ਰੇਮਲ ਤੂਫਾਨ ਕਰਕੇ ਮੀਂਹ ਨਾਲ ਪੱਥਰ ਦੀ ਖਾਨ ਢਹਿ | Mizoram News
- ਅਸਮ ’ਚ ਵੀ ਇੱਕ ਦੀ ਮੌਤ, ਕਈ ਮਜ਼ਦੂਰ ਦੱਬੇ
ਆਇਜੌਲ (ਏਜੰਸੀ)। ਪੱਛਮੀ ਬੰਗਾਲ ’ਚ ਐਤਵਾਰ (26 ਮਈ) ਨੂੰ ਆਏ ਰਾਮਲ ਤੂਫਾਨ ਦਾ ਅਸਰ ਹੁਣ ਉੱਤਰ-ਪੂਰਬ ’ਚ ਦਿਖਾਈ ਦੇ ਰਿਹਾ ਹੈ। ਮਿਜੋਰਮ ’ਚ ਤੂਫਾਨ ਕਾਰਨ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਮੰਗਲਵਾਰ ਸਵੇਰੇ 6 ਵਜੇ ਆਈਜੌਲ ’ਚ ਇੱਕ ਪੱਥਰ ਦੀ ਖੱਡ ਢਹਿ ਗਈ। ਇਸ ’ਚ 13 ਲੋਕਾਂ ਦੀ ਮੌਤ ਹੋ ਗਈ, ਜਦਕਿ 16 ਲਾਪਤਾ ਹਨ। ਮਿਜੋਰਮ ਦੇ ਡੀਜੀਪੀ ਅਨਿਲ ਸ਼ੁਕਲਾ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਹੁਣ ਤੱਕ 10 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। (Mizoram News)
ਇਹ ਵੀ ਪੜ੍ਹੋ : ਦੋ ਦੁਕਾਨਾਂ ’ਚੋਂ ਤਿੰਨ ਬੱਚਿਆਂ ਦਾ ਰੈਸਕਿਊ, ਦੋ ਖਿਲਾਫ਼ ਮਾਮਲਾ ਦਰਜ਼
ਇਨ੍ਹਾਂ ਵਿੱਚੋਂ ਸੱਤ ਸਥਾਨਕ ਲੋਕਾਂ ਦੇ ਹਨ, ਜਦੋਂ ਕਿ ਤਿੰਨ ਦੂਜੇ ਸੂਬਿਆਂ ਦੇ ਹਨ। ਮਲਬੇ ਹੇਠਾਂ ਕਈ ਹੋਰ ਲੋਕਾਂ ਦੇ ਦੱਬੇ ਹੋਣ ਦਾ ਖਦਸਾ ਹੈ। ਬਚਾਅ ਕਾਰਜ ਜਾਰੀ ਹੈ ਪਰ ਭਾਰੀ ਮੀਂਹ ਕਾਰਨ ਇਸ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਉੱਤਰ-ਪੂਰਬੀ ਰਾਜ ਆਸਾਮ ’ਚ ਵੀ ਅੱਜ ਤੇਜ ਹਵਾਵਾਂ ਨਾਲ ਭਾਰੀ ਮੀਂਹ ਪਿਆ। ਮੋਰੀਗਾਂਵ ਜ਼ਿਲ੍ਹੇ ’ਚ ਇੱਕ ਆਟੋ ਰਿਕਸ਼ਾ ’ਤੇ ਦਰੱਖਤ ਡਿੱਗਣ ਕਾਰਨ ਇੱਕ ਕਾਲਜ ਵਿਦਿਆਰਥੀ ਦੀ ਮੌਤ ਹੋ ਗਈ। ਚਾਰ ਲੋਕ ਜਖਮੀ ਹੋ ਗਏ। ਸੋਨਿਤਪੁਰ ਜ਼ਿਲ੍ਹੇ ’ਚ ਸਕੂਲ ਬੱਸ ’ਤੇ ਦਰੱਖਤ ਡਿੱਗਣ ਕਾਰਨ 12 ਬੱਚੇ ਜ਼ਖਮੀ ਹੋਏ ਹਨ। (Mizoram News)
ਸਕੂਲ-ਸਰਕਾਰੀ ਦਫ਼ਤਰ ਬੰਦ, ਮੁੱਖ ਮੰਤਰੀ ਨੇ ਸੱਦੀ ਹੰਗਾਮੀ ਮੀਟਿੰਗ | Mizoram News
