(ਜਸਵੰਤ ਰਾਏ) ਜਗਰਾਓਂ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ਅੱਜ ਏਸ਼ੀਆ ਦੀ ਦੂਜੀ ਵੱਡੀ ਜਗਰਾਓਂ ਦੀ ਦਾਣਾ ਮੰਡੀ ਵਿਖੇ ਮਹਾਂ-ਪੰਚਾਇਤ ਕੀਤੀ ਗਈ। ਕਿਸਾਨਾਂ ਵੱਲੋਂ 11 ਫਰਵਰੀ 2021 ਤੋਂ ਬਾਅਦ ਜਗਰਾਓਂ ਵਿਖੇ ਕੀਤੀ ਗਈ। ਅੱਜ ਦੀ ਇਹ ਦੂਜੀ ਵੱਡੀ ਮਹਾਂ-ਪੰਚਾਇਤ ਹੈ। ਇਸ ਵਿੱਚ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮ ਜਥੇਬੰਦੀਆਂ ਸਮੇਤ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ’ਚ ਕਿਸਾਨਾਂ-ਮਜ਼ਦੂਰਾਂ ਨੇ ਭਾਗ ਲਿਆ। Kisan Maha Panchayat
ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਪੁੱਜੇ ਕਾਫਲਿਆਂ ਕਾਰਨ ਸ਼ਹਿਰ ਵਿੱਚ ਵੀ ਜਾਮ ਦੀ ਸਥਿਤੀ ਬਣਦੀ ਦੇਖੀ ਗਈ। ਹਾਂਲਾਕਿ ਇਸ ਰੈਲੀ ਵਿੱਚ ਜਗਰਾਓਂ ਦੇ ਐੱਸਐੱਸਪੀ ਨਵਨੀਤ ਸਿੰਘ ਬੈਂਸ ਦੀ ਅਗਵਾਈ ਹੇਠ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਰੈਲੀ ਵਾਲੀ ਥਾਂ ਅਤੇ ਰੋਡਾਂ ’ਤੇ ਕਿਲੇਬੰਦੀ ਕੀਤੀ ਹੋਈ ਦੇਖੀ ਗਈ।
ਇਹ ਵੀ ਪੜ੍ਹੋ: Viral News: ਹੈਰਾਨੀਜਨਕ ਹਾਦਸਾ, ਉਬਾਸੀ ਲੈਂਦਿਆਂ ਅਜਿਹਾ ਖੁੱਲ੍ਹਿਆ ਮੂੰਹ ਮੁੜ ਬੰਦ ਨਾ ਹੋਇਆ, ਡਾਕਟਰਾਂ ਨੇ ਦੱਸਿਆ ਕਾਰ…
ਰੈਲੀ ਦੌਰਾਨ ਸਾਰੇ ਹੀ ਕਿਸਾਨ ਆਗੂਆਂ ਦੇ ਨਿਸ਼ਾਨੇ ’ਤੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਪੂਰੀ ਭਾਜਪਾ ਰਹੀ ਜਿਸ ’ਤੇ ਆਗੂਆਂ ਵੱਲੋਂ ਤਿੱਖੇ ਸ਼ਬਦੀ ਹਮਲੇ ਕੀਤੇ। ਰੈਲੀ ਨੂੰ ਸੰਬੋਧਨ ਕਰਦਿਆਂ ਬਲਬੀਰ ਸਿੰਘ ਰਾਜੇਵਾਲ, ਮਨਜੀਤ ਧਨੇਰ, ਬੂਟਾ ਸਿੰਘ ਬੁਰਜ ਗਿੱਲ, ਡਾਕਟਰ ਦਰਸ਼ਨ ਪਾਲ, ਹਰਮੀਤ ਸਿੰਘ ਕਾਦੀਆਂ, ਰਜਿੰਦਰ ਸਿੰਘ ਸਿੰਘਾਂ ਵਾਲਾ, ਮਹਿਲਾ ਕਿਸਾਨ ਯੂਨੀਅਨ ਪ੍ਰਧਾਨ ਰਾਜਵਿੰਦਰ ਕੋਰ, ਹਰਿੰਦਰ ਸਿੰਘ ਲਖੋਵਾਲ ਸਮੇਤ ਹੋਰਨਾਂ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਹੱਕਾਂ ’ਤੇ ਡਾਕਾ ਮਾਰਨ ਵਾਲੀ ਭਾਜਪਾ ਪੰਜਾਬੀਆਂ ਦੇ ਵੋਟ ਦੀ ਹੱਕਦਾਰ ਨਹੀਂ ਹੈ। ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ’ਚ ਹੱਕ ਮੰਗਣ ਜਾਣ ’ਤੇ ਰਸਤਿਆਂ ਵਿੱਚ ਹੀ ਰੋਕ ਕੇ ਤਸ਼ੱਦਦ ਕੀਤਾ ਜਿਸ ਕਾਰਨ ਹੀ ਅੱਜ ਭਾਜਪਾ ਦੀ ਪਿੰਡਾਂ ਵਿੱਚ ਨੌ ਐਂਟਰੀ ਹੈ। Kisan Maha Panchayat
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੌਰੇ ’ਤੇ ਆ ਰਹੇ ਹਨ ਕੀਤਾ ਜਾਵੇਗਾ ਡਟਵਾਂ ਵਿਰੋਧ
ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਮਹਾਂ-ਪੰਚਾਇਤ ਵਿੱਚ ਐਲਾਨ ਕੀਤਾ ਗਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਪੰਜਾਬ ਦੌਰੇ ’ਤੇ ਆ ਰਹੇ ਹਨ ਜਿਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਟਰੇਡ ਯੂਨੀਅਨਾਂ ਤੋਂ ਇਲਾਵਾ ਪੰਜਾਬ ਦੇ ਆਵਾਮ ਨੂੰ ਪੰਜਾਬ ਵਿੱਚ ਚੋਣ ਪ੍ਰਚਾਰ ਲਈ ਆ ਰਹੇ ਪ੍ਰਧਾਨ ਮੰਤਰੀ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਮਹਿੰਦਰ ਸਿੰਘ ਕਮਾਲਪੁਰ, ਲਖਬੀਰ ਸਿੰਘ ਸਮਰਾ, ਜੁਗਿੰਦਰ ਸਿੰਘ ਮਲਸੀਆਂ ਬਾਜਣ, ਹਰੀ ਸਿੰਘ ਕੋਟ ਮਾਨਾਂ, ਬੀਕੇਯੂ ਡਕੌਂਦਾ ਧਨੇਰ ਦੇ ਇੰਦਰਜੀਤ ਸਿੰਘ ਜਗਰਾਓਂ, ਜਗਤਾਰ ਸਿੰਘ ਦੇੜਕਾ, ਜਮਹੂਰੀ ਕਿਸਾਨ ਸਭਾ ਦੇ ਬਲਰਾਜ ਸਿੰਘ ਕੋਟ ਉਮਰਾ, ਗੁਰਮੇਲ ਸਿੰਘ ਰੂਮੀ, ਬੀਕੇਯੂ ਰਾਜੇਵਾਲ ਦੇ ਮਨਪ੍ਰੀਤ ਸਿੰਘ ਗੋਂਦਵਾਲ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।