ਲੁਧਿਆਣਾ (ਜਸਵੀਰ ਸਿੰਘ ਗਹਿਲ)। ਥਾਣਾ ਦੁੱਗਰੀ ਦੀ ਪੁਲਿਸ ਨੇ ਬਾਲ ਭਲਾਈ ਕਮੇਟੀ ਦੇ ਚੇਅਰਪਰਸਨ ਮੈਂਬਰ ਦੀ ਸ਼ਿਕਾਇਤ ’ਤੇ ਦੋ ਦੁਕਾਨਦਾਰਾਂ ਖਿਲਾਫ਼ ਆਈਪੀਸੀ ਦੀ ਧਾਰਾ 379 ਬੀ ਤਹਿਤ ਮੁਕੱਦਮਾ ਦਰਜ਼ ਕੀਤਾ ਹੈ। ਤਫ਼ਤੀਸੀ ਅਫ਼ਸਰ ਸੁਨੀਲ ਕੁਮਾਰ ਮੁਤਾਬਕ ਬਾਲ ਭਲਾਈ ਕਮੇਟੀ ਦੇ ਚੇਅਰਪਰਸਨ ਮੈਂਬਰ ਨੇ ਪੁਲਿਸ ਕੋਲ ਸ਼ਿਕਾਇਤ ਦਿੱਤੀ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਦੁੱਗਰੀ ਵਿਖੇ ਸਥਿੱਤ ਇੱਕ ਕਰਿਆਨਾ ਸਟੋਰ ਤੇ ਸੂਦ ਇੰਟਰਪ੍ਰਾਈਜਸ ਲੁਧਿਆਣਾ ਵਿਖੇ ਕੁੱਝ ਬੱਚਿਆਂ ਨੂੰ ਰੱਖਿਆ ਗਿਆ ਹੈ। (Ludhiana News)
ਇਹ ਵੀ ਪੜ੍ਹੋ : School Summer Vacation: ਗਰਮੀ ਦਾ ਕਹਿਰ, ਹੁਣ ਉੱਤਰ ਭਾਰਤ ਦੇ ਸਾਰੇ ਸੂਬਿਆਂ ਦੇ ਸਕੂਲਾਂ ’ਚ ਛੁੱਟੀਆਂ ਦਾ ਐਲਾਨ, ਜਾਣ…
ਜਿੰਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ ਅਤੇ ਉਨ੍ਹਾਂ ਨੂੰ ਸਬੰਧਿਤ ਬੱਚਿਆਂ ਦਾ ਉਕਤ ਦੁਕਾਨਾਂ ’ਚੋਂ ਰੈਸਕਿਊ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਮੁਤਾਬਕ ਉਨ੍ਹਾਂ ਵੱਲੋਂ 8 ਫਰਵਰੀ 2024 ਨੂੰ ਅਜੀਤ ਸਿੰਘ ਗਰੋਵਰ ਦੀ ਕਰਿਆਨੇ ਦੀ ਦੁਕਾਨ ’ਚੋਂ ਦੋ ਅਤੇ ਵਿਜੈ ਕੁਮਾਰ ਦੀ ਦੁਕਾਨ ਤੋਂ ਇੱਕ ਬੱਚੇ ਦਾ ਰੈਸਕਿਊ ਕੀਤਾ ਹੈ। ਤਫ਼ਤੀਸੀ ਅਫ਼ਸਰ ਸੁਨੀਲ ਦਾ ਕਹਿਣਾਂ ਹੈ ਕਿ ਬਾਲ ਭਲਾਈ ਕਮੇਟੀ ਦੇ ਚੇਅਰਪਰਸਨ ਮੈਂਬਰ ਦੀ ਸ਼ਿਕਾਇਤ ’ਤੇ ਪੁਲਿਸ ਨੇ ਅਜੀਤ ਸਿੰਘ ਗਰੋਵਰ ਵਾਸੀ ਦੁੱਗਰੀ ਤੇ ਨਿਰਮਲ ਸੂਦ ਲੁਧਿਆਣਾ ਦੇ ਖਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਅਗਲੇਰੀ ਜਾਂਚ ਆਰੰਭ ਦਿੱਤੀ ਗਈ ਹੈ। (Ludhiana News)