(ਪ੍ਰਵੀਨ ਗਰਗ) ਦਿੜ੍ਹਬਾ ਮੰਡੀ। ਰੋਜ਼ਾਨਾ ’ਸੱਚ ਕਹੂੰ’ ਦੀ 22ਵੀਂ ਵਰ੍ਹੇਗੰਢ ਨੂੰ ਸਮਰਪਿਤ ਸਾਧ-ਸੰਗਤ ਬਲਾਕ ਦਿੜਬਾ ਵੱਲੋਂ ਮਿੱਤਰ ਪੰਛੀਆਂ ਨੂੰ ਭੁੱਖ-ਪਿਆਸ ਤੋਂ ਬਚਾਉਣ ਲਈ 50 ਕਟੋਰੇ ਅਤੇ ਚੋਗਾ ਵੰਡਿਆ ਗਿਆ। ਇਸ ਮੌਕੇ ਸਾਧ-ਸੰਗਤ ਦੇ ਨਿੱਘੇ ਸੱਦੇ ’ਤੇ ਪਹੁੰਚੇ ਥਾਣਾ ਮੁਖੀ ਦਿੜਬਾ ਸਰਦਾਰ ਗੁਰਮੀਤ ਸਿੰਘ ਨੇ ਕਟੋਰੇ ਵੰਡੇ ਅਤੇ ਪੰਛੀਆਂ ਨੂੰ ਪਾਣੀ ਅਤੇ ਚੋਗਾ ਪਾਇਆ। Save Birds
ਇਹ ਵੀ ਪੜ੍ਹੋ: Save Birds: ਪੰਛੀਆਂ ਦੇ ਨਾਂਅ ਰਹੀ ‘ਸੱਚ ਕਹੂੰ’ ਦੀ 22ਵੀਂ ਵਰੇਗੰਢ
ਇਸ ਮੌਕੇ ਉਨਾਂ ਸੱਚ ਕਹੂੰ ਦੀ 22ਵੀਂ ਵਰ੍ਹੇਗੰਢ ਨੂੰ ਸਮਰਪਿਤ ਪੰਛੀ ਬਚਾਓ ਮੁਹਿੰਮ ਲਈ ਡੇਰਾ ਸੱਚਾ ਸੌਦਾ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਵੀ ਸਾਧ-ਸੰਗਤ ਦਾ ਬਹੁਤ ਵੱਡਾ ਉਪਰਾਲਾ ਹੈ ਜੋ ਮਿੱਤਰ ਪੰਛੀਆਂ ਨੂੰ ਬਚਾਉਣ ਲਈ ਪਾਣੀ ਅਤੇ ਚੋਗੇ ਦਾ ਆਪਣੀਆਂ ਛੱਤਾਂ ਉੱਤੇ ਪ੍ਰਬੰਧ ਕਰ ਰਹੀ ਹੈ । ਉਨਾ ਗੱਲਬਾਤ ਦੌਰਾਨ ਵਧ ਰਹੇ ਤਾਪਮਾਨ ਅਤੇ ਪ੍ਰਦੂਸ਼ਣ ਤੇ ਚਿੰਤਾ ਜ਼ਾਹਿਰ ਕੀਤੀ ਉੱਥੇ ਹੀ ਡੇਰਾ ਸੱਚਾ ਸੌਦਾ ਦੀ ਸੰਗਤ ਵੱਲੋਂ ਲਗਾਏ ਜਾ ਰਹੇ ਰੁੱਖਾਂ ਦੀ ਅਤੇ ਸਮਾਜ ਭਲਾਈ ਦੇ ਕੰਮਾਂ ਦੀ ਵੀ ਬਹੁਤ ਪ੍ਰਸੰਸਾ ਕੀਤੀ। ਉਹਨਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ ਹੈ। Save Birds
ਇਹ ਵੀ ਪੜ੍ਹੋ: Save Birds: ਪੰਛੀਆਂ ਦੇ ਨਾਂਅ ਰਹੀ ‘ਸੱਚ ਕਹੂੰ’ ਦੀ 22ਵੀਂ ਵਰੇਗੰਢ
ਇਸ ਮੌਕੇ ਬਲਾਕ ਪ੍ਰੇਮੀ ਸੇਵਕ ਪ੍ਰੇਮ ਸਿੰਘ ਇੰਸਾਂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ‘ਸੱਚ ਕਹੂੰ’ ਅਖਬਾਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ ਵੱਲੋਂ ਸਾਧ-ਸੰਗਤ ਲਈ ਦਿੱਤਾ ਗਿਆ ਇੱਕ ਬੇਸ਼ਕੀਮਤੀ ਤੋਹਫਾ ਹੈ ਜਿਸ ਨਾਲ ਜਿੱਥੇ ਸਾਨੂੰ ਰੂਹਾਨੀਅਤ ਦੀ ਜਾਣਕਾਰੀ ਮਿਲਦੀ ਹੈ ਉਥੇ ਹੀ ਦੁਨੀਆ ਦੀਆਂ ਖਬਰਾਂ ਪੜ੍ਹਨ ਨੂੰ ਮਿਲ ਰਹੀਆਂ ਹਨ। ‘ਸੱਚ ਕਹੂੰ’ ਸਮਾਜ ਵਿੱਚ ਚੰਗੇ ਕੰਮਾਂ ਨੂੰ ਪ੍ਰਫੁੱਲਤ ਕਰ ਰਿਹਾ ਹੈ। ਉਨਾਂ ਕਿਹਾ ਕਿ ਸਾਧ-ਸੰਗਤ ਹਰ ਸਾਲ ’ਸੱਚ ਕਹੂੰ’ ਦੀ ਵਰ੍ਹੇਗੰਢ ਨੂੰ ਪੰਛੀਆਂ ਲਈ ਪਾਣੀ ਦੇ ਕਟੋਰੇ ਰੱਖ ਕੇ ਅਤੇ ਚੋਗਾ ਪਾ ਕੇ ਮਨਾਉਂਦੀ ਹੈ। ਇਸ ਮੌਕੇ 85 ਮੈਂਬਰ ਰਾਮਪਾਲ ਸ਼ਾਦੀਹਰੀ, ਨਿਰਮਲਾ ਦੇਵੀ ਇੰਸਾਂ, ਦਰਸ਼ਨਾਂ ਦੇਵੀ ਇੰਸਾਂ, 15 ਮੈਂਬਰ ਦਿਲਪ੍ਰੀਤ ਇੰਸਾਂ , ਸਤੀਸ਼ ਕੁਮਾਰ ਇੰਸਾਂ, ਚੰਚਲ ਇੰਸਾਂ, ਰਾਜ ਰਾਣੀ ਇੰਸਾਂ, ਸੋਨਾਲੀ ਇੰਸਾਂ, ਜੋਤੀ ਇੰਸਾਂ, ਸਮਾਜ ਸੇਵਕ ਲੱਖਾ ਸਿੰਘ ਢੰਡੋਲੀ, ਸਤਪਾਲ ਟੋਨੀ ਇੰਸਾਂ, ਕਰਨੈਲ ਸਿੰਘ ਇੰਸਾ, ਪਰਾਗਰਾਜ ਇੰਸਾਂ ,ਭੂਸ਼ਨ ਕੁਮਾਰ ਇੰਸਾਂ, ਪ੍ਰੇਮੀ ਬਿੰਦਰ ਸਿੰਘ ਇੰਸਾਂ ਅਤੇ ਅਮਰੀਕ ਸਿੰਘ ਆਦਿ ਹਾਜ਼ਰ ਸਨ।