ਨਵੀਂ ਦਿੱਲੀ (ਏਜੰਸੀ)। ਲੋਕ ਸਭਾ ਚੋਣਾਂ ‘ਚ ਬਹੁਮਤ ਹਾਸਲ ਕਰਨ ਤੋਂ ਬਾਅਦ ਰਾਸ਼ਟਰੀ ਜਮਹੂਰੀ ਗਠਜੋੜ (ਐੱਨ.ਡੀ.ਏ.) ਦੀਆਂ 15 ਘਟਕ ਪਾਰਟੀਆਂ ਦੀ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੋਕ ਕਲਿਆਣ ਮਾਰਗ ਸਥਿਤ ਰਿਹਾਇਸ਼ ’ਤੇ ਅਹਿਮ ਬੈਠਕ ਹੋਈ, ਜਿਸ ‘ਚ ਸਾਰੀਆਂ ਪਾਰਟੀਆਂ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਮੋਦੀ ਨੂੰ ਗਠਜੋੜ ਦਾ ਆਗੂ ਚੁਣਿਆ ਅਤੇ ਉਨ੍ਹਾਂ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦਾ ਸਮਰਥਨ ਕੀਤਾ। Narendra Modi
ਇਹ ਵੀ ਪੜ੍ਹੋ: ਨਗਰ ਕੌਂਸਲ ਦਾ ਜੇਈ ਰਿਸ਼ਵਤ ਲੈਂਦਾ ਕਾਬੂ, ਛੇ ਜਣਿਆਂ ਖਿਲਾਫ਼ ਪਰਚਾ
ਮੋਦੀ ਦੀ ਅਗਵਾਈ ’ਚ ਹੋਈ ਇਸ ਬੈਠਕ ’ਚ ਪ੍ਰਧਾਨ ਮੰਤਰੀ ਮੋਦੀ, ਭਾਜਪਾ ਦੇ ਪ੍ਰਧਾਨ ਜਗਤ ਪ੍ਰਕਾਸ਼ ਨੱਢਾ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਲਾਵਾ ਗੱਠਜੋਡ਼ ਦੇ ਦੂਜੇ ਸਭ ਤੋਂ ਘਟਕ ਦਲ ਤੇਲੁਗੁ ਦੇਸ਼ਮ ਪਾਰਟੀ ਦੇ ਆਗੂ ਅਤੇ ਚੰਦਰਬਾਬੂ ਨਾਇਡੂ, ਜਨਤਾ ਦਲ ਯੂ ਦੇ ਨਿਤਿਸ਼ ਕੁਮਾਰ, ਰਾਜੀਵ ਰੰਜਨ ਸਿੰਘ ਅਤੇ ਸੰਜੈ ਝਾ, ਲੋਜਪਾ ਰਾਮਵਿਲਾਸ ਦੇ ਚਿਰਾਗ ਪਾਸਵਾਨ, ਸਿਵਸੈਨਾ ਦੇ ਆਗੂ ਅਤੇ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ, ਜਨਤਾ ਦਲ ਸੇਕੁਲਰ ਦੇ ਆਗੂ ਐਚਡੀ ਕੁਮਾਰ ਸਵਾਮੀ,
ਹਿੰਦੂਸਤਾਨੀ ਅਵਾਮ ਪਾਰਟੀ ਦੇ ਜੀਤਨਰਾਮ ਮਾਂਝੀ, ਅਪਣਾ ਦਲ (ਸੋਨੇਲਾਲ) ਦੀ ਅਨੁਪ੍ਰਿਆ ਪਟੇਲ, ਜਨਸੈਨਾ ਪਾਰਟੀ ਦੇ ਪਵਨ ਕਲਿਆਣ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸੁਨੀਲ ਤਟਕਰੇ ਅਤੇ ਪ੍ਰਫੁੱਲਤ ਪਟੇਲ, ਰਾਸ਼ਟਰੀ ਲੋਕ ਦਲ ਦੇ ਜੈਅੰਤ ਚੌਧਰੀ, ਯੂਪੀਪੀਐਲ ਦੇ ਪ੍ਰਮੋਦ ਬੋਡ਼ੋ, ਅਸਮ ਗਣ ਪ੍ਰੀਸ਼ਦ ਦੇ ਅਤੁਲ ਬੋਰਾ, ਐਸਕੇਐਮ ਦੇ ਇਂਦਰ ਹਾਂਗ ਸੂਬਾ, ਆਲ ਝਾਰਖੰਡ ਸਟੂਡੈਂਟਸ ਯੂਨੀਅਨ ਦੇ ਸੁਦੇਸ਼ ਮਹਤੋ ਸ਼ਾਮਲ ਹੋਏ। Narendra Modi
ਛੇ ਦਹਾਕਿਆਂ ਬਾਅਦ ਲਗਾਤਾਰ ਤੀਜੀ ਵਾਰ ਪੂਰਨ ਬਹੁਮਤ ਨਾਲ ਮਜ਼ਬੂਤ ਲੀਡਰਸ਼ਿਪ ਚੁਣੀ
ਇਹ ਮੀਟਿੰਗ ਕਰੀਬ ਡੇਢ ਘੰਟਾ ਚੱਲੀ ਜਿਸ ਵਿੱਚ ਸਹਿਯੋਗੀ ਪਾਰਟੀਆਂ ਨੇ ਮੋਦੀ ਦੀ ਅਗਵਾਈ ਹੇਠ ਨਵੀਂ ਐਨ.ਡੀ.ਏ ਸਰਕਾਰ ਦੇ ਗਠਨ ਲਈ ਸਮਰਥਨ ਪੱਤਰ ਸੌਂਪਦਿਆਂ ਮਤਾ ਪਾਸ ਕੀਤਾ ਕਿ 140 ਕਰੋੜ ਦੇਸ਼ ਵਾਸੀਆਂ ਨੂੰ ਐਨ.ਡੀ.ਏ ਦੀਆਂ ਲੋਕ ਭਲਾਈ ਨੀਤੀਆਂ ਦਾ ਲਾਭ ਹੋਇਆ ਹੈ। ਪਿਛਲੇ 10 ਸਾਲਾਂ ਵਿੱਚ ਮੋਦੀ ਦੀ ਅਗਵਾਈ ਵਾਲੀ ਸਰਕਾਰ ਹਰ ਖੇਤਰ ਵਿੱਚ ਵਿਕਾਸ ਕਰਦੀ ਨਜ਼ਰ ਆ ਰਹੀ ਹੈ। ਬਹੁਤ ਲੰਬੇ ਵਕਫ਼ੇ, ਲਗਭਗ ਛੇ ਦਹਾਕਿਆਂ ਬਾਅਦ ਭਾਰਤ ਦੇ ਲੋਕਾਂ ਨੇ ਲਗਾਤਾਰ ਤੀਜੀ ਵਾਰ ਪੂਰਨ ਬਹੁਮਤ ਨਾਲ ਇੱਕ ਮਜ਼ਬੂਤ ਲੀਡਰਸ਼ਿਪ ਨੂੰ ਚੁਣਿਆ ਹੈ। Narendra Modi