ਮਹਾਰਾਸ਼ਟਰ ਬੋਰਡ ਵੱਲੋਂ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ
- ਕੁਲ 93.37 ਫੀਸਦੀ ਵਿਦਿਆਰਥੀ ਹੋਏ ਪਾਸ
- ਕੁੜੀਆਂ ਨੇ ਨਤੀਜਿਆਂ ’ਚ ਮਾਰੀ ਬਾਜ਼ੀ
ਪੁਣੇ (ਏਜੰਸੀ)। ਪੰਜਾਬ, ਹਰਿਆਣਾ ਤੇ ਸੀਬੀਐੱਸਸੀ ਬੋਰਡ ਤੋਂ ਬਾਅਦ ਹੁਣ ਮਹਾਰਾਸ਼ਟਰ ਬੋਰਡ ਪੁਣੇ ਨੇ ਅੱਜ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਮਹਾਰਾਸ਼ਟਰ ਦੇ ਇਹ 12 ਦੇ ਨਤੀਜਿਆਂ ’ਚ ਇਸ ਵਾਰ ਕੁੜੀਆਂ ਨੇ ਬਾਜ਼ੀ ਮਾਰੀ ਹੈ। ਇਸ ਸਾਲ ਕੁਝ 93.37 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਇਸ ਤੋਂ ਇਲਾਵਾ ਕੁੜੀਆਂ ਕੋਲ ਮੁੰਡੀਆਂ ਦੇ ਮੁਕਾਬਲੇ ਪਾਸ ਹੋਣ ਦੀ ਫੀਸਦੀ ਜ਼ਿਆਦਾ ਹੈ। ਕੁੜੀਆਂ ਇਸ ਵਾਰ ਲੜਕੇਆ ਤੋਂ 3.84 ਫੀਸਦੀ ਅੱਗੇ ਹਨ। 97.91 ਫੀਸਦੀ ਨਤੀਜਿਆਂ ਦੇ ਨਾਲ, ਕੋਂਕਣ ਖੇਤਰ ’ਚ ਇੱਕ ਵਾਰ ਫੇਰ ਤੋਂ ਮਹਾਰਾਸ਼ਟਰ ਬੋਰਡ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਖੇਤਰ ਬਣ ਗਿਆ ਹੈ। ਵਿਦਿਆਰਥੀ ਬੋਰਡ ਦੀਆਂ ਅਧਿਕਾਰਤ ਵੈੱਬਸਾਈਆਂ mahresult.nic.in ਅਤੇ hscresult.mahahsscboard.in,mahahsscboard.in, hscresult.mkcl.org ਅਤੇ results.digilocker.gov.in ’ਤੇ ਜਾ ਕੇ ਆਪਣਾ ਨਤੀਜਾ ਵੇਖ ਸਕਦੇ ਹਨ। ਮਹਾਰਾਸ਼ਟਰ ਹਾਇਰ ਸੈਂਕੰਡਰੀ ਸਰਟੀਫਿਕੇਟ ਵੇਖਣ ਲਈ ਲੌਗਿਨ ਪ੍ਰਮਾਣ ਪੱਤਰਾਂ ’ਚ ਰੋਲ ਨੰਬਰ ਅਤੇ ਮਾਂ ਦਾ ਪਹਿਲਾ ਨਾਂਅ ਦਰਜ਼ ਕਰਨਾ ਹੋਵੇਗਾ। (Maharashtra Board Result 2024)
ਇਹ ਵੀ ਪੜ੍ਹੋ : Vitamin C Fruits: ਕੀ ਵਿਟਾਮਿਨ C ਨਾਲ ਭਰਪੂਰ ਫਲ ਗਰਮੀਆਂ ’ਚ ਖਾਣਾ ਹੈ ਫਾਇਦੇਮੰਦ ? ਜਾਣੋ
ਕੁੜੀਆਂ ਨੇ ਮਾਰੀ ਬਾਜ਼ੀ | Maharashtra Board Result 2024
12ਵੀਂ ਬੋਰਡ ਪ੍ਰੀਖਿਆ ’ਚ ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 95.44 ਫੀਸਦੀ ਤੇ ਲੜਕਿਆਂ ਦੀ 91.60 ਫੀਸਦੀ ਰਹੀ ਹੈ। ਬੋਰਡ ਨੇ ਦੱਸਿਆ ਕਿ ਸੰਭਾਜੀ ਨਗਰ ਡਿਵੀਜ਼ਨ ਦੀ ਇੱਕ ਲੜਕੀ ਨੇ 12ਵੀਂ ਦੀ ਬੋਰਡ ਪ੍ਰੀਖਿਆ ’ਚ 100 ਫੀਸਦੀ ਅੰਕ ਹਾਸਲ ਕੀਤੇ ਹਨ। (Maharashtra Board Result 2024)
21 ਫਰਵਰੀ ਤੋਂ 19 ਮਾਰਚ ਵਿਚਕਾਰ ਹੋਈਆਂ ਸਨ ਪ੍ਰੀਖਿਆਵਾਂ | Maharashtra Board Result 2024
ਇਸ ਸਾਲ ਸੂਬੇ ਭਰ ਦੇ 14,57,293 ਵਿਦਿਆਰਥੀਆਂ ਨੇ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ਦਿੱਤੀਆਂ ਸਨ। ਇਸ ਲਈ ਕੁਲ 3195 ਕੇਂਦਰ ਬਣਾਏ ਗਏ ਸਨ। 12ਵੀਂ ਬੋਰਡ ਦੀ ਪ੍ਰੀਖਿਆ 21 ਫਰਵਰੀ ਤੋਂ 19 ਮਾਰਚ ਤੱਕ ਦੋ ਸ਼ਿਫਟਾਂ – ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੇ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਕਰਵਾਇਆਂ ਗਈਆਂ ਸਨ। (Maharashtra Board Result 2024)