Lok Sabha Election Voting: ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ’ਚ ਸਵੇਰੇ 9 ਵਜੇ ਤੱਕ 10.82 ਫ਼ੀਸਦੀ ਵੋਟਿੰਗ

Lok Sabha Election Voting

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ’ਚ ਛੇ ਸੂਬਿਆਂ ਤੇ ਦੋ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਦੀਆਂ 58 ਸੀਟਾਂ ’ਤੇ ਸ਼ਨਿੱਚਰਵਾਰ ਨੂੰ ਪਹਿਲੇ ਦੋ ਘੰਟਿਆਂ (ਸਵੇਰੇ 9 ਵਜੇ ਤੱਕ) ਵੋਟਿੰਗ ਔਸਤਨ 10.82 ਫ਼ੀਸਦੀ ਹੋਈ। ਸਾਰੀਆਂ ਸੀਟਾਂ ਲਈ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋ ਗਈ ਅਤੇ ਸ਼ਾਮ ਛੇ ਵਜੇ ਤੱਕ ਜਾਰੀ ਰਹੇਗੀ। ਚੋਣ ਕਮਿਸ਼ਨ ਨੇ ਦੱਸਿਆ ਕਿ ਓੜੀਸ਼ਾ ਵਿਧਾਨ ਸਭਾਂ ਦੇ ਤੀਜੇ ਪੜਾਅ ਦੀਆਂ ਵੋਟਾਂ ’ਚ ਬਾਕੀ 42 ਸੀਟਾਂ ’ਤੇ ਪਹਿਲੇ ਦੋ ਘੰਟਿਆਂ ’ਚ 7.43 ਫ਼ੀਸਦੀ ਵੋਟਾਂ ਪਈਆਂ ਸਨ। (Lok Sabha Election 2024 Phase 6 Voting Live)

ਸਵੇਰੇ 9 ਵਜੇ ਤੱਕ ਸਭ ਤੋਂ ਵੱਧ 16.54 ਫ਼ੀਸਦੀ ਵੋਟਿੰਗ ਪੱਛਮੀ ਬੰਗਾਲ ’ਚ ਦਰਜ਼ ਕੀਤੀ ਗਈ ਜਦੋਂਕਿ ਮਹਾਂਰਾਸ਼ਟਰ ’ਚ ਸਭ ਤੋਂ ਘੱਟ 7.43 ਫ਼ੀਸਦੀ ਵੋਟਾਂ ਪਈਆਂ ਸਨ। ਕਮਿਸ਼ਨ ਦੇ ਸੂਤਰਾਂ ਅਨੁਸਾਰ ਸਵੇਰ ਤੋਂ ਹੀ ਬੂਥਾਂ ’ਤੇ ਵੋਟਰਾਂ ਦੀਆਂ ਲੰਮੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਵੋਟਿੰਗ ਸ਼ਾਂਤਮਈ ਢੰਗ ਨਾਲ ਚੱਲ ਰਹੀ ਹੈ। ਗਰਮੀ ਤੋਂ ਬਚਾਉਣ ਲਈ ਵੋਟਰਾਂ ਵਾਸਤੇ ਪੀਣ ਵਾਲੇ ਠੰਢੇ ਪਾਣੀ ਤੇ ਛਾਂ ਦੇ ਪ੍ਰਬੰਧ ਕੀਤੇ ਗਏ ਹਨ। ਛੇਵੇਂ ਗੇੜ ’ਚ ਵੱਖ ਵੱਖ ਸੂਬਿਆਂ ਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ’ਚ ਵੋਟ ਪ੍ਰਤੀਸ਼ਤ ਇਸ ਤਰ੍ਹਾਂ ਰਿਹਾ…

ਰਾਜ ਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ’ਚ ਵੋਟ ਪ੍ਰਤੀਸ਼ਤ ਸਵੇਰੇ 9 ਵਜੇ ਤੱਕ | Lok Sabha Election Voting

ਬਿਹਾਰ………………..9.66
ਹਰਿਆਣਾ……………8.31
ਜੰਮੂ-ਕਸ਼ਮੀਰ………….8.89
ਝਾਰਖੰਡ……………….11.74
ਦਿੱਲੀ…………………8.94
ਓੜੀਸ਼ਾ………………..7.43
ਉੱਤਰ ਪ੍ਰਦੇਸ਼……………12.33
ਪੱਛਮੀ ਬੰਗਾਲ………….16.54

