ਜਾੜ੍ਹ ਦਾ ਦਰਦ ਕਿਵੇਂ ਘੱਟ ਕਰੀਏ? | Dental Care
ਗਰਮੀ ਆਪਣਾ ਪੂਰਾ ਜੋਰ ਦਿਖਾ ਰਹੀ ਹੈ। (Dental Care) ਕਹਿਰ ਦੀ ਗਰਮੀ ਹੋਵੇ ਤਾਂ ਹਮੇਸ਼ਾ ਹੀ ਕੁੱਝ ਠੰਡਾ ਖਾਣ-ਪੀਣ ਨੂੰ ਮਨ ਹਮੇਸ਼ਾ ਹੀ ਕਰਦਾ ਹੈ। ਐਸੀ ਤਪਦੀ ਗਰਮੀ ਵਿੱਚ ਜੇਕਰ ਆਈਸ-ਕ੍ਰੀਮ ਹੋਵੇ ਜਾ ਫਿਰ ਨਿੰਬੂ-ਪਾਣੀ ਹੀ ਮਿਲੇ ਤਾਂ ਕਹਿਣਾ ਕੀ! ਪਰ ਐਸੇ ਵਿੱਚ ਇੱਕ ਹੋਰ ਸਮੱਸਿਆ ਵੀ ਸਾਹਮਣੇ ਆ ਜਾਦੀ ਹੈ , ਦੰਦਾਂ ਦੀ ਸਮੱਸਿਆ ।
ਅਚਾਨਕ ਤੇਜ਼ ਤਿੱਖਾ ਦਰਦ | Dental Care
ਕੁਝ ਵੀ ਠੰਡਾ ਖਾਣ-ਪੀਣ ਨਾਲ ਦੰਦਾਂ ’ਚ ਅਚਾਨਕ ਤੇਜ਼ ਤਿੱਖਾ ਦਰਦ ਮਹਿਸੂਸ ਹੁੰਦਾ ਹੈ ਜੋ ਕਿ ਕੁਝ ਸੰਕਿੰਟਾਂ ਲਈ ਰਹਿੰਦਾ ਹੈ, ਪਰ ਬੜਾ ਹੀ ਤਕਲੀਫ ਦੇਹ ਹੁੰਦਾ ਹੈ। ਇਸ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਹੈ ਇਹ ਜਾਨਣ ਤੋਂ ਪਹਿਲਾ ਇਹ ਪਤਾ ਹੋਣਾ ਜ਼ਰੂਰੀ ਹੈ ਕਿ ਅਜਿਹਾ ਹੁੰਦਾ ਕਿਓਂ ਹੈ? ਦੰਦਾ ਵਿੱਚ ਗਰਮ-ਠੰਡਾ ਲੱਗਣਾ ਬਹੁਤ ਹੀ ਆਮ ਸਮੱਸਿਆ ਹੈ। ਇਸਦਾ ਮੁੱਖ ਕਾਰਨ ਦੰਦਾਂ ਦੀ ਸਹੀ ਸਾਂਭ-ਸੰਭਾਲ ਨਾ ਕਰਨਾ ਹੈ। ਕਈ ਵਾਰ ਅਸੀਂ ਦੰਦਾਂ ਦੀ ਸਫਾਈ ਕਰਨ ਲਈ ਬਹੁਤ ਹੀ ਸਖ਼ਤ ਬੁਰਸ਼ ਦੀ ਵਰਤੋਂ ਕਰਦੇ ਹਾ ਜਾਂ ਫਿਰ ਬੁਹਤ ਹੀ ਜੋਰ ਦੀ ਰਗੜ ਕੇ ਬੁਰਸ਼ ਕਰਦੇ ਹਾਂ, ਇਸ ਨਾਲ ਦੰਦਾਂ ਦੀ ਉਪਰਵਾਲੀ ਪਰਤ ਨੂੰ ਨੁਕਸਾਨ ਹੁੰਦਾ ਹੈ।
ਐਸਿਡਿਕ ਪਦਾਰਥ
