ਨਾਮ ਚਰਚਾ ਦੌਰਾਨ ਪੰਛੀਆਂ ਲਈ ਪੀਣ ਵਾਸਤੇ ਪਾਣੀ ਦੇ ਕਟੋਰੇ ਵੰਡੇ

Welfare Work
ਨਾਮ ਚਰਚਾ ਦੌਰਾਨ ਪੰਛੀਆਂ ਲਈ ਪੀਣ ਵਾਸਤੇ ਪਾਣੀ ਦੇ ਕਟੋਰੇ ਵੰਡੇ

ਫਰੀਦਕੋਟ (ਗੁਰਪ੍ਰੀਤ ਪੱਕਾ)।  ਇੱਕ ਪਾਸੇ 43 ਡਿਗਰੀ ਤਾਪਮਾਨ ਅੱਤ ਦੀ ਪੈ ਰਹੀ ਗਰਮੀ ਅਤੇ ਦੂਜੇ ਪਾਸੇ ਡੇਰਾ ਸ਼ਰਧਾਲੂਆਂ ਦੇ ਸੇਵਾ ਦੇ ਉਪਰਾਲੇ ਸ਼ਲਾਘਾਯੋਗ ਹੈ ਇਹ ਸਭ ਕੁਝ ਦੇਖਣ ਨੂੰ ਮਿਲਿਆ ਬਲਾਕ ਫਰੀਦਕੋਟ ਦੇ ਨੇੜਲੇ ਪਿੰਡ ਚਮੇਲੀ ਵਿਖੇ ਜਿੱਥੇ ਗਰਮੀ ਦੇ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਏ ਪਿੰਡ ਚਮੇਲੀ ਦੀ ਸਾਧ-ਸੰਗਤ ਵੱਲੋਂ ਪੰਛੀਆਂ ਲਈ ਪਾਣੀ ਵਾਲੇ ਕਟੋਰੇ ਵੰਡੇ ਗਏ। Welfare Work

ਗਰਮੀ ਦੇ ਮੱਦੇਨਜ਼ਰ ਪਸ਼ੂ-ਪੰਛੀਆਂ ਦਾ ਵੀ ਰੱਖੋ ਖਿਆਲ  (Welfare Work)

ਮਿਲੀ ਜਾਣਕਾਰੀ ਅਨੁਸਾਰ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ 164 ਮਾਨਵਤਾ ਭਲਾਈ ਦੇ ਕੰਮਾਂ ’ਤੇ ਚੱਲਦਿਆਂ ਅੱਜ ਬਲਾਕ ਫਰੀਦਕੋਟ ਦੇ ਪਿੰਡ ਚਮੇਲੀ ਦੀ ਸਾਧ ਸੰਗਤ ਵੱਲੋਂ ਨਾਮ ਚਰਚਾ ਦੌਰਾਨ ਪੰਛੀਆਂ ਲਈ ਪੀਣ ਵਾਸਤੇ ਪਾਣੀ ਦੇ ਕਟੋਰੇ ਵੰਡੇ ਗਏ। ਇਸ ਮੌਕੇ ਜਾਣਕਾਰੀ ਦਿੰਦੇ ਹੋਈ ਪਿੰਡ ਚਮੇਲੀ ਦੇ ਪ੍ਰੇਮੀ ਸੇਵਕ ਸੁਖਦੇਵ ਸਿੰਘ ਇੰਸਾਂ ਉਰਫ ਕੁੱਕੂ ਨੇ ਕਿਹਾ ਹੈ ਕਿ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਤੇ ਪਸ਼ੂ ਪੰਛੀਆਂ ਲਈ ਇਹ ਕਾਰਜ ਕਰਨਾ ਬੇਹੱਦ ਜ਼ਰੂਰੀ ਹੈ। Welfare Work

ਇਹ ਵੀ ਪੜ੍ਹੋ: ਸਿਹਤ ਲਈ ਵੀ ਬੇਹੱਦ ਫਾਇਦੇਮੰਦ ਹੈ ਨਾਮ ਸ਼ਬਦ, ਕਿਵੇਂ ਕੰਮ ਕਰਦਾ ਹੈ ਨਾਮ ਸ਼ਬਦ, ਜਾਣੋ

ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ’ਤੇ ਚੱਲਦੇ ਹੋਏ ਪਿੰਡ ਦੀ ਸਾਧ-ਸੰਗਤ ਵੱਲੋਂ ਪੰਛੀਆਂ ਲਈ ਪੀਣ ਵਾਲੇ ਪਾਣੀ ਦੇ ਕਟੋਰੇ ਵੰਡੇ ਗਏ ਹਨ ਅਤੇ ਅਸੀਂ ਸਾਰੇ ਹੀ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਪੰਛੀਆਂ ਲਈ ਪੀਣ ਵਾਸਤੇ ਪਾਣੀ ਅਤੇ ਖਾਣ ਵਾਸਤੇ ਦਾਣੇ ਰੱਖੇ ਜਾਣ ਤਾਂ ਜੋ ਅੱਤ ਦੀ ਪੈ ਰਹੀ ਗਰਮੀ ਤੋਂ ਪੰਛੀਆਂ ਨੂੰ ਵੀ ਰਾਹਤ ਮਿਲ ਸਕੇ। ਇਸ ਮੌਕੇ ਸਮੂਹ ਜਿੰਮੇਵਾਰ ਅਤੇ ਪਿੰਡ ਦੀ ਸਾਧ-ਸੰਗਤ ਹਾਜ਼ਰ ਸੀ।