Sachkahoon: ਸੱਚ ਦੇ ਰਾਹ ’ਤੇ 22 ਸਾਲ

Sachkahoon

Sachkahoon: ‘ਸੱਚ ਕਹੂੰ’ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਰੂਹਾਨੀਅਤ ਅਤੇ ਇਨਸਾਨੀਅਤ ਦਾ ਸੰਦੇਸ਼ ਪੂਰੀ ਦੁਨੀਆ ’ਚ ਪਹੁੰਚਾ ਰਿਹਾ ਹੈ। ਦੁਨੀਆ ਦੇ ਹਾਲਾਤ ਅੱਜ ਮਾਰੂਥਲ ਵਰਗੇ ਹਨ ਤੇ ‘ਸੱਚ ਕਹੂੰ’ ਭਾਰਤੀ ਸੱਭਿਆਚਾਰ ਦੀਆਂ ਮਹਾਨ ਕਦਰਾਂ-ਕੀਮਤਾਂ ਦੇ ਚਸ਼ਮੇ ਦੇ ਰੂਪ ’ਚ ਨਵੀਂ ਪੀੜ੍ਹੀ ਨੂੰ ਸੱਭਿਆਚਾਰ ਨਾਲ ਜੋੜ ਰਿਹਾ ਹੈ।

ਪਿਆਰ, ਮਿਲਵਰਤਨ, ਸਮਾਜ ਸੇਵਾ, ਦਇਆ, ਤਿਆਗ ਵਰਗੇ ਗੁਣ ਭਾਰਤੀ ਸੱਭਿਆਚਾਰ ਦਾ ਸ਼ਿੰਗਾਰ ਹਨ। ਇਨ੍ਹਾਂ ਬਹੁਮੁੱਲੇ ਗੁਣਾਂ ਕਰਕੇ ਭਾਰਤੀ ਸੱਭਿਆਚਾਰ ‘ਵਿਸ਼ਵ ਗੁਰੂ ਸੰਸਕ੍ਰਿਤੀ’ ਵਜੋਂ ਜਾਣਿਆ ਜਾਂਦਾ ਹੈ। ‘ਸੱਚ ਕਹੂੰ’ ਬਾਜ਼ਾਰਵਾਦ, ਉਪਭੋਗਤਾਵਾਦੀ ਸੰਸਕ੍ਰਿਤੀ ਤੇ ਸ਼ੁਹਰਤ ਦੀ ਲਾਲਸਾ ਤੋਂ ਰਹਿਤ ਪਰ ਸਮਾਜਿਕ ਗੁਣਾਂ ਵਾਲੀ ਪੱਤਰਕਾਰੀ ਨੂੰ ਸਮਰਪਿਤ ਹੈ। 22 ਸਾਲਾਂ ਦੇ ਸਫ਼ਰ ’ਚ ‘ਸੱਚ ਕਹੂੰ’ ਨੂੰ ਪਾਠਕਾਂ ਦਾ ਬੇਅੰਤ ਪਿਆਰ ਮਿਲਿਆ। ਪੂਜਨੀਕ ਗੁਰੂ ਜੀ ਦੇ ਪਵਿੱਤਰ ਚਰਨ-ਕਮਲਾਂ ’ਚ ਅਰਦਾਸ ਹੈ ਕਿ ਸੱਚ ਕਹੂੰ ਰਚਨਾਤਮਕ ਪੱਤਰਕਾਰੀ ਕਰਦਿਆਂ ਬੁਲੰਦੀਆਂ ਨੂੰ ਛੋਹੇ। (Sachkahoon)

Sachkahoon

ਕੁਦਰਤ ਦੀ ਸੰਭਾਲ | Sachkahoon

ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਨਾਲ ‘ਸੱਚ ਕਹੂੰ’ ਆਪਣੀ ਹਰ ਵਰ੍ਹੇਗੰਢ ਕੁਦਰਤ ਦੀ ਸੰਭਾਲ ਨੂੰ ਸਮਰਪਿਤ ਕਰਦਾ ਹੈ। ‘ਸੱਚ ਕਹੂੰ’ ਵੱਲੋਂ ਹਰ ਸਾਲ 11 ਜੂਨ ਨੂੰ ਅੱਤ ਦੀ ਗਰਮੀ ਦੇ ਮੌਸਮ ਨੂੰ ਵੇਖਦੇ ਹਜ਼ਾਰਾਂ ਥਾਵਾਂ ’ਤੇ ਪੰਛੀਆਂ ਦੇ ਚੋਗੇ ਅਤੇ ਪਾਣੀ ਲਈ ਕਟੋਰੇ ਰੱਖੇ ਜਾਂਦੇ ਹਨ ਤਾਂ ਕਿ ਕੁਦਰਤ ਦਾ ਸ਼ਿੰਗਾਰ ਪੰਛੀ ਸਦਾ ਚਹਿਕਦੇ ਰਹਿਣ।

Also Read : ਸੰਤਾਂ ਦਾ ਮਕਸਦ ਸੰਸਾਰ ਦਾ ਭਲਾ ਕਰਨਾ : Saint Dr MSG