123 ਯਾਤਰੀਆਂ ਨੂੰ ਲਿਜਾ ਰਿਹਾ ਜ਼ਹਾਜ਼ ਅਚਾਨਕ ਪੰਛੀ ਨਾਲ ਟਕਰਾਇਆ, ਦਿੱਲੀ ’ਚ ਐਮਰਜੈਂਸੀ ਲੈਂਡਿੰਗ

New Delhi

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਐਤਵਾਰ ਨੂੰ ਦਿੱਲੀ ਤੋਂ ਲੇਹ ਜਾਣ ਵਾਲੀ ਸਪਾਈਸ ਜੈੱਟ ਦੀ ਫਲਾਈਟ ਨੂੰ ਪੰਛੀਆਂ ਦੇ ਟਕਰਾਅ ਕਾਰਨ ਤੁਰੰਤ ਵਾਪਸ ਪਰਤਣਾ ਪਿਆ। ਫਲਾਈਟ ਐਸਜੀ-123 ਦੇ ਯਾਤਰੀਆਂ ਨੂੰ ਰਾਜਧਾਨੀ ਦੇ ਆਈਜੀਆਈ ਹਵਾਈ ਅੱਡੇ ’ਤੇ ਸੁਰੱਖਿਅਤ ਉਤਾਰਿਆ ਗਿਆ। ਏਅਰਲਾਈਨ ਦੇ ਬੁਲਾਰੇ ਨੇ ਕਿਹਾ, ‘26 ਮਈ, 2024 ਨੂੰ ਦਿੱਲੀ ਤੋਂ ਲੇਹ ਲਈ ਐਸਜੀ-123 ਦਾ ਸੰਚਾਲਨ ਕਰਨ ਵਾਲਾ ਸਪਾਈਸਜੈੱਟ ਬੀ737 ਜਹਾਜ ਇੰਜਣ 2 ’ਤੇ ਪੰਛੀਆਂ ਦੇ ਟਕਰਾਉਣ ਤੋਂ ਬਾਅਦ ਵਾਪਸ ਦਿੱਲੀ ਪਰਤਿਆ। ਏਅਰਲਾਈਨ ਦੇ ਐਗਜੀਕਿਊਟਿਵ ਨੇ ਕਿਹਾ ਕਿ ਜਹਾਜ ਦਿੱਲੀ ’ਚ ਸੁਰੱਖਿਅਤ ਉਤਰ ਗਿਆ ਤੇ ਯਾਤਰੀਆਂ ਨੂੰ ਆਮ ਤੌਰ ’ਤੇ ਉਤਾਰਿਆ ਗਿਆ। ਬੁਲਾਰੇ ਨੇ ਕਿਹਾ ਕਿ ਜਹਾਜ ਨੇ ਆਮ ਲੈਂਡਿੰਗ ਕੀਤੀ ਨਾ ਕਿ ਐਮਰਜੈਂਸੀ ਲੈਂਡਿੰਗ। (New Delhi)

ਇਹ ਵੀ ਪੜ੍ਹੋ : Haryana Weather: ਕਦੋਂ ਮਿਲੇਗੀ ਭਿਆਨਕ ਗਰਮੀ ਤੋਂ ਰਾਹਤ, ਮੌਸਮ ਵਿਭਾਗ ਨੇ ਦਿੱਤੀ ਨਵੀਂ ਜਾਣਕਾਰੀ, ਵੇਖੋ