ਗਰਮੀ ਨਾਲ ਵਧੀ ਬਿਜਲੀ ਦੀ ਖਪਤ, 69 ਲੱਖ ਪ੍ਰਤੀਦਿਨ ਪੁੱਜੀ ਬਿਜਲੀ ਦੀ ਖਪਤ | Weather Update
ਸਰਸਾ (ਸੱਚ ਕਹੂੰ ਨਿਊਜ਼)। ਸਰਸਾ ਜਿਲ੍ਹੇ ’ਚ ਗਰਮੀ ਹੁਣ ਆਪਣਾ ਰੰਗ ਦਿਖਾਉਣ ਲੱਗੀ ਹੈ। ਬੁੱਧਵਾਰ ਨੂੰ ਜਿਲ੍ਹੇ ’ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 43 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਗਰਮੀ ਵਧਣ ਕਾਰਨ ਬਿਜਲੀ ਦੀ ਖਪਤ ਵਧ ਗਈ ਹੈ। ਹੁਣ ਹਰ ਰੋਜ਼ ਜਿਲ੍ਹੇ ’ਚ 69 ਲੱਖ ਯੂਨਿਟ ਦੀ ਖਪਤ ਹੋ ਰਹੀ ਹੈ। ਜਦੋਂ ਕਿ 10 ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਹਰ ਰੋਜ਼ 40 ਲੱਖ ਯੂਨਿਟ ਖਪਤ ਹੋ ਰਹੀ ਸੀ। ਹੁਣ ਹਰ ਰੋਜ਼ 29 ਲੱਖ ਯੂਨਿਟ ਦੀ ਖਪਤ ਵਧ ਗਈ ਹੈ। (Weather Update)
ਜਿਸ ਨਾਲ ਟਰਾਂਸਫਾਰਮਰਾਂ ’ਤੇ ਵੀ ਲੋਡ ਵੀ ਵਾਧੂ ਹੋ ਗਿਆ ਹੈ। ਮੌਸਮ ’ਚ ਬਦਲਾਅ ਹੋਣ ਤੋਂ ਬਾਅਦ ਵੀ ਸੁਧਾਰ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਬੁੱਧਵਾਰ ਨੂੰ ਵੀ ਸਵੇਰੇ ਸੱਤ ਵਜੇ ਹੀ ਤੇਜ਼ ਧੁੱਪ ਨੇ ਲੋਕਾਂ ਦੀ ਪ੍ਰੇਸ਼ਾਨੀ ਵਧਾ ਦਿੱਤੀ। ਜਦੋਂ ਕਿ 11 ਵਜੇ ਤੋਂ ਤਾਪਮਾਨ 40 ਡਿਗਰੀ ਤੱਕ ਪੁੱਜ ਗਿਆ। ਸਵੇਰੇ 11 ਵਜੇ ਤੋਂ ਸ਼ਾਮ ਸਾਢੇ ਛੇ। ਵਜੇ ਤੱਕ ਲੋਅ ਦੀਆਂ ਚਪੇੜਾਂ ਨੇ ਲੋਕਾਂ ਦੀ ਪੇ੍ਰੇਸ਼ਾਨੀ ਵਧਾਈ ਰੱਖੀ। ਜਿਲ੍ਹੇ ’ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 43. 8 ਅਤੇ ਘੱਟੋ-ਘੱਟ ਤਾਪਮਾਨ 25. 8 ਡਿਗਰੀ ਦਰਜ ਕੀਤਾ ਗਿਆ। ਜ਼ਿਲ੍ਹੇ ’ਚ ਕਣਕ ਦੀ ਕਟਾਈ ਦਾ ਕੰਮ ਪੂਰਾ ਹੋਣ ਤੋਂ ਬਾਅਦ ਬਿਜਲੀ ਵਿਭਾਗ ਨੇ ਵੀ ਹੁਣ ਪੇਂਡੂ ਖੇਤਰਾਂ ’ਚ ਸਪਲਾਈ ਸ਼ੁਰੂ ਕਰ ਦਿੱਤੀ ਹੈ। (Weather Update)
ਜ਼ਿਆਦਾ ਗਰਮੀ ਹੋਣ ਕਾਰਨ ਹਰ ਰੋਜ਼ 29 ਲੱਖ ਯੂਨਿਟ ਦੀ ਖਪਤ ਵੀ ਪਹਿਲਾਂ ਦੇ ਮੁਕਾਬਲੇ ਵਧ ਗਈ ਹੈ। ਟਰਾਂਸਫਾਰਮਰਾਂ ’ਤੇ ਲੋਡ ਜ਼ਿਆਦਾ ਹੋਣ ਕਾਰਨ ਹੁਣ ਫਿਊਜ਼ ਉਡਣ ਅਤੇ ਤਾਰਾਂ ’ਚ ਦਿੱਕਤ ਦੀ ਸ਼ਿਕਾਇਤ ਵੀ ਵਿਭਾਗ ਕੋਲ ਪੁੱਜ ਰਹੀ ਹੈ। ਤੇਜ਼ ਧੁੱਪ ਕਾਰਨ ਦੁਪਹਿਰ ਸਮੇਂ ਦੁਪਹੀਆ ਵਾਹਨ ਚਾਲਕਾਂ ਅਤੇ ਪੈਦਲ ਯਾਤਰੀਆਂ ਦੀ ਪ੍ਰੇਸ਼ਾਨੀ ਵਧ ਰਹੀ ਹੈ। ਵਾਹਨ ਚਾਲਕ ਕੱਪੜੇ ਦਾ ਸਹਾਰਾ ਲੈ ਕੇ ਇੱਕ ਥਾਂ ਤੋਂ ਦੂਜੀ ਥਾਂ ’ਤੇ ਪੁੱਜ ਰਹੇ ਹਨ।
13 ਮਈ ਨੂੰ ਮੌਸਮ ’ਚ ਬਦਲਾਅ ਦੇ ਆਸਾਰ, ਮਿਲੇਗੀ ਰਾਹਤ
ਉਥੇ ਆਈਐੱਮਡੀ ਅਨੁਸਾਰ 13 ਮਈ ਨੂੰ ਜਿਲ੍ਹੇ ’ਚ ਮੌਸਮ ’ਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਜਿਸ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਹੈ। 13 ਮਈ ਨੂੰ ਜਿਲ੍ਹੇ ’ਚ ਸੰਘਣੇ ਬੱਦਲ ਛਾਉਣ ਨਾਲ ਹੀ ਬਰਸਾਤ ਹੋਣ ਦੀ ਉਮੀਦ ਹੈ। ਜਿਸ ਤੋਂ ਬਾਅਦ ਤਾਪਮਾਨ ’ਚ ਕੁਝ ਹੱਦ ਤੱਕ ਗਿਰਾਵਟ ਹੋਣ ਨਾਲ ਲੋਕਾਂ ਨੂੰ ਰਾਹਤ ਮਿਲੇਗੀ। ਦੱਸ ਦੇਈਏ ਕਿ ਬੀਤੇ ਚਾਰ ਦਿਨਾਂ ਤੋਂ ਤਾਪਮਾਨ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਲੋਅ ਦੇ ਚਪੇੜੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਸਵੇਰੇ 11 ਵਜੇ ਤੋਂ ਸ਼ਾਮ ਛੇ ਵਜੇ ਤੱਕ ਲੋਕ ਘਰਾਂ ’ਚ ਕੈਦ ਹੋਣ ਲਈ ਮਜ਼ਬੂਰ ਹਨ।
ਨਰਮੇ ਦੀ ਫਸਲ ’ਤੇ ਪੈ ਰਿਹਾ ਪ੍ਰਭਾਵ
ਜਿਲ੍ਹੇ ’ਚ ਦੁਪਹਿਰ ਦੇ ਸਮੇਂ ਲੋਅ ਨੇ ਲੋਕਾਂ ਨੂੰ ਪੇ੍ਰਸ਼ਾਨ ਕਰ ਰੱਖਿਆ ਹੈ। ਚੌਪਟਾ ਸਮੇਤ ਹੋਰ ਖੇਤਰਾਂ ’ਚ ਕਣਕ ਦੀ ਕਟਾਈ ਤੋਂ ਬਾਅਦ ਕਿਸਾਨਾਂ ਵੱਲੋਂ ਨਰਮੇ ਦੀ ਬਿਜਾਈ ਕੀਤੀ ਗਈ ਹੈ। ਦੁਪਹਿਰ ਨੂੰ ਚੱਲਣ ਵਾਲੀਆਂ ਗਰਮ ਹਵਾਵਾਂ ਨਾਲ ਨਰਮੇ ਦੀ ਫਸਲ ਵੀ ਇਸ ਨਾਲ ਪ੍ਰਭਾਵਿਤ ਹੋ ਰਹੀ ਹੈ। ਕਈ ਖੇਤਰਾਂ ’ਚ ਕਿਸਾਨ ਨਰਮੇ ਨੂੰ ਬਚਾਉਣ ਲਈ ਸਿੰਚਾਈ ਕਰਨ ਨੂੰ ਵੀ ਮਜ਼ਬੂਰ ਹੋ ਰਹੇ ਹਨ।
Also Read : ‘ਚਿੱਟੇ ਸੋਨੇ’ ਨੂੰ ‘ਗੁਲਾਬੀ ਸੁੰਡੀ’ ਤੋਂ ਬਚਾਉਣਾ ਕਿਸਾਨਾਂ ਲਈ ਪ੍ਰੀਖਿਆ