Qualified teams in IPL 2024 : ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ 2024) ਆਪਣੇ ਆਖਿਰੀ ਪੜਾਅ ’ਤੇ ਪਹੁੰਚ ਗਿਆ ਹੈ। ਲੀਗ ਮੁਕਾਬਲੇ ਸਾਰੇ ਖਤਮ ਹੋ ਚੁੱਕੇ ਹਨ। ਹੁਣ ਪਲੇਆਫ ’ਚ ਚਾਰ ਟੀਮਾਂ ਨੇ ਜਗ੍ਹਾ ਬਣਾ ਲਈ ਹੈ। 18 ਮਈ ਨੂੰ ਖੇਡੇ ਗਏ ਚੇਨਈ ਤੇ ਬੈਂਗਲੁਰੂ ਵਿਚਕਾਰ ਮੁਕਾਬਲੇ ਦੌਰਾਨ ਬੈਂਗਲੁਰੂ ਨੇ ਚੇਨਈ ਨੂੰ ਹਰਾ ਕੇ ਪਲੇਆਫ ’ਚ ਜਗ੍ਹਾ ਬਣਾ ਲਈ। ਉਹ ਇਸ ਸੀਜ਼ਨ ਦੇ ਪਲੇਆਫ ’ਚ ਜਗ੍ਹਾ ਬਣਾਉਣ ਵਾਲੀ ਚੌਥੀ ਟੀਮ ਰਹੀ। ਉਸ ਤੋਂ ਪਹਿਲਾਂ ਕੇਕੇਆਰ, ਰਾਜਸਥਾਨ ਤੇ ਹੈਦਰਾਬਾਦ ਇਹ ਟੀਮਾਂ ਪਲੇਆਫ ’ਚ ਪਹੁੰਚ ਗਈਆਂ ਸਨ। (IPL Final)
ਹੁਣ ਜਿਵੇਂ-ਜਿਵੇਂ ਆਈਪੀਐੱਲ ਆਪਣੀ ਸਮਾਪਤੀ ਵੱਲ ਵੱਧ ਰਿਹਾ ਹੈ, ਉਸ ਤਰ੍ਹਾਂ ਹੀ ਮੈਚਾਂ ’ਤੇ ਮੀਂਹ ਦਾ ਖਤਰਾ ਜ਼ਿਆਦਾ ਬਣ ਰਿਹਾ ਹੈ। ਅਜਿਹੇ ’ਚ ਜੇਕਰ ਪਲੇਆਫ ਦੇ ਮੁਕਾਬਲਿਆਂ ’ਚ ਵੀ ਮੀਂਹ ਨੇ ਵਿਘਨ ਪਾਇਆ ਤਾਂ ਕਿਹੜੀ ਟੀਮ ਨੂੰ ਜੇਤੂ ਐਲਾਨਿਆ ਜਾਵੇਗਾ। ਆਈਪੀਐੱਲ ਦੇ ਪਲੇਆਫ ਮੁਕਾਬਲਿਆਂ ਦੀ ਸ਼ੁਰੂਆਤ 21 ਮਈ ਤੋਂ ਹੋਵੇਗੀ, 21 ਮਈ ਭਾਵ ਮੰਗਲਵਾਰ ਨੂੰ ਕੁਆਲੀਫਾਇਰ-1 ਮੁਕਾਬਲਾ ਖੇਡਿਆ ਜਾਵੇਗਾ। ਫਿਰ ਉਸ ਤੋਂ ਬਾਅਦ 22 ਮਈ ਨੂੰ ਐਲੀਮੀਨੇਟਰ ਮੁਕਾਬਲਾ ਖੇਡਿਆ ਜਾਵੇਗਾ। ਫਿਰ ਉਸ ਤੋਂ ਬਾਅਦ 24 ਮਈ, ਸ਼ੁੱਕਰਵਾਰ ਨੂੰ ਦੂਜਾ ਕੁਆਲੀਫਾਇਰ ਮੁਕਾਬਲਾ ਖੇਡਿਆ ਜਾਵੇਗਾ। (IPL Final)
ਇਹ ਵੀ ਪੜ੍ਹੋ : ਹੈਲੀਕਾਪਟਰ ਕਰੈਸ਼ : ਅਜ਼ਰਬਾਈਜਾਨ ਦੀਆਂ ਪਹਾੜੀਆਂ ’ਚ ਮਿਲਿਆ ਹੈਲੀਕਾਪਟਰ ਦਾ ਮਲਬਾ
ਫਿਰ ਬਾਅਦ ’ਚ 26 ਮਈ ਨੂੰ ਆਖਿਰ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ। ਲੀਗ ਮੈਚਾਂ ’ਚ ਮੀਂਹ ਕਾਰਨ 3 ਮੁਕਾਬਲੇ ਰੱਦ ਕੀਤੇ ਗਏ ਹਨ। ਪਹਿਲਾ ਮੁਕਾਬਲਾ ਕੇਕੇਆਰ ਤੇ ਗੁਜਰਾਤ ਵਿਚਕਾਰ ਰੱਦ ਹੋਇਆ, ਜਿਸ ਕਾਰਨ ਗੁਜਰਾਤ ਪਲੇਆਫ ਦੀ ਦੌੜ ’ਚੋਂ ਬਾਹਰ ਹੋ ਗਈ ਸੀ, ਫਿਰ ਬਾਅਦ ’ਚ ਗੁਜਰਾਤ ਦਾ ਮੁਕਾਬਲਾ ਹੈਦਰਾਬਾਦ ਨਾਲ ਸੀ, ਉਹ ਵੀ ਮੀਂਹ ਕਾਰਨ ਰੱਦ ਹੋ ਗਿਆ ਸੀ, ਫਿਰ ਬਾਅਦ ’ਚ ਰਾਜਸਥਾਨ ਤੇ ਕੇਕੇਆਰ ਵਿਚਕਾਰ ਜੋ ਮੁਕਾਬਲਾ ਹੋਣਾ ਸੀ ਉਹ ਵੀ ਮੀਂਹ ਕਾਰਨ ਰੱਦ ਹੋ ਗਿਆ ਸੀ। (IPL Final)
ਆਈਪੀਐੱਲ ਦੀ ਪਲੇਇੰਗ ਮੁਤਾਬਕ ਜੇਕਰ ਮੀਂਹ ਕਾਰਨ ਪਲੇਆਫ ਦੇ ਮੈਚ ’ਚ ਘੱਟ ਤੋਂ ਘੱਟ ਪੰਜ ਓਵਰਾਂ ਦਾ ਖੇਡ ਵੀ ਨਹੀਂ ਹੋ ਸਕਦਾ ਹੈ ਤਾਂ ਫਿਰ ਫੈਸਲਾ ਸੁਪਰ ਓਵਰ ਰਾਹੀਂ ਕਰਵਾਇਆ ਜਾਵੇਗਾ। ਪਰ ਜੇਕਰ ਸੁਪਰ ਓਵਰ ਵੀ ਨਹੀਂ ਹੁੰਦਾ ਮੀਂਹ ਦੇ ਜ਼ਿਆਦਾ ਹੋਣ ਕਰਕੇ ਤਾਂ ਅੰਕ ਸੂਚੀ ’ਚ ਉੱਚੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ ਜੇਤੂ ਐਲਾਨ ਕਰ ਦਿੱਤਾ ਜਾਵੇਗਾ, ਭਾਵ ਕਿ ਜੇਕਰ ਪਹਿਲਾ ਕੁਆਲੀਫਾਇਰ ਰੱਦ ਹੁੰਦਾ ਹੈ ਤਾਂ ਅੰਕ ਸੂਚੀ ’ਚ ਪਹਿਲੇ ਸਥਾਨ ’ਤੇ ਰਹਿਣ ਵਾਲੀ ਕੇਕੇਆਰ ਨੂੰ ਫਾਈਨਲ ’ਚ ਜਗ੍ਹਾ ਦੇ ਦਿੱਤੀ ਜਾਵੇਗੀ। (IPL Final)
ਫਾਈਨਲ ਮੈਚ ਲਈ ਤੈਅ ਨਹੀਂ ਹੈ ਰਿਜ਼ਰਵ-ਡੇ | MS Dhoni
ਆਈਪੀਐੱਲ 2024 ਦੇ ਫਾਈਨਲ ਮੈਚ ਲਈ ਅਜੇ ਤੱਕ ਕੋਈ ਵੀ ਰਿਜਰਵ ਡੇ ਤੈਅ ਨਹੀਂ ਕੀਤਾ ਗਿਆ ਹੈ। ਪਿਛਲੇ ਸੀਜ਼ਨ ਆਈਪੀਐੱਲ 2023 ’ਚ ਫਾਈਨਲ ਮੁਕਾਬਲਾ ਰਿਜ਼ਰਵ ਡੇ ਰਾਹੀਂ ਖੇਡਿਆ ਗਿਆ ਸੀ। ਜੇਕਰ ਰਿਜ਼ਰਵ ਡੇ ਰੱਖਿਆ ਜਾਂਦਾ ਹੈ ਤੇ ਮੀਂਹ ਕਾਰਨ ਮੁਕਾਬਲਾ ਤੈਅ ਦਿਨ ਤੱਕ ਪੂਰਾ ਨਹੀਂ ਹੋ ਸਕਿਆ ਤਾਂ ਅਗਲੇ ਦਿਨ ਰਿਜ਼ਰਵ ਡੇ ਮੈਚ ਉੱਥੋਂ ਹੀ ਸ਼ੁਰੂ ਹੋਵੇਗਾ, ਜਿੱਥੋਂ ਮੁਕਾਬਲਾ ਰੁਕਿਆ ਸੀ, ਫਾਈਨਲ ਮੁਕਾਬਲੇ ਲਈ ਘੱਟ ਤੋਂ ਘੱਟ 5 ਓਵਰਾਂ ਦਾ ਮੈਚ ਹੋਣਾ ਜ਼ਰੂਰੀ ਹੈ। ਜੇਕਰ ਪੰਜ ਓਵਰਾਂ ਦਾ ਮੈਚ ਨਹੀਂ ਹੁੰਦਾ ਤਾਂ ਮੈਚ ਦਾ ਨਤੀਜਾ ਸੁਪਰ ਓਵਰ ਰਾਹੀਂ ਕੱਢਿਆ ਜਾਵੇਗਾ। (IPL Final)