ਤਿੱਖੜ ਗਰਮੀ ’ਚ ‘ਘੜੇ’ ਦੇ ਠੰਢੇ ਪਾਣੀ ਦੀ ਅਹਿਮੀਅਤ

Cold Water

ਆਧੁਨਿਕ ਚਮਕ-ਧਮਕ ’ਚ ਟੈਕਨਾਲੋਜੀ ਨਾਲ ਲਬਰੇਜ਼ ਯੁੱਗ ’ਚ ਦੇਸੀ ਮਿੱਟੀ ਦੇ ਘੜਿਆਂ ਦਾ ਕਰੇਜ਼ ਅੱਜ ਵੀ ਬਰਕਰਾਰ ਹੈ ਦੂਸ਼ਿਤ ਪਾਣੀ ਦੀ ਵਰਤੋਂ ਨਾਲ ਵਧਦੇ ਮਰੀਜ਼ਾਂ ਨੂੰ ਜਦੋਂ ਤੋਂ ਡਾਕਟਰਾਂ ਨੇ ਘੜਿਆਂ ਦਾ ਪਾਣੀ ਪੀਣ ਦੀ ਸਲਾਹ ਦਿੱਤੀ ਹੈ, ਲੋਕਾਂ ਦਾ ਰੁਝਾਨ ਅਚਾਨਕ ਘੜਿਆਂ ਵੱਲ ਹੋਇਆ ਹੈ ਮਿੱਟੀ ਦਾ ਇਹ ਤੋਹਫ਼ਾ ਨਾ ਸਿਰਫ ਦਿਲ ਨੂੰ ਭਾਉਂਦਾ ਹੈ, ਸਗੋਂ ਤਪਦੀ ਗਰਮੀ ’ਚ ਸੁੱਕੇ ਸੰਘਾਂ ਨੂੰ ਵੀ ਤਰ ਕਰਦਾ ਹੈ ਘੜੇ ਦਾ ਪਾਣੀ ਪੀਣ ਨਾਲ ਸਭ ਨੂੰ ਤਰੌਟ ਆਉਂਦੀ ਹੈ, ਸੁੱਕੇ ਸੰਘ ਨੂੰ ਅਲੌਕਿਕ ਠੰਢ ਪੈਂਦੀ ਹੈ ਕਿਉਂਕਿ ਘੜੇ ਦੇ ਪਾਣੀ ’ਚ ਮਿੱਟੀ ਦੀ ਭਿੰਨੀ-ਭਿੰਨੀ ਖੁਸ਼ਬੂ ਜੋ ਆਉਂਦੀ ਦਾ ਪਾਣੀ ਜ਼ਮੀਨ ’ਚੋਂ ਤੁਰੰਤ ਨਿੱਕਲੇ ਤਾਜ਼ੇ ਪਾਣੀ ਵਰਗਾ ਅਹਿਸਾਸ ਕਰਵਾਉਂਦਾ ਹੈ। (Cold Water)

ਇਹ ਵੀ ਪੜ੍ਹੋ : ਬੰਗਾਲ ’ਚ ਰੇਮਲ ਤੂਫ਼ਾਨ ਨੇ ਮਚਾਈ ਭਾਰੀ ਤਬਾਹੀ, 135 ਕਿ.ਮੀ. ਘੰਟੇ ਦੀਆਂ ਹਵਾਵਾਂ ਦੇ ਨਾਲ ਭਾਰੀ ਮੀਂਹ

