ਜ਼ਵੇਰੇਵ ਨੇ ਸਿੱਧੇ ਸੈਟਾਂ ’ਚ ਹਰਾਇਆ | French Open 2024
- ਭਾਰਤ ਦੇ ਸੁਮਿਲ ਨਾਗਲ ਵੀ ਹਾਰ ਕੇ ਟੂਰਨਾਮੈਂਟ ਤੋਂ ਬਾਹਰ | French Open 2024
ਪੈਰਿਸ (ਏਜੰਸੀ)। ਲਾਲ ਬੱਜਰੀ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਰਾਫੇਲ ਨਡਾਲ ਫਰੈਂਚ ਓਪਨ ਦੇ ਪਹਿਲੇ ਦੌਰ ਤੋਂ ਹੀ ਬਾਹਰ ਹੋ ਗਏ ਹਨ। 14 ਵਾਰ ਦੇ ਚੈਂਪੀਅਨ ਨਡਾਲ ਨੂੰ ਚੌਥਾ ਦਰਜਾ ਪ੍ਰਾਪਤ ਅਲੈਗਜੈਂਡਰ ਜਵੇਰੇਵ ਨੇ ਸਿੱਧੇ ਸੈੱਟਾਂ ’ਚ 6-3, 7-6 ਤੇ 6-3 ਨਾਲ ਹਰਾਇਆ। ਇਸ ਦੇ ਨਾਲ ਹੀ ਭਾਰਤ ਦੇ ਨੰਬਰ-1 ਟੈਨਿਸ ਖਿਡਾਰੀ ਸੁਮਿਤ ਨਾਗਲ ਨੂੰ ਵੀ ਪਹਿਲੇ ਦੌਰ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਨੂੰ ਵਿਸ਼ਵ ਦੇ 18ਵੇਂ ਨੰਬਰ ਦੇ ਖਿਡਾਰੀ ਰੂਸ ਦੇ ਕੈਰੇਨ ਖਾਚਾਨੋਵ ਨੇ ਸਿੱਧੇ ਸੈੱਟਾਂ ’ਚ 6-2, 7-6, 6-0 ਨਾਲ ਹਰਾਇਆ। ਸਿਟਸਿਪਾਸ ਤੇ ਸਿਨਰ ਨੇ ਪੁਰਸ਼ ਸਿੰਗਲਜ ਦੇ ਹੋਰ ਮੈਚ ਜਿੱਤੇ। ਮਹਿਲਾ ਸਿੰਗਲਜ ’ਚ ਸਿਖਰਲਾ ਦਰਜਾ ਪ੍ਰਾਪਤ ਇਗਾ ਸਵਿਤੇਕ ਤੇ ਨਾਓਮੀ ਓਸਾਕਾ ਨੇ ਜਿੱਤ ਦਰਜ ਕੀਤੀ। (French Open 2024)
ਇਹ ਵੀ ਪੜ੍ਹੋ : Weather Update: ਕਿਤੇ ਤੱਤੀਆਂ ਲੋਆਂ ਤੇ ਕਿਤੇ ਤੂਫ਼ਾਨ ਦਾ ਕਹਿਰ
3 ਘੰਟਿਆ ਤੱਕ ਚੱਲਿਆ ਨਡਾਲ-ਜਵੇਰੇਵ ਵਿਚਕਾਰ ਮੁਕਾਬਲਾ | French Open 2024
14 ਵਾਰ ਦੇ ਚੈਂਪੀਅਨ ਰਾਫੇਲ ਨਡਾਲ ਤੇ ਨੌਜਵਾਨ ਸਟਾਰ ਅਲੈਗਜੈਂਡਰ ਜਵੇਰੇਵ ਵਿਚਕਾਰ ਪਹਿਲੇ ਦੌਰ ਦਾ ਮੁਕਾਬਲਾ 3 ਘੰਟੇ 5 ਮਿੰਟ ਤੱਕ ਚੱਲਿਆ। ਇਸ ’ਚ ਡੂੰਘੀ ਲੜਾਈ ਹੋਈ। ਜਵੇਰੇਵ ਨੇ ਪਹਿਲਾ ਸੈੱਟ 6-3 ਨਾਲ ਜਿੱਤ ਕੇ ਮੈਚ ’ਚ ਬੜ੍ਹਤ ਬਣਾ ਲਈ। ਮੈਚ ਦਾ ਦੂਜਾ ਸੈੱਟ ਹੋਰ ਵੀ ਰੋਮਾਂਚਕ ਰਿਹਾ। ਇਸ ’ਚ ਦੋਵੇਂ ਸਿਤਾਰੇ ਇੱਕ-ਇੱਕ ਅੰਕ ਲਈ ਲੜਦੇ ਨਜਰ ਆਏ। ਜਵੇਰੇਵ ਨੇ ਇਹ ਸੈੱਟ 7-6 ਨਾਲ ਜਿੱਤ ਕੇ ਆਪਣੀ ਬੜ੍ਹਤ ਦੁੱਗਣੀ ਕਰ ਦਿੱਤੀ। ਤੀਜਾ ਸੈੱਟ ਨਡਾਲ ਲਈ ਕਰੋ ਜਾਂ ਮਰੋ ਦਾ ਸੀ, ਪਰ ਉਹ ਇਸ ਨੂੰ ਬਚਾ ਨਹੀਂ ਸਕਿਆ ਤੇ 3-6 ਨਾਲ ਹਾਰ ਗਿਆ। ਦੋਵੇਂ ਆਖਰੀ ਵਾਰ ਫ੍ਰੈਂਚ ਓਪਨ 2022 ਦੇ ਸੈਮੀਫਾਈਨਲ ’ਚ ਮਿਲੇ ਸਨ, ਜਿਸ ’ਚ ਜਵੇਰੇਵ ਗਿੱਟੇ ਦੀ ਸੱਟ ਕਾਰਨ ਹਟ ਗਏ ਸੀ। (French Open 2024)