ਜਿਉਂ ਹੀ ਇਹ ਦੰਦਾਂ ਉਪਰਲੀ ਪਰਤ ਖਤਮ ਹੋਵੇਗੀ ਤਾਂ ਤੁਹਾਡੀ ਸਮੱਸਿਆ ਵਧੇਗੀ। ਦੂਸਰਾ ਕਾਰਨ ਹੈ ਜਿਆਦਾ ਮਾਤਰਾ ਵਿੱਚ ਖਾਰੇ ਜਾਂ ਖੱਟੇ ਪੀਣ ਵਾਲੇ ਪਦਾਰਥਾਂ ਦੀ ਵਰਤੋਂ ਕਰਨਾ ਜਿਵੇਂ ਕਿ ਨਿੰਬੂ ਪਾਣੀ,ਕੋਲਡ-ਡਰਿੰਕ ਆਦਿ। ਇਹ ਪਦਾਰਥ ਐਸਿਡਿਕ ਹੁੰਦੇ ਹਨ ਜੋ ਜਿਆਦਾ ਮਾਤਰਾ ਵਿੱਚ ਵਰਤੋਂ ਕਰਨ ਨਾਲ ਦੰਦ ਦਾ ਉਪਰਵਾਲੀ ਪਰਤ ਨੂੰ ਖ਼ਤਮ ਕਰਦੇ ਹਨ ਤੇ ਠੰਡਾ-ਗਰਮ ਲੱਗਣ ਦੀ ਸਮੱਸਿਆ ਨੂੰ ਵਧਾਉਂਦੇ ਹਨ।
ਇੱਕ ਹੋਰ ਕਾਰਨ ਹੈ ਜ਼ਮੀਨ ਹੇਠਲਾ ਪਾਣੀ ਜਿਸ ਵਿੱਚ ਸ਼ੋਰੇ ਦੀ ਮਾਤਰਾ ਬਹੁਤ ਜਿਆਦਾ ਹੈ, ਉਸਦਾ ਲਗਾਕਾਰ ਪੀਣ ਲਈ ਇਸਤੇਮਾਲ ਕਰਨ ਨਾਲ ਵੀ ਦੰਦਾਂ ਨੂੰ ਨੁਕਸਾਨ ਹੁੰਦਾ ਹੈ। ਪੁਰਾਣੇ ਵੇਲਿਆਂ ਤੋਂ ਹੀ ਇੱਕ ਕਹਾਵਤ ਹੈ ਕਿ ਦੰਦ ਗਏ ਸਵਾਦ ਗਿਆ। ’ਇਹ ਉਸ ਸਮੇਂ ਸੱਚ ਸਾਬਿਤ ਹੋ ਜਾਂਦੀ ਹੈ ਜਦੋਂ ਸਾਹਮਣੇ ਪਈ ਠੰਡੀ ਆਈਸਕ੍ਰੀਮ ਵੇਖਕੇ ਮਨ ਲਲਚਾ ਰਿਹਾ ਹੋਵੇ ਅਤੇ ਜਿਉਂ ਹੀ ਮੂੰਹ ਵਿੱਚ ਚਮਚਾ ਭਰ ਕੇ ਪਾਇਆ ਤਾ ਦੰਦਾਂ ਚ’ ਅਚਾਨਕ ਐਸਾ ਦਰਦ ਮਹਿਸੂਸ ਹੋਇਆ ਕਿ ਸਵਾਦ ਤਾਂ ਭੁੱਲ ਹੀ ਗਏ।
Also Read : MSG Tips: ਘਿਓ ਖਾ ਕੇ ਮਿਹਨਤ ਜ਼ਰੂਰੀ, ਖਾਣਾ ਬਣਾਉਂਦੇ ਸਮੇਂ ਰੱਖੋ ਇਸ ਗੱਲ ਦਾ ਧਿਆਨ
- ਜਿਆਦਾ ਖਟਾਈ ਵਾਲੀ ਚੀਜਾਂ ਤੋਂ ਪਰਹੇਜ ਕਰੋ। ਜੇਕਰ ਤੁਸੀ ਜਿਆਦਾ ਮਾਤਰਾ ਵਿੱਚ ਨਿੰਬੂ ਪਾਣੀ ਪੀਣ ਦੇ ਸੌਕੀਨ ਹੋ ਤਾਂ ਕਿਸੇ ਪਾਈਪ ਦੀ ਵਰਤੋ ਜਾਂ ਸਟਰਾਅ ਦੀ ਵਰਤੋਂ ਕੀਤੀ ਜਾ ਸਕਦੀ ਹੈ।
- ਨਰਮ ਬੁਰਸ ਨਾਲ ਸਵੇਰੇ-ਸਾਮ ਦੰਦਾ ਦੀ ਸਫਾਈ ਲਾਜਮੀ ਬਣਾਓ ।
- ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ ।
