LIVE : ਪਟਿਆਲਾ ਰੈਲੀ ’ਚ ਪੁੱਜੇ ਪੀਐਮ ਮੋਦੀ

PM Narendra Modi
ਪਟਿਆਲਾ : ਰੈਲੀ ਨੂੰ ਸੰਬੋਧਨ ਕਰਦੇ ਹੋਈ ਪੀਐਮ ਮੋਦੀ।

(ਸੱਚ ਕਹੂੰ ਨਿਊਜ਼) ਪਟਿਆਲਾ। ਪਟਿਆਲਾ ਦੇ ਪੋਲੋ ਗਰਾਉਂਡ ਵਿਖੇ ਭਾਜਪਾ ਉਮੀਦਵਾਰ ਪਰਨੀਤ ਕੌਰ ਦੇ ਹੱਕ ਵਿੱਚ ਕੀਤੀ ਜਾ ਰਹੀ ਰੈਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚ ਗਏ ਹਨ। ਰੈਲੀ ’ਚ ਪਹੁੰਚਣ ’ਚ ਭਾਜਪਾ ਵਰਕਰਾਂ ਵੱਲੋਂ ਪ੍ਰਧਾਨ ਮੰਤਰੀ ਦਾ ਨਿੱਘਾ ਸਵਾਗਤ ਕੀਤਾ। ਰੈਲੀ ਨੂੰ ਸੰਬੋਧਨ ਕਰ ਰਹੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ।  PM Narendra Modi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਪੰਜਾਬੀ ਭਾਸ਼ਾ ਤੋਂ ਕੀਤੀ। ਉਨ੍ਹਾਂ ਸ਼ੁਰੂਆਤ ਵਿੱਚ ਪਟਿਆਲਾ ਦੀਆਂ ਵਿਸ਼ੇ਼ਸ਼ ਥਾਵਾਂ ਦਾ ਜਿ਼ਕਰ ਕੀਤਾ ਅਤੇ ਕਿਹਾ ਕਿ ਉਸ ਦੇ ਬਹੁਤ ਸਾਰੇ ਸਾਥੀ ਅੱਜ ਵੀ ਰੈਲੀ ਵਿੱਚ ਆਏ ਹੋਏ ਹਨ। ਉਨ੍ਹਾਂ ਕਿਹਾ ਕਿ ਅਸੀਂ ਦੁਸ਼ਮਣ ਦੇਸ਼ ਨੂੰ ਉਨ੍ਹਾਂ ਦੇ ਘਰ ਵਿੱਚ ਵੜ ਕੇ ਹਰਾਇਆ ਹੈ। ਦੂਜੇ ਪਾਸੇ ਦੇਸ਼ ਦੇ ਅੰਦਰ ਹੀ ਇੰਡੀਆ ਗਠਜੋੜ ਗਲਤ ਪ੍ਰਚਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇੰਡੀਆ ਗਠਜੋੜ ਦੇਸ਼ ਨੂੰ ਵੰਡਣਾ ਚਾਹੁੰਦਾ ਹੈ ਤੇ ਇਸ ਦੇ ਉਲਟ ਭਾਜਪਾ ਦੇਸ਼ ਨੂੰ ਵਿਕਸਿਤ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਉਹ ਗੁਰੂਆਂ ਦੀ ਧਰਤੀ ‘ਤੇ ਸਿਰ ਝੁਕਾ ਕੇ ਆਸ਼ਰੀਵਾਦ ਲੈਣ ਆਏ ਹਨ।