ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਰਤੀ ਜਨਤਾ ਪਾਰਟੀ ਪ੍ਰਧਾਨ ਜੇਪੀ ਨੱਡਾ ਨੇ ਸ਼ਨਿੱਚਰਵਾਰ ਨੂੰ ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ’ਚ ਵੋਟਰਾਂ ਨੂੰ ਭਾਰੀ ਗਿਣਤੀ ’ਚ ਘਰ ਤੋਂ ਨਿੱਕਲ ਕੇ ਵੋਟਾਂ ਪਾਉਣ ਦੀ ਅਪੀਲ ਕੀਤੀ। ਛੇਵੇਂ ਪੜਾਅ ਦੀਆਂ ਵੋਟਾਂ ਸਵੇਰੇ ਸੱਤ ਵਜੇ ਪੈਣੀਆਂ ਸ਼ੁਰੂ ਹੋ ਗਈਆਂ ਅਤੇ ਸ਼ਾਮ ਛੇ ਵਜੇ ਤੱਕ ਪੈਣਗੀਆਂ। ਪ੍ਰਧਾਂਨ ਮੰਤਰੀ ਨੇ ਐਕਸ ’ਤੇ ਕਿਹਾ ਕਿ ਮੈਂ ਉਨ੍ਹਾਂ ਸਾਰੇ ਵੋਟਰਾਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ’ਚ ਵੱਡੀ ਗਿਣਤੀ ’ਚ ਵੋਟਾਂ ਪਾਉਣ ਦੀ ਅਪੀਲ ਕਰ ਰਿਹਾ ਹਾਂ। ਮੈਂ ਵਿਸ਼ੇਸ਼ ਤੌਰ ’ਤੇ ਮਹਿਲਾ ਵੋਟਰਾਂ ਤੇ ਨੌਜਵਾਨ ਵੋਟਰਾਂ ਨੂੰ ਭਾਰੀ ਗਿਣਤੀ ’ਚ ਵੋਟਾਂ ਪਾਉਣ ਦੀ ਅਪੀਲ ਕਰਦਾ ਹਾਂ। (Lok Sabha Election)
ਇਸ ਪੜਾਅ ’ਚ ਛੇ ਸੂਬਿਆਂ ਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਵੋਟਾਂ ਪੈ ਰਹੀਆਂ ਹਨ। ਛੇਵੇਂ ਗੇੜ ’ਚ ਦਿੱਲੀ ਦੀਆਂ ਸਾਰੀਆਂ ਸੱਤ ਸੀਟਾਂ, ਹਰਿਆਣਾ ਦੀਆਂ ਸਾਰੀਆਂ 10 ਸੀਟਾਂ ’ਤੇ ਵੋਟਾਂ ਪੈ ਰਹੀਆਂ ਹਨ। ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ’ਚ ਜਿਨ੍ਹਾਂ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਵੋਟਾਂ ਪੈ ਰਹੀਆਂ ਹਨ ਉਨ੍ਹਾਂ ’ਚ ਬਿਹਾਰ ਦੀਆਂ 8 ਸੀਟਾਂ, ਹਰਿਆਣਾ ਦੀਆਂ 10 ਸੀਟਾਂ, ਜੰਮੂ ਕਸ਼ਮੀਰ ਦੀ ਇੱਕ ਸੀਟ, ਝਾਰਖੰਡ ਦੀਆਂ ਚਾਰ, ਦਿੱਲੀ ਦੀਆਂ ਸਾਰੀਆਂ ਸੱਤ ਸੀਟਾਂ, ਓੜੀਸ਼ਾ ਦੀਆਂ ਛੇ, ਉੱਤਰ ਪ੍ਰਦੇਸ਼ ਦੀਆਂ 14 ਅਤੇ ਪੱਛਮੀ ਬੰਗਾਲ ਦੀਆਂ ਅੱਠ ਸੀਟਾਂ ਸ਼ਾਮਲ ਹਨ। (Lok Sabha Election)
ਅਮਿਤ ਸ਼ਾਹ ਨੇ ਕੀਤੀ ਅਪੀਲ
