Lok Sabha Result: ਹਲਕਾ ਬਠਿੰਡਾ ਤੋਂ ਪਹਿਲੇ ਗੇੜ ‘ਚ ਪਛੜਨ ਮਗਰੋਂ ਅਕਾਲੀ ਦਲ ਨੇ ਭਰੀ ਪੁਲਾਂਘ

Lok Sabha Result

ਬਠਿੰਡਾ (ਸੁਖਜੀਤ ਮਾਨ)। ਚੋਣ ਨਤੀਜਿਆਂ ਦੇ ਪਹਿਲੇ ਤੇ ਦੂਜੇ ਗੇੜ ਵਿੱਚ ਪਛੜਨ ਤੋਂ ਬਾਅਦ ਬਠਿੰਡਾ ਸ਼ੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਥੋੜੀ ਜਿਹੀ ਲੀਡ ਹਾਸਿਲ ਕਰ ਲਈ ਹੈ। ਹਾਸਿਲ ਵੇਰਵਿਆਂ ਮੁਤਾਬਿਕ 9 ਵੱਜ ਕੇ 20 ਮਿੰਟ ਤੱਕ ਜੋ ਗਿਣਤੀ ਹੋਈ ਹੈ ਉਸ ਵਿੱਚ ਅਕਾਲੀ ਦਲ ਦੇ ਹਰਸਿਮਰਤ ਕੌਰ ਬਾਦਲ ਨੂੰ 35886 ਵੋਟਾਂ, ਆਪ ਦੇ ਗੁਰਮੀਤ ਸਿੰਘ ਖੁੱਡੀਆਂ ਨੂੰ 35805, ਕਾਂਗਰਸ ਦੇ ਜੀਤ ਮਹਿੰਦਰ ਸਿੱਧੂ ਨੂੰ 17728, ਭਾਜਪਾ ਦੇ ਪਰਮਪਾਲ ਕੌਰ ਮਲੂਕਾ ਨੂੰ 10205 ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਲੱਖਾ ਸਿਧਾਣਾ ਨੂੰ 9185 ਵੋਟਾਂ ਮਿਲੀਆਂ ਹਨ । ਅਕਾਲੀ ਦਲ ਦੇ ਹਰਸਿਮਰਤ ਕੌਰ ਬਾਦਲ ਨੂੰ 81 ਵੋਟਾਂ ਦੀ ਲੀਡ ਮਿਲੀ ਹੈ।

Also Read : Lok Sabha Elections Result 2024: ਲੁਧਿਆਣਾ ਸੰਸਦੀ ਹਲਕੇ ਨੂੰ ਅੱਜ ਮਿਲੇਗਾ ਨਵਾਂ ਸੰਸਦ ਮੈਂਬਰ