ਕੋਟਾ ’ਚ ਇੱਕ ਹੋਰ ਵਿਦਿਆਰਥਣ ਨੇ ਖੁਦਕੁਸ਼ੀ ਕਰ ਲਈ ਹੈ। ਦੱਸਿਆ ਜਾਂਦਾ ਹੈ ਕਿ ਨੀਟ ਦੀ ਇਹ ਵਿਦਿਆਰਥਣ ਪ੍ਰੀਖਿਆ ’ਚੋਂ ਅੰਕ ਘੱਟ ਆਉਣ ਕਰਕੇ ਪ੍ਰੇਸ਼ਾਨ ਸੀ ਤੇ ਇੱਕ ਦਿਨ ਪਹਿਲਾਂ ਹੀ ਪ੍ਰੀਖਿਆ ਦਾ ਨਤੀਜਾ ਆਇਆ ਸੀ। ਪਿਛਲੇ ਮਹੀਨੇ ਵੀ ਇੱਕ ਵਿਦਿਆਰਥੀ ਨੇ ਪ੍ਰੀਖਿਆ ਤੋਂ ਦੋ ਘੰਟੇ ਪਹਿਲਾਂ ਖੁਦਕੁਸ਼ੀ ਕਰ ਲਈ ਸੀ। ਇਸੇ ਸਾਲ ਕੋਟਾ ’ਚ ਦਸ ਦੇ ਕਰੀਬ ਵਿਦਿਆਰਥੀ ਖੁਦਕੁਸ਼ੀ ਕਰ ਚੁੱਕੇ ਹਨ। ਇਹ ਰੁਝਾਨ ਚਿੰਤਾਜਨਕ ਹੈ ਜੋ ਮਾਪਿਆਂ ਤੇ ਵਿਦਿਆਰਥੀਆਂ ਵਿਚਕਾਰ ਵਧ ਰਹੇ ਫਾਸਲੇ ਦੀ ਵਜ੍ਹਾ ਕਰਕੇ ਵੀ ਹੈ। (Series of Suicides)
ਵਿਦਿਆਰਥੀ ਚੰਗਾ ਰੈਂਕ ਹਾਸਲ ਕਰਨ ਦੇ ਭਾਰੀ ਦਬਾਅ ਹੇਠ ਹੁੰਦੇ ਹਨ ਤੇ ਮਾਪਿਆਂ ਦਾ ਬੱਚਿਆਂ ਨਾਲ ਸੰਪਰਕ ਘਟਣ ਕਰਕੇ ਬੱਚੇ ਭਟਕ ਜਾਂਦੇ ਹਨ। ਦੂਜੇ ਪਾਸੇ ਸਿਸਟਮ ਅੰਦਰ ਵੱਡੀ ਖਰਾਬੀ ਹੈ। ਕੋਚਿੰਗ ਸੈਂਟਰਾਂ ਨੇ ਇਸ ਪ੍ਰੀਖਿਆ ਦੀ ਤਿਆਰੀ ਨੂੰ ਇੱਕ ਇੰਡਸਟ੍ਰੀ ਦਾ ਰੂਪ ਦੇ ਦਿੱਤਾ ਹੈ। ਕੋਚਿੰਗ ਸੈਂਟਰਾਂ ਵੱਲੋਂ ਨਤੀਜਿਆਂ ਦੀ ਇਸ਼ਤਿਹਾਰਬਾਜ਼ੀ ਇੰਨੇ ਵੱਡੇ ਪੱਧਰ ’ਤੇ ਕੀਤੀ ਜਾਂਦੀ ਹੈ ਕਿ ਹਰ ਬੱਚਾ ਮੂਹਰਲੇ ਰੈਂਕਾਂ ਦਾ ਸੁਫਨਾ ਪਾਲ ਲੈਂਦਾ ਹੈ।
Also Read : Ferozepur News: ਮੋਬਾਇਲ ਦੀ ਦੁਕਾਨ ਤੋਂ ਲੱਖਾਂ ਰੁਪਏ ਦੀ ਚੋਰੀ
ਇਸ ਲਈ ਜ਼ਰੂਰੀ ਹੈ ਕਿ ਕੋਚਿੰਗ ਸੈਂਟਰਾਂ ਦੀ ਇਸ਼ਤਿਹਾਰਬਾਜ਼ੀ ਵੀ ਕਿਸੇ ਨਿਯਮ ਹੇਠ ਲਿਆਂਦੀ ਜਾਵੇ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ’ਤੇ ਦਬਾਅ ਪਾਉਣ ਦੀ ਬਜਾਇ ਉਹਨਾਂ ਦਾ ਹੌਂਸਲਾ ਵਧਾਉਣ ਤਾਂ ਕਿ ਉਹ ਖੁਦਕੁਸ਼ੀ ਵਰਗੇ ਨਕਾਰਾਤਮਕ ਰਾਹ ਨਾ ਅਪਣਾਉਣ। ਬੱਚਿਆਂ ਨੂੰ ਵੀ ਇਹ ਸੋਚਣਾ ਪਵੇਗਾ ਕਿ ਜੇਕਰ ਉਹ ਡਾਕਟਰ ਨਹੀਂ ਬਣਨਗੇ ਤਾਂ ਬਾਕੀ ਰਸਤੇ ਬੰਦ ਨਹੀਂ ਹੋ ਚੱਲੇ। ਬੱਚਿਆਂ ਨੂੰ ਇੱਕਤਰਫਾ ਸੋਚ ਤੋਂ ਬਚ ਕੇ ਖੁੱਲ੍ਹੇ ਦਿਲ ਨਾਲ ਸੋਚਣ ’ਤੇ ਜ਼ੋਰ ਦੇਣਾ ਚਾਹੀਦਾ ਹੈ।