ਆਈਪੀਐਲ 2024: ਹੈਦਰਾਬਾਦ। SRH Vs PBKS ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ 69ਵੇਂ ਮੈਚ ‘ਚ ਐਤਵਾਰ ਨੂੰ ਅਭਿਸ਼ੇਕ ਸ਼ਰਮਾ (66) ਅਤੇ ਹੇਨਰਿਕ ਕਲਾਸੇਨ (42) ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਸਨਰਾਈਜ਼ਰਸ ਹੈਦਰਾਬਾਦ ਨੇ ਪੰਜਾਬ ਕਿੰਗਜ਼ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ। ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ‘ਚ 215 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਹੈਦਰਾਬਾਦ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਪਹਿਲੇ ਹੀ ਓਵਰ ‘ਚ ਟ੍ਰੈਵਿਸ ਹੈੱਡ (0) ਦਾ ਵਿਕਟ ਗੁਆ ਬੈਠਾ। ਇਸ ਤੋਂ ਬਾਅਦ ਅਭਿਸ਼ੇਕ ਸ਼ਰਮਾ ਅਤੇ ਰਾਹੁਲ ਤ੍ਰਿਪਾਠੀ ਨੇ ਪਾਰੀ ਨੂੰ ਸੰਭਾਲਿਆ। ਪੰਜਵੇਂ ਓਵਰ ਵਿੱਚ ਹਰਸ਼ਲ ਪਟੇਲ ਨੇ ਤ੍ਰਿਪਾਠੀ ਨੂੰ ਅਰਸ਼ਦੀਪ ਹੱਥੋਂ ਕੈਚ ਆਊਟ ਕਰਵਾਇਆ।
ਇਹ ਵੀ ਪੜ੍ਹੋ: School Holidays: ਭਿਆਨਕ ਗਰਮੀ ਦੇ ਮੱਦੇਨਜ਼ਰ 8ਵੀਂ ਜਮਾਤ ਤੱਕ ਛੁੱਟੀਆਂ ਦਾ ਐਲਾਨ
ਤ੍ਰਿਪਾਠੀ ਨੇ 18 ਗੇਂਦਾਂ ਵਿੱਚ ਚਾਰ ਚੌਕੇ ਅਤੇ ਦੋ ਛੱਕੇ ਜੜੇ (33) ਦੌੜਾਂ ਬਣਾਈਆਂ। ਨਿਤੀਸ਼ ਕੁਮਾਰ ਰੈੱਡੀ (37), ਸ਼ਾਹਬਾਜ਼ ਅਹਿਮਦ (3) ਦੌੜਾਂ ਬਣਾ ਕੇ ਆਊਟ ਹੋਏ। ਅਭਿਸ਼ੇਕ ਸ਼ਰਮਾ ਨੇ 28 ਗੇਂਦਾਂ ਵਿੱਚ ਪੰਜ ਚੌਕਿਆਂ ਅਤੇ ਛੇ ਛੱਕਿਆਂ ਦੀ ਮੱਦਦ ਨਾਲ ਸਭ ਤੋਂ ਵੱਧ 66 ਦੌੜਾਂ ਦੀ ਪਾਰੀ ਖੇਡੀ। ਹੇਨਰਿਕ ਕਲਾਸੇਨ ਨੇ 26 ਗੇਂਦਾਂ ਵਿੱਚ ਤਿੰਨ ਚੌਕਿਆਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ (42) ਦੌੜਾਂ ਬਣਾਈਆਂ। ਅਬਦੁਲ ਸਮਦ (11) ਅਤੇ ਸਨਵੀਰ ਸਿੰਘ (6) ਦੌੜਾਂ ਬਣਾ ਕੇ ਅਜੇਤੂ ਰਹੇ। ਹੈਦਰਾਬਾਦ ਨੇ 19.1 ਓਵਰਾਂ ਵਿੱਚ ਛੇ ਵਿਕਟਾਂ ’ਤੇ 215 ਦੌੜਾਂ ਬਣਾ ਕੇ ਚਾਰ ਵਿਕਟਾਂ ਨਾਲ ਮੈਚ ਜਿੱਤ ਲਿਆ। ਪੰਜਾਬ ਵੱਲੋਂ ਅਰਸ਼ਦੀਪ ਸਿੰਘ ਅਤੇ ਹਰਸ਼ਲ ਪਟੇਲ ਨੇ ਦੋ-ਦੋ ਵਿਕਟਾਂ ਲਈਆਂ। ਹਰਪ੍ਰੀਤ ਬਰਾੜ ਅਤੇ ਸ਼ਸ਼ਾਂਕ ਸਿੰਘ ਨੇ ਇਕ-ਇਕ ਬੱਲੇਬਾਜ਼ ਨੂੰ ਆਊਟ ਕੀਤਾ। SRH Vs PBKS
