ਕਾਂਗਰਸ ਤੇ ਇੰਡੀਆ ਗੱਠਜੋੜ ਸੁਆਰਥੀ ਤੇ ਮੌਕਾਪ੍ਰਸਤ : ਮੋਦੀ
(ਰਾਜਨ ਮਾਨ/ਏਜੰਸੀ) ਗੁਰਦਾਸਪੁਰ/ਜਲੰਧਰ/ਨਾਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਨਾਹਨ, ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਅਤੇ ਜਲੰਧਰ ’ਚ ਚੋਣ ਰੈਲੀ ਮੌਕੇ ਕਾਂਗਰਸ ’ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਇੱਕ ਪਾਸੇ ‘ਮੋਦੀ ਦੀ ਗਾਰੰਟੀ’ ਹੈ ਅਤੇ ਦੂਜੇ ਪਾਸੇ ਕਾਂਗਰਸ ਦਾ ‘ਬਰਬਾਦੀ ਦਾ ਮਾਡਲ’ ਹੈ। ਮੋਦੀ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਸੱਤਾ ਹਾਸਲ ਕਰਨ ਲਈ ਹਿਮਾਚਲ ਦੇ ਲੋਕਾਂ ਨਾਲ ਬਹੁਤ ਝੂਠ ਬੋਲਿਆ। Punjab News
ਇਹ ਵੀ ਪੜ੍ਹੋ: Lok Sabha Elections 2024 : ਡਿਪਟੀ ਚੋਣ ਕਮਿਸ਼ਨਰ ਨੇ ਚੋਣ ਤਿਆਰੀਆਂ ਦਾ ਲਿਆ ਜਾਇਜ਼ਾ
ਉਨ੍ਹਾਂ ਕਿਹਾ, ਪਹਿਲੀ ਕੈਬਨਿਟ ਵਿੱਚ ਇਹ ਹੋਵੇਗਾ, ਅਜਿਹਾ ਹੋਵੇਗਾ। ਪਰ ਪਹਿਲੀ ਕੈਬਨਿਟ ਵਿੱਚ ਕੁਝ ਨਹੀਂ ਹੋਇਆ, ਸਗੋਂ ਕੈਬਨਿਟ ਹੀ ਟੁੱਟ ਗਈ। ਕਾਂਗਰਸ ਅਤੇ ਇੰਡੀਆ ਗੱਠਜੋੜ ਸੁਆਰਥੀ ਅਤੇ ਮੌਕਾਪ੍ਰਸਤ ਹੈ। ਉਨ੍ਹਾਂ ਕਿਹਾ, ਸਿਰਫ਼ ਭਾਰਤੀ ਜਨਤਾ ਪਾਰਟੀ ਹੀ ਭਾਰਤ ਨੂੰ ਲੋੜੀਂਦੀ ਗਤੀ ਅਤੇ ਪੈਮਾਨਾ ਪ੍ਰਦਾਨ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਇੱਕ ਸ਼ਕਤੀਸ਼ਾਲੀ ਭਾਰਤ ਬਣਾਉਣਾ ਲਈ, ਦੂਜਾ ਵਿਕਸਤ ਭਾਰਤ ਬਣਾਉਣਾ ਹੈ ਅਤੇ ਤੀਜਾ ਵਿਕਸਤ ਹਿਮਾਚਲ ਬਣਾਉਣਾ ਹੈ। Punjab News
ਪੰਜਾਬ ਸਰਕਾਰ ਨੂੰ ਦਿੱਲੀ ਤੋਂ ਬਾਬੂ ਚਲਾ ਰਹੇ ਹਨ: ਪ੍ਰਧਾਨ ਮੰਤਰੀਪੰਜਾਬ ਸਰਕਾਰ ਨੂੰ ਦਿੱਲੀ ਤੋਂ ਬਾਬੂ ਚਲਾ ਰਹੇ ਹਨ: ਪ੍ਰਧਾਨ ਮੰਤਰੀ (Punjab News)
ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਇੱਕ ਸਰਹੱਦੀ ਸੂਬਾ ਹੈ, ਹਿਮਾਚਲ ਦੇ ਲੋਕ ਮਜ਼ਬੂਤ ਅਤੇ ਤਾਕਤਵਰ ਸਰਕਾਰ ਦਾ ਮਤਲਬ ਜਾਣਦੇ ਹਨ। ਮੋਦੀ ਤੁਹਾਡੇ ਲਈ ਆਪਣੀ ਜਾਨ ਖਤਰੇ ਵਿੱਚ ਪਾ ਦੇਵੇਗਾ, ਪਰ ਤੁਹਾਨੂੰ ਕਦੇ ਵੀ ਕੋਈ ਮੁਸੀਬਤ ਨਹੀਂ ਆਉਣ ਦੇਵੇਗਾ। ਮੋਦੀ ਨੇ ਕਿਹਾ, ‘ਤੁਸੀਂ ਕਾਂਗਰਸ ਦਾ ਦੌਰ ਦੇਖਿਆ ਹੈ, ਜਦੋਂ ਦੇਸ਼ ’ਚ ਕਮਜ਼ੋਰ ਸਰਕਾਰ ਹੁੰਦੀ ਸੀ। ਉਸ ਸਮੇਂ ਪਾਕਿਸਤਾਨ ਸਾਡੇ ਸਿਰਾਂ ’ਤੇ ਨੱਚਦਾ ਸੀ, ਕਮਜ਼ੋਰ ਕਾਂਗਰਸ ਸਰਕਾਰ ਦੁਨੀਆਂ ਭਰ ਵਿੱਚ ਮਿੰਨਤਾਂ ਕਰਦੀ ਫਿਰਦੀ ਸੀ। ਪਰ ਮੋਦੀ ਨੇ ਕਿਹਾ ਕਿ ਭਾਰਤ ਹੁਣ ਦੁਨੀਆ ਤੋਂ ਭੀਖ ਨਹੀਂ ਮੰਗੇਗਾ, ਭਾਰਤ ਆਪਣੀ ਲੜਾਈ ਆਪ ਲੜੇਗਾ ਅਤੇ ਫਿਰ ਭਾਰਤ ਨੇ ਘਰ ’ਚ ਘੁੱਸ ਕੇ ਮਾਰਿਆ।’ ਓਧਰ ਪੰਜਾਬ ਦੇ ਦੀਨਾਨਗਰ ਤੇ ਜਲੰਧਰ ਵਿਖੇ ਭਾਜਪਾ ਉਮੀਦਵਾਰਾਂ ਦੇ ਹੱਕ ’ਚ ਰੈਲੀ ਕਰਦਿਆਂ ਕਿਹਾ ਕਿ ਅੱਜ ਪੰਜਾਬ ਵਿਚਲੀ ਸਰਕਾਰ ਨੂੰ ਦਿੱਲੀ ਤੋਂ ਬਾਬੂ ਚਲਾ ਰਹੇ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪ ਕੋਈ ਫੈਸਲਾ ਨਹੀਂ ਲੈ ਸਕਦੇ।
ਦਿੱਲੀ ਦੇ ਬਾਬੂ ਪੰਜਾਬ ਦੀ ਸਰਕਾਰ ਨੂੰ ਰਿਮੋਟ ਨਾਲ ਚਲਾ ਰਹੇ ਹਨ
ਮੋਦੀ ਨੇ ਕਿਹਾ ਕਿ ਦਿੱਲੀ ਦੇ ਬਾਬੂ ਪੰਜਾਬ ਦੀ ਸਰਕਾਰ ਨੂੰ ਰਿਮੋਟ ਨਾਲ ਚਲਾ ਰਹੇ ਹਨ ਅਤੇ ਪੰਜਾਬ ਵਿਰੋਧੀ ਫ਼ੈਸਲੇ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕਾਂਗਰਸ ਸਰਕਾਰ ਸਮੇਂ ਵੀ ਕਾਂਗਰਸ ਹਾਈ ਕਮਾਂਡ ਦਿੱਲੀ ਤੋਂ ਹੁਕਮ ਚਲਾਉਂਦੀ ਸੀ ਪਰ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਹੁਕਮਾਂ ਦੀ ਪ੍ਰਵਾਹ ਨਹੀਂ ਕੀਤੀ ਤਾਂ ਹੀ ਉਨ੍ਹਾਂ ਨੂੰ ਗੱਦੀ ਤੋਂ ਹਟਾਇਆ ਗਿਆ ਸੀ। Punjab News
ਲੋਕ ਅੱਜ ਭਾਜਪਾ ਦੀਆਂ ਨੀਤੀਆਂ ਤੋਂ ਖੁਸ਼ ਹਨ
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਦੇਸ਼ ਨੂੰ ਵੰਡਣ ਲਈ ਕੰਮ ਕੀਤਾ ਹੈ ਅਤੇ ਹਮੇਸ਼ਾ ਸੱਤਾ ਦੀ ਪ੍ਰਾਪਤੀ ਲਈ ਦੇਸ਼ ਵਿਰੋਧੀ ਤਾਕਤਾਂ ਨੂੰ ਸ਼ਹਿ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਪਿਛਲੇ ਦਸ ਸਾਲਾਂ ਵਿਚ ਦੇਸ਼ ਨੂੰ ਵਿਕਾਸ ਦੀਆਂ ਲੀਹਾਂ ’ਤੇ ਲਿਆਂਦਾ ਹੈ। ਮੋਦੀ ਨੇ ਭਾਜਪਾ ਸਰਕਾਰ ਵੱਲੋਂ ਪੰਜਾਬ ਤੇ ਪੰਜਾਬੀਆਂ ਲਈ ਕੀਤੇ ਕੰਮਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਭਾਜਪਾ ਹਮੇਸ਼ਾਂ ਲੋਕਾਂ ਦੇ ਹਿੱਤਾਂ ਲਈ ਕੰਮ ਕਰਦੀ ਆਈ ਹੈ। ਲੋਕ ਅੱਜ ਭਾਜਪਾ ਦੀਆਂ ਨੀਤੀਆਂ ਤੋਂ ਖੁਸ਼ ਹਨ ਅਤੇ ਮੁੜ ਕੇਂਦਰ ਵਿਚ ਭਾਜਪਾ ਸਰਕਾਰ ਹੀ ਚਾਹੁੰਦੇ ਹਨ।