ਹੁਣੇ-ਹੁਣੇ ਪੰਜਾਬ ਤੋਂ ਆਈ ਬੁਰੀ ਖ਼ਬਰ, ਵੱਡਾ ਹਾਦਸਾ, ਗੱਡੀ ਨੂੰ ਲੱਗੀ ਅੱਗ, ਡੇਰਾ ਸ਼ਰਧਾਲੂਆਂ ਨੇ ਬਚਾਈਆਂ ਜਾਨਾਂ

Patran Fire News

ਪਾਤੜਾਂ। ਪੰਜਾਬ ਦੇ ਪਿੰਡ ਨਿਆਲ, ਪਾਤੜਾਂ ਤੋਂ ਵੱਡੀ ਖ਼ਬਰ ਆਈ ਹੈ। ਪੈਟਰੋਲ ਪੰਪ ਦੇ ਕੋਲ ਇੱਕ ਗੱਡੀ ਨੂੰ ਭਿਆਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਹਾਈਵੇਅ ’ਤੇ ਪੈਟਰੋਲ ਪੰਪ ਵਾਲੇ ਪਾਸਿਓਂ ਇੱਕ ਟਰੱਕ ਨਿੱਕਲ ਰਿਹਾ ਸੀ ਤਾ ਸਾਹਮਣੇ ਤੋਂ ਆ ਰਹੀ ਬਲੈਰੋ ਪਿਕਅੱਪ ਆ ਗਈ। (Patran Fire News)

Patran Fire News

ਪਿਕਅੱਪ ਦੇ ਡਰਾਇਵਰ ਨੇ ਬਚਾਅ ਲਈ ਬਰੇਕ ਲਾਈ ਤਾਂ ਪਿਕਅੱਪ ਪਲਟ ਗਈ। ਗੱਡੀ ਪਲਟਣ ਨਾਲ ਉਸ ਨੂੰ ਭਿਆਨਕ ਅੱਗ ਲੱਗ ਗਈ। ਮੌਕੇ ’ਤੇ ਉੱਥੋਂ ਜਾ ਰਹੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਚੰਦਰਭਾਨ ਖਰੜਵਾਲ ਇੰਸਾਂ, ਸਤੀਸ਼ ਖਰੜਵਾਲ ਇੰਸਾਂ, ਸੱਤਪਾਲ ਇੰਸਾਂ ਜਾਖੜ ਤੇ ਦਿਨੇਸ਼ ਇੰਸਾਂ ਬਰਵਾਲਾ ਅਤੇ ਸਥਾਨਕ ਲੋਕਾਂ ਨੇ ਤੁਰੰਤ ਮਿੱਟੀ, ਪਾਣੀ ਆਦਿ ਦੀ ਮੱਦਦ ਨਾ ਅੱਗ ਬੁਝਾਈ। ਗੱਡੀ ’ਚ ਸਵਾਰ ਤਿੰਨ ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। (Patran Fire News)