Lok Sabha Election Voting : ਹਰਿਆਣਾ ਦੀਆਂ ਸਾਰੀਆਂ ਲੋਕ ਸਭਾ ਸੀਟਾਂ ’ਤੇ ਹੋ ਰਹੀਆਂ ਛੇਵੇਂ ਗੇੜ ਦੀਆਂ ਚੋਣਾਂ ਦੌਰਾਨ ਸਵੇਰੇ 7 ਵਜੇ ਤੋਂ ਵੋਟਾਂ ਪੈਣੀਆਂ ਸ਼ੁਰੂ ਹਨ। ਇਸ ਦੌਰਾਨ ਵੱਡੇ ਚਿਹਰੇ ਵੋਟਿੰਗ ਲਈ ਲਾਈਨਾਂ ਵਿੱਚ ਲੱਗੇ ਨਜ਼ਰ ਆਏ। ਇਸੇ ਤਰ੍ਹਾਂ ਹੀ ਸਰਸਾ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਅਸ਼ੋਕ ਤੰਵਰ ਨੇ ਵੀ ਆਪਣੀ ਵੋਟ ਦੀ ਵਰਤੋਂ ਕੀਤੀ। ਅਸ਼ੋਕ ਤੰਵਰ ਤੇ ਉਨ੍ਹਾਂ ਦੇ ਪਰਿਵਾਰ ਨੇ ਸਰਸਾ (ਹਰਿਆਣਾ) ਦੇ ਹੁੱਡਾ ਸੈਕਟਰ 20 ’ਚ ਆਪਣੀ ਵੋਟ ਦੀ ਵਰਤੋਂ ਕੀਤੀ। ਉਨ੍ਹਾਂ ਸਾਰੇ ਹੀ ਵੋਟਰਾਂ ਨੂੰ ਅਪੀਲ ਕੀਤੀ ਕਿ ਦੇਸ਼ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਤਿਉਹਾਰ ਨੂੰ ਉਤਸ਼ਾਹ ਨਾਲ ਮਨਾਇਆ ਜਾਵੇ। ਉਨ੍ਹਾਂ ਹਰ ਇੱਕ ਵੋਟਰ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਕਿਹਾ। (Haryana Election 2024)

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਨਾਰਾਇਣਗੜ੍ਹ ਦੇ ਮਿਰਜਾਪੁਰ ਤੋਂ ਆਪਣੀ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਭਾਜਪਾ ਕਰਨਾਲ ਉੱਪ ਚੋਣਾਂ ਤੋਂ ਇਲਾਵਾ ਸਾਰੀਆਂ 10 ਲੋਕ ਸਭਾ ਸੀਟਾਂ ’ਤੇ ਕਲੀਨ ਸਵੀਪ ਕਰੇਗੀ। ਜ਼ਿਕਰਯੋਗ ਹੈ ਕਿ ਉਹ ਖੁਦ ਕਰਨਾਲ ਵਿਧਾਨ ਸਭਾ ਸੀਟ ’ਤੇ ਹੋ ਰਹੀਆਂ ਜਿਮਨੀ ਚੋਣਾਂ ਦੇ ਉਮੀਦਵਾਰ ਹਨ। (lok sabha election 2024)

ਕਰਨਾਲ ਲੋਕ ਸਭਾ ਸੀਟ | Haryana Election 2024

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਰਨਾਲ ’ਚ ਆਪਣੀ ਵੋਟ ਪਾਈ। ਉਨ੍ਹਾਂ ਸਾਰੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਰੇ ਲੋਕ ਸ਼ਾਂਤੀ ਨਾਲ ਵੋਟਾਂ ਪਾਉਣ। ਇੱਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਕਾਂਗਰਸੀ ਉਮੀਦਵਾਰ ਮੇਰੇ ਸਾਹਮਣੇ ਮੁਕਾਬਲੇ ’ਚ ਨਹੀਂ ਹਨ। (lok sabha election 2024)

ਕਾਲਾਂਵਾਲੀ ਤੋਂ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਮੀਰਪੁਰ ਬੂਥ ’ਤੇ ਆਪਣੀ ਵੋਟ ਪਾਉਣ ਤੋਂ ਬਾਅਦ ਉਂਗਲੀ ਦਾ ਨਿਸ਼ਾਨ ਦਿਖਾਉਂਦੇ ਹੋਏ।

