ਬਰਨਾਲਾ ਹਲਕੇ ਦੀ ਜ਼ਿਮਨੀ ਚੋਣ ਸਬੰਧੀ ਦਾਅਵੇਦਾਰੀਆਂ ਆਰੰਭ | Assembly By Election
- ਸੱਤਾਧਾਰੀ ‘ਆਪ’ ਦੇ ਦਰਜ਼ਨ ਤੋਂ ਵੱਧ ਆਗੂ ਕਤਾਰ ’ਚ
ਬਰਨਾਲਾ (ਗੁਰਪ੍ਰੀਤ ਸਿੰਘ)। ਵਿਧਾਨ ਸਭਾ ਹਲਕਾ ਬਰਨਾਲਾ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਦੇ ਲੋਕ ਸਭਾ ਹਲਕਾ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਚੁਣੇ ਜਾਣ ਤੋਂ ਬਾਅਦ ਕਦੇ ਵੀ ਉਹ ਆਪਣੀ ਵਿਧਾਇਕੀ ਤੋਂ ਅਸਤੀਫ਼ਾ ਦੇ ਕੇ ਇਹ ਸੀਟ ਖਾਲੀ ਕਰ ਸਕਦੇ ਹਨ, ਜਿਸ ਕਾਰਨ ਅਗਾਮੀ ਇਸ ਉਪ ਚੋਣ ਸਬੰਧੀ ਹੁਣ ਤੋਂ ਹੀ ਦਾਅਵੇਦਾਰੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ ਸਭ ਤੋਂ ਜ਼ਿਆਦਾ ਆਮ ਆਦਮੀ ਪਾਰਟੀ ਦੇ ਆਗੂਆਂ ਤੋਂ ਇਲਾਵਾ ਕਾਂਗਰਸ, ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਮਾਨ ਦਲ ਦੇ ਆਗੂਆ ਵੱਲੋਂ ਦਾਅਵੇਦਾਰੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਬਰਨਾਲਾ ਦੀ ਜੇਕਰ ਗੱਲ ਕੀਤੀ ਜਾਵੇ। (Assembly By Election)
ਤਾਂ 2017 ਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਮੀਤ ਹੇਅਰ ਜੇਤੂ ਰਹੇ ਸਨ ਹੁਣ ਉਨ੍ਹਾਂ ਦੇ ਮੈਂਬਰ ਪਾਰਲੀਮੈਂਟ ਚੁਣੇ ਜਾਣ ਕਾਰਨ ਉਨ੍ਹਾਂ ਨੂੰ ਵਿਧਾਨ ਸਭਾ ਤੋਂ ਅਸਤੀਫ਼ਾ ਦੇਣਾ ਪਵੇਗਾ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਨ ਦੇ ਚਾਹਵਾਨਾਂ ਦੀ ਕਤਾਰ ਲੰਮੀ ਦੱਸੀ ਜਾ ਰਹੀ ਹੈ ‘ਆਪ’ ਵੱਲੋਂ ਗੁਰਦੀਪ ਸਿੰਘ ਬਾਠ, ਹਰਿੰਦਰ ਸਿੰਘ ਜਿਹੜੇ ਗੁਰਮੀਤ ਸਿੰਘ ਮੀਤ ਹੇਅਰ ਦੇ ਨੇੜੇ ਦੇ ਦੱਸੇ ਜਾਂਦੇ ਹਨ, ਉਨ੍ਹਾਂ ਦੇ ਨਾਂਅ ਵੀ ਅੱਗੇ ਚੱਲ ਰਹੇ ਹਨ ਇਸ ਤੋਂ ਇਲਾਵਾ ਇਹ ਵੀ ਚਰਚਾ ਚੱਲ ਰਹੀ ਹੈ ਕਿ ਧੂਰੀ ਤੋਂ ਦਲਬੀਰ ਸਿੰਘ ਗੋਲਡੀ ਦੇ ਚੋਣ ਲੜਨ ਦੀ ਚਰਚਾ ਚੱਲ ਰਹੀ ਹੈ। (Assembly By Election)
ਗੋਲਡੀ ਕੁਝ ਸਮਾਂ ਪਹਿਲਾਂ ਕਾਂਗਰਸ ਵਿੱਚੋਂ ਆਮ ਆਦਮੀ ਵਿੱਚ ਸ਼ਾਮਲ ਹੋਏ ਹਨ। ਇਸ ਤੋਂ ਇਲਾਵਾ ਕੁਝ ਨੌਜਵਾਨ ਸੋਸ਼ਲ ਮੀਡੀਆ ਦੇ ਆਪਣੀਆਂ ਫੋਟੋਆਂ ਪਾ ਕੇ ਖੁਦ ਨੂੰ ਆਮ ਆਦਮੀ ਪਾਰਟੀ ਦੀ ਟਿਕਟ ਦਾ ਦਾਅਵੇਦਾਰ ਦੱਸ ਕੇ ਮੀਤ ਹੇਅਰ ਨੂੰ ਉਮੀਦਵਾਰ ਬਣਾਉਣ ਦੀਆਂ ਅਪੀਲਾਂ ਕਰ ਰਹੇ ਹਨ ਜ਼ਿਮਨੀ ਚੋਣ ਨੂੰ ਲੈ ਕੇ ਕਾਂਗਰਸ ਪਾਰਟੀ ਵੀ ਪੱਬਾਂ ਭਾਰ ਹੈ ਵਿਧਾਨ ਸਭਾ ਹਲਕਾ ਵਿੱਚ ਪਿਛਲੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਉਮੀਦਵਾਰ ਬਣਾਏ ਜਾਣ ਦੇ ਚਰਚੇ ਹਨ ਇਸ ਤੋਂ ਇਲਾਵਾ ਸੀਨੀਅਰ ਆਗੂ ਪਵਨ ਬਾਂਸਲ ਦੇ ਲੜਕੇ ਮੁਨੀਸ਼ ਬਾਂਸਲ, ਜਿਹੜੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰ ਬਣਾਏ ਸਨ। (Assembly By Election)
ਇਹ ਵੀ ਪੜ੍ਹੋ : Chabahar Port: ਚਾਬਹਾਰ ਬੰਦਰਗਾਹ ਭਾਰਤ ਦੀ ਵਧੇਗੀ ਸੰਪਰਕ ਸਮਰੱਥਾ
ਉਨ੍ਹਾਂ ਨੂੰ ਵੀ ਦੁਬਾਰਾ ਉਮੀਵਾਰ ਬਣਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਕਾਂਗਰਸ ਦੇ ਕਈ ਹੋਰ ਨਾਂਅ ਹਨ, ਜਿਨ੍ਹਾਂ ਵਿੱਚ ਮਹੇਸ਼ ਕੁਮਾਰ ਲੋਟਾ, ਮੱਖਣ ਸ਼ਰਮਾ ਆਦਿ ਵੀ ਦਾਅਵੇਦਾਰਾਂ ਦੀ ਸੂਚੀ ਵਿੱਚ ਸ਼ਾਮਿਲ ਹਨ। ਭਾਰਤੀ ਜਨਤਾ ਪਾਰਟੀ ਵੱਲੋਂ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਬਰਨਾਲਾ ਵਿਧਾਨ ਸਭਾ ਹਲਕੇ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਸੀ ਭਾਜਪਾ ਬਰਨਾਲਾ ਵਿਧਾਨ ਸਭਾ ਹਲਕੇ ਵਿੱਚ ਤੀਜੇ ਸਥਾਨ ’ਤੇ ਰਹੀ ਸੀ ਜਦੋਂ ਕਿ ਕਾਂਗਰਸ ਬਰਨਾਲਾ ਵਿੱਚ ਖਿਸਕ ਕੇ ਚੌਥੇ ਸਥਾਨ ’ਤੇ ਪੁੱਜ ਗਈ ਸੀ ਭਾਜਪਾ ਵੱਲੋਂ ਕਈ ਨਾਵਾਂ ਦੀ ਚਰਚਾ ਚੱਲ ਰਹੀ ਹੈ ਭਾਜਪਾ ਦੇ ਮੌਜ਼ੂਦਾ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਯਾਦਵਿੰਦਰ ਸ਼ੰਟੀ ਦਾ ਨਾਂਅ ਵੀ ਲਿਆ ਜਾ ਰਿਹਾ ਹੈ। (Assembly By Election)
