ਪ੍ਰਧਾਨ ਮੰਤਰੀ ਮੋਦੀ ਜੀ-7 ਸਿਖ਼ਰ ਸੰਮੇਲਨ ਲਈ ਜਾਣਗੇ ਇਟਲੀ 

G7 Summit 2024
 ਪ੍ਰਧਾਨ ਮੰਤਰੀ ਮੋਦੀ ਜੀ-7 ਸਿਖ਼ਰ ਸੰਮੇਲਨ ’ਚ ਲਈ ਜਾਣਗੇ ਇਟਲੀ 

ਸੰਮੇਲਨ 14 ਜੂਨ ਨੂੰ ਹੋਵੇਗਾ G7 Summit 2024

(ਏਜੰਸੀ) ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ਵ ਦੇ ਸੱਤ ਸ਼ਕਤੀਸ਼ਾਲੀ ਦੇਸ਼ਾਂ ਦੇ ਸਮੂਹ ਜੀ-7 ਦੀ ਬੈਠਕ ’ਚ ਸ਼ਾਮਲ ਹੋਣ ਲਈ ਵੀਰਵਾਰ ਦੀ ਰਾਤ ਇਟਲੀ ਜਾਣਗੇ। ਵਿਦੇਸ਼ ਸਕੱਤਰ ਵਿਨੈ ਮੋਹਨ ਕਵਾਤਰਾ ਨੇ ਇੱਕ ਬ੍ਰੀਫਿੰਗ ’ਚ ਕਿਹਾ ਕਿ ਤੀਜੇ ਕਾਰਜਕਾਲ ’ਚ ਪੀਐਮ ਮੋਦੀ ਦਾ ਇਹ ਪਹਿਲਾ ਵਿਦੇਸ਼ੀ ਦੌਰਾ ਹੋਵੇਗਾ। G7 Summit 2024

ਇਹ ਵੀ ਪੜ੍ਹੋ: ਕੁਵੈਤ ’ਚ ਵੱਡਾ ਹਾਦਸਾ : ਇਮਾਰਤ ‘ਚ ਲੱਗੀ ਅੱਗ, 41 ਮੌਤਾਂ ਤੇ 50 ਤੋਂ ਵੱਧ ਲੋਕ ਜ਼ਖਮੀ

ਉਨ੍ਹਾਂ ਕਿਹਾ ਕਿ ਇਟਲੀ ਦੀ ਪ੍ਰਧਾਨ ਮੰਤਰੀ ਜੀਓਜਰੀਓ ਮੇਲੋਨੀ ਦੇ ਸੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 50ਵੇਂ ਜੀ-7 ਸਿਖ਼ਰ ਸੰਮੇਲਨ ’ਚ ਹਿੱਸਾ ਲੈਣ ਲਈ ਕੱਲ੍ਹ ਅਪੁਲੀਆ, ਇਟਲੀ ਦੇ ਦੌਰੇ ’ਤੇ ਜਾਣਗੇ। ਇਹ ਸੰਮੇਲਨ 14 ਜੂਨ ਨੂੰ ਹੋਵੇਗਾ। ਸੰਮੇਲਨ ’ਚ ਭਾਰਤ ਨੂੰ ਇਕ ਆਊਟਰੀਚ ਦੇਸ਼ ਵਜੋਂ ਸੱਦਾ ਦਿੱਤਾ ਗਿਆ ਹੈ ਲਾਗਾਤਾਰ ਤੀਜੇ ਕਾਰਜਕਾਲ ’ਚ ਅਹੁਦਾ ਸੰਭਾਲਣ ਤੋਂ ਬਾਅਦ ਇਹ ਪ੍ਰਧਾਨ ਮੰਤਰੀ ਦਾ ਪਹਿਲਾ ਵਿਦੇਸ਼ੀ ਦੌਰਾ ਹੋਵੇਗਾ। G7 Summit 2024