ਸਰਸਾ ਲੋਕ ਸਭਾ ਸੀਟ

ਜੋੜਕੀਆਂ (ਸਰਸਾ) ’ਚ ਵੋਟਾਂ ਪਾਉਣ ਲਈ ਲਾਈਨਾਂ ਵਿੱਚ ਖੜ੍ਹੇ ਹੋਏ ਲੋਕ। ਤਸਵੀਰ : ਭਗਤ ਸਿੰਘ

Lok Sabha Election

ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ’ਚ ਸ਼ਨਿੱਚਰਵਾਰ ਨੂੰ ਅੱਜ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 58 ਸੰਸਦੀ ਸੀਟਾਂ ਅਤੇ ਓੜੀਸ਼ਾ ਵਿਧਾਨ ਸਭਾ ਦੇ ਤੀਜੇ ਗੇੜ ਲਈ 42 ਸੀਟਾਂ ’ਤੇ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਈ ਹੈ। ਦਿੱਲੀ ਦੀਆਂ ਸੱਤ ਦੀਆਂ ਸੱਤ ਸੀਟਾਂ ਸਮੇਤ ਛੇਵੇਂ ਗੇੜ ’ਚ ਸਰੀਆਂ 58 ਸੀਟਾਂ ’ਤੇ ਸਵੇਰੇ ਸੱਤ ਵਜੇ ਤੋਂ ਸ਼ਾਮ ਛੇ ਵਜੇ ਤੱਕ ਵੋਟਾਂ ਪੈਣਗੀਆਂ। ਕੁਝ ਬੂਥਾਂ ’ਤੇ ਵੋਟਾਂ ਪਾਉਣ ਦੇ ਸਮੇਂ ਵਿੱਚ ਬਦਲਾਅ ਕੀਤਾ ਜਾ ਸਕਦਾ ਹੈ। (Lok Sabha Election)

ਇਸ ਗੇੜ ’ਚ ਲੋਕ ਸਭਾ ਸੀਟਾਂ ਲਈ 889 ਉਮੀਦਵਾਰ ਅਤੇ ਓਡੀਸ਼ਾ ਵਿਧਾਨ ਸਭਾ ਦੇ ਤੀਜੇ ਗੇੜ ਲਈ 44 ਔਰਤਾਂ ਸਮੇਤ 383 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸ ਦੌਰਾਨ ਵੋਟਰ ਸਵੇਰੇ ਸੱਤ ਵਜੇ ਤੋਂ ਸ਼ਾਮ ਛੇ ਵਜੇ ਤੱਕ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ। ਕਮਿਸ਼ਨ ਨੇ ਦੱਸਿਆ ਕਿ ਕੁਝ ਪੋਲਿੰਗ ਸਟੇਸ਼ਨਾਂ ’ਤੇ ਪੋਲਿੰਗ ਬੰਦ ਹੋਣ ਦਾ ਸਮਾਂ ਬਦਲਿਆ ਜਾ ਸਕਦਾ ਹੈ। ਛੇਵੇਂ ਗੇੜ ਦੀ ਵੋਟਿੰਗ ਤੋਂ ਬਾਅਦ ਲੋਕ ਸਭਾ ਦੀਆਂ ਕੁੱਲ 543 ਸੀਟਾਂ ’ਚੋਂ 486 ਸੀਟਾਂ ’ਤੇ ਵੋਟਿੰਗ ਪੂਰੀ ਹੋਵੇਗੀ। ਪਹਿਲੇ ਗੇੜ ਵਿੱਚ 102, ਦੂਜੇ ਵਿੱਚ 88, ਤੀਜੇ ਵਿੱਚ 93, ਚੌਥੇ ਵਿੱਚ 96 ਅਤੇ ਪੰਜਵੇਂ ਗੇੜ ਵਿੱਚ 49 ਸੰਸਦੀ ਹਲਕਿਆਂ ਵਿੱਚ ਵੋਟਾਂ ਪਈਆਂ ਹਨ। ਸੱਤਵੇਂ ਅਤੇ ਆਖਰੀ ਗੇੜ ’ਚ 57 ਸੀਟਾਂ ’ਤੇ 1 ਜੂਨ ਨੂੰ ਵੋਟਿੰਗ ਹੋਵੇਗੀ। (Lok Sabha Election)

ਇਨ੍ਹਾਂ ਦਿੱਗਜਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ

ਛੇਵੇਂ ਗੇੜ ਵਿੱਚ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਸਮੇਤ ਸਾਬਕਾ ਕੇਂਦਰੀ ਮੰਤਰੀ ਮੇਨਕਾ ਗਾਂਧੀ, ਭਾਜਪਾ ਦੇ ਬੁਲਾਰੇ ਸੰਵਿਤ ਪਾਤਰਾ, ਭੋਜਪੁਰੀ ਕਲਾਕਾਰ ਅਤੇ ਸੰਸਦ ਮੈਂਬਰ ਮਨੋਜ ਤਿਵਾੜੀ, ਭੋਜਪੁਰੀ ਗਾਇਕ ਅਤੇ ਭਾਜਪਾ ਉਮੀਦਵਾਰ ਨਿਰਾਹੁਆ, ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਸਮੇਤ ਕਈ ਕੇਂਦਰੀ ਮੰਤਰੀਆਂ ਦੀ ਕਿਸਮਤ ਦਾ ਫੈਸਲਾ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐੱਮ) ਵਿੱਚ ਬੰਦ ਹੋ ਜਾਵੇਗਾ।