USA

  • ਅਰਸ਼ਦੀਪ ਸਿੰਘ : ਇਸ ਵਿਸ਼ਵ ਕੱਪ ’ਚ 3 ਵਿਕਟਾਂ ਲੈ ਚੁੱਕੇ ਹਨ। ਪਿਛਲੇ ਮੈਚ ’ਚ ਉਨ੍ਹਾਂ ਨੂੰ 1 ਵਿਕਟ ਮਿਲੀ ਸੀ। ਪਰ ਅਰਸ਼ਦੀਪ ਨੇ ਪਾਕਿਸਤਾਨ ਖਿਲਾਫ 20ਵਾਂ ਓਵਰ ਸੁੱਟਿਆ ਸੀ। ਇਸ ਓਵਰ ’ਚ ਪਾਕਿਸਤਾਨ ਨੂੰ 18 ਦੌੜਾਂ ਚਾਹੀਦੀਆਂ ਸਨ ਤੇ ਅਰਸ਼ਦੀਪ ਨੇ ਸਿਰਫ 11 ਹੀ ਦੌੜਾਂ ਦਿੱਤੀਆਂ ਸਨ ਤੇ ਭਾਰਤ ਨੂੰ ਮੈਚ ਜਿੱਤਵਾਇਆ ਸੀ।

ਅਮਰੀਕਾ

ਆਰੋਨ ਜੋਨਸ ਦੀ ਧਮਾਕੇਦਾਰ ਪਾਰੀ

ਟੀ-20 ਵਿਸ਼ਵ ਕੱਪ ਦਾ ਪਹਿਲਾ ਮੈਚ ਅਮਰੀਕਾ ਤੇ ਕੈਨੇਡਾ ਵਿਚਕਾਰ ਖੇਡਿਆ ਗਿਆ ਸੀ। ਅਮਰੀਕਾ ਨੇ ਟਾਸ ਜਿੱਤ ਕੇ ਗੇਂਦਬਾਜੀ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜੀ ਕਰਦਿਆਂ ਕੈਨੇਡਾ ਨੇ 5 ਵਿਕਟਾਂ ਗੁਆ ਕੇ 194 ਦੌੜਾਂ ਬਣਾਈਆਂ। ਨਵਨੀਤ ਧਾਲੀਵਾਲ ਨੇ 61 ਦੌੜਾਂ ਬਣਾਈਆਂ। ਅਮਰੀਕਾ ਦੀ ਸ਼ੁਰੂਆਤ ਖਰਾਬ ਰਹੀ। ਟੀਮ ਨੇ ਜੀਰੋ ਦੇ ਸਕੋਰ ’ਤੇ ਸਟੀਵਨ ਟੇਲਰ ਦੇ ਰੂਪ ’ਚ ਪਹਿਲੀ ਵਿਕਟ ਗੁਆ ਦਿੱਤੀ। ਇਸ ਤੋਂ ਬਾਅਦ ਬੱਲੇਬਾਜੀ ਕਰਨ ਆਏ ਆਰੋਨ ਜੋਨਸ ਨੇ ਮੈਚ ਦਾ ਰੁਖ ਬਦਲ ਦਿੱਤਾ। ਉਨ੍ਹਾਂ ਨੇ 40 ਗੇਂਦਾਂ ’ਤੇ 94 ਦੌੜਾਂ ਬਣਾਈਆਂ। ਇਸ ਪਾਰੀ ’ਚ 10 ਛੱਕੇ ਤੇ 4 ਚੌਕੇ ਸ਼ਾਮਲ ਰਹੇ ਤੇ ਅਮਰੀਕਾ ਨੇ ਇਹ ਮੈਚ 7 ਵਿਕਟਾਂ ਨਾਲ ਜਿੱਤ ਲਿਆ।

ਸੌਰਭ ਦਾ ਸੁਪਰ ਓਵਰ

ਅਮਰੀਕਾ ਤੇ ਪਾਕਿਸਤਾਨ ਵਿਚਾਲੇ 11 ਜੂਨ ਨੂੰ ਖੇਡਿਆ ਗਿਆ ਮੈਚ ਇਤਿਹਾਸਕ ਬਣ ਗਿਆ ਸੀ। ਅਮਰੀਕਾ ਨੇ ਟਾਸ ਜਿੱਤ ਕੇ ਗੇਂਦਬਾਜੀ ਦਾ ਫੈਸਲਾ ਕੀਤਾ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ 159 ਦੌੜਾਂ ਬਣਾਈਆਂ। ਪਿੱਛਾ ਕਰਨ ਆਈ ਅਮਰੀਕਾ ਦੀ ਟੀਮ ਦੇ ਕਪਤਾਨ ਮੋਨੰਕ ਪਟੇਲ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਮੈਚ 20ਵੇਂ ਓਵਰ ’ਚ ਟਾਈ ਹੋ ਗਿਆ। ਮੈਚ ਸੁਪਰ ਓਵਰ ’ਚ ਚਲਾ ਗਿਆ।

ਅਮਰੀਕਾ ਨੇ ਸੁਪਰ ਓਵਰ ’ਚ 18 ਦੌੜਾਂ ਬਣਾਈਆਂ। ਕਪਤਾਨ ਮੋਨੰਕ ਪਟੇਲ 18 ਦੌੜਾਂ ਬਚਾ ਕੇ ਸੌਰਭ ਨੂੰ ਬੋਲਡ ਕਰ ਦਿੱਤਾ। ਸੌਰਭ ਨੇ ਸੁਪਰ ਓਵਰ ’ਚ ਸਿਰਫ 13 ਦੌੜਾਂ ਦਿੱਤੀਆਂ ਤੇ ਇਸ ਵਿਸ਼ਵ ਕੱਪ ’ਚ ਅਮਰੀਕਾ ਨੇ ਪਾਕਿਸਤਾਨ ਨੂੰ ਹਰਾਇਆ। ਸੌਰਭ ਮੈਚ ਦੇ ਸੁਪਰ ਹੀਰੋ ਬਣੇ। ਮੁੰਬਈ ’ਚ ਜਨਮੇ ਤੇ ਭਾਰਤ ਲਈ ਅੰਡਰ-19 ਤੇ ਰਣਜੀ ਖੇਡ ਚੁੱਕੇ ਸੌਰਭ ਨੇ ਟੀ-20 ਇੰਟਰਨੈਸ਼ਨਲ ’ਚ 11 ਵਿਕਟਾਂ ਲਈਆਂ ਹਨ। ਅੱਜ ਵੀ ਉਹ ਵਧੀਆ ਪ੍ਰਦਰਸ਼ਨ ਕਰ ਸਕਦੇ ਹਨ।

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | IND vs USA

ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ/ਸੰਜੂ ਸੈਮਸਨ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ/ਸ਼ਿਵਮ ਦੂਬੇ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ।

ਅਮਰੀਕਾ : ਮੋਨੰਕ ਪਟੇਲ (ਕਪਤਾਨ), ਆਰੋਨ ਜੋਨਸ, ਐਂਡਰੀਜ ਗੌਸ, ਕੋਰੀ ਐਂਡਰਸਨ, ਅਲੀ ਖਾਨ, ਹਰਮੀਤ ਸਿੰਘ, ਨਿਤੀਸ਼ ਕੁਮਾਰ, ਨੋਸਟੁਸ ਕੇਨਜਿਗੇ, ਸੌਰਭ ਨੇਤਰਾਲਕਰ, ਸੈਡਲੇ ਵੈਨ ਸਾਲਕਵਿਕ, ਸਟੀਵਨ ਟੇਲਰ, ਸਯਾਨ ਜਹਾਂਗੀਰ।