ਲਗਾਤਾਰ ਮੀਂਹ ਕਾਰਨ ਮਿਜੋਰਮ ਦੇ ਸਾਰੇ ਸਕੂਲ ਤੇ ਸਰਕਾਰੀ ਦਫਤਰ ਅੱਜ ਬੰਦ ਕਰ ਦਿੱਤੇ ਗਏ ਹਨ। ਪ੍ਰਾਈਵੇਟ ਕੰਪਨੀਆਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ। ਸੂਬੇ ’ਚ ਕਈ ਹੋਰ ਥਾਵਾਂ ’ਤੇ ਜਮੀਨ ਖਿਸਕਣ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ। ਇਸ ’ਚ ਦੋ ਲੋਕਾਂ ਦੀ ਮੌਤ ਹੋ ਗਈ। ਸਲੇਮ ਵੇਂਗ, ਆਇਜੌਲ ’ਚ ਜਮੀਨ ਖਿਸਕਣ ਕਾਰਨ ਇੱਕ ਇਮਾਰਤ ਪਾਣੀ ’ਚ ਰੁੜ੍ਹ ਜਾਣ ਕਾਰਨ ਤਿੰਨ ਲੋਕ ਲਾਪਤਾ ਹਨ। (Mizoram News)
ਪੁਲਿਸ ਨੇ ਦੱਸਿਆ ਕਿ ਹੰਥਰ ’ਚ ਰਾਸ਼ਟਰੀ ਰਾਜਮਾਰਗ-6 ’ਤੇ ਜਮੀਨ ਖਿਸਕਣ ਕਾਰਨ ਆਈਜੌਲ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਕੱਟ ਗਿਆ ਹੈ। ਸੂਬੇ ਅੰਦਰ ਕਈ ਰਾਜ ਮਾਰਗ ਵੀ ਬੰਦ ਹਨ। ਲਗਾਤਾਰ ਬਰਸਾਤ ਕਾਰਨ ਨਦੀਆਂ ਦੇ ਪਾਣੀ ਦਾ ਪੱਧਰ ਵੀ ਵੱਧ ਰਿਹਾ ਹੈ। ਨਦੀ ਕਿਨਾਰੇ ਦੇ ਇਲਾਕਿਆਂ ’ਚ ਰਹਿਣ ਵਾਲੇ ਕਈ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਮੁੱਖ ਮੰਤਰੀ ਲਾਲਡੂਹੋਮਾ ਨੇ ਸੂਬੇ ਦੇ ਖਰਾਬ ਮੌਸਮ ਨੂੰ ਲੈ ਕੇ ਹੰਗਾਮੀ ਮੀਟਿੰਗ ਬੁਲਾਈ ਹੈ। ਇਸ ’ਚ ਗ੍ਰਹਿ ਮੰਤਰੀ ਕੇ ਸਪਦੰਗਾ, ਮੁੱਖ ਸਕੱਤਰ ਰੇਣੂ ਸ਼ਰਮਾ ਤੇ ਹੋਰ ਸੀਨੀਅਰ ਅਧਿਕਾਰੀ ਮੌਜ਼ੂਦ ਰਹਿਣਗੇ। (Mizoram News)
ਅਸਾਮ ’ਚ ਇੱਕ ਦੀ ਮੌਤ, ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਘਰਾਂ ’ਚ ਰਹਿਣ ਦੀ ਅਪੀਲ
