ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ | Body Donation
- ਚੰਡੀਗੜ੍ਹ ਦੇ 13ਵੇਂ ਸਰੀਰਦਾਨੀ ਬਣੇ
ਚੰਡੀਗੜ੍ਹ (ਐੱਮ ਕੇ ਸ਼ਾਇਨਾ)। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਸਦਕਾ ਨਰੇਸ਼ ਕੁਮਾਰ ਇੰਸਾਂ, ਵਾਸੀ ਸੈਕਟਰ 40, ਬਲਾਕ ਚੰਡੀਗੜ੍ਹ ਨੇ ਦੇਹਾਂਤ ਉਪਰੰਤ ਸਰੀਰਦਾਨੀਆਂ ’ਚ ਆਪਣਾ ