ਹਰ ਸਾਲ ਮਈ ਦੇ ਦੂਜੇ ਐਤਵਾਰ ਨੂੰ ਪੂਰੀ ਦੁਨੀਆ ਵਿੱਚ ਮਾਂ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਸਾਲ 2024 ’ਚ ਮਾਂ ਦਿਵਸ ਅੱਜ ਭਾਵ 12 ਮਈ ਐਤਵਾਰ ਨੂੰ ਮਨਾਇਆ ਜਾਵੇਗਾ। ਇਹ ਦਿਨ ਅਸੀਂ ਆਪਣੀਆਂ ਮਾਵਾਂ ਨੂੰ ਉਨ੍ਹਾਂ ਦੇ ਬਲੀਦਾਨ, ਸਮੱਰਪਣ, ਯੋਗਦਾਨ ਅਤੇ ਪਿਆਰ ਲਈ ਧੰਨਵਾਦ ਪ੍ਰਗਟ ਕਰਦੇ ਹੋਏ ਮਨਾਉਂਦੇ ਹਾਂ। ਧਰਤੀ ’ਤੇ ਹਰ ਮਨੁੱਖ ਦੀ ਹੋਂਦ ਮਾਂ ਦੀ ਬਦੌਲਤ ਹੈ। ਮਨੁੱਖ ਆਪਣੀ ਮਾਂ ਦੇ ਜਨਮ ਤੋਂ ਬਾਅਦ ਹੀ ਧਰਤੀ ’ਤੇ ਆਉਂਦਾ ਹੈ ਤੇ ਮਾਂ ਦੇ ਪਿਆਰ, ਮਮਤਾ ਅਤੇ ਕਦਰਾਂ-ਕੀਮਤਾਂ ਰਾਹੀਂ ਮਨੁੱਖਤਾ ਦੇ ਗੁਣ ਸਿੱਖਦਾ ਹੈ। ਸਾਡੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਜੇਕਰ ਹਰ ਦਿਨ ਨਹੀਂ ਤਾਂ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਅਸੀਂ ਆਪਣੀ ਮਾਂ ਨੂੰ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਇਸ ਦਿਨ ਨੂੰ ਤਿਉਹਾਰ ਵਾਂਗ ਮਨਾ ਸਕਦੇ ਹਾਂ। (Mother’s Day 2024)
ਸਲਾਬਤਪੁਰਾ : ਪਵਿੱਤਰ ਭੰਡਾਰੇ ਦੀਆਂ ਤਿਆਰੀਆਂ ਮੁਕੰਮਲ, ਸਾਧ-ਸੰਗਤ ’ਚ ਉਤਸ਼ਾਹ
ਸਾਡੀ ਹਰ ਸੋਚ ਅਤੇ ਜਜ਼ਬਾਤ ਦੇ ਪਿੱਛੇ ਸਾਡੀ ਮਾਂ ਦੁਆਰਾ ਬੀਜੇ ਗਏ ਨੈਤਿਕ ਸਿੱਖਿਆ ਦੇ ਬੀਜ ਹੁੰਦੇ ਹਨ ਜਿਸ ਕਾਰਨ ਅਸੀਂ ਇੱਕ ਚੰਗੇ ਇਨਸਾਨ ਦੀ ਸ਼੍ਰੇਣੀ ਵਿੱਚ ਆਉਂਦੇ ਹਾਂ। ਇਸ ਲਈ ਮਾਂ ਦਿਵਸ ਮਨਾਉਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਇਸ ਦਿਨ ਹਰ ਬੱਚਾ ਆਪਣੀ ਮਾਂ ਨੂੰ ਖਾਸ ਮਹਿਸੂਸ ਕਰਵਾਉਣਾ ਚਾਹੁੰਦਾ ਹੈ। ਮਾਂ ਦਾ ਕਰਜ਼ ਕੋਈ ਨਹੀਂ ਚੁਕਾ ਸਕਦਾ ਪਰ ਮਾਂ ਸ਼ਬਦ ਵਿੱਚ ਹਰ ਬੱਚੇ ਦੀ ਜਾਨ ਵੱਸਦੀ ਹੈ। ਮਾਂ ਦਿਵਸ ਸ਼ੁਰੂ ਕਰਨ ਦਾ ਸਿਹਰਾ ਅਮਰੀਕਾ ਦੀ ਐਨਾ ਮਾਰੀਆ ਜਾਰਵਿਸ ਨੂੰ ਜਾਂਦਾ ਹੈ। ਐਨਾ ਦਾ ਜਨਮ ਵੈਸਟ ਵਰਜੀਨੀਆ ਅਮਰੀਕਾ ਵਿੱਚ ਹੋਇਆ ਸੀ। ਐਨਾ ਦੀ ਮਾਂ ਸਕੂਲ ਟੀਚਰ ਸਨ। ਇੱਕ ਦਿਨ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਉਂਦੇ ਹੋਏ ਉਨ੍ਹਾਂ ਦੱਸਿਆ ਕਿ ਇੱਕ ਦਿਨ ਅਜਿਹਾ ਆਵੇਗਾ ਜਦੋਂ ਇੱਕ ਦਿਨ ਮਾਂ ਨੂੰ ਸਮਰਪਿਤ ਹੋਵੇਗਾ। (Mother’s Day 2024)
ਐਨਾ ਦੀ ਮਾਂ ਦੀ ਮੌਤ ਤੋਂ ਬਾਅਦ, ਐਨਾ ਤੇ ਉਸਦੇ ਦੋਸਤਾਂ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਜਿਸ ਵਿੱਚ ਬੱਚੇ ਆਪਣੀਆਂ ਮਾਵਾਂ ਨੂੰ ਤੋਹਫ਼ੇ ਦਿੰਦੇ ਹਨ ਤੇ ਉਨ੍ਹਾਂ ਨੂੰ ਚੰਗਾ ਮਹਿਸੂਸ ਕਰਵਾਉਣ ਦੀ ਕੋਸ਼ਿਸ਼ ਕਰਦੇ ਸਨ। ਐਨਾ ਕੁਝ ਅਜਿਹਾ ਕਰਨਾ ਚਾਹੁੰਦੀ ਸੀ ਤਾਂ ਜੋ ਬੱਚੇ ਆਪਣੀ ਮਾਂ ਦਾ ਆਦਰ ਕਰਨ ਅਤੇ ਜਦੋਂ ਤੱਕ ਉਹ ਜ਼ਿੰਦਾ ਹੈ ਉਸ ਦੇ ਯੋਗਦਾਨ ਦੀ ਕਦਰ ਕਰਨ। ਅਮਰੀਕਾ ਵਿੱਚ 8 ਮਈ 1914 ਨੂੰ ਪਹਿਲਾ ਮਾਂ ਦਿਵਸ ਮਨਾਇਆ ਗਿਆ ਸੀ। ਉਸ ਦਿਨ ਤੋਂ ਅੱਜ ਤੱਕ ਮਈ ਦੇ ਦੂਜੇ ਐਤਵਾਰ ਨੂੰ ਮਾਂ ਦਿਵਸ ਵਜੋਂ ਮਨਾਇਆ ਜਾਂਦਾ ਹੈ। ਅਮਰੀਕਾ ਤੋਂ ਇਲਾਵਾ ਭਾਰਤ, ਨਿਊਜ਼ੀਲੈਂਡ, ਕੈਨੇਡਾ ਸਮੇਤ ਕਈ ਹੋਰ ਦੇਸ਼ਾਂ ਵਿੱਚ ਵੀ ਇਸ ਪਰੰਪਰਾ ਦਾ ਪਾਲਣ ਕੀਤਾ ਜਾਂਦਾ ਹੈ। ਕੁਝ ਦੇਸ਼ਾਂ ਵਿੱਚ ਮਾਰਚ ਮਹੀਨੇ ਵਿੱਚ ਮਾਂ ਦਿਵਸ ਮਨਾਇਆ ਜਾਂਦਾ ਹੈ। ਹਰ ਮਾਂ ਸਾਰੀ ਉਮਰ ਆਪਣੇ ਬੱਚਿਆਂ ਨੂੰ ਸਮਰਪਿਤ ਹੁੰਦੀ ਹੈ। (Mother’s Day 2024)
