ਪਾਕਿਸਤਾਨ ਨੂੰ ਟੂਰਨਾਮੈਂਟ ’ਚ ਬਣੇ ਰਹਿਣ ਲਈ ਹਰ ਹਾਲ ’ਚ ਜਿੱਤ ਜ਼ਰੂਰੀ | PAK vs CAN
- ਜੇਕਰ ਪਾਕਿਸਤਾਨ ਅੱਜ ਹਾਰੀ ਤਾਂ ਟੂਰਨਾਮੈਂਟ ਤੋਂ ਹੋ ਜਾਵੇਗੀ ਬਾਹਰ
- ਪਾਕਿਸਤਾਨ ਪਿਛਲੇ ਟੂਰਨਾਮੈਂਟ ਦੀ ਉਪਜੇਤੂ
ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ ਦਾ 22ਵਾਂ ਮੁਕਾਬਲਾ ਅੱਜ ਪਿਛਲੀ ਵਾਰ ਦੀ ਉਪਜੇਤੂ ਪਾਕਿਸਤਾਨ ਤੇ ਇਸ ਵਾਰ ਨਵੀਂ ਟੀਮ ਕੈਨੇਡਾ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਵੀ ਅਮਰੀਕਾ ਦੇ ਨਸਾਓ ਕਾਉਂਟੀ ਕ੍ਰਿਕੇਟ ਸਟੇਡੀਅਮ ਨਿਊਯਾਰਕ ਵਿਖੇ ਖੇਡਿਆ ਜਾਵੇਗਾ। ਮੈਚ ਰਾਤ 8:00 ਵਜੇ ਤੋਂ ਸ਼ੁਰੂ ਹੋਵੇਗਾ, ਟਾਸ ਅੱਧਾ ਘੰਟਾ ਪਹਿਲਾਂ ਭਾਵ 7:30 ਵਜੇ ਹੋਵੇਗਾ। (PAK vs CAN)
ਪਾਕਿਸਤਾਨ ਨੂੰ ਟੂਰਨਾਮੈਂਟ ’ਚ ਬਣੇ ਰਹਿਣ ਲਈ ਅੱਜ ਵਾਲੇ ਮੈਚ ’ਚ ਜਿੱਤ ਜ਼ਰੂਰੀ ਹੈ। ਜੇਕਰ ਟੀਮ ਅੱਜ ਵਾਲਾ ਮੈਚ ਵੀ ਹਾਰੀ ਤਾਂ ਉਹ ਟੂਰਨਾਮੈਂਟ ਤੋਂ ਬਾਹਰ ਹੋ ਜਾਵੇਗੀ। ਪਾਕਿਸਤਾਨ ਨੇ ਅੱਜ ਵਾਲੇ ਮੈਚ ਤੋਂ ਪਹਿਲਾਂ ਦੋ ਮੁਕਾਬਲੇ ਖੇਡੇ ਹਨ, ਪਹਿਲੇ ਮੁਕਾਬਲੇ ’ਚ ਉਹ ਅਮਰੀਕਾ ਤੋਂ ਸੁਪਰ ਓਵਰ ’ਚ ਹਾਰ ਗਿਆ ਸੀ। ਜਦਕਿ ਦੂਜੇ ਮੁਕਾਬਲੇ ’ਚ ਉਸ ਨੂੰ ਭਾਰਤੀ ਟੀਮ ਨੇ ਬੁਰੀ ਤਰ੍ਹਾਂ ਹਰਾਇਆ ਹੈ। ਅੱਜ ਉਸ ਦਾ ਮੁਕਾਬਲਾ ਕੈਨੇਡਾ ਨਾਲ ਹੈ। ਦੋਵੇਂ ਟੀਮਾਂ ਦਾ ਕ੍ਰਿਕੇਟ ਇਤਿਹਾਸ ਲਗਭਗ 45 ਸਾਲ ਪੁਰਾਣਾ ਹੈ। (PAK vs CAN)
