By Election Jalandhar: ਜਲੰਧਰ ਪੱਛਮੀ ਜ਼ਿਮਨੀ ਚੋਣ ’ਚ ਹੋਣਗੇ ਗਹਿਗੱਚ ਮੁਕਾਬਲੇ!

By Election Jalandhar

ਕਾਂਗਰਸ ਤੇ ਭਾਜਪਾ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਉਤਸ਼ਾਹਿਤ

  • ‘ਆਪ’ ਸੀਟ ’ਤੇ ਕਬਜ਼ਾ ਬਰਕਰਾਰ ਰੱਖਣ ਲਈ ਝੋਕੇਗੀ ਤਾਕਤ

ਜਲੰਧਰ (ਸੱਚ ਕਹੂੰ ਨਿਊਜ਼)। ਜਲੰਧਰ ’ਚ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਦਾ ਐਲਾਨ ਹੋ ਗਿਆ ਹੈ ਇਸ ਵਾਰ ਫਿਰ ਗਹਿਗੱਚ ਤੇ ਤਿੰਨ ਧਿਰੀ ਮੁਕਾਬਲਾ ਹੋਣ ਦੇ ਆਸਾਰ ਹਨ 2022 ਵਿਧਾਨ ਸਭਾ ਚੋਣਾਂ ’ਚ ਇਹ ਸੀਟ ‘ਆਪ’ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਜਿੱਤੀ ਸੀ ਅੰਗੁਰਾਲ ਦੇ ਅਸਤੀਫੇ ਕਾਰਨ ਇਹ ਸੀਟ ਖਾਲੀ ਹੋ ਗਈ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ’ਚ ਜਿੱਤ-ਹਾਰ ਦਾ ਫਰਕ ਬੜਾ ਥੋੜ੍ਹਾ ਸੀ ਆਪ, ਭਾਜਪਾ ਤੇ ਕਾਂਗਰਸ ਦਰਮਿਆਨ ਫਸਵਾਂ ਮੁਕਾਬਲਾ ਹੋਇਆ ਸੀ। ਸ੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਗੱਠਜੋੜ ਹੋਣ ਕਰਕੇ ਇਹ ਚੋਣ ਬਸਪਾ ਦੇ ਚੋਣ ਨਿਸ਼ਾਨ ’ਤੇ ਲੜੀ ਗਈ ਸੀ। (By Election Jalandhar)

ਇਹ ਵੀ ਪੜ੍ਹੋ : ਵੱਡੀ ਖਬਰ, ਚੰਡੀਗੜ੍ਹ ਦੇ ਇਸ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਪਰ ਬਸਪਾ-ਅਕਾਲੀ ਗੱਠਜੋੜ ਮੁਕਾਬਲੇ ਤੋਂ ਹੀ ਬਾਹਰ ਰਿਹਾ। ਇਸ ਵਾਰ ਨਵੀਂ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਵੱਖਰੀ ਪਾਰਟੀ ਦੇ ਤੌਰ ’ਤੇ ਚੋਣ ਲੜ ਸਕਦਾ ਹੈ ਪਿਛਲੀਆਂ ਚੋਣਾਂ ’ਚ ‘ਆਪ’ ਦੀ ਲਹਿਰ ਸੀ ਤੇ ‘ਆਪ’ ਦਾ ਉਮੀਦਵਾਰ ਜਿੱਤ ਗਿਆ ਸੂਬੇ ’ਚ ‘ਆਪ’ ਸੱਤਾ ਧਿਰ ਹੋਣ ਕਰਕੇ ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਵੀ ਜਿੱਤ ਗਈ ਸੀ। ਪਰ ਹੁਣ ਵਿਧਾਨ ਸਭਾ ਜ਼ਿਮਨੀ ਚੋਣ ’ਚ ਸਿਆਸੀ ਹਾਲਾਤ ਬਿਲਕੁਲ ਵੱਖਰੇ ਬਣ ਗਏ ਹਨ ‘ਆਪ’ ਲਈ ਇਹ ਚੋਣ ਜਿੱਤਣਾ ਨੱਕ ਦਾ ਸੁਆਲ ਬਣ ਗਿਆ ਹੈ ਲੋਕ ਸਭਾ ਚੋਣਾਂ ’ਚ ‘ਆਪ’ ਦੀ 10 ਸੀਟਾਂ ’ਤੇ ਹਾਰ ਕਾਰਨ ਪਾਰਟੀ ਨੂੰ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। (By Election Jalandhar)

ਆਮ ਚੋਣਾਂ ’ਚ ਜਲੰਧਰ ਲੋਕ ਸਭਾ ਸੀਟ ਵੀ ਕਾਂਗਰਸ ਨੇ ਜਿੱਤ ਲਈ ਹੈ। ਦੂਜੇ ਪਾਸੇ ਕਾਂਗਰਸ ਵੀ ਸੂਬੇ ਦੀਆਂ 7 ਲੋਕ ਸਭਾ ਸੀਟਾਂ ’ਤੇ ਜਿੱਤ ਹਾਸਲ ਕਰਨ ਕਰਕੇ ਅਤੇ ਖਾਸਕਰ ਜਲੰਧਰ ਸੀਟ ਜਿੱਤਣ ਕਾਰਨ ਜਿਮਨੀ ਚੋਣ ਲਈ ਬੜੀ ਉਤਸ਼ਾਹਿਤ ਹੈ। ਓਧਰ ਪੰਜਾਬ ਭਾਜਪਾ ਆਗੂ ਕੇਂਦਰ ’ਚ ਭਾਜਪਾ ਦੀ ਅਗਵਾਈ ’ਚ ਸਰਕਾਰ ਬਣਨ ਕਰਕੇ ਪੂਰੇ ਰੌਂਅ ’ਚ ਹਨ ਆਮ ਚੋਣਾਂ ’ਚ ਭਾਜਪਾ ਦੂਜੇ ਨੰਬਰ ’ਤੇ ਰਹੀ ਹੈ, ਜਦੋਂ ਕਿ ‘ਆਪ’ ਤੀਜੇ ’ਤੇ ਸ੍ਰੋਮਣੀ ਅਕਾਲੀ ਦਲ ਚੌਥੇ ਸਥਾਨ ’ਤੇ ਸੀ 2022 ਦੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਅਤੇ ਭਾਜਪਾ ਨੇ ‘ਆਪ’ ਨੂੰ ਪੂਰੀ ਟੱਕਰ ਦਿੱਤੀ ਸੀ ਹੁਣ ਨਵੇਂ ਸਿਆਸੀ ਹਾਲਾਤਾਂ ’ਚ ਤਿੰਨ ਪਾਰਟੀਆਂ ਭਾਜਪਾ, ਕਾਂਗਰਸ ਤੇ ਆਪ ਵੱਲੋਂ ‘ਕਰੋ ਜਾਂ ਮਰੋ’ ਵਾਲੀ ਹੀ ਸਥਿਤੀ ਹੋਣ ਦੇ ਆਸਾਰ ਹਨ। (By Election Jalandhar)

By Election Jalandhar