ਅਮਿਤ ਸ਼ਾਹ ਨੇ ਵੀ ਵੋਟਰਾਂ, ਖਾਸ ਕਰਕੇ ਅਨੰਤਨਾਗ-ਰਜੌਰੀ ਲੋਕ ਸਭਾ ਖੇਤਰ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਅਜਿਹੀ ਚੋਣ ਕਰੋ ਜੋ ਖੁਸ਼ਹਾਲ ਜੰਮੂ ਕਸ਼ਮੀਰ ਦੇ ਸੰਕਲਪ ਨੂੰ ਪੂਰਾ ਕਰਨ ਦੇ ਯੋਗ ਹੋਵੇ। ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ’ਚ ਜੰਮੂ ਕਸ਼ਮੀਰ ਦੀ ਰਾਜੌਰੀ ਲੋਕ ਸਭਾ ਸੀਟ ’ਤੇ ਵੋਟਾਂ ਪੈ ਰਹੀਆਂ ਹਨ, ਜਿਸ ’ਚ ਅਜਿਹੇ ਉਮੀਦਵਾਰ ਨੂੰ ਚੁਣਿਆ ਜਾਵੇ ਜੋ ਘਾਟੀ ਨੂੰ ਰਾਜਗਾਰ, ਬੁਨਿਆਦੀ ਢਾਂਚੇ, ਸੱਭਿਆਚਾਰਕ ਵਿਕਾਸ ਤੇ ਸੈਰ ਸਪਾਟਾ ਕੇਂਦਰ ਦੇ ਰੂਪ ’ਚ ਵਿਕਸਿਤ ਕਰਨ ਦਾ ਨਜ਼ਰੀਆ ਰੱਖਦਾ ਹੋਵੇ। ਅਜਿਹਾ ਨੇਤਾ ਚੁਣੋ ਜੋ ਖੁਸ਼ਹਾਲ ਜੰਮੂ ਕਸ਼ਮੀਰ ਦੇ ਸੰਕਲਪ ਨੂੰ ਪੂਰਾ ਕਰਨ ਦੇ ਯੋਗ ਹੋਵੇ।
ਜੇਪੀ ਨੱਡਾ ਨੇ ਕੀਤੀ ਅਪੀਲ
ਭਾਰਤ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਵੀ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵਿਕਸਿਤ ਭਾਰਤ ਦੀ ਗਰੰਟੀ ਨੂੰ ਪੂਰਾ ਕਰਨ ਵਾਲੀ ਸਰਕਾਰ ਚੁਨਣ ਲਈ ਵੱਡੀ ਗਿਣਤੀ ’ਚ ਆਪਣੀ ਵੋਟ ਦੀ ਵਰਤੋਂ ਕਰਨ। ਉਨ੍ਹਾਂ ਐਕਸ ’ਤੇ ਕਿਹਾ ਕਿ ਜਿਵੇਂ ਕਿ ਅਸੀਂ ਲੋਕ ਸਭਾ 2024 ਚੋਣਾਂ ਦੇ ਛੇਵੇਂ ਪੜਾਅ ’ਚ ਦਾਖਲ ਹੋ ਰਹੇ ਹਨ, ਮੈਂ ਸਾਰੇ ਰਜਿਸਟਰਡ ਵੋਟਰਾਂ, ਖਾਸ ਕਰਕੇ ਨੌਜਵਾਨਾਂ ਨੂੰ ਰਿਕਾਰਡ ਗਿਣਤੀ ’ਚ ਵੋਟ ਪਾਉਣ ਲਈ, ਇੱਕ ਅਜਿਹੀ ਸਰਕਾਰ ਚੁਨਣ ਲਈ ਵੋਟ ਕਰਨ ਲਈ ਆਪਣੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕਰਦਾ ਹਾਂ, ਜੋ ਵਿਕਸਿਤ ਭਾਰਤ ਦੀ ਕਲਪਨਾ ਨੂੰ ਪੂਰਾ ਕਰਨ ਦੀ ਗਰੰਟੀ ਦਿੰਦੀ ਹੈ ਅਤੇ ਸਾਰਿਆਂ ਲਈ ਵਿਕਾਸ ਦਾ ਕੰਮ ਕਰਦੀ ਹੋਵੇ ਅਤੇ ਕਿਸੇ ਲਈ ਮਾਰੂ ਭਾਵਨਾ ਵਾਲੀ ਨੀਤੀ ਨਾ ਅਪਨਾਉਂਦੀ ਹੋਵੇ। (Lok Sabha Election)
Also Read : Lok Sabha Election 2024: ਮੁੱਖ ਮੰਤਰੀ ਨਾਇਬ ਸੈਨੀ ਨੇ ਪਾਈ ਵੋਟ ਤੇ ਕੀਤਾ ਵੱਡਾ ਦਾਅਵਾ