ਹਾਲਾਂਕਿ, ਉਸ ਸਮੇਂ ਦੋਵੇਂ ਟੀਮਾਂ ਇੱਕਰੋਜ਼ਾ ਵਿਸ਼ਵ ਕੱਪ 1979 ’ਚ ਆਹਮੋ-ਸਾਹਮਣੇ ਹੋਈਆਂ ਸਨ। ਪਾਕਿਸਤਾਨ ਤੇ ਕੈਨੇਡਾ ਵਿਚਕਾਰ ਹੁਣ ਤੱਕ ਕੁਲ 3 ਹੀ ਕੌਮਾਂਤਰੀ ਕ੍ਰਿਕੇਟ ਮੁਕਾਬਲੇ ਖੇਡੇ ਗਏ ਹਨ। ਇਹ ਸਾਰੇ ਮੈਚ ਪਾਕਿਸਤਾਨੀ ਟੀਮ ਨੇ ਜਿੱਤੇ ਹਨ। ਇਸ ਵਿੱਚ 2 ਮੁਕਾਬਲੇ ਇੱਕਰੋਜ਼ਾ ਵਿਸ਼ਵ ਕੱਪ (ਪਹਿਲਾ 1979 ਤੇ ਦੂਜਾ 2011 ਇੱਕਰੋਜ਼ਾ ਵਿਸ਼ਵ ਕੱਪ) ਦੇ ਮੈਚ ਹਨ ਤੇ ਇੱਕ ਟੀ20 ਮੁਕਾਬਲਾ ਹੈ। ਕੈਨੇਡਾ ਆਪਣਾ ਡੈਬਊ ਟੀ20 ਵਿਸ਼ਵ ਕੱਪ ਖੇਡ ਰਹੀ ਹੈ। ਨਾਲ ਹੀ ਪਾਕਿਸਤਾਨੀ ਟੀਮ 2009 ਦੀ ਚੈਂਪੀਅਨ ਹੈ। (PAK vs CAN)
ਹੁਣ ਮੈਚ ਸਬੰਧੀ ਜਾਣਕਾਰੀ | PAK vs CAN
- ਟੂਰਨਾਮੈਂਟ : ਟੀ20 ਪੁਰਸ਼ ਵਿਸ਼ਵ ਕੱਪ
- ਮੈਚ ਨੰਬਰ : 22, ਪਾਕਿਸਤਾਨ ਬਨਾਮ ਕੈਨੇਡਾ
- ਮਿਤੀ : 11 ਜੂਨ
- ਸਮਾਂ : ਟਾਸ ਸ਼ਾਮ 7:30 ਵਜੇ, ਮੈਚ ਸ਼ੁਰੂ : ਰਾਤ 8:00 ਵਜੇ
- ਸਥਾਨ : ਨਸਾਓ ਕਾਉਂਟੀ ਸਟੇਡੀਅਮ, ਨਿਊਯਾਰਕ
ਦੋਵਾਂ ਟੀਮਾਂ ਵਿਚਕਾਰ ਇੱਕੋ-ਇੱਕ ਟੀ20 ਮੁਕਾਬਲਾ | PAK vs CAN
ਪਾਕਿਸਤਾਨ ਤੇ ਕੈਨੇਡਾ ਵਿਚਕਾਰ ਇੱਕ ਟੀ20 ਮੁਕਾਬਲਾ ਖੇਡਿਆ ਗਿਆ ਹੈ। ਇਹ 2008 ’ਚ ਖੇਡਿਆ ਗਿਆ ਸੀ। ਉਦੋ ਦੋਵੇਂ ਟੀਮਾਂ ਟੀ20 ਕੈਨੇਡਾ ਟੂਰਨਾਮੈਂਟ ’ਚ ਆਹਮੋ-ਸਾਹਮਣੇ ਹੋਈਆਂ ਸਨ। ਇਸ ਮੈਚ ’ਚ ਪਾਕਿਸਤਾਨੀ ਟੀਮ ਨੇ ਕੈਨੇਡਾ ਨੂੰ 35 ਦੌੜਾਂ ਨਾਲ ਹਰਾਇਆ ਸੀ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਕੇ ਹੋਏ ਆਪਣੇ 20 ਓਵਰਾਂ ’ਚ 7 ਵਿਕਟਾਂ ਗੁਆ ਕੇ 137 ਦੌੜਾਂ ਬਣਾਈਆਂ ਸਨ। ਜਵਾਬ ’ਚ ਕੈਨੇਡਾ ਦੀ ਟੀਮ 20 ਓਵਰਾਂ ’ਚ ਆਪਣੀਆਂ 9 ਵਿਕਟਾਂ ਗੁਆ ਕੇ 102 ਦੌੜਾਂ ਹੀ ਬਣਾ ਸਕੀ ਸੀ।