ਅਸਾਮ ’ਚ ਮੰਗਲਵਾਰ ਨੂੰ ਤੇਜ ਹਵਾਵਾਂ ਨਾਲ ਭਾਰੀ ਮੀਂਹ ਨੇ ਤਬਾਹੀ ਮਚਾਈ। ਮੋਰੀਗਾਂਵ ਜ਼ਿਲ੍ਹੇ ’ਚ ਇੱਕ ਆਟੋ ਰਿਕਸ਼ਾ ’ਤੇ ਦਰੱਖਤ ਡਿੱਗਣ ਕਾਰਨ ਇੱਕ ਕਾਲਜ ਵਿਦਿਆਰਥੀ ਦੀ ਮੌਤ ਹੋ ਗਈ। ਚਾਰ ਲੋਕ ਜਖਮੀ ਹੋਏ ਹਨ। ਸੋਨਿਤਪੁਰ ਜ਼ਿਲ੍ਹੇ ’ਚ ਇੱਕ ਸਕੂਲ ਬੱਸ ’ਤੇ ਦਰੱਖਤ ਡਿੱਗਣ ਕਾਰਨ 12 ਬੱਚੇ ਜਖਮੀ ਹੋ ਗਏ। ਦੀਮਾ ਹਸਾਓ ਜ਼ਿਲ੍ਹੇ ’ਚ ਭਾਰੀ ਮੀਂਹ ਤੋਂ ਬਾਅਦ ਨਦੀ ਦੇ ਪਾਣੀ ਵਧਣ ਕਾਰਨ ਹਾਫਲਾਂਗ-ਸਿਲਚਰ ਲਿੰਕ ਸੜਕ ਦਾ ਵੱਡਾ ਹਿੱਸਾ ਵਹਿ ਗਿਆ। ਦੀਮਾ ਹਸਾਓ ਜ਼ਿਲ੍ਹੇ ਦੇ ਡੀਸੀ ਸਿਮੰਤ ਕੁਮਾਰ ਦਾਸ ਨੇ ਦੱਸਿਆ ਕਿ ਹਾਫਲਾਂਗ-ਸਿਲਚਰ ਸੰਪਰਕ ਸੜਕ ਨੂੰ 1 ਜੂਨ ਤੱਕ ਬੰਦ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਨੇ ਸੂਬੇ ਦੇ ਲੋਕਾਂ ਨੂੰ ਘਰਾਂ ’ਚ ਰਹਿਣ ਦੀ ਅਪੀਲ ਕੀਤੀ ਹੈ, ਤੇ ਫੌਜ ਵੀ ਅਲਰਟ ’ਤੇ ਹੈ। (Mizoram News)
IMD ਵੱਲੋਂ 30 ਮਈ ਤੱਕ ਭਾਰੀ ਮੀਂਹ ਦਾ ਅਲਰਟ ਜਾਰੀ | Mizoram News
ਮੌਸਮ ਵਿਭਾਗ ਮੁਤਾਬਕ ਸੋਮਵਾਰ ਦੁਪਹਿਰ ਤੱਕ ਤੂਫਾਨ ਰਾਮਲ ਕਮਜੋਰ ਹੋ ਕੇ ਡੂੰਘੇ ਦਬਾਅ ਵਾਲੇ ਖੇਤਰ ’ਚ ਬਦਲ ਗਿਆ। ਹਾਲਾਂਕਿ, ਚੱਕਰਵਾਤ ਦਾ ਅਸਰ ਭਾਰਤ ਦੇ ਉੱਤਰ-ਪੂਰਬੀ ਰਾਜਾਂ ’ਚ ਸੋਮਵਾਰ ਤੋਂ ਸ਼ੁਰੂ ਹੋ ਗਿਆ ਹੈ। ਆਸਾਮ ਸਮੇਤ ਕੁਝ ਉੱਤਰ-ਪੂਰਬੀ ਰਾਜਾਂ ’ਚ ਸੋਮਵਾਰ ਤੋਂ ਬਾਰਿਸ਼ ਜਾਰੀ ਹੈ। ਕੱਲ੍ਹ ਗੁਹਾਟੀ ’ਚ 14 ਅਤੇ ਤ੍ਰਿਪੁਰਾ ’ਚ 11 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ। ਆਈਐਮਡੀ ਨੇ ਪੱਛਮੀ ਬੰਗਾਲ, ਅਸਾਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਸਿੱਕਮ ’ਚ 30 ਮਈ ਤੱਕ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਆਸਾਮ ਤੇ ਮੇਘਾਲਿਆ ’ਚ 29 ਅਤੇ 30 ਮਈ ਨੂੰ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। (Mizoram News)