ਗਰਮੀਆਂ ’ਚ ਜਦੋਂ ਘੜੇ ਦੀ ਮੰਗ ਵਧਦੀ ਹੈ ਤਾਂ ਘੁਮਿਆਰਾਂ ਦਾ ਕਾਰੋਬਾਰ ਵੀ ਵਧਣ-ਫੁੱਲਣ ਲੱਗਦਾ ਹੈ ਇਸ ਸੀਜ਼ਨ ’ਚ ਉਨ੍ਹਾਂ ਦੀ ਆਮਦਨ ’ਚ ਅਚਾਨਕ ਉਛਾਲ ਆਉਂਦਾ ਹੈ ਕਿਉਂਕਿ ਲੋਕ ਬਜਾਰਾਂ ’ਚੋਂ ਲਗਾਤਾਰ ਘੜੇ ਖਰੀਦਦੇ ਹਨ ਇਸ ਸਮੇਂ ਘੜਿਆਂ ਦੀ ਕੀਮਤ ਦੋ ਸੌ ਤੋਂ ਲੈ ਕੇ ਹਜ਼ਾਰ ਰੁਪਏ ਤੱਕ ਪਹੁੰਚ ਗਈ ਹੈ ਘੜਿਆਂ ਦੀ ਵਧਦੀ ਮੰਗ ਨੂੰ ਦੇਖ ਕੇ ਹੁਣ ਆਨਲਾਈਨ ਸੇਲਸ ਕੰਪਨੀਆਂ ਵੀ ਇਸ ਬਜ਼ਾਰ ’ਚ ਉੱਤਰ ਆਈਆਂ ਹਨ ਉਹ ਘੁਮਿਆਰਾਂ ਨੂੰ ਆਰਡਰ ਦੇ ਕੇ ਘੜੇ ਬਣਵਾਉਂਦੇ ਹਨ, ਫਿਰ ਉੁਚੇ ਰੇਟਾਂ ’ਤੇ ਆਨਲਾਈਨ ਵੇਚਦੇ ਹਨ ਘੜੇ ਦਾ ਪਾਣੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ, ਸਰੀਰ ਦਾ ਬੈਡ ਕੋਲੇਸਟਰੋਲ ਘੱਟ ਕਰਦਾ ਹੈ। (Cold Water)

ਬਲੱਡ ਸਰਕੁਲੇਸ਼ਨ ਕੰਟਰੋਲ ਰੱਖਣ ’ਚ ਮੱਦਦ ਕਰਦਾ ਹੈ ਮਈ-ਜੂਨ ’ਚ ਗਰਮੀ ਦਾ ਕਹਿਰ ਜਦੋਂ ਲਗਾਤਾਰ ਵਧਦਾ ਹੈ ਤਾਂ ਲੋਕਾਂ ਨੂੰ ਦੇਸੀ ਘੜਿਆਂ ਦੀ ਯਾਦ ਅਚਾਨਕ ਆਉਣੀ ਸ਼ੁਰੂ ਹੋ ਜਾਂਦੀ ਹੈ ਆਧੁਨਿਕ ਯੁੱਗ ’ਚ ਸ਼ਾਇਦ ਹੀ ਕੋਈ ਘਰ ਅਜਿਹਾ ਹੋਵੇ, ਜਿਨ੍ਹਾਂ ਕੋਲ ਫਰਿੱਜ ਨਾ ਹੋਵੇ? ਪਰ ਇਸ ਦੇ ਬਾਵਜ਼ੂਦ ਦੇਸੀ ਘੜਿਆਂ ਦਾ ਕਰੇਜ਼ ਆਪਣੀ ਥਾਂ ਬਰਕਰਾਰ ਹੈ ਇੱਕ ਪ੍ਰਚਲਿਤ ਕਹਾਵਤ ਹੈ ਕਿ ‘ਸੋਨੇ ਦੀ ਖੋਜ ’ਚ, ਹੀਰੇ ਨੂੰ ਭੁੱਲ ਗਏ’ ਕੁਝ ਅਜਿਹਾ ਹੀ ਹੋਇਆ, ਜਦੋਂ ਜ਼ਮਾਨੇ ਨੇ ਬਦਲਾਅ ਲਈ ਕਰਵਟ ਲਈ, ਤਾਂ ਲੋਕਾਂ ਨੇ ਦੇਸੀ ਪਰੰਪਰਾਵਾਂ ਦੇ ਨਾਲ ਪੁਰਾਤਨ ਵਿਰਾਸਤ ਕਹੀਆਂ ਜਾਣ ਵਾਲੀਆਂ ਚੀਜ਼ਾਂ ਤੋਂ ਵੀ ਮੂੰਹ ਫੇਰ ਲਿਆ। (Cold Water)