- ਜਿਆਦਾ ਫਾਈਬਰ ਵਾਲੇ ਭੋਜਨ ਦੀ ਵਰਤੋਂ ਕਰਨੀ ਚਾਹੀਦੀ ਹੈ,ਜਿਵੇਂ ਕੀ ਗਾਜਰ,ਖੀਰਾ, ਪੱਤਾ ਗੋਭੀ ਆਦਿ ।
- ਸ਼ੋਰੇ ਰਹਿਤ ਪਾਣੀ ਜਾਂ ਫਿਲਟਰ ਪਾਣੀ ਹੀ ਪੀਣ ਲਈ ਵਰਤੋਂ ਕੀਤਾ ਜਾਵੇ ਤਾਂ ਫਾਇਦੇਮੰਦ ਹੈ।
- ਬਹੁਤ ਪ੍ਰਕਾਰ ਐਂਟੀਸੈਂਸਿਟਿਵ ਟੁਥਪੇਸਟ ਜੋ ਬਜਾਰ ਵਿੱਚ ਉਪਲਬਧ ਹਨ, ਉਹ ਵੀ ਵਰਤੇ ਜਾ ਸਕਦੇ ਹਨ। ਇਸ ਟੁਥਪੇਸਟ ਨਾਲ ਦੰਦਾਂ ਤੇ ਆ ਕੁੱਝ ਸਕਿੰਟ ਲਗਭਗ ਅੱਧੇ ਤੋਂ ਇਕ ਮਿੰਟ ਤੱਕ ਲੱਗਿਆ ਰਹਿਣ ਉਪਰੰਤ ਬੁਰਸ਼ ਨਾਲ ਸਾਫ ਕੀਤਾ ਜਾਵੇ।
- ਘਰੇਲੂ ਤੌਰ ਤੇ ਜੇਕਰ ਕੁੱਝ ਸਮੇਂ ਲਈ ਦੰਦਾਂ ਦੀ ਸੰਵੇਦਨਸੀਲਤਾ ਤੋਂ ਆਰਾਮ ਚਾਹੁੰਦੇ ਹੋ ਤਾਂ ਲਸਣ,ਅਦਰਕ ਪੀਸ ਕੇ ਲਗਾਉਣਾ ਵੀ ਫਾਇਦੇਮੰਦ ਹੈ।
- ਦੰਦਾਂ ਨੂੰ ਗਰਮ ਠੰਡਾ ਲੱਗਣ ਦੀ ਸਮੱਸਿਆ ਨੂੰ ਦੂਰ ਕਰਨ ਲਈ ਨਾਰੀਅਲ ਦਾ ਤੇਲ ਦਾ ਇਸਤੇਮਾਲ ਵੀ ਅਸਰਦਾਰ ਘਰੇਲੂ ਉਪਾਅ ਹੈ।
- ਗੁਣਗੁਣੇ ਜਾ ਕੋਸੇ ਜਿਹੇ ਪਾਣੀ ਵਿੱਚ ਦੋ ਚੁਟਕੀ ਨਮਕ ਪਾ ਕੇ ਕੁਰਲੀਆਂ ਕਰਨ ਨਾਲ ਵੀ ਆਰਾਮ ਮਿਲਦਾ ਹੈ।
ਪਰੰਤੂ ਫਿਰ ਵੀ ਜੇਕਰ ਸਮੱਸਿਆ ਵਧਦੀ ਹੈ ਤਾਂ ਦੰਦਾਂ ਦੇ ਡਾਕਟਰ ਦੀ ਸਲਾਹ ਜਰੂਰ ਲਓ। ਉਹ ਜਾਂਚ ਕਰਕੇ ਤੁਹਾਨੂੰ ਤੁਹਾਡੀ ਸਮੱਸਿਆ ਦਾ ਹੱਲ ਦੱਸ ਸਕਣਗੇ ਅਤੇ ਫਿਰ ਤੁਸੀਂ ਉਸ ਅਨੁਸਾਰ ਲੋੜੀਂਦਾ ਇਲਾਜ ਕਰਵਾ ਸਕਦੇ ਹੋ ।ਹਰ ਛੇ ਮਹੀਨੇ ਬਾਅਦ ਸਰੀਰ ਦੀ ਬਾਕੀ ਜਾਂਚ ਦੇ ਨਾਲ-ਨਾਲ ਆਪਣੇ ਦੰਦਾਂ ਦਾ ਚੈੱਕਅਪ ਵੀ ਜਰੂਰ ਕਰਵਾਓ ਆਪਣੇ ਆਪ ਨੂੰ ਤੰਦਰੁਸਤ ਰੱਖੋ ਤੇ ਖੁਸਹਾਲ ਜਿੰਦਗੀ ਜੀਓ।