ਟੀ20 ’ਚ ਪਾਕਿਸਤਾਨ ਨੇ ਕੈਨੇਡਾ ਦੇ ਟਾਸ ਦੇ ਖਿਡਾਰੀ
ਪਾਕਿਸਾਤਾਨ | PAK vs CAN
ਮੁਹੰਮਦ ਰਿਜ਼ਵਾਨ : ਰਿਜ਼ਵਾਨ ਦੇ ਨਾਂਅ ਟੀ20 ’ਚ 100 ਮੁਕਾਬਲੇ ਪੂਰੇ ਹੋ ਚੁੱਕੇ ਹਨ। ਉਨ੍ਹਾਂ ਨੇ ਕੁਲ 3243 ਦੌੜਾਂ ਬਣਾਇਆਂ ਹਨ। ਇਸ ਵਿੱਚ ਇੱਕ ਸੈਂਕੜੇ ਵਾਲੀ ਪਾਰੀ ਵੀ ਸ਼ਾਮਲ ਹੈ। ਭਾਰਤ ਖਿਲਾਫ ਹੋਏ ਘੱਟ ਸਕੋਰ ਵਾਲੇ ਮੁਕਾਬਲੇ ’ਚ ਉਨ੍ਹਾਂ ਨੇ 31 ਦੌੜਾਂ ਦੀ ਪਾਰੀ ਖੇਡੀ ਸੀ। (PAK vs CAN)
ਨਸੀਮ ਸ਼ਾਹ : ਭਾਰਤ ਖਿਲਾਫ ਖੇਡੇ ਗਏ ਮੁਕਾਬਲੇ ’ਚ ਨਸੀਮ ਸ਼ਾਹ ਨੇ 5.25 ਦੀ ਇਕਾਨਮੀ ਨਾਲ 3 ਵਿਕਟਾਂ ਲਈਆਂ ਹਨ। ਨਾਲ ਹੀ ਅਮਰੀਕਾ ਖਿਲਾਫ ਵੀ ਉਨ੍ਹਾਂ ਨੇ ਇੱਕ ਸਫਲਤਾ ਹਾਸਲ ਕੀਤੀ ਹੈ। ਟੀ20 ’ਚ ਉਨ੍ਹਾਂ ਦੇ ਨਾਂਅ ਕੁਲ 27 ਮੈਚਾਂ ’ਚ 23 ਵਿਕਟਾਂ ਹਨ।
ਕੈਨੇਡਾ | PAK vs CAN
ਆਰੋਨ ਜਾਨਸਨ : ਕੈਨੇਡਾ ਦੇ 33 ਸਾਲਾਂ ਦੇ ਐਰੋਨ ਨੇ ਪਿਛਲੀ ਸੀਰੀਜ਼ ’ਚ ਸਭ ਤੋਂ ਜ਼ਿਆਦਾ 124 ਦੌੜਾਂ ਬਣਾਈਆਂ ਸਨ। ਉਨ੍ਹਾਂ ਨੇ ਕੁਲ 12 ਮੈਚਾਂ ’ਚ 101.33 ਦੇ ਸਟ੍ਰਾਈਕ ਰੇਟ ਨਾਲ 303 ਦੌੜਾਂ ਬਣਾਈਆਂ ਹਨ।
ਇਹ ਵੀ ਪੜ੍ਹੋ : Politics: ਰਾਜਨੀਤੀ ’ਚ ਪੁਰਾਣੀ ਤੇ ਨਵੀਂ ਪੀੜ੍ਹੀ ਦਾ ਸਹਿਯੋਗ ਹੋਣਾ ਜ਼ਰੂਰੀ
ਨਿਕੋਲਸ ਕੀਰਟਨ : ਆਲਰਾਊਂਡਰ ਨਿਕੋਲਸ ਕੀਰਟਨ ਨੇ ਆਇਰਲੈਂਡ ਖਿਲਾਫ ਹੋਏ ਪਿਛਲੇ ਮੁਕਾਬਲੇ ’ਚ 35 ਗੇਂਦਾਂ ’ਤੇ 49 ਦੌੜਾਂ ਦੀ ਪਾਰੀ ਖੇਡੀ ਸੀ। ਨਾਲ ਹੀ ਅਮਰੀਕਾ ਖਿਲਾਫ ਵੀ 51 ਦੌੜਾਂ ਬਣਾਈਆਂ ਸਨ। ਉਹ ਆਪਣੇ ਕੁਲ 16 ਮੈਚਾਂ ’ਚ 364 ਦੌੜਾਂ ਬਣਾ ਚੁੱਕੇ ਹਨ।