ਸਮੇਂ ਦਾ ਪਹੀਆ ਫਿਰ ਬਦਲਿਆ ਹੈ ਇਸ ਲਈ ਲੋਕ ਪੁਰਾਣੇ ਜ਼ਮਾਨੇ ਵੱਲ ਫਿਰ ਮੁੜਨ ਲੱਗੇ ਹਨ

ਪਰ ਸਮੇਂ ਦਾ ਪਹੀਆ ਫਿਰ ਬਦਲਿਆ ਹੈ ਇਸ ਲਈ ਲੋਕ ਪੁਰਾਣੇ ਜ਼ਮਾਨੇ ਵੱਲ ਫਿਰ ਮੁੜਨ ਲੱਗੇ ਹਨ ਮਈ ਲਗਭਗ ਸਾਰੀ ਲੰਘ ਚੁੱਕੀ ਹੈ, ਪਿਛਲੇ ਹਫਤੇ ਤੋਂ ਸਮੁੱਚੇ ਹਿੰਦੁਸਤਾਨ ’ਚ ਤਪਦੀ ਗਰਮੀ ਕਹਿਰ ਵਰ੍ਹਾ ਰਹੀ ਹੈ ਫਰਿੱਜ ਦਾ ਪਾਣੀ ਅਨੰਦ ਨਹੀਂ ਦੇ ਰਿਹਾ, ਇਸ ਲਈ ਲੋਕ ਘੜਿਆਂ ਨੂੰ ਪਸੰਦ ਕਰ ਰਹੇ ਹਨ ਘੜੇ ਦਾ ਪਾਣੀ ਅੱਜ ਵੀ ਫਰਿੱਜ ਦੇ ਮੁਕਾਬਲੇ ਸੁਆਦ ਲੱਗਦਾ ਹੈ ਚੰਗੀ ਸਿਹਤ ਲਈ ਤਾਜ਼ਾ ਪਾਣੀ ਲਾਭਦਾਇਕ ਹੁੰਦਾ ਹੈ ਇਸ ਲਈ, ਦੇਸੀ ਘੜੇ ਦਾ ਪਾਣੀ ਨਾ ਸਿਰਫ ਸਿਹਤ ਲਈ ਸਗੋਂ ਹਾਜ਼ਮਾ ਦਰੁਸਤ ਕਰਨ ਲਈ ਵੀ ਗੁਣਕਾਰੀ ਹੁੰਦਾ ਹੈ ਮੈਡੀਕਲ ਸਰਵੇਖਣ ਦੱਸਦੇ ਹਨ ਕਿ ਸਰਦੀਆਂ ਦੇ ਮੁਕਾਬਲੇ ਗਰਮੀਆਂ ’ਚ ਘੜੇ ਦਾ ਠੰਢਾ ਪਾਣੀ ਸਰੀਰ ਲਈ ਬਹੁਤ ਉਪਯੋਗੀ ਹੁੰਦਾ ਹੈ।

