‘ਸੱਚ ਕਹੂੰ’ ਦੀ ਵਰ੍ਹੇਗੰਢ ਮੌਕੇ ਪੰਛੀਆਂ ਲਈ ਕਟੋਰੇ ਰੱਖੇ ਅਤੇ ਆਲਣੇ ਟੰਗੇ

Save Birds
ਬਾਦਸ਼ਾਹਪੁਰ  : ਪੰਛੀਆਂ ਲਈ ਪਾਣੀ ਦੇ ਕਟੋਰੇ ਰੱਖਦੇ ਹੋਏ ਸੇਵਾਦਾਰ ਅਤੇ ਸੇਵਾਦਾਰਾਂ ਨੂੰ ਸਨਮਾਨਿਤ ਕਰਦੇ ਹੋਏ ਜਿੰਮੇਵਾਰ l ਤਸਵੀਰ : ਮਨੋਜ ਗੋਇਲ

ਬਾਦਸ਼ਾਹਪੁਰ ਬਲਾਕ ਨੇ ‘ਸੱਚ ਕਹੂੰ’ ਪਰਿਵਾਰ ਨੇ ਅਖਬਾਰ ਦੀ ਮਨਾਈ 22 ਵੀ ਵਰ੍ਹੇਗੰਢ

  • ਪਾਣੀ ਦੇ ਕਟੋਰਿਆਂ ਨਾਲ ਲਿਖਿਆ ਐਮਐਸਜੀ
  • ਪੰਛੀਆਂ ਲਈ 26 ਕਟੋਰੇ ਅਤੇ ਆਲਣੇ ਟੰਗੇ

(ਮਨੋਜ ਗੋਇਲ) ਬਾਦਸ਼ਾਹਪੁਰ। Save Birds ਰੋਜ਼ਾਨਾ ’ਸੱਚ ਕਹੂੰ’ ਅਖਬਾਰ ਦੇ ਅੱਜ 22 ਵਰ੍ਹੇ ਪੂਰੇ ਹੋਣ ਦੀ ਖੁਸ਼ੀ ਵਿੱਚ ਅੱਜ ਬਾਦਸ਼ਾਹਪੁਰ ਬਲਾਕ ਦੇ ਸੱਚ ਕਹੂੰ ਪਰਿਵਾਰ ਵੱਲੋਂ ਐਮਐਸਜੀ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕੇਂਦਰ ਬਾਦਸ਼ਾਹਪੁਰ ਵਿਖੇ ਬੇਜੁਬਾਨ ਪੰਛੀਆਂ ਲਈ ਪਾਣੀ ਦੇ ਕਟੋਰੇ ਰੱਖੇ ਅਤੇ ਆਲਣੇ ਟੰਗੇ। ਇਸ ਮੌਕੇ ਸਾਧ-ਸੰਗਤ ਨੇ ਰੋਜ਼ਾਨਾ ਪੰਛੀਆਂ ਲਈ ਪਾਣੀ ਅਤੇ ਚੋਗਾ ਪਾਉਣ ਦਾ ਵੀ ਪ੍ਰਣ ਲਿਆ।

ਇਹ ਵੀ ਪੜ੍ਹੋ: ਸੱਚ ਕਹੂੰ’ ਦੀ ਵਰ੍ਹੇਗੰਢ ਰਹੀ ਪਰਿੰਦਿਆਂ ਦੇ ਨਾਂਅ, ਪਾਠਕਾਂ ਦਾ ਵੱਡਾ ਉਪਰਾਲਾ

ਇਸ ਮੌਕੇ ਸਾਧ-ਸੰਗਤ ਵਿੱਚ ਮੌਜੂਦ ਪੰਜਾਬ ਸਟੇਟ ਦੇ 85 ਮੈਂਬਰ ਜੋਗਿੰਦਰ ਸਿੰਘ ਨੰਬਰਦਾਰ ਕਲਵਾਣੂ, 85 ਮੈਂਬਰ ਪਰਮਜੀਤ ਕੌਰ ਘੱਗਾ ਅਤੇ 85 ਮੈਂਬਰ ਕੋਮਲ ਇੰਸਾਂ ਵਿਸ਼ੇਸ਼ ਤੌਰ ’ਤੇ ਪਹੁੰਚੇ ਜਿਨ੍ਹਾਂ ਨੇ ਸਾਧ-ਸੰਗਤ ਨਾਲ ਮਿਲ ਕੇ ਪੰਛੀਆਂ ਲਈ ਪਾਣੀ ਅਤੇ ਚੋਗਾ ਰੱਖਿਆ। 85 ਮੈਂਬਰ ਜੋਗਿੰਦਰ ਸਿੰਘ ਨੰਬਰਦਾਰ ਨੇ ਬੋਲਦਿਆਂ ਕਿਹਾ ਕਿ ਅੱਤ ਦੀ ਪੈ ਰਹੀ ਗਰਮੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਸਾਡਾ ਇਨਸਾਨ ਹੋਣ ਦੇ ਨਾਤੇ ਇਹ ਫਰਜ਼ ਬਣਦਾ ਹੈ ਕਿ ਅਸੀਂ ਪੰਛੀਆਂ ਦੀ ਵੀ ਸਾਂਭ-ਸੰਭਾਲ ਕਰੀਏ ਉਹਨਾਂ ਲਈ ਛੱਤਾਂ ’ਤੇ ਪਾਣੀ ਅਤੇ ਚੋਗਾ ਵਗੈਰਾ ਰੱਖੀਏl Save Birds

ਸੱਚ ਕਹੂੰ ਅਖਬਾਰ ਵੰਡਣ ਦੀ ਫਰੀ ਸੇਵਾ ਕਰਦੇ ਸੇਵਾਦਾਰਾਂ ਨੂੰ ਵਰ੍ਹੇਗੰਢ ਮੌਕੇ ਕੀਤਾ ਸਨਮਾਨਿਤ | Save Birds

Save Birds
ਬਾਦਸ਼ਾਹਪੁਰ  : ਪੰਛੀਆਂ ਲਈ ਪਾਣੀ ਦੇ ਕਟੋਰੇ ਰੱਖਦੇ ਹੋਏ ਸੇਵਾਦਾਰ ਅਤੇ ਸੇਵਾਦਾਰਾਂ ਨੂੰ ਸਨਮਾਨਿਤ ਕਰਦੇ ਹੋਏ ਜਿੰਮੇਵਾਰ l ਤਸਵੀਰ : ਮਨੋਜ ਗੋਇਲ

ਇਸ ਪ੍ਰੋਗਰਾਮ ਤਹਿਤ ਲੰਮੇ ਸਮੇਂ ਤੋਂ ਸੱਚ ਕਹੂੰ ਅਖਬਾਰ ਵੰਡਣ ਦੀ ਫ੍ਰੀ ਸੇਵਾ ਕਰ ਰਹੇ ਸੇਵਾਦਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਬਲਾਕ ਭੰਗੀਦਾਸ ,15 ਮੈਂਬਰ ,ਪ੍ਰੇਮੀ ਸੇਵਕ, ਸ਼ਾਹ ਸਤਿਨਾਮ ਜੀ ਗ੍ਰੀਨ ਐਸ,ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਅਤੇ ਹੋਰ ਸੰਮਤੀਆਂ ਦੇ ਸੇਵਾਦਾਰ ਹਾਜ਼ਰ ਰਹੇ। Save Birds