ਗੁਆਚੇ ਪੁੱਤ ਨੂੰ ਸਹੀ-ਸਲਾਮਤ ਦੇਖ ਮਾਂ ਦੀਆਂ ਅੱਖਾਂ ’ਚੋਂ ਨਿੱਕਲੇ ਖੁਸ਼ੀ ਦੇ ਹੰਝੂ| Welfare Work
(ਨਰੇਸ਼ ਕੁਮਾਰ) ਸੰਗਰੂਰ। ਗੁਆਚੇ ਪੁੱਤ ਨੂੰ ਸਹੀ-ਸਲਾਮਤ ਵੇਖ ਕੇ ਮਾਂ ਦੀਆਂ ਅੱਖਾਂ ’ਚੋਂ ਹੰਝੂ ਵਹਿ ਤੁਰੇ ਅਤੇ ਉਹ ਵਾਰ-ਵਾਰ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਧੰਨਵਾਦ ਕਰ ਰਹੀ ਸੀ ਜੀ ਹਾਂ! ਅਸੀਂ ਗੱਲ ਕਰ ਰਹੇ ਹਾਂ ਬਲਾਕ ਸੰਗਰੂਰ ਦੇ ਜਾਂਬਾਜ਼ ਸੇਵਾਦਾਰਾਂ ਦੀ ਜਿਨ੍ਹਾਂ ਨੇ ਇੱਕ ਲਾਪਤਾ ਮੰਦਬੁੱਧੀ ਨੌਜਵਾਨ ਨੂੰ ਪਰਿਵਾਰ ਨਾਲ ਸਹੀ-ਸਲਾਮਤ ਮਿਲਵਾ ਕੇ ਇਨਸਾਨੀਅਤ ਦਾ ਫਰਜ਼ ਅਦਾ ਕੀਤਾ। Welfare Work
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਾ. ਇੰਸਪੈਕਟਰ ਜੁਗਰਾਜ ਸਿੰਘ ਨੇ ਦੱਸਿਆ ਕਿ ਇੱਕ ਮੰਦਬੁੱਧੀ ਨੌਜਵਾਨ ਲੜਕਾ (20 ਸਾਲ) ਲਾਵਾਰਿਸ ਹਾਲਤ ’ਚ ਭਵਾਨੀਗੜ੍ਹ ਨੇੜੇ ਸੜਕ ’ਤੇ ਪੈਦਲ ਗਰਮੀ ’ਚ ਜਾ ਰਿਹਾ ਸੀ। ਇਸ ਸਬੰਧੀ ਪ੍ਰੇਮੀ ਕਾਕਾ ਤੇ ਡਾਕਟਰ ਪ੍ਰੇਮੀ ਜਗਦੀਸ਼ ਘਰਾਚੋਂ ਕੰਟੀਨ ਸੇਵਾਦਾਰ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਦੇ ਸੇਵਾਦਾਰ ਨੂੰ ਮੰਦਬੁੱਧੀ ਨੌਜਵਾਨ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਤੁਰੰਤ ਫੋਨ ਰਾਹੀਂ ਸਾਡੇ ਟੀਮ ਮੈਂਬਰਾਂ ਨੂੰ ਸੂਚਨਾ ਦਿੱਤੀ।
ਇਹ ਵੀ ਪੜ੍ਹੋ: ਖੁਖਸ਼ਖਬਰੀ! ਇਨ੍ਹਾਂ ਲੋਕਾਂ ਨੂੰ ਵੱਡਾ ਤੋਹਫ਼ਾ ਦੇਣ ਜਾ ਰਹੀ ਐ ਸਰਕਾਰ
ਉਕਤ ਨੌਜਵਾਨ ਬਾਰੇ ਸੂਚਨਾ ਮਿਲਣ ’ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਵਿੰਗ ਦੇ ਸੇਵਾਦਾਰ ਕ੍ਰਿਸ਼ਨ ਇੰਸਾਂ ਤੇ ਸੁਖਚੈਨ ਇੰਸਾਂ ਨੇ ਤੁਰੰਤ ਪਹੁੰਚ ਕੇ ਮੰਦਬੁੱਧੀ ਨੌਜਵਾਨ ਦੀ ਦੇਖ-ਭਾਲ ਸ਼ੁਰੂ ਕਰ ਦਿੱਤੀ, ਜਿਸ ਨੂੰ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸੰਗਰੂਰ ਵਿਖੇ ਲਿਆਂਦਾ ਗਿਆ। ਸੇਵਾਦਾਰਾਂ ਦੇ ਸਹਿਯੋਗ ਨਾਲ ਮੰਦਬੁੱਧੀ ਨੌਜਵਾਨ ਨੂੰ ਨਵ੍ਹਾਇਆ-ਧਵਾਇਆ ਗਿਆ ਤੇ ਉਸਨੂੰ ਨਵੇਂ ਕੱਪੜੇ ਪਹਿਨਾਏ ਗਏ ਅਤੇ ਖਾਣਾ ਖਵਾਇਆ ਗਿਆ ਉਕਤ ਨੌਜਵਾਨ ਨੇ ਆਪਣਾ ਨਾਂਅ ਸੁਖਰਾਜ ਸਿੰਘ ਪੁੱਤਰ ਹੰਸਰਾਜ ਕੌਮ ਬਾਜੀਗਰ ਵਾਸੀ ਮਟੀਲੀ ਜ਼ਿਲ੍ਹਾ ਗੰਗਾਨਗਰ (ਰਾਜਿਸਥਾਨ) ਦੱਸਿਆ। Welfare Work
