ਬਲਾਕ ਕੋਟਕਪੂਰਾ ਵੱਲੋਂ ’ਸੱਚ ਕਹੂੰ’ ਦੀ 22 ਵੀਂ ਵਰ੍ਹੇਗੰਢ ਮਿੱਟੀ ਦੇ ਕਟੋਰੇ ਵੰਡੇ

SachKahoon Anniversary

ਕੋਟਕਪੂਰਾ (ਅਜੈ ਮਨਚੰਦਾ)। SachKahoon Anniversary : ਡੇਰਾ ਸੱਚਾ ਸੌਦਾ ਵੱਲੋਂ 163 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ, ਜੋ ਸਾਰੇ ਹੀ ਬੇਮਿਸਾਲ ਤੇ ਸਮਾਜ ਲਈ ਜ਼ਰੂਰੀ ਹਨ। ਇਹ ਸਾਰੇ ਕਾਰਜ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸ਼ੁਰੂ ਕੀਤੇ ਗਏ ਹਨ ਤੇ ਸਮੇਂ-ਸਮੇਂ ’ਤੇ ਸਮਾਜ ਦੀ ਜ਼ਰੂਰਤ ਅਨੁਸਾਰ ਖ਼ੁਦ ਉਨ੍ਹਾਂ ਵੱਲੋਂ ਹੀ ਇਨ੍ਹਾਂ ਕਾਰਜਾਂ ਵਿੱਚ ਹੋਰ ਵਾਧਾ ਕੀਤਾ ਜਾਂਦਾ ਹੈ।

ਇਨ੍ਹਾਂ ਵਿਚੋਂ ਹੀ ਇੱਕ ਬਹੁਤ ਹੀ ਮਹੱਤਵਪੂਰਨ ਕਾਰਜ ‘ਬੇਜ਼ੁਬਾਨ ਪੰਛੀਆਂ ਦੀ ਸਾਂਭ-ਸੰਭਾਲ’ ਤਹਿਤ ਅੱਜ ਬਲਾਕ ਕੋਟਕਪੂਰਾ ਦੀ ਸਮੂਹ ਸਾਧ-ਸੰਗਤ ਵੱਲੋਂ ‘ਸੱਚ ਕਹੂੰ’ ਅਖ਼ਬਾਰ ਦੀ 22ਵੀਂ ਵਰ੍ਹੇਗੰਢ (11 ਜੂਨ ) ਦੀ ਖੁਸ਼ੀ ਮਨਾਉਂਦਿਆਂ 51 ਮਿੱਟੀ ਦੇ ਕਟੋਰੇ ਆਮ ਲੋਕਾਂ ਨੂੰ ਮੁਫ਼ਤ ਵੰਡੇ ਗਏ। ਇਸ ਮੌਕੇ 85 ਮੈਂਬਰ ਪ੍ਰਦੀਪ ਇੰਸਾਂ ਤੇ 85 ਮੈਂਬਰ ਭੈਣ ਰਾਣੀ ਇੰਸਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਗਰਮੀ ਦੇ ਮੱਦੇਨਜ਼ਰ ਇਹ ਨੇਕ ਕਾਰਜ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਹਰ ਸਾਲ ਸਮੇਂ-ਸਮੇਂ ’ਤੇ ਕੀਤਾ ਜਾਂਦਾ ਹੈ। (SachKahoon Anniversary )

85 ਮੈਂਬਰ ਜੋਲੀ ਇੰਸਾਂ ਨੇ ਕਿਹਾ ਕਿ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਧ-ਸੰਗਤ ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਆਪਣੇ ਘਰ ਦੀ ਛੱਤ ’ਤੇ ਪੰਛੀਆਂ ਲਈ ਰੋਜ਼ਾਨਾ ਚੋਗਾ ਤੇ ਠੰਢਾ ਪਾਣੀ ਰੱਖਦੀ ਹੈ। ਸੋ ਅੱਜ ਬਲਾਕ ਕੋਟਕਪੂਰਾ ਵੱਲੋਂ ਜੋ ਉਕਤ ਸੇਵਾ ਨਿਭਾਈ ਗਈ ਹੈ, ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ।

SachKahoon Anniversary

ਬਲਾਕ ਕੋਟਕਪੂਰਾ ਦੇ ਬਲਾਕ ਪ੍ਰੇਮੀ ਸੇਵਕ ਸੁਰਿੰਦਰ ਕੁਮਾਰ ਇੰਸਾਂ ਨੇ ‘ਸੱਚ ਕਹੂੰ’ ਦੀ ਵਰ੍ਹੇਗੰਢ ਦੀ ਵਧਾਈ ਦਿੰਦਿਆਂ ਪੂਜਨੀਕ ਗੁਰੂ ਜੀ ਦਾ ਇਸ ਅਨਮੋਲ ਤੋਹਫੇ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ‘ਸੱਚ ਕਹੂੰ’ ਦੇ ਜਰੀਏ ਆਮ ਖ਼ਬਰਾਂ ਤੋਂ ਇਲਾਵਾ ਪੂਜਨੀਕ ਗੁਰੂ ਜੀ ਦੇ ਪਵਿੱਤਰ ਅਨਮੋਲ ਬਚਨ ਵੀ ਪੜ੍ਹਨ ਨੂੰ ਮਿਲਦੇ ਹਨ। ਬਲਾਕ ਦੀ ਸਾਧ-ਸੰਗਤ ਨੇ ਇਹਨਾਂ ਕਟੋਰਿਆਂ ਵਿੱਚ ਹਰ ਰੋਜ਼ ਪਾਣੀ ਪਾਉਣ ਦਾ ਅਤੇ ਛੱਤਾਂ ਉੱਪਰ ਚੋਗਾ ਪਾਉਣ ਦਾ ਜਿੰਮਾ ਲਿਆ ਹੈ ।

SachKahoon Anniversary

ਇਸ ਮੌਕੇ ਆਈਟੀ ਵਿੰਗ ਮੈਂਬਰ ਸੁਖਜੀਤ ਇੰਸਾਂ, ਅਰੁਣ ਇੰਸਾਂ, ਰਿਸ਼ਵ ਇੰਸਾਂ, ਕਰਨ ਇੰਸਾਂ, ਸੰਜੇ ਇੰਸਾਂ, ਜਗਦੇਵ ਇੰਸਾਂ, ਪ੍ਰੇਮੀ ਸੇਵਕ ਰਿੰਕੂ ਇੰਸਾਂ, ਗੁਰਜੀਵਨ ਸਿੰਘ ਇੰਸਾਂ, ਭੈਣਾਂ ਨਿਰਮਲਾ ਇੰਸਾਂ, ਕੁਲਵਿੰਦਰ ਇੰਸਾਂ, ਦਰਸ਼ਨਾ ਇੰਸਾਂ, ਪੂਜਾ ਇੰਸਾਂ, ਸੀਮਾ ਇੰਸਾਂ, ਗੀਤਾ ਇੰਸਾਂ, ਪ੍ਰਕਾਸ਼ ਰਾਣੀ ਇੰਸਾਂ, ਨਿਧੀ ਇੰਸਾਂ, ਬਬਲੀ ਇੰਸਾਂ, ਰਜਨੀ ਇੰਸਾਂ, ਸ਼ੀਲਾ ਇੰਸਾਂ ਤੋਂ ਇਲਾਵਾ ਸੇਵਾਦਾਰ ਵੀਰ ਤੇ ਭੈਣਾਂ ਹਾਜ਼ਰ ਸਨ।