ਮੈਚ ਦੀ ਮਹੱਤਤਾ | PAK vs CAN
ਪਾਕਿਸਤਾਨ, ਭਾਰਤ, ਆਇਰਲੈਂਡ ਤੇ ਅਮਰੀਕਾ ਨਾਲ ਗਰੁੱਪ-ਏ ’ਚ ਹੈ। ਟੀਮ ਆਪਣੇ ਦੋਵੇਂ ਸ਼ੁਰੂਆਤ ਮੈਚ ਗੁਆ ਚੁੱਕੀ ਹੈ ਤੇ ਬਿਨ੍ਹਾਂ ਕੋਈ ਪੁਆਇੰਟ ਦੇ ਜਰੀਏ ਉਹ ਚੌਥੇ ਸਥਾਨ ’ਤੇ ਹੈ। ਟੂਰਨਾਮੈਂਟ ’ਚ ਬਣੇ ਰਹਿਣ ਲਈ ਅੱਜ ਦੇ ਮੈਚ ’ਚ ਜਿੱਤ ਜ਼ਰੂਰੀ ਹੈ, ਜੇਕਰ ਟੀਮ ਅੱਜ ਵਾਲਾ ਮੈਚ ਵੀ ਹਾਰੀ ਤਾਂ ਉਹ ਟੂਰਨਾਮੈਂਟ ਤੋਂ ਬਾਹਰ ਹੋ ਜਾਵੇਗੀ। ਦੂਜੇ ਪਾਸੇ, ਕੈਨੇਡਾ 2 ਮੈਚਾਂ ’ਚ 1 ਜਿੱਤ ਤੇ ਇੱਕ ਹਾਰ ਨਾਲ ਅੰਕ ਸੂਚੀ ’ਚ ਤੀਜੇ ਸਥਾਨ ’ਤੇ ਹੈ। ਇਸ ਨੂੰ ਅਗਲੇ ਸਟੇਜ ਲਈ ਕੁਆਲੀਫਾਈ ਕਰਨ ਲਈ ਹਰ ਹਾਲ ’ਚ ਜਿੱਤ ਜ਼ਰੂਰੀ ਹੈ। (PAK vs CAN)
ਟਾਸ ਦਾ ਰੋਲ | PAK vs CAN
ਮੌਜ਼ੂਦਾ ਟੂਰਨਾਮੈਂਟ ’ਚ ਬੱਲੇਬਾਜ਼ਾਂ ਨੂੰ ਇਸ ਮੈਦਾਨ ’ਤੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਜਿਵੇਂ ਕਿ ਐਤਵਾਰ ਨੂੰ ਖੇਡੇ ਗਏ ਭਾਰਤ-ਪਾਕਿਸਤਾਨ ਮੈਚ ’ਚ ਵੀ ਵੇਖਣ ਨੂੰ ਮਿਲੇਆ। ਤੇਜ਼ ਗੇਂਦਬਾਜ਼ਾਂ ਨੂੰ ਇੱਥੇ ਕਾਫੀ ਮੱਦਦ ਮਿਲ ਰਹੀ ਹੈ, ਨਾਲ ਹੀ ਵਿਚਕਾਰ ਦੇ ਓਵਰਾਂ ’ਚ ਸਪਿਨਰਾਂ ਨੂੰ ਵੀ ਮੱਦਦ ਮਿਲ ਰਹੀ ਹੈ। ਨਸਾਓ ’ਚ ਹੁਣ ਤੱਕ 5 ਮੈਚ ਹੋ ਚੁੱਕੇ ਹਨ। ਇਸ ਵਿੱਚ 3 ਮੈਚ ਟੀਚੇ ਦਾ ਪਿੱਛਾ ਕਰਨ ਵਾਲੀ ਟੀਮ ਨੇ ਜਿੱਤੇ ਹਨ, ਜਦਕਿ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਸਿਰਫ 2 ਮੈਚਾਂ ’ਚ ਜਿੱਤ ਹਾਸਲ ਕੀਤੀ ਹੈ। ਇਸ ਵਿੱਚ ਇੱਕ ਟੀਮ ਭਾਰਤ ਵੀ ਸ਼ਾਮਲ ਹੈ। ਜਿਸ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੈਚ ’ਚ ਜਿੱਤ ਹਾਸਲ ਕੀਤੀ ਹੈ। ਜਿਹੜੀ ਟੀਮ ਇੱਥੇ ਟਾਸ ਜਿੱਤੇਗੀ ਉਹ ਪਹਿਲਾਂ ਗੇਂਦਬਾਜ਼ੀ ਕਰਨਾ ਚਾਹੇਗੀ। (PAK vs CAN)
ਮੌਸਮ ਸਬੰਧੀ ਜਾਣਕਾਰੀ | PAK vs CAN
ਨਿਊਯਾਰਕ ’ਚ 11 ਜੂਨ ਨੂੰ ਮੌਸਮ ਕਾਫੀ ਵਧੀਆ ਰਹੇਗਾ। ਪੂਰੇ ਦਿਨ ਥੋੜੀ ਧੁੱਪ ਨਾਲ ਬੱਦਲ ਵੀ ਛਾਏ ਰਹਿਣਗੇ। ਜੇਕਰ ਮੀਂਹ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਮੀਂਹ ਦੀ ਸੰਭਾਵਨਾ ਸਿਰਫ 6 ਫੀਸਦੀ ਹੀ ਹੈ। ਮੈਚ ਵਾਲੇ ਦਿਨ ਦਾ ਤਾਪਮਾਨ ਇੱਥੇ 24 ਤੋਂ 17 ਡਿਗਰੀ ਸੈਲਸੀਅਸ ਵਿਚਕਾਰ ਰਹਿ ਸਕਦਾ ਹੈ। (PAK vs CAN)
ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਪਾਕਿਸਤਾਨ : ਬਾਬਰ ਆਜ਼ਮ (ਕਪਤਾਨ), ਮੁਹੰਮਦ ਰਿਜ਼ਵਾਨ (ਵਿਕਟਕੀਪਰ), ਉਸਮਾਨ ਖਾਨ, ਫਖ਼ਰ ਜ਼ਮਾਨ, ਸ਼ਾਦਾਬ ਖਾਨ, ਇਫਤਿਖਾਰ ਅਹਿਮਦ, ਇਮਾਦ ਵਸੀਮ, ਸ਼ਾਹੀਨ ਸ਼ਾਹ ਅਫਰੀਦੀ, ਹਰਿਸ ਰਊਫ, ਨਸੀਮ ਸ਼ਾਹ ਤੇ ਮੁਹੰਮਦ ਆਮਿਰ।
ਕੈਨੇਡਾ : ਸਾਦ ਬਿਨ ਜ਼ਫਰ (ਕਪਤਾਨ), ਆਰੋਨ ਜੌਹਨਸਨ, ਨਵਨੀਤ ਧਾਲੀਵਾਲ, ਪ੍ਰਗਟ ਸਿੰਘ, ਨਿਕੋਲਸ ਕੀਰਟਨ, ਸ਼ੇ੍ਰਅਸ ਮੋਵਵ (ਵਿਕਟਕੀਪਰ), ਦਿਲਪ੍ਰੀਤ ਬਾਜ਼ਵਾ, ਜੁਨੈਦ ਸਿੱਦੀਕੀ, ਦਿਲਨ ਹੀਲੀਗਰ, ਕਲੀਮ ਸਨਾ ਤੇ ਜੇਰੇਮੀ ਗੋਰਡਨ। (PAK vs CAN)