BJP seats: 18ਵੀਂ ਲੋਕ ਸਭਾ ਲਈ ਹੋਈਆਂ ਚੋਣਾਂ ਦੇ ਨਤੀਜਿਆਂ ਨੇ ਇੱਕ ਨਵੇਂ ਸਿਆਸੀ ਦ੍ਰਿਸ਼ ਨੂੰ ਉਜਾਗਰ ਕੀਤਾ ਹੈ। ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ ਦੂਜੇ ਪਾਸੇ ਵਿਰੋਧੀ ਪਾਰਟੀਆਂ ਨੇ ਵੀ ਰਫਤਾਰ ਫੜੀ ਹੈ। ਵਿਰੋਧੀਆਂ ਦਾ ਧੂੰਆਂਧਾਰ ਪ੍ਰਚਾਰ ਤੇ ਜਿੱਤ ਦੇ ਵੱਡੇ ਦਾਅਵਿਆਂ ਦਾ ਹਕੀਕਤ ’ਚ ਤਬਦੀਲ ਨਾ ਹੋਣਾ ਵਿਰੋਧੀਆਂ ਨੂੰ ਚਿੰਤਨ-ਮੰਥਨ ਦਾ ਅਹਿਸਾਸ ਕਰਵਾਉਂਦਾ ਹੈ। ਭਾਜਪਾ ਨੇ ਤਿੰਨ ਤਲਾਕ ਵਿਰੋਧੀ ਕਾਨੂੰਨ, ਪੁਲਾੜੀ ਖੋਜਾਂ, ਸੀਏਏ, ਧਾਰਾ 370 ਹਟਾਉਣ ਵਰਗੇ ਵੱਡੇ ਕਦਮ ਚੁੱਕੇ ਹਨ।
ਦੇਸ਼ ਦੀ ਰੱਖਿਆ ਲਈ ਵੀ ਅਹਿਮ ਕੰਮ ਕੀਤਾ ਹੈ ਤੇ ਕੌਮਾਂਤਰੀ ਪੱਧਰ ’ਤੇ ਵੀ ਦੇਸ਼ ਦਾ ਕੱਦ ਉੱਚਾ ਹੋਇਆ ਹੈ। ਰੂਸ-ਯੂਕਰੇਨ, ਇਜ਼ਰਾਈਲ-ਹਮਾਸ ਜੰਗ ’ਚ ਭਾਰਤ ਸਰਕਾਰ ਦਾ ਸਟੈਂਡ ਸੰਤੁਲਿਤ ਤੇ ਮਜ਼ਬੂਤ ਰਿਹਾ ਹੈ। ਅਲੋਚਨਾ ਦੇ ਬਾਵਜੂਦ ਭਾਜਪਾ/ਐਨਡੀਏ ਦੀਆਂ ਉਪਰੋਕਤ ਪ੍ਰਾਪਤੀਆਂ ਨੂੰ ਨਕਾਰਿਆ ਨਹੀਂ ਜਾ ਸਕਦਾ। ਜਿੱਥੋਂ ਤੱਕ ਭਾਜਪਾ ਦੇ ਨੁਕਸਾਨ ਦਾ ਸਬੰਧ ਹੈ ਸਥਾਨਕ ਮੁੱਦੇ ਵੀ ਸਮਾਨਾਂਤਰ ਚੱਲਣ ਕਾਰਨ ਸੀਟਾਂ ਘਟੀਆਂ ਹਨ। ਵਿਰੋਧੀ ਪਾਰਟੀਆਂ ਭਾਵੇਂ ਉੱਭਰੀਆਂ ਹਨ ਪਰ ਸੱਤਾ ਤੱਕ ਨਾ ਪਹੁੰਚ ਸਕਣ ਲਈ ਉਹ ਸਿਰਫ ਸੰਗਠਨ ਤੇ ਪ੍ਰਚਾਰ ਲਈ ਧਨ ਦੀ ਕਮੀ ਨੂੰ ਜਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। (BJP seats)
Also Read : IND Vs IRE: ਭਾਰਤੀ ਗੇਂਦਬਾਜਾਂ ਦੇ ਕਹਿਰ ਅੱਗੇ ਆਇਰਲੈਂਡ 96 ਦੌੜਾਂ ’ਤੇ ਆਲਆਊਟ
ਭਾਵੇਂ ਵਿਰੋਧੀ ਪਾਰਟੀਆਂ ਨੇ ਜਨਤਕ ਮੁੱਦੇ ਤਾਂ ਉਠਾਏ ਪਰ ਉਹ ਸਥਿਰ ਸਰਕਾਰ ਦੇਣ ਲਈ ਲੋਕਾਂ ’ਚ ਵਿਸ਼ਵਾਸ ਪੈਂਦਾ ਨਹੀਂ ਕਰ ਸਕੀ। ਭਾਵੇਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੇ ਕਾਂਗਰਸ ਨੂੰ ਮਜ਼ਬੂਤ ਕਰਕੇ ਇਸ ਦੀ ਰਾਸ਼ਟਰੀ ਪੁਜ਼ੀਸਨ ਨੂੰ ਹੁਲਾਰਾ ਦਿੱਤਾ ਹੈ ਪਰ ਪਾਰਟੀ ਦੇ ਪਹਿਲੇ ਰੁਤਬੇ ਤੇ ਚਮਕ ਨੂੰ ਬਹਾਲ ਕਰਨ ਲਈ ਹੋਰ ਮਿਹਨਤ ਕਰਨੀ ਪਵੇਗੀ। ਜਿੱਥੋਂ ਤੱਕ ਖੇਤਰੀ ਪਾਰਟੀਆਂ ਦਾ ਸਬੰਧ ਹੈ ਜੋ ਸਥਾਨਕ ਮੁੱਦਿਆਂ ’ਤੇ ਵੋਟਰਾਂ ਨੂੰ ਭਰਮਾਉਣ ’ਚ ਕਾਮਯਾਬ ਹੁੰਦੀਆਂ ਸਨ ਉਹਨਾਂ ਨੂੰ ਕਾਫੀ ਨਿਰਾਸ਼ਾ ਹੋਈ ਹੈ। ਜਾਗਰੂਕ ਵੋਟਰ ਖੇਤਰੀ ਪਾਰਟੀਆਂ ਦੇ ਭਰਮ ਜਾਲ ’ਚ ਅੱਗੇ ਵਾਂਗੂੰ ਬੇਵੱਸ ਨਹੀਂ ਰਿਹਾ।