ਲੁਧਿਆਣਾ (ਜਸਵੀਰ ਸਿੰਘ ਗਹਿਲ)। ਕੇਂਦਰੀ ਮੰਤਰੀ ਪਿਊਸ਼ ਗੋਇਲ (Piyush Goyal) ਵੱਲੋਂ ਲੁਧਿਆਣਾ ਕਾਰੋਬਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਦੌਰਾਨ ਗੋਇਲ ਨੇ ਪੰਜਾਬ ਸਰਕਾਰ ਤੇ ਕਾਂਗਰਸ ‘ਤੇ ਕਈ ਨਿਸ਼ਾਨੇ ਲਾਏ।। ਕਾਰੋਬਾਰੀਆਂ ਨੇ ਆਪਣੀਆਂ ਮੁਸ਼ਕਲਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਤੁਸੀਂ ਵੀ ਦਿੱਲੀ ਤੋਂ ਚੰਡੀਗੜ੍ਹ ਏਅਰਪੋਰਟ ਰਾਹੀਂ ਆਏ ਹੋ ਪਰ ਲੁਧਿਆਣਾ ਏਅਰਪੋਰਟ ਤਾਂ ਪੂਰੀ ਤਰ੍ਹਾਂ ਤਿਆਰ ਹੈ ਪਰ ਸਰਕਾਰ ਇਸ ਨੂੰ ਸ਼ੁਰੂ ਨਹੀਂ ਕਰ ਰਹੀ, ਜੇਕਰ ਇਹ ਜਲਦੀ ਸ਼ੁਰੂ ਹੋ ਜਾਵੇ ਤਾਂ ਇੰਡਸਟਰੀ ਨੂੰ ਆਕਸੀਜਨ ਮਿਲ ਸਕਦੀ ਹੈ। ਹਰਸਿਮਰਨਜੀਤ ਸਿੰਘ ਲੱਕੀ ਨੇ ਕਿਹਾ ਕਿ ਸਾਡੇ ਕੋਲ ਪੂਰਾ ਸੈੱਟਅੱਪ ਹੈ ਪਰ ਸਾਡੇ ਸੈਕਟਰ ਵਿੱਚ ਸਹੂਲਤਾਂ ਦੀ ਘਾਟ ਹੈ ਅਤੇ ਸਰਕਾਰ ਨੂੰ ਇਸ ਦੀ ਬਿਹਤਰੀ ਲਈ ਕਦਮ ਚੁੱਕਣੇ ਚਾਹੀਦੇ ਹਨ।
ਕਾਰੋਬਾਰੀ ਅਜੀਤ ਲਾਕੜਾ ਨੇ ਕਿਹਾ ਕਿ ਅੱਜ ਹਰ ਸ਼ਹਿਰ ਵਿੱਚ ਗਾਰਮੈਂਟਸ ਉਦਯੋਗ ਸਥਾਪਿਤ ਹੋ ਰਿਹਾ ਹੈ ਅਤੇ ਅਸੀਂ ਬੰਗਲਾਦੇਸ਼ ਨਾਲ ਮੁਕਾਬਲੇ ਵਿੱਚ ਪਛੜ ਰਹੇ ਹਾਂ। ਕੁਝ ਕਦਮ ਚੁੱਕੇ ਜਾਣੇ ਚਾਹੀਦੇ ਹਨ ਤਾਂ ਜੋ ਸਾਡਾ ਉਦਯੋਗ ਵਧੇ ਅਤੇ ਭਾਰਤ ਵਿੱਚ ਬਣੇ ਕੱਪੜੇ ਭਾਰਤ ਵਿੱਚ ਹੀ ਵਿਕਣ। ਅੱਜ ਬੰਗਲਾਦੇਸ਼ ਤੋਂ ਬਹੁਤ ਸਾਰਾ ਮਾਲ ਆ ਰਿਹਾ ਹੈ ਅਤੇ ਕੱਪੜਾ ਉਦਯੋਗ ਦੀ ਹਾਲਤ ਕਮਜ਼ੋਰ ਹੋ ਰਹੀ ਹੈ। (Piyush Goyal)
ਪਲਾਸਟਿਕ ਕਾਰੋਬਾਰੀ ਸੁਰੇਸ਼ ਜੈਨ ਨੇ ਕਿਹਾ ਕਿ ਪ੍ਰਦੂਸ਼ਣ ਵਿਭਾਗ ਪੰਜਾਬ ਵਿੱਚ ਸਾਡੇ ਉਦਯੋਗਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ, ਜਿਸ ਕਾਰਨ ਵਪਾਰੀ ਬਹੁਤ ਪ੍ਰੇਸ਼ਾਨ ਹਨ। ਇਸ ’ਤੇ ਪਿਊਸ਼ ਗੋਇਲ ਨੇ ਤੁਰੰਤ ਫੋਨ ਕਰਕੇ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਮਸਲਾ ਹੱਲ ਕਰਵਾਇਆ। ਜਿਸ ਤੋਂ ਬਾਅਦ ਵਪਾਰੀਆਂ ਨੇ ਪੀਯੂਸ਼ ਗੋਇਲ ਦਾ ਧੰਨਵਾਦ ਕੀਤਾ।
Also Read : ਮਾਝੇ ਦੀ ਖ਼ਬਰ, ‘ਬਿੱਟੂ’ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਲ
ਗੋਇਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਦੇ ਵੀ ਵੱਡੀ ਛਾਲ ਲਗਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ. ਉਨ੍ਹਾਂ ਕਿਹਾ ਕਿ 13 ਸੀਟਾਂ ਜਿਤਾਓ ਪੂਰੇ ਜ਼ੋਰ ਨਾਲ ਪੰਜਾਬ ਵਿਚੋ ਨਸ਼ੇ ਦੇ ਖਾਤਮੇ ਲਈ ਯਤਨ ਕੀਤਾ ਜਾਵੇਗਾ। ਦਿਲੀ ‘ਚ ਦੋਸਤੀ ਪੰਜਾਬ ਚ ਨਾਟਕ ਚੱਲ ਰਿਹਾ ਹੈ. ਉਥੇ ਇੱਕ ਦੂਜੇ ਦੀ ਮਦਦ ਇਥੇ ਗਾਲੀ ਗਲੋਚ ਕੀਤਾ ਜਾ ਰਿਹਾ ਹੈ।