ਘੜਾ ਮਿੱਟੀ ਦਾ ਹੁੰਦਾ ਹੈ, ਜਿਸ ’ਚੋਂ ਪਾਣੀ ਹੌਲੀ-ਹੌਲੀ ਰਿਸਦਾ ਹੈ

ਕਿਉਂਕਿ ਘੜਾ ਮਿੱਟੀ ਦਾ ਹੁੰਦਾ ਹੈ, ਜਿਸ ’ਚੋਂ ਪਾਣੀ ਹੌਲੀ-ਹੌਲੀ ਰਿਸਦਾ ਹੈ ਅਤੇ ਭਾਂਡੇ ਦੀ ਸਤ੍ਹਾ ਨਾਲ ਵਾਸ਼ਪਿਤ ਹੁੰਦਾ ਹੈ ਇਸ ਦਾ ਅੰਦਰੂਨੀ ਵਾਤਾਵਰਨ ਵਾਸ਼ਪੀਕਰਨ ਕਾਰਨ ਠੰਢਕ ਪੈਦਾ ਕਰਦਾ ਹੈ ਜਿਸ ਨਾਲ ਅੰਦਰਲਾ ਪਾਣੀ ਚੰਦ ਮਿੰਟਾਂ ’ਚ ਠੰਢਾ ਹੋ ਜਾਂਦਾ ਹੈ ਦਰਅਸਲ, ਵਾਸ਼ਪੀਕਰਨ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ’ਚ ਪਾਣੀ ਦੀ ਤਰਲਤਾ ਗੈਸੀ ਅਵਸਥਾ ’ਚ ਬਦਲਦੀ ਹੈ ਜਦੋਂ ਪਾਣੀ ਵਾਸ਼ਪਿਤ ਹੁੰਦਾ ਹੈ, ਤਾਂ ਇਹ ਆਪਣੇ ਆਸ-ਪਾਸ ਦੀ ਗਰਮੀ ਨੂੰ ਸੋਖ ਲੈਂਦਾ ਹੈ ਜੋ ਪ੍ਰਕਿਰਿਆ ਘੜੇ ’ਚ ਮੌਜੂਦ ਪਾਣੀ ਨੂੰ ਗਰਮੀ ਤੋਂ ਬਚਾਉਂਦੀ ਹੈ ਘੜਾ ਮਿੱਟੀ ਦਾ ਬਣਿਆ ਹੁੰਦਾ ਹੈ ਜਿਸ ’ਚ ਸੂਖਮ ਸੁਰਾਖ਼ ਹੁੰਦੇ ਹਨ। (Cold Water)

ਜੋ ਪਾਣੀ ਨੂੰ ਵਾਸ਼ਪਿਤ ਹੋਣ ’ਚ ਮੱਦਦ ਕਰਦੇ ਹਨ ਘੜੇ ਦੀ ਮਿੱਟੀ ਪਾਣੀ ਨੂੰ ਇੰਸੂਲੇਟ ਕਰਦੀ ਹੈ ਜਿਸ ਦੀ ਵਰਤੋਂ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ ਤੇ ਪਾਚਨ ਕਿਰਿਆ ਹਮੇਸ਼ਾ ਦਰੁਸਤ ਰਹਿੰਦੀ ਹੈ ਬੀਤੇ ਇੱਕ ਹਫਤੇ ਤੋਂ ਗਰਮੀ ਰਿਕਾਰਡ ਤੋੜ ਰਹੀ ਹੈ ਪਹਾੜੀ ਖੇਤਰਾਂ ’ਚ ਤਾਪਮਾਨ 40 ਡਿਗਰੀ ਪਾਰ ਹੈ, ਮੈਦਾਨੀ ਖੇਤਰਾਂ ’ਚ ਤਾਂ ਕਿਤੇ-ਕਿਤੇ ਫਿਫਟੀ ਹੋ ਗਿਆ ਹੈ ਅਜਿਹੇ ’ਚ ਢਿੱਡ ਦੀ ਠੰਢਕ ਘੜਿਆਂ ’ਤੇ ਨਿਰਭਰ ਹੋ ਗਈ ਹੈ ਹਰੇਕ ਚੌਥਾ ਵਿਅਕਤੀ ਘੜਾ ਖਰੀਦ ਰਿਹਾ ਹੈ। ਦਰਅਸਲ, ਘੜਾ ਇੱਕ ਕੁਦਰਤੀ ਕਟੋਰਾ ਹੈ ਜੋ ਮਨੱੁਖ ਵੱਲੋਂ ਸਿਰਫ਼ ਬਣਾਇਆ ਗਿਆ ਹੈ ਜਿਸ ਦੀਆਂ ਅੰਦਰੂਨੀ ਦੀਵਾਰਾਂ ਪਾਣੀ ਨੂੰ ਠੰਢਾ ਕਰਦੀਆਂ ਹਨ। (Cold Water)

