ਝੋਪੜੀ ’ਚ ਪਿਆ ਸਮਾਨ ਸੜ ਕੇ ਸੁਆਹ (Fire Accident)
(ਰਾਮ ਸਰੂਪ ਪੰਜੋਲਾ) ਸਨੌਰ। ਪਟਿਆਲਾ ਤੋਂ ਸਨੌਰ ਰੋਡ ’ਤੇ ਜੈਸਮੀਨ ਕਲੋਨੀ ਵਿੱਚ ਦੁਪਹਿਰ ਵਕਤ ਬਿਜਲੀ ਦੀਆਂ ਤਾਰਾਂ ਕਾਰਨ ਹੋਏ ਸਾਰਟ ਸਰਕਟ ਕਾਰਨ ਇਕ ਝੋਪੜੀ ਵਿਚ ਅੱਗ ਲੱਗਣ ਕਾਰਨ ਝੋਪੜੀ ’ਚ ਪਿਆ ਸਮਾਨ ਸੜ ਕੇ ਸੁਆਹ ਹੋ ਗਿਆ। ਫਾਇਰ ਬ੍ਰ੍ਰਿਗੇਡ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ, ਪਰ ਉਦੋਂ ਤੱਕ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ। Fire Accident
ਇਹ ਵੀ ਪੜ੍ਹੋ : ਆੜ੍ਹਤੀਏ ਨੇ 9 ਕੁਇੰਟਰ ਕਣਕ ਦੇ ਵੱਧ ਪਾ ਦਿੱਤੇ ਹਜ਼ਾਰਾਂ ਰੁਪਏ, ਡੇਰਾ ਪ੍ਰੇਮੀ ਨੇ ਵਿਖਾਈ ਇਮਾਨਦਾਰੀ
ਜਾਣਕਾਰੀ ਅਨੁਸਾਰ ਝੋਪੜੀ ਵਿਚ 3 ਪਰਿਵਾਰਾਂ ਦੇ 12 ਤੋਂ 13 ਮੈਂਬਰ ਰਹਿੰਦੇ ਸਨ। ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਿ ਝੋਪੜੀ ਵਿਚੋਂ ਬਹੁਤ ਮੁਸ਼ਕਿਲ ਨਾਲ ਜਾਨ ਬਚਾ ਕੇ ਬਾਹਰ ਨਿਕਲੇ ਹਾਂ। ਭਾਵੁਕ ਹੁੰਦੇ ਹੋਏ ਉਨ੍ਹਾਂ ਕਿਹਾ ਕਿ ਝੋਪੜੀ ਵਿਚ ਪਿਆ ਸਾਰਾ ਸਮਾਨ ਮੋਟਰਸਾਈਕਲ, ਪੇਟੀ, ਬੈਡ ਤੇ ਹੋਰ ਕਾਫੀ ਸਮਾਨ ਸੜ ਚੁੱਕਿਆ ਹੈ, ਜੋ ਕਿ ਪਾਵਰਕੌਮ ਮਹਿਕਮੇ ਦੀ ਗਲਤੀ ਕਾਰਨ ਅੱਗ ਲੱਗੀ ਹੈ ਤੇ ਨੁਕਸਾਨ ਹੋਇਆ। ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸ਼ਨ ਤੋਂ ਮੱਦਦ ਦੀ ਗੁਹਾਰ ਲਾਈ ਹੈ।
ਇਸ ਸਬੰਧੀ ਸਨੌਰ ਪਵਰਕੌਮ ਦੇ ਐਸ.ਡੀ. ਓ.ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਪਹਿਲਾਂ ਨੋਟਿਸ ਵੀ ਭੇਜੇ ਗਏ ਕਿ ਤਾਰਾਂ ਥੱਲੇ ਝੁਗੀ ਨਾ ਪਾਓ, ਇਸ ਤੋਂ ਇਲਾਵਾ ਦਫਤਰ ਤੋਂ ਕਰਮਚਾਰੀ ਨੂੰ ਵੀ ਭੇਜਿਆ ਗਿਆ ਪਰ ਇਨ੍ਹਾਂ ਨੇ ਗੱਲ ’ਤੇ ਗੋਰ ਨਹੀਂ ਕੀਤੀ ਜਿਸ ਕਾਰਨ ਇਨ੍ਹਾਂ ਨੂੰ ਇਸ ਘਟਨਾ ਦਾ ਸਾਹਮਣਾ ਕਰਨਾ ਪਿਆ। Fire Accident