ਸੀਨੀਅਰ ਕਾਂਗਰਸੀ ਆਗੂ ਭਾਜਪਾ ’ਚ ਸ਼ਾਮਲ

Punjab BJP
ਮਾਲੇਰਕੋਟਲਾ: ਮੰਨਵੀ ਪਰਿਵਾਰ ਬੀਜੇਪੀ ’ਚ ਸ਼ਾਮਲ ਹੋਣ ਮੌਕੇ।

ਕਾਂਗਰਸ ’ਚ ਅਹਿਮ ਅਹੁਦਿਆਂ ’ਤੇ ਰਹੇ ਹਨ ਬੇਅੰਤ ਸਿੰਘ ਮੰਨਵੀ (Punjab BJP)

(ਗੁਰਤੇਜ ਜੋਸ਼ੀ) ਮਾਲੇਰਕੋਟਲਾ। ਪੰਜਾਬ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਬੇਅੰਤ ਸਿੰਘ ਮੰਨਵੀ ਪਰਿਵਾਰ ਸਮੇਤ ਭਾਜਪਾ ’ਚ ਸ਼ਾਮਲ ਹੋ ਗਏ ਹਨ। ਬੇਅੰਤ ਸਿੰਘ ਮੰਨਵੀ ਭਾਜਪਾ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪਟਿਆਲਾ ਤੋਂ ਭਾਜਪਾ ਉਮੀਦਵਾਰ ਪੁਨੀਤ ਕੌਰ, ਰਣਇੰਦਰ ਸਿੰਘ, ਬੀਜੇਪੀ ਸਟੇਟ ਪ੍ਰਧਾਨ ਮਹਿਲਾ ਮੋਰਚਾ ਬੀਬਾ ਜੈ ਇੰਦਰ ਕੌਰ ਦੀ ਹਾਜ਼ਰੀ ’ਚ ਬੀਜੇਪੀ ਪਾਰਟੀ ’ਚ ਸ਼ਾਮਲ ਹੋਏ। ਪਾਰਟੀ ’ਚ ਸ਼ਾਮਲ ਹੋਣ ਤੇ ਮੰਨਵੀ ਪਰਿਵਾਰ ਦਾ ਸਵਾਗਤ ਕਰਦਿਆਂ ਭਾਜਪਾ ਦੇ ਸੀਨੀਅਰ ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਮਲੇਰਕੋਟਲਾ ਅੰਦਰ ਬੀਜੇਪੀ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਪਾਰਟੀ ਇਸ ਅਹਿਮ ਸੀਟ ਲੋਕ ਸਭਾ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਯਕੀਨੀ ਤੌਰ ’ਤੇ ਵੱਡੇ ਫਰਕ ਨਾਲ ਜਿੱਤੇਗੀ। Punjab BJP

ਇਹ ਵੀ ਪੜ੍ਹੋ: ਈਡੀ ਨੇ ‘ਆਮ ਆਦਮੀ ਪਾਰਟੀ ਨੂੰ ਵੀ ਬਣਾਇਆ ਮੁਲਜ਼ਮ’ : ਕੇਜਰੀਵਾਲ

ਬੀਜੇਪੀ ਪਾਰਟੀ ਦੇ ਇਕ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਦੱਸਿਆ ਕਿ ਮੰਨਵੀ ਪਰਿਵਾਰ ਦਾ ਜ਼ਿਲ੍ਹਾ ਮਲੇਰਕੋਟਲਾ ਹਲਕਾ ਅਮਰਗੜ੍ਹ ’ਚ ਜਿਨ੍ਹਾਂ ਦਾ ਖੇਤਰ ਵਿੱਚ ਚੰਗਾ ਆਧਾਰ ਹੈ, ਜੋ ਪਾਰਟੀ ਲਈ ਬਹੁਤ ਮਹੱਤਵਪੂਰਨ ਸਿੱਧ ਹੋਵੇਗਾ। ਜ਼ਿਕਰਯੋਗ ਹੈ ਕਿ ਬੇਅੰਤ ਸਿੰਘ ਮੰਨਵੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ, ਸਾਬਕਾ ਵਾਈਸ ਚੇਅਰਮੈਨ, ਲੇਬਰ ਅਤੇ ਰੋਜ਼ਗਾਰ ਸੈੱਲ ਪੀ,ਪੀ, ਸੀ,ਸੀ, ਸਾਬਕਾ ਸਕੱਤਰ, ਚੋਣ ਕੈਂਪੇਨ ਕਮੇਟੀ ਜ਼ਿਲ੍ਹਾ ਸੰਗਰੂਰ, ਸਕੱਤਰ ਯੂਥ ਸੇਵਾਵਾਂ ਸਪੋਰਟਸ ਕਲੱਬ ਦੇ ਮੈਂਬਰ ਅਤੇ ਸਰਕਾਰ ਦੇ ਉਤਰੀ ਰੇਲਵੇ ਦੇ ਡੀ ਆਰ ਯੂ ਸੀ, ਸੀ ਡਵੀਜ਼ਨ ਅੰਬਾਲਾ ਮੈਂਬਰ ਰਹਿ ਚੁੱਕੇ ਹਨ।

ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਤੇ ਬੀਜੇਪੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਮੰਨਵੀ ਨੇ ਕਿਹਾ ਕਿ ਉਹ ਬੀਜੇਪੀ ਪਾਰਟੀ ਵਿੱਚ ਇਸ ਕਰਕੇ ਸ਼ਾਮਲ ਹੋਏ ਹਨ ਕਿਉਂਕਿ ਕਾਂਗਰਸ ਪਾਰਟੀ ਪ੍ਰਧਾਨ ਤੇ ਲੀਡਰਸ਼ਿਪ ਦੇ ਕੰਮਕਾਜ ਦੇ ਤਾਨਾਸ਼ਾਹੀ ਵਤੀਰੇ ਕਾਰਨ ਉਹ ਆਪਣੇ ਆਪ ਨੂੰ ਘੁਟਿਆ ਹੋਇਆ ਮਹਿਸੂਸ ਕਰ ਰਹੇ ਸਨ। ਇਸ ਮੌਕੇ ਪੰਜਾਬ ਬੀਜੇਪੀ ਸੀਨੀਅਰ ਆਗੂ ਤੇ ਵਰਕਰਾਂ ਤੋਂ ਇਲਾਵਾ ਮੰਨਵੀ ਪਰਿਵਾਰ ਸਮੇਤ ਵੱਡੀ ਗਿਣਤੀ ਪਾਰਟੀ ਮੈਂਬਰ ਵੀ ਹਾਜ਼ਰ ਸਨ। Punjab BJP