ਪੰਜਾਬ ਕਿੰਗਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਦਿੱਤੀ ਸੀ 215 ਦੌੜਾਂ ਦਾ ਟੀਚਾ
ਇਸ ਤੋਂ ਪਹਿਲਾਂ ਪ੍ਰਭਸਿਮਰਨ ਸਿੰਘ (71), ਰਿਲੇ ਰੂਸੋ (49) ਅਤੇ ਅਥਰਵ ਟੇਡੇ (46) ਦੀ ਸ਼ਾਨਦਾਰ ਬੱਲੇਬਾਜ਼ੀ ਦੇ ਦਮ ‘ਤੇ ਪੰਜਾਬ ਕਿੰਗਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਜਿੱਤ ਲਈ 215 ਦੌੜਾਂ ਦਾ ਟੀਚਾ ਦਿੱਤਾ ਸੀ। ਜ਼ਖਮੀ ਸ਼ਿਖਰ ਧਵਨ ਅਤੇ ਸੈਮ ਕਰਨ ਦੀ ਗੈਰ-ਮੌਜੂਦਗੀ ਵਿੱਚ ਕਪਤਾਨ ਬਣਾਏ ਗਏ ਜਿਤੇਸ਼ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਬੱਲੇਬਾਜ਼ੀ ਲਈ ਆਏ ਪ੍ਰਭਸਿਮਰਨ ਸਿੰਘ ਅਤੇ ਅਥਰਵ ਤਾਇਡੇ ਦੀ ਸਲਾਮੀ ਜੋੜੀ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਪਹਿਲੀ ਵਿਕਟ ਲਈ 97 ਦੌੜਾਂ ਜੋੜੀਆਂ। ਟੀ ਨਟਰਾਜਨ ਨੇ 10ਵੇਂ ਓਵਰ ਵਿੱਚ ਅਥਰਵ ਤਾਇਡੇ ਨੂੰ ਆਊਟ ਕਰਕੇ ਹੈਦਰਾਬਾਦ ਨੂੰ ਪਹਿਲੀ ਸਫਲਤਾ ਦਿਵਾਈ। ਤਾਇਡੇ ਨੇ 27 ਗੇਂਦਾਂ ਵਿੱਚ ਪੰਜ ਚੌਕੇ ਅਤੇ ਦੋ ਛੱਕੇ ਜੜੇ (46) ਦੌੜਾਂ ਬਣਾਈਆਂ। SRH Vs PBKS
ਪੰਜਾਬ ਦੀ ਦੂਜੀ ਵਿਕਟ 15ਵੇਂ ਓਵਰ ਵਿੱਚ ਪ੍ਰਭਸਿਮਰਨ ਸਿੰਘ ਦੇ ਰੂਪ ਵਿੱਚ ਡਿੱਗੀ। ਉਨ੍ਹਾਂ ਨੂੰ ਵਿਜੇਕਾਂਤ ਵਿਜੇਕਾਂਤ ਨੇ ਆਊਟ ਕੀਤਾ। ਪ੍ਰਭਸਿਮਰਨ ਸਿੰਘ ਨੇ 45 ਗੇਂਦਾਂ ਵਿੱਚ ਸੱਤ ਚੌਕੇ ਅਤੇ ਚਾਰ ਛੱਕੇ ਜੜ ਕੇ ਸਭ ਤੋਂ ਵੱਧ (71) ਦੌੜਾਂ ਬਣਾਈਆਂ। ਸ਼ਸ਼ਾਂਕ ਸਿੰਘ (2) ਅਤੇ ਆਸ਼ੂਤੋਸ਼ ਸ਼ਰਮਾ (2) ਦੌੜਾਂ ਬਣਾ ਕੇ ਆਊਟ ਹੋ ਗਏ। ਰਿਲੇ ਰੂਸੋ ਨੇ 24 ਗੇਂਦਾਂ ਵਿੱਚ ਤਿੰਨ ਚੌਕਿਆਂ ਅਤੇ ਚਾਰ ਛੱਕਿਆਂ ਦੀ ਮੱਦਦ ਨਾਲ 49 ਦੌੜਾਂ ਦੀ ਪਾਰੀ ਖੇਡੀ। ਕਪਤਾਨ ਜਿਤੇਸ਼ ਸ਼ਰਮਾ 15 ਗੇਂਦਾਂ (32) ਅਤੇ ਸੁਬੋਧ ਭਾਟੀ (2) ਦੌੜਾਂ ਬਣਾ ਕੇ ਨਾਬਾਦ ਰਹੇ। ਪੰਜਾਬ ਨੇ ਨਿਰਧਾਰਤ 20 ਓਵਰਾਂ ਵਿੱਚ ਪੰਜ ਵਿਕਟਾਂ ’ਤੇ 214 ਦੌੜਾਂ ਬਣਾਈਆਂ। SRH Vs PBKS