ਜਿਸ ਤੋਂ ਬਾਅਦ ਉੱਥੋਂ ਦੇ ਲੋਕਲ ਪ੍ਰੇਮੀਆਂ ਤੋਂ ਡਿਜ਼ੀਟਲ ਤਕਨੀਕ ਰਾਹੀਂ ਨੰਬਰ ਲਿਆ ਗਿਆ ਤੇ ਉਸਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ। ਉਕਤ ਮੰਦਬੁੱਧੀ ਨੌਜਵਾਨ ਦੀ ਮਾਂ ਰਾਣੀ ਨੇ ਦੱਸਿਆ ਕਿ ਇਹ ਕਰੀਬ ਦਸ ਦਿਨ ਪਹਿਲਾਂ ਘਰ ਤੋਂ ਮਾਨਸਿਕ ਬਿਮਾਰੀ ਕਾਰਨ ਲਾਪਤਾ ਹੋ ਗਿਆ ਸੀ ਜੋ ਅਜੇ ਕੁਆਰਾ ਹੀ ਹੈ। ਉਨ੍ਹਾਂ ਦੱਸਿਆ ਕਿ ਅਸੀਂ ਕਾਫ਼ੀ ਤਲਾਸ਼ ਕੀਤੀ ਪਰ ਸਾਨੂੰ ਨਹੀਂ ਮਿਲਿਆ ਸੀ ਜਗਰਾਜ ਸਿੰਘ ਨੇ ਦੱਸਿਆ ਕਿ ਮੰਦਬੁੱਧੀ ਨੌਜਵਾਨ ਸਬੰਧੀ ਸਥਾਨਕ ਥਾਣੇ ਵਿੱਚ ਇਤਲਾਹ ਵੀ ਦਿੱਤੀ ਗਈ।
ਪੁੱਤ ਮਿਲਣ ’ਤੇ ਮਾਂ ਨੇ ਪੂਜਨੀਕ ਗੁਰੂ ਜੀ ਅਤੇ ਡੇਰਾ ਸ਼ਰਧਾਲੂਆਂ ਦਾ ਕੀਤਾ ਦਿਲੋਂ ਧੰਨਵਾਦ
ਇਸ ਤੋਂ ਬਾਅਦ ਸਾਡੀ ਟੀਮ ਵੱਲੋਂ ਦਿੱਤੇ ਪਤੇ ’ਤੇ ਮੰਦਬੁੱਧੀ ਨੌਜਵਾਨ ਦੇ ਪਰਿਵਾਰਕ ਮੈਂਬਰ ਸੰਗਰੂਰ ਵਿਖੇ ਆਪਣੇ ਪੁੱਤਰ ਨੂੰ ਲੈਣ ਆਏ। ਜਦੋਂ ਮੰਦਬੁੱਧੀ ਨੌਜਵਾਨ ਦੀ ਮਾਂ ਰਾਣੀ ਕੌਰ ਨੇ ਆਪਣੇ ਪੁੱਤਰ ਨੂੰ ਸਹੀ-ਸਲਾਮਤ ਦੇਖਿਆ ਤਾਂ ਉਹ ਭਾਵੁਕ ਹੋ ਗਈ ਤੇ ਉਸ ਦੀਆਂ ਅੱਖਾਂ ’ਚੋਂ ਖੁਸ਼ੀ ਦੇ ਹੰਝੂ ਵਹਿ ਤੁਰੇ ਮੰਦਬੁੱਧੀ ਨੌਜਵਾਨ ਦੀ ਮਾਂ ਰਾਣੀ ਕੌਰ ਨੇ ਕਿਹਾ ਕਿ ਉਹ ਬਹੁਤ ਖੁਸ਼ ਹੈ ਕਿ ਉਸਦਾ ਪੁੱਤਰ ਉਸਨੂੰ ਮਿਲ ਗਿਆ।
ਨੌਜਵਾਨ ਦੀ ਮਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਡੇਰਾ ਸ਼ਰਧਾਲੂਆਂ ਦਾ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਉਨ੍ਹਾਂ ਨੇ ਵਿੱਛੜੇ ਪੁੱਤਰ ਨੂੰ ਆਪਣੀ ਮਾਂ ਨਾਲ ਮਿਲਵਾ ਦਿੱਤਾ। ਮੰਦਬੁੱਧੀ ਦੀ ਮਾਤਾ ਰਾਣੀ ਤੇ ਇੱਕ ਨਰਾਇਣ ਸਿੰਘ ਨਾਮੀ ਪੁਰਸ਼ ਸੰਗਰੂਰ ਪਹੁੰਚ ਕੇ ਉਕਤ ਨੌਜਵਾਨ ਨੂੰ ਆਪਣੇ ਨਾਲ ਲੈ ਗਏ ਹਨ। ਇਸ ਭਲਾਈ ਕਾਰਜ ਵਿੱਚ ਪ੍ਰੇਮੀ ਦਿਕਸ਼ਾਂਤ ਇੰਸਾਂ, ਸਤਪਾਲ ਇੰਸਾਂ ਤੇ ਹੋਰ ਸੇਵਾਦਾਰਾਂ ਦਾ ਖਾਸ ਯੋਗਦਾਨ ਰਿਹਾ