ਮਾਂ ਦੀ ਕੁਰਬਾਨੀ ਦੀ ਗਹਿਰਾਈ ਨੂੰ ਮਾਪਣਾ ਸੰਭਵ ਨਹੀਂ ਹੈ ਅਤੇ ਨਾ ਹੀ ਉਸ ਦੇ ਕਰਜ ਦਾ ਭੁਗਤਾਨ ਕਰਨਾ ਸੰਭਵ ਹੈ। ਪਰ ਇਹ ਸਾਡਾ ਫਰਜ਼ ਹੈ ਕਿ ਅਸੀਂ ਉਨ੍ਹਾਂ ਪ੍ਰਤੀ ਸਤਿਕਾਰ ਸਿੱਖੀਏ ਤੇ ਉਹਨਾਂ ਦਾ ਸ਼ੁਕਰਗੁਜ਼ਾਰ ਕਰੀਏ ਜਿਨ੍ਹਾਂ ਨੇ ਸਾਨੂੰ ਇਸ ਧਰਤੀ ’ਤੇ ਆਉਣ ਦਾ ਮੌਕਾ ਦਿੱਤਾ। ਇਹ ਰਿਸ਼ਤਾ ਬੱਚੇ ਦੇ ਜਨਮ ਤੋਂ ਬਾਅਦ ਸਾਕਾਰ ਹੁੰਦਾ ਹੈ ਅਤੇ ਜੀਵਨ ਭਰ ਜਾਰੀ ਰਹਿੰਦਾ ਹੈ। ਮਾਂ ਤੇ ਬੱਚੇ ਦਾ ਰਿਸ਼ਤਾ ਇੰਨਾ ਗੂੜ੍ਹਾ ਅਤੇ ਪਿਆਰ ਭਰਿਆ ਹੁੰਦਾ ਹੈ ਕਿ ਬੱਚੇ ਨੂੰ ਥੋੜ੍ਹੀ ਜਿਹੀ ਤਕਲੀਫ਼ ਹੋਵੇ ਤਾਂ ਮਾਂ ਬੇਚੈਨ ਹੋ ਜਾਂਦੀ ਹੈ। ਇਸ ਦੇ ਨਾਲ ਹੀ ਬੱਚਾ ਵੀ ਮੁਸੀਬਤ ਵੇਲੇ ਮਾਂ ਨੂੰ ਹੀ ਯਾਦ ਕਰਦਾ ਹੈ। ਮਾਂ ਦੀ ਲਾਡ-ਪਿਆਰ ਅਤੇ ਪਿਆਰ ਭਰੀ ਗਲਵੱਕੜੀ ਬੱਚੇ ਲਈ ਦਵਾਈ ਦਾ ਕੰਮ ਕਰਦੀ ਹੈ। ਇਸੇ ਕਰਕੇ ਇਸ ਰਿਸ਼ਤੇ ਨੂੰ ਦੁਨੀਆ ਦਾ ਸਭ ਤੋਂ ਖੂਬਸੂਰਤ ਰਿਸ਼ਤਾ ਕਿਹਾ ਜਾਂਦਾ ਹੈ। (Mother’s Day 2024)
ਦੁਨੀਆ ਦਾ ਕੋਈ ਵੀ ਰਿਸ਼ਤਾ ਇੰਨਾ ਦਿਲ ਨੂੰ ਟੁੰਬਣ ਵਾਲਾ ਨਹੀਂ ਹੋ ਸਕਦਾ ਕਿਉਂਕਿ ਮਾਂ ਲਈ ਬੱਚੇ ਨਾਲ ਜੁੜੀ ਹਰ ਚਿੰਤਾ ਆਪਣੇ ਕਿਸੇ ਵੀ ਤਰ੍ਹਾਂ ਦੇ ਦਰਦ ਤੋਂ ਪਹਿਲਾਂ ਆਉਂਦੀ ਹੈ। ਉਹ ਰਾਤ-ਰਾਤ ਭਰ ਜਾਗਦੀ ਰਹਿੰਦੀ ਹੈ ਤਾਂ ਜੋ ਉਸ ਦਾ ਬੱਚਾ ਚੰਗੀ ਤਰ੍ਹਾਂ ਸੌਂ ਸਕੇ। ਇਹ ਸਭ ਕੁਝ ਕੁਰਬਾਨੀ ਨਹੀਂ ਸਗੋਂ ਮਾਂ ਦੀਆਂ ਭਾਵਨਾਵਾਂ ਹਨ , ਮਾਂ ਦੀ ਮਮਤਾ ਹੈ। ਇਸ ਦਿਨ ਨੂੰ ਪੂਰੀ ਦੁਨੀਆ ਵਿਚ ਲੋਕ ਆਪਣੇ ਤਰੀਕੇ ਨਾਲ ਮਨਾਉਂਦੇ ਹਨ। ਕਈ ਥਾਵਾਂ ’ਤੇ ਮਾਂ ਲਈ ਪਾਰਟੀ ਕੀਤੀ ਜਾਂਦੀ ਹੈ ਅਤੇ ਕਈ ਥਾਵਾਂ ’ਤੇ ਉਨ੍ਹਾਂ ਨੂੰ ਤੋਹਫੇ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ ਜਾਂਦੀਆਂ ਹਨ। ਆਓ! ਆਪਾਂ ਸਾਰੇ ਮਿਲ ਕੇ ਮਾਂ ਦੇ ਨਾਲ ਇਸ ਦਿਨ ਨੂੰ ਮਨਾਈਏ। ਆਪਣੇ ਮਾਤਾ-ਪਿਤਾ ਦਾ ਕਹਿਣਾ ਮੰਨਣ ਦਾ ਪ੍ਰਣ ਕਰੋ, ਹਮੇਸ਼ਾ ਉਨ੍ਹਾਂ ਦਾ ਧਿਆਨ ਰੱਖੋ ਅਤੇ ਅਸ਼ੀਰਵਾਦ ਪ੍ਰਾਪਤ ਕਰੋ। (Mother’s Day 2024)