ਸਰਕਾਰ ਦੇ ਮੰਤਰੀ ਕਿਵੇਂ ਕੰਮ ਕਰਦੇ ਹਨ? How do government ministers work?
ਨਵੀਂ ਦਿੱਲੀ (ਏਜੰਸੀ)। (How do government ministers work) ਲੋਕ ਸਭਾ ਚੋਣ ਨਤੀਜੇ ਆਉਣ ਬਾਅਦ ਨਰਿੰਦਰ ਮੋਦੀ ਨੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ। ਉਨ੍ਹਾਂ ਨਾਲ ਕੇਂਦਰੀ ਮੰਤਰੀਆਂ ਨੇ ਵੀ ਸਹੁੰ ਚੁੱਕੀ। ਕੇਂਦਰੀ ਮੰਤਰੀ ਮੰਡਲ ’ਚ ਤਿੰਨ ਤਰ੍ਹਾਂ ਦੇ ਮੰਤਰੀ ਹੁੰਦੇ ਹਨ। ਕੈਬਨਿਟ ਮੰਤਰੀ, ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਰਾਜ ਮੰਤਰੀ। ਇਨ੍ਹਾਂ ’ਚੋਂ ਕੈਬਨਿਟ ਮੰਤਰੀ ਸਭ ਤੋਂ ਸ਼ਕਤੀਸ਼ਾਲੀ ਹੁੰਦਾ ਹੈ। ਕੈਬਨਿਟ ਮੰਤਰੀ ਤੋਂ ਬਾਅਦ ਦੂਜੇ ਨੰਬਰ ’ਤੇ ਰਾਜ ਮੰਤਰੀ ਸੁਤੰਤਰ ਚਾਰਜ ਆਉਂਦਾ ਹੈ। ਤੀਜੇ ਨੰਬਰ ’ਤੇ ਰਾਜ ਮੰਤਰੀ ਆਉਂਦਾ ਹੈ। ਦੱਸਣਯੋਗ ਹੈ ਕਿ ਇਨ੍ਹਾਂ ਤਿੰਨਾਂ ਮੰਤਰੀਆਂ ਦੇ ਕੀ ਕੰਮ ਹੁੰਦੇ ਹਨ ਅਤੇ ਕੀ ਫ਼ਰਕ ਹੁੰਦਾ ਹੈ? ਤਿੰਨਾਂ ਮੰਤਰੀਆਂ ਦੀ ਕੀ ਭੂਮਿਕਾ ਹੁੰਦੀ ਹੈ?
ਕੈਬਨਿਟ ਸ਼ਬਦ ਦੀ ਹੋਂਦ ਕਿਵੇਂ ਹੋਈ?
ਕੈਬਨਿਟ ਸ਼ਬਦ ਇਤਾਲਵੀ ਗੈਬੀਨੇਟੋ ਤੋਂ ਆਇਆ ਹੈ, ਜੋ ਲੈਟਿਨ ਕੈਪੰਨਾ ਤੋਂ ਪੈਦਾ ਹੋਇਆ ਹੈ। ਕੈਬਨਿਟ ਸ਼ਬਦ ਦਾ ਅਰਥ ਮੰਤਰੀ ਮੰਡਲ ਹੁੰਦਾ ਹੈ। ਕਿਸੇ ਸਰਕਾਰ ਦੇ ਉੱਚ ਪੱਧਰੀ ਆਗੂਆਂ ਦੇ ਸਮੂਹ ਨੂੰ ਕੈਬਨਿਟ ਕਹਿੰਦੇ ਹਨ। ਕੈਬਨਿਟ ਦੀ ਵਰਤੋਂ 16ਵੀਂ ਸ਼ਤਾਬਦੀ ’ਚ ਇੱਕ ਕੋਠਰੀ ਜਾਂ ਛੋਟੇ ਕਮਰੇ ਨੂੰ ਦਰਸਾਉਣ ਲਈ ਕੀਤੀ ਜਾਂਦੀ ਸੀ। ਖਾਸ ਤੌਰ ’ਤੇ ਕੁਲੀਨ ਜਾਂ ਰਾਜਘਰਾਣੇ ਦੇ ਘਰਾਂ ’ਚ ਇਸ ਦੀ ਵਰਤੋਂ ਕੀਤੀ ਜਾਂਦੀ ਸੀ। ਇੰਗਲੈਂਡ, ਫਰਾਂਸ ਅਤੇ ਇਟਲੀ ਜਿਹੇ ਹੋਰ ਸਥਾਨਾਂ ’ਤੇ ਕੈਬਨਿਟ ਸ਼ਬਦ ਦੀ ਵਰਤੋਂ ਸ਼ੁਰੂ ਹੋਈ।
ਕੈਬਨਿਟ ਮੰਤਰੀ
ਜੋ ਸਾਂਸਦ ਸਭ ਤੋਂ ਤਜ਼ੁਰਬੇਕਾਰ ਹੁੰਦੇ ਹਨ, ਉਨ੍ਹਾਂ ਨੂੰ ਕੈਬਨਿਟ ਮੰਤਰੀ ਬਣਾਇਆ ਜਾਂਦਾ ਹੈ। ਕੈਬਨਿਟ ਮੰਤਰੀ ਸਿੱਧੀ ਪ੍ਰਧਾਨ ਮੰਤਰੀ ਨੂੰ ਰਿਪੋਰਟ ਕਰਦੇ ਹਨ। ਉਨ੍ਹਾਂ ਨੂੰ ਜੋ ਮੰਤਰਾਲਾ ਦਿੱਤਾ ਜਾਂਦਾ ਹੈ, ਉਸ ਦੀ ਪੂਰੀ ਜਿੰਮੇਵਾਰੀ ਉਨ੍ਹਾਂ ਦੀ ਹੁੰੰਦੀ ਹੈ। ਕੈਬਨਿਟ ਮੰਤਰੀ ਕੋਲ ਇੱਕ ਤੋਂ ਜ਼ਿਆਦਾ ਮੰਤਰਾਲੇ ਵੀ ਹੋ ਸਕਦੇ ਹਨ। ਬੈਠਕ ’ਚ ਕੈਬਨਿਟ ਮੰਤਰੀ ਦਾ ਸ਼ਾਮਲ ਹੋਣਾਂ ਲਾਜ਼ਮੀ ਹੁੰਦਾ ਹੈ। ਸਰਕਾਰ ਆਪਣੇ ਸਾਰੇ ਫੈਸਲੇ ਕੈਬਨਿਟ ਮੰਤਰੀਆਂ ਦੀ ਬੈਠਕ ’ਚ ਲੈਂਦੀ ਹੈ।
ਰਾਜਮੰਤਰੀ (ਸੁਤੰਤਰ ਚਾਰਜ਼)
ਕੈਬਨਿਟ ਮੰਤਰੀ ਤੋਂ ਬਾਅਦ ਰਾਜ ਮੰਤਰੀ (ਸੁਤੰਤਰ ਚਾਰਜ਼) ਦਾ ਨੰਬਰ ਆਉਂਦਾ ਹੈ। ਇਹ ਵੀ ਸਿੱਧਾ ਪ੍ਰਧਾਨ ਮੰਤਰੀ ਨੂੰ ਰਿਪੋਰਟ ਕਰਦੇ ਹਨ। ਮੰਤਰਾਲੇ ਦੀ ਸਾਰੀ ਜਿੰਮੇਵਾਰੀ ਇਨ੍ਹਾਂ ਦੀ ਹੁੰਦੀ ਹੈ। ਸੁਤੰਤਰ ਚਾਰਜ਼ ਵਾਲੇ ਮੰਤਰੀ ਕੈਬਨਿਟ ਮੰਤਰੀ ਪ੍ਰਤੀ ਜਵਾਬਦੇਹ ਨਹੀਂ ਹੁੰਦੇ ਹਨ, ਪਰ ਇਹ ਕੈਬਨਿਟ ਦੀ ਬੈਠਕ ’ਚ ਸ਼ਾਮਲ ਨਹੀਂ ਹੁੰਦੇ ਹਨ।
ਰਾਜ ਮੰਤਰੀ
ਰਾਜ ਮੰਤਰੀ ਨੂੰ ਦਰਅਸਲ ਕੈਬਨਿਟ ਮੰਤਰੀ ਦੇ ਸਹਿਯੋਗ ਲਈ ਬਣਾਇਆ ਜਾਂਦਾ ਹੈ। ਇਹ ਪ੍ਰਧਾਨ ਮੰਤਰੀ ਨੂੰ ਨਹੀਂ ਸਗੋਂ ਕੈਬਨਿਟ ਮੰਤਰੀ ਨੂੰ ਰਿਪੋਰਟ ਕਰਦੇ ਹਨ। ਇੱਕ ਕੈਬਨਿਟ ਮੰਤਰੀ ਦੇ ਸਹਿਯੋਗ ਲਈ ਇੱਕ ਜਾਂ ਦੋ ਰਾਜ ਮੰਤਰੀ ਬਣਾਏ ਜਾਂਦੇ ਹਨ। ਇਹ ਕੈਬਨਿਟ ਮੰਤਰੀ ਦੀ ਅਗਵਾਈ ’ਚ ਕੰਮ ਕਰਦੇ ਹਨ। ਕੈਬਨਿਟ ਮੰਤਰੀ ਦੀ ਗੈਰ-ਹਾਜ਼ਰੀ ’ਚ ਮੰਤਰਾਲੇ ਦਾ ਸਾਰਾ ਕੰਮ ਦੇਖਦੇ ਹਨ।
Also Read : ਖੁਖਸ਼ਖਬਰੀ! ਇਨ੍ਹਾਂ ਲੋਕਾਂ ਨੂੰ ਵੱਡਾ ਤੋਹਫ਼ਾ ਦੇਣ ਜਾ ਰਹੀ ਐ ਸਰਕਾਰ