ਘੜੇ ਦੇ ਧਾਤੂ ਅਤੇ ਮਿੱਟੀ ਦੇ ਅੰਦਰ ਰੱਖੇ ਗਏ। ਪਾਣੀ ਦੇ ਸੰਪਰਕ ਨਾਲ ਪਾਣੀ ਦੀ ਠੰਡਕ ਸੁੱਕਣ ਦੀ ਪ੍ਰਕਿਰਿਆ ਹੌਲੀ-ਹੌਲੀ ਹੁੰਦੀ ਹੈ ਜਿਸ ’ਚ ਪਾਣੀ ਲੰਮੇ ਸਮੇਂ ਤੱਕ ਠੰਢਾ ਰਹਿੰਦਾ ਹੈ। ਸ਼ਾਇਦ ਇਹ ਵੀ ਇੱਕ ਕੁਦਰਤੀ ਪ੍ਰਕਿਰਿਆ ਹੀ ਹੈ ਜਿੰਨੀ ਗਰਮੀ ਵਧੇਗੀ, ਘੜੇ ਦਾ ਪਾਣੀ ਓਨਾ ਹੀ ਠੰਢਾ ਹੋਵੇਗਾ। ਫਰਿੱਜ ਅਤੇ ਆਰਓ ਪਾਣੀ ਦੀ ਆਦਤ ਨਾਲ ਇਨਸਾਨ ਨੂੰ ਕਈ ਬਿਮਾਰੀਆਂ ਘੇਰ ਰਹੀਆਂ ਹਨ ਜਦੋਂਕਿ, ਘੜੇ ਦਾ ਪਾਣੀ ਆਉਣ ਵਾਲੀਆਂ ਕਈ ਬਿਮਾਰੀਆਂ ਨਾਲ ਲੜਨ ਦੀ ਤਾਕਤ ਰੱਖਦਾ ਹੈ ਤਾਂ ਹੀ ਤਾਂ ਘਰਾਂ ਦੇ ਬਜ਼ੁਰਗ ਹਾਲੇ ਵੀ ਮਿੱਟੀ ਦੇ ਭਾਂਡਿਆਂ ਦਾ ਪਾਣੀ ਪੀਣ ਨੂੰ ਕਹਿੰਦੇ ਹਨ ਹਾਲਾਂਕਿ, ਆਧੁਨਿਕ ਜ਼ਮਾਨੇ ’ਚ ਬਜ਼ੁਰਗਾਂ ਦਾ ਤਜ਼ਰਬਾ ਕੋਈ ਲੈਂਦਾ ਕਿੱਥੇ ਹੈ। (Cold Water)

ਘੜੇ ਦਾ ਪਾਣੀ ਸਿਰਫ ਠੰਢਾ-ਠੰਢਾ, ਕੂਲ-ਕੂਲ ਹੀ ਨਹੀਂ ਕਰਦਾ, ਸਗੋਂ ਕਈ ਬਿਮਾਰੀਆਂ ਤੋਂ ਬਚਾਅ ਵੀ ਕਰਦਾ ਹੈ ਘੜੇ ਦੀ ਸਭ ਤੋਂ ਵੱਡੀ ਖਾਸੀਅਤ ਨੂੰ ਵੀ ਸਾਨੂੰ ਜਾਣਨਾ ਚਾਹੀਦਾ ਹੈ ਘੜਾ ਆਰਓ ਦੁਆਰਾ ਪਿਊਰੀਫਾਇਰ ਕੀਤੇ ਪਾਣੀ ਨਾਲ ਮਰ ਚੁੱਕੇ ਮਿਨਰਸਲ ਨੂੰ ਵੀ ਦੁਬਾਰਾ ਜਿਉਂਦਾ ਕਰ ਦਿੰਦਾ ਹੈ। ਜੇਕਰ ਆਰਓ ’ਚੋਂ ਪਾਣੀ ਕੱਢ ਕੇ ਘੜੇ ’ਚ ਸਿਰਫ ਪੰਦਰਾਂ ਮਿੰਟ ਤੱਕ ਰੱਖਿਆ ਜਾਵੇ, ਤਾਂ ਉਸ ਦੇ ਮਰੇ ਹੋਏ ਮਿਨਰਲਸ ਵਾਪਸ ਪੈਦਾ ਹੋ ਜਾਂਦੇ ਹਨ ਕਿਉਂਕਿ ਮਿੱਟੀ ਦੇ ਘੜੇ ’ਚ ਕੈਲਸ਼ੀਅਮ ਦੀ ਮਾਤਰਾ ਬਹੁਤ ਹੁੰਦੀ ਹੈ ਸ਼ਹਿਰਾਂ ’ਚ ਅਕਸਰ ਲੋਕ ਹੁਣ ਇਹ ਕਰਨ ਲੱਗੇ ਹਨ ਕਿ ਪਾਣੀ ਨੂੰ ਪਹਿਲਾਂ ਪਿਉਰੀਫਾਇਰ ਕਰ ਲੈਂਦੇ ਹਨ। (Cold Water)

