ਹੈਲੀਕਾਪਟਰ ਕਰੈਸ਼ : ਅਜ਼ਰਬਾਈਜਾਨ ਦੀਆਂ ਪਹਾੜੀਆਂ ’ਚ ਮਿਲਿਆ ਹੈਲੀਕਾਪਟਰ ਦਾ ਮਲਬਾ

Ebrahim Raisi
ਹੈਲੀਕਾਪਟਰ ਕਰੈਸ਼ ਹੋਣ ਨਾਲ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਸਮੇਤ 9 ਲੋਕਾਂ ਦੀ ਮੌਤ

ਹੈਲੀਕਾਪਟਰ ਕਰੈਸ਼ ਹੋਣ ਨਾਲ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਸਮੇਤ 9 ਲੋਕਾਂ ਦੀ ਮੌਤ

  • ਜਹਾਜ਼ ‘ਚ 9 ਲੋਕ ਸਵਾਰ ਸਨ (Ebrahim Raisi)

ਈਰਾਨ। ਈਰਾਨ ਤੋਂ ਵੱਡੀ ਖਬਰ ਆ ਰਹੀ ਹੈ। ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ (Ebrahim Raisi) ਦਾ ਹੈਲੀਕਾਪਟਰ ਕਰੈਸ਼ ਹੋ ਗਿਆ। ਇਸ ਦੌਰਾਨ ਈਰਾਨ ਦੇ ਰਾਸ਼ਟਰਪਤੀ ਦੀ ਮੌਤ ਹੋ ਗਈ। ਉਹ 63 ਸਾਲ ਦੇ ਸਨ। ਈਰਾਨ ਦੀ ਸਰਕਾਰੀ ਨਿਊਜ਼ ਏਜੰਸੀ IRNA ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦਾ ਹੈਲੀਕਾਪਟਰ ਐਤਵਾਰ ਸ਼ਾਮ ਕਰੀਬ 7 ਵਜੇ ਅਜ਼ਰਬਾਈਜਾਨ ਤੋਂ ਵਾਪਸ ਆਉਂਦੇ ਸਮੇਂ ਲਾਪਤਾ ਹੋ ਗਿਆ ਸੀ। ਰਾਈਸੀ ਅਤੇ ਵਿਦੇਸ਼ ਮੰਤਰੀ ਹੁਸੈਨ ਅਮੀਰਬਦੁੱਲਾਯਾਨ ਸਮੇਤ ਜਹਾਜ਼ ‘ਚ 9 ਲੋਕ ਸਵਾਰ ਸਨ। ਹਾਦਸੇ ਵਿੱਚ ਸਾਰਿਆਂ ਦੀ ਮੌਤ ਹੋ ਗਈ।

Ebrahim Raisi

ਇਹ ਵੀ ਪੜ੍ਹੋ: ਸੰਭੂ ਰੇਲਵੇ ਲਾਇਨ ‘ਤੇ ਚੱਲ ਰਿਹਾ ਕਿਸਾਨਾਂ ਦਾ ਧਰਨਾ ਹੋਵੇਗਾ ਖਤਮ

ਹੈਲੀਕਾਪਟਰ ਅਜ਼ਰਬਾਈਜਾਨ ਦੀ ਸਰਹੱਦ ਦੇ ਨੇੜੇ ਈਰਾਨ ਦੇ ਵਰਜ਼ੇਘਾਨ ਸ਼ਹਿਰ ਨੇੜੇ ਹਾਦਸਾਗ੍ਰਸਤ ਹੋ ਗਿਆ। ਇਹ ਪਹਾੜੀ ਇਲਾਕਾ ਹੈ। ਭਾਰੀ ਬਾਰਿਸ਼, ਧੁੰਦ ਅਤੇ ਕੜਾਕੇ ਦੀ ਠੰਡ ਦੇ ਵਿਚਕਾਰ ਬਚਾਅ ਏਜੰਸੀਆਂ ਨੇ ਰਾਤ ਭਰ ਉੱਥੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਤਿੰਨ ਬਚਾਅ ਕਰਮਚਾਰੀ ਵੀ ਲਾਪਤਾ ਹੋ ਗਏ। ਸੋਮਵਾਰ ਸਵੇਰੇ ਅਜ਼ਰਬਾਈਜਾਨ ਦੀਆਂ ਪਹਾੜੀਆਂ ਵਿੱਚ ਹੈਲੀਕਾਪਟਰ ਦਾ ਮਲਬਾ ਦੇਖਿਆ ਗਿਆ।