2022 ਦੀ ਚੋਣ ਲੜਨ ਵਾਲੇ ਧੀਰਜ ਦੱਧਾਹੂਰ ਵੀ ਦਾਅਦੇਦਾਰਾਂ ਵਿੱਚ ਸ਼ਾਮਲ ਹਨ। ਇਸ ਤੋਂ ਇਲਾਵਾ ਭਾਜਪਾ ਵੱਲੋਂ ਕੋਈ ਵੱਡਾ ਨਾਂਅ ਵੀ ਸਾਹਮਣੇ ਆਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਬਰਨਾਲਾ ਹਲਕੇ ਵਿੱਚ ਕਾਫ਼ੀ ਪਤਲੀ ਬਣੀ ਹੋਈ ਹੈ ਬੇਸ਼ੱਕ ਲੋਕ ਸਭਾ ਚੋਣ ਵਿੱਚ ਰੈਲੀਆਂ ਵਿੱਚ ਵੱਡਾ ਇਕੱਠ ਦਿਸਦਾ ਰਿਹਾ ਪਰ ਅਕਾਲੀ ਦਲ ਨੂੰ ਬਰਨਾਲਾ ਹਲਕੇ ਵਿੱਚ ਸਿਰਫ਼ 5724 ਵੋਟਾਂ ਹੀ ਨਿੱਕਲੀਆਂ, ਜਦੋਂ ਕਿ ਬਹੁਜਨ ਸਮਾਜ ਪਾਰਟੀ ਨੂੰ ਇਸ ਹਲਕੇ ਵਿੱਚ 4 ਹਜ਼ਾਰ ਤੋਂ ਵੱਧ ਵੋਟਾਂ ਹਾਸਲ ਹੋਈਆਂ ਸਨ ਜ਼ਿਮਨੀ ਚੋਣ ਵਿੱਚ ਵੀ ਫਿਲਹਾਲ ਕਿਸੇ ਆਗੂ ਦਾ ਨਾਂਅ ਉੱਭਰਿਆ ਨਹੀਂ ਹੈ। (Assembly By Election)
ਪਰ ਫਿਰ ਵੀ ਪਾਰਟੀ ਵੱਲੋਂ ਕਿਸੇ ਸੀਨੀਅਰ ਆਗੂ ਨੂੰ ਚੋਣ ਲੜਾਈ ਜਾ ਸਕਦੀ ਹੈ ਜੇਕਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਹਰ ਚੋਣ ਵਿੱਚ ਇਸ ਪਾਰਟੀ ਦੇ ਆਗੂ ਦਾ ਪ੍ਰਦਰਸ਼ਨ ਠੀਕ-ਠਾਕ ਰਿਹਾ ਹੈ। ਲੋਕ ਸਭਾ ਚੋਣਾਂ ’ਚ ਪਾਰਟੀ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਇਸ ਹਲਕੇ ਵਿੱਚ 22 ਹਜ਼ਾਰ ਤੋਂ ਵੱਧ ਵੋਟ ਹਾਸਲ ਕੀਤੀ ਸੀ ਅਤੇ ਉਹ ਦੂਜੇ ਸਥਾਨ ’ਤੇ ਰਹੇ ਸਨ ਮਾਨ ਲੋਕ ਸਭਾ ਵਿੱਚ ਜਿੱਤ ਹਾਸਲ ਨਹੀਂ ਕਰ ਸਕੇ ਪਰ ਇਹ ਸੰਭਾਵਨਾ ਵੀ ਪ੍ਰਗਟਾਈ ਜਾ ਰਹੀ ਹੈ ਬਰਨਾਲਾ ਜ਼ਿਮਨੀ ਚੋਣ ਵਿੱਚ ਸਿਮਰਨਜੀਤ ਸਿੰਘ ਮਾਨ ਇੱਕ ਵਾਰ ਫਿਰ ਚੋਣ ਮੈਦਾਨ ਵਿੱਚ ਉਤਰਨਗੇ। (Assembly By Election)