ਫਿਰ ਉਸ ਨੂੰ ਘੜੇ ’ਚ ਪਾ ਲੈਂਦੇ ਹਨ। ਜਿਸ ਨਾਲ ਪਾਣੀ ਦੁਬਾਰਾ ਤੋਂ ਪਹਿਲਾਂ ਵਰਗਾ ਹੋ ਜਾਂਦਾ ਹੈ ਡਾਕਟਰ ਸ਼ੁਰੂ ਤੋਂ ਹੀ ਕਹਿੰਦੇ ਆਏ ਹਨ ਕਿ ਆਰਓ ਦੇ ਪਾਣੀ ’ਚ ਮਿਨਰਲਸ ਬਿਲਕੁੱਲ ਵੀ ਨਹੀਂ ਬਚਦੇ, ਮਰ ਜਾਂਦੇ ਹਨ, ਆਰਓ ਨਾਲ ਪਿਉਰੀਫਾਇਰ ਪਾਣੀ ’ਚ ਸਾਰੇ ਮਿਨਰਲਸ ਨਿੱਕਲ ਜਾਂਦੇ ਹਨ, ਜਿਸ ਕਾਰਨ ਉਸ ਦਾ ਟੀਡੀਐਸ ਲੈਵਲ ਬਹੁਤ ਘੱਟ ਹੋ ਜਾਂਦਾ ਹੈ ਜਿਸ ਦੀ ਵਰਤੋਂ ਨਾਲ ਲੋਕਾਂ ਦੀ ਪਾਚਨ ਪ੍ਰਕਿਰਿਆ ਦਿਨੋ-ਦਿਨ ਪ੍ਰਭਾਵਿਤ ਹੋ ਰਹੀ ਹੈ ਤਮਾਮ ਹੋਰ ਬਿਮਾਰੀਆਂ ਵੀ ਲੱਗ ਰਹੀਆਂ ਹਨ ਇਹੀ ਕਾਰਨ ਹੈ ਕਿ ਡਾਕਟਰ ਮਰੀਜ਼ਾਂ ਨੂੰ ਘੜੇ ਦਾ ਹੀ ਪਾਣੀ ਪੀਣ ਦੀ ਸਲਾਹ ਦਿੰਦੇ ਹਨ ਲੋਕ ਵੀ ਹੁਣ ਸਮਝ ਗਏ ਹਨ, ਇਸ ਲਈ ਗਰਮੀ ਸ਼ੁਰੂ ਹੁੰਦਿਆਂ ਹੀ ਘੜਿਆਂ ਦੀ ਖਰੀਦਦਾਰੀ ਕਰਨੀ ਸ਼ੁਰੂ ਕਰ ਦਿੰਦੇ ਹਨ। (Cold Water)

ਡਾ. ਰਮੇਸ਼ ਠਾਕੁਰ
(ਇਹ ਲੇਖਕ ਦੇ ਆਪਣੇ ਵਿਚਾਰ ਹਨ)