ਸਮੁੱਚੇ ਹਲਕੇ ’ਚ 3 ਵਜੇ ਤੱਕ ਹੋਈ 48.95 ਫੀਸਦੀ ਵੋਟਿੰਗ
(ਸੁਖਜੀਤ ਮਾਨ) ਬਠਿੰਡਾ। ਲੋਕ ਸਭਾ ਚੋਣਾਂ ਲਈ ਪੈ ਰਹੀਆਂ ਵੋਟਾਂ ’ਚ ਹੁਣ ਦੁਪਹਿਰ ਮਗਰੋਂ ਵੋਟਰਾਂ ਨੇ ਹੋਰ ਉਤਸ਼ਾਹ ਦਿਖਾਉਣਾ ਸ਼ੁਰੂ ਕੀਤਾ ਹੈ। ਕਈ ਥਾਈਂ ਅਸਮਾਨ ’ਚ ਬੱਦਲਵਾਈ ਹੋਣ ਕਰਕੇ ਛਾਂ ਹੋ ਗਈ, ਜਿਸ ਕਰਕੇ ਵੋਟਰਾਂ ਨੇ ਘਰੋਂ ’ਚੋਂ ਨਿੱਕਲਣਾ ਸ਼ੁਰੂ ਕਰ ਦਿੱਤਾ। ਹਲਕੇ ’ਚ ਤਿੰਨ ਵਜੇ ਤੱਕ ਚੌਥੇ ਰਾਊਂਡ ’ਚ 48.95 ਫੀਸਦੀ ਵੋਟਾਂ ਪੋਲ ਹੋ ਚੁੱਕੀਆਂ ਹਨ।
ਇਹ ਵੀ ਪੜ੍ਹੋ: Lok Sabha Elections 2024: ਪੰਜਾਬ ਦੀਆਂ 13 ਸੀਟਾਂ ‘ਤੇ ਵੋਟਿੰਗ ਜਾਰੀ… 3 ਵਜੇ ਤੱਕ 46.38% ਵੋਟਿੰਗ
ਅੰਕੜਿਆਂ ਮੁਤਾਬਿਕ ਵਿਧਾਨ ਸਭਾ ਹਲਕਾ ਲੰਬੀ ’ਚ 51.25 ਫੀਸਦੀ, ਭੁੱਚੋ ਮੰਡੀ ’ਚ 47.68 ਫੀਸਦੀ, ਬਠਿੰਡਾ ਸ਼ਹਿਰੀ ’ਚ 47.3 ਫੀਸਦੀ, ਬਠਿੰਡਾ ਦਿਹਾਤੀ ’ਚ 48.2 ਫੀਸਦੀ, ਤਲਵੰਡੀ ਸਾਬੋ ’ਚ 47 ਫੀਸਦੀ, ਮੌੜ ’ਚ 48 ਫੀਸਦੀ, ਮਾਨਸਾ ’ਚ 47.9 ਫੀਸਦੀ, ਸਰਦੂਲਗੜ੍ਹ ’ਚ 52.52 ਫੀਸਦੀ ਅਤੇ ਬੁਢਲਾਡਾ ’ਚ 51 ਫੀਸਦੀ ਵੋਟਾਂ ਪੋਲ ਹੋ ਚੁੱਕੀਆਂ ਹਨ। ਜ਼ਿਲ੍ਹੇ ਭਰ ’ਚ ਹਾਲ ਦੀ ਘੜੀ ਵੋਟਾਂ ਪੈਣ ਦਾ ਕੰਮ ਅਮਨ ਅਮਾਨ ਨਾਲ ਚੱਲ ਰਿਹਾ ਹੈ।
ਕਿੱਥੇ-ਕਿੱਥੇ ਕਿੰਨੀ ਫੀਸਦੀ ਪਈ ਵੋਟ
ਗੁਰਦਾਸਪੁਰ 49.10
ਅੰਮ੍ਰਿਤਸਰ 41.74
ਖਡੂਰ ਸਾਹਿਬ 46.54
ਜਲੰਧਰ 45.66
ਹੁਸ਼ਿਆਰਪੁਰ 44.65
ਸ੍ਰੀ ਆਨੰਦਪੁਰ ਸਾਹਿਬ 47. 14
ਲੁਧਿਆਣਾ 43. 82
ਸ੍ਰੀ ਫਤਿਹਗੜ੍ਹ ਸਾਹਿਬ 45. 55
ਫਰੀਦਕੋਟ 45.16
ਫਿਰੋਜ਼ਪੁਰ 48.55
ਬਠਿੰਡਾ 48.95
ਸੰਗਰੂਰ 46.84
ਪਟਿਆਲਾ 48.93
ਸੂਬੇ ਵਿੱਚ ਕੁੱਲ 2 ਕਰੋੜ 14 ਲੱਖ 61 ਹਜ਼ਾਰ 741 ਵੋਟਰ
ਚੋਣ ਕਮਿਸ਼ਨ ਅਨੁਸਾਰ ਸੂਬੇ ਵਿੱਚ ਕੁੱਲ 2 ਕਰੋੜ 14 ਲੱਖ 61 ਹਜ਼ਾਰ 741 ਵੋਟਰ ਹਨ, ਜਿਨ੍ਹਾਂ ਵਿੱਚ 1 ਕਰੋੜ 12 ਲੱਖ 86 ਹਜ਼ਾਰ 727 ਪੁਰਸ਼, 1 ਕਰੋੜ 01 ਲੱਖ 74 ਹਜ਼ਾਰ 241 ਔਰਤਾਂ, 773 ਟਰਾਂਸਜੈਂਡਰ, 1 ਲੱਖ 58 ਹਜ਼ਾਰ 718 ਪੀਡਬਲਿਊਡੀ (ਦਿਵਿਆਂਗ) ਅਤੇ 1614 ਐੱਨਆਰਆਈ (ਪ੍ਰਵਾਸੀ ਭਾਰਤੀ) ਵੋਟਰ ਸ਼ਾਮਲ ਹਨ। ਸੂਬੇ ਵਿੱਚ ਪਹਿਲੀ ਵਾਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵਾਲੇ ਵੋਟਰਾਂ ਦੀ ਗਿਣਤੀ 5,38,715 ਅਤੇ 85 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ 1 ਲੱਖ 89 ਹਜ਼ਾਰ 855 ਹੈ।