Bathinda Lok Sabha Seat: ਦੂਜੇ ਰਾਊਂਡ ’ਚ 26.56 ਫੀਸਦੀ ਵੋਟਾਂ ਪਈਆਂ

Bathinda Lok Sabha Seat
Bathinda Lok Sabha Seat: ਦੂਜੇ ਰਾਊਂਡ ’ਚ 26.56 ਫੀਸਦੀ ਵੋਟਾਂ ਪਈਆਂ

ਮਾਨਸਾ ਜ਼ਿਲ੍ਹੇ ’ਚ ’ਚ ਸਰਦੂਲਗੜ੍ਹ ਤੇ ਬਠਿੰਡਾ ’ਚ ਬਠਿੰਡਾ ਦਿਹਾਤੀ ਅੱਗੇ

  • ਸਰਦੂਲਗੜ੍ਹੀਆਂ ਨੇ ਲਈ ਅੰਗੜਾਈ, ਵੋਟਿੰਗ ’ਚ ਹੋਈ ਚੜ੍ਹਾਈ

(ਸੁਖਜੀਤ ਮਾਨ) ਬਠਿੰਡਾ/ਮਾਨਸਾ। ਲੋਕ ਸਭਾ ਚੋਣਾਂ ਲਈ ਪੈ ਰਹੀਆਂ ਵੋਟਾਂ ਦੇ ਪਹਿਲੇ ਚਾਰ ਘੰਟਿਆਂ ’ਚ ਹੋਈ ਵੋਟਿੰਗ ’ਚ ਸਰਦੂਲਗੜ੍ਹ ਨੇ ਲੰਬੀ ਪੁਲਾਂਘ ਪੁੁੱਟੀ ਹੈ। ਹਾਲਾਂਕਿ ਪਹਿਲੇ ਰਾਊਂਡ ’ਚ ਬੁਢਲਾਡਾ ਪੂਰੇ ਮਾਨਸਾ ਜ਼ਿਲ੍ਹੇ ’ਚੋਂ ਅੱਗੇ ਸੀ ਪਰ ਹੁਣ ਸਰਦੂਲਗੜ੍ਹ ਅੱਗੇ ਲੰਘ ਗਿਆ। ਬਠਿੰਡਾ ਜ਼ਿਲ੍ਹੇ ’ਚੋਂ ਬਠਿੰਡਾ ਸ਼ਹਿਰੀ ਨੂੰ ਪਛਾੜ ਕੇ ਹੁਣ ਬਠਿੰਡਾ ਦਿਹਾਤੀ ਅੱਗੇ ਚੱਲ ਰਿਹਾ ਹੈ। ਹਲਕਾ ਮੌੜ ’ਚ ਵੋਟਿੰਗ ਰਫ਼ਤਾਰ ਮੱਠੀ ਚਾਲ ਚੱਲ ਰਹੀ ਹੈ। Bathinda Lok Sabha Seat

ਇਹ ਵੀ ਪੜ੍ਹੋ: ਇਸ ਪੋਲਿੰਗ ਸਟੇਸ਼ਨ ‘ਤੇ ਵੋਟ ਪਾਉਣ ਬਦਲੇ ਹਰ ਵੋਟਰ ਨੂੰ ਮਿਲ ਰਿਹਾ ਹੈ ਹਰਿਆ ਭਰਿਆ ਪੌਦਾ

11 ਵਜੇ ਤੱਕ ਦੇ ਦੂਜੇ ਰਾਊਂਡ ਸਬੰਧੀ ਹਾਸਿਲ ਹੋਏ ਵੋਟਿੰਗ ਅੰਕੜਿਆਂ ਮੁਤਾਬਿਕ ਵਿਧਾਨ ਸਭਾ ਹਲਕਾ ਮਾਨਸਾ ’ਚ 27.30 ਫੀਸਦੀ, ਸਰਦੂਲਗੜ੍ਹ ’ਚ 28 ਫੀਸਦੀ ਅਤੇ ਬੁਢਲਾਡਾ ’ਚ 26 ਫੀਸਦੀ ਵੋਟਿੰਗ ਹੋ ਚੁੱਕੀ ਹੈ। ਮਾਨਸਾ ਜ਼ਿਲ੍ਹੇ ’ਚ ਹੁਣ ਤੱਕ 27 ਫੀਸਦੀ ਵੋਟਿੰਗ ਹੋ ਗਈ। ਪਹਿਲੇ ਰਾਊਂਡ ’ਚ 9 ਵਜੇ ਤੱਕ ਮਾਨਸਾ ’ਚ 9 ਫੀਸਦੀ, ਸਰਦੂਲਗੜ੍ਹ ’ਚ 9 ਫੀਸਦੀ ਅਤੇ ਬੁਢਲਾਡਾ ’ਚ 11 ਫੀਸਦੀ ਵੋਟਿੰਗ ਹੋਈ ਸੀ। Bathinda Lok Sabha Seat

ਇਸ ਤੋਂ ਇਲਾਵਾ ਜ਼ਿਲ੍ਹਾ ਬਠਿੰਡਾ ’ਚ ਹਲਕਾ ਬਠਿੰਡਾ ਦਿਹਾਤੀ ’ਚ 28.50 ਫੀਸਦੀ, ਬਠਿੰਡਾ ਸ਼ਹਿਰੀ ’ਚ 26.80 ਫੀਸਦੀ, ਭੁੱਚੋ ਮੰਡੀ ’ਚ 25.26 ਫੀਸਦੀ, ਮੌੜ ’ਚ 23 ਫੀਸਦੀ ਅਤੇ ਤਲਵੰਡੀ ਸਾਬੋ ’ਚ 27.27 ਫੀਸਦੀ ਵੋਟਿੰਗ ਹੋ ਚੁੱਕੀ ਹੈ। ਹਲਕਾ ਲੰਬੀ ’ਚ 26.75 ਫੀਸਦੀ ਵੋਟਾਂ ਪੈ ਚੁੱਕੀਆਂ ਹਨ। ਇਸ ਤੋਂ ਪਹਿਲਾਂ ਪਹਿਲੇ ਰਾਊਂਡ ’ਚ 13. 26 ਫੀਸਦੀ ਵੋਟਿੰਗ ਨਾਲ ਤਲਵੰਡੀ ਸਾਬੋ ਅੱਗੇ ਸੀ। ਸਮੁੱਚੇ ਲੋਕ ਸਭਾ ਹਲਕੇ ’ਚ ਦੂਜੇ ਰਾਊਂਡ ’ਚ 26. 56 ਫੀਸਦੀ ਵੋਟ ਪੋਲ ਹੋ ਚੁੱਕੀ ਹੈ।

ਸੂਬੇ ਵਿੱਚ 24,451 ਪੋਲਿੰਗ ਸਟੇਸ਼ਨ ਬਣਾਏ

ਸੂਬੇ ਵਿੱਚ 24,451 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 5694 ਪੋਲਿੰਗ ਸਟੇਸ਼ਨ ਸੰਵੇਦਨਸ਼ੀਲ (ਕ੍ਰਿਟੀਕਲ) ਐਲਾਨੇ ਗਏ ਹਨ। ਇਨ੍ਹਾਂ ਵਿੱਚ 1076 ਮਾਡਲ ਪੋਲਿੰਗ ਸਟੇਸ਼ਨ, ਔਰਤਾਂ ਵੱਲੋਂ ਪ੍ਰਬੰਧਿਤ ਗੁਲਾਬੀ ਰੰਗ ਦੇ 165 ਬੂਥ , 115 ਗ੍ਰੀਨ ਬੂਥ, ਨੌਜਵਾਨਾਂ ਵੱਲੋਂ ਪ੍ਰਬੰਧਿਤ 99 ਬੂਥ ਅਤੇ ਦਿਵਿਆਂਗ ਵਿਅਕਤੀਆਂ ਵੱਲੋਂ ਪ੍ਰਬੰਧਿਤ 101 ਬੂਥ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸਾਰੇ ਪੋਲਿੰਗ ਸਟੇਸ਼ਨਾਂ ਦੀ ਨਿਗਰਾਨੀ ਸੀਸੀਟੀਵੀ ਕੈਮਰਿਆਂ ਜ਼ਰੀਏ ਕੀਤੀ ਜਾਵੇਗੀ। ਇਸਦੇ ਨਾਲ ਹੀ ਚੋਣ ਅਧਿਕਾਰੀਆਂ ਅਤੇ ਆਬਜ਼ਰਵਰਾਂ ਵੱਲੋਂ ਰੀਅਲ-ਟਾਈਮ ਮਾਨੀਟਰਿੰਗ ਲਈ ਪੋਲਿੰਗ ਸਟੇਸ਼ਨਾਂ ਦੀ 100 ਫੀਸਦੀ ਲਾਈਵ ਵੈਬਕਾਸਟਿੰਗ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਵੋਟਾਂ ਦੀ ਗਿਣਤੀ 24 ਵੱਖ-ਵੱਖ ਥਾਵਾਂ ’ਤੇ ਬਣਾਏ ਗਏ 117 ਗਿਣਤੀ ਕੇਂਦਰਾਂ ’ਤੇ ਹੋਵੇਗੀ।

ਡਾਈ ਲੱਖ ਤੋਂ ਜ਼ਿਆਦਾ ਮੁਲਾਜ਼ਮ ਸੰਭਾਲ ਰਹੇ ਚੋਣਾਂ ਦੀ ਕਮਾਨ

ਸੂਬੇ ਦੇ ਕੁੱਲ 2 ਲੱਖ 60 ਹਜ਼ਾਰ ਮੁਲਾਜ਼ਮ ਚੋਣ ਡਿਊਟੀ ਨਿਭਾ ਰਹੇ ਹਨ, ਜਿਨ੍ਹਾਂ ਵਿੱਚ 1 ਲੱਖ 20 ਹਜ਼ਾਰ 114 ਪੋਲਿੰਗ ਸਟਾਫ਼, 70 ਹਜ਼ਾਰ 724 ਸੁਰੱਖਿਆ ਮੁਲਾਜ਼ਮ (ਸੂਬਾ ਪੁਲਿਸ ਅਤੇ ਕੇਂਦਰੀ ਹਥਿਆਰਬੰਦ, ਨੀਮ ਫੌਜੀ ਬਲ), 50 ਹਜ਼ਾਰ ਸਪੋਰਟਿੰਗ ਸਟਾਫ਼ ਅਤੇ ਮੁੱਖ ਚੋਣ ਅਧਿਕਾਰੀ, ਦਫ਼ਤਰ ਤੇ ਜ਼ਿਲ੍ਹਾ ਚੋਣ ਅਧਿਕਾਰੀ ਦਫ਼ਤਰਾਂ ਦੇ 25,150 ਮੁਲਾਜ਼ਮ ਸ਼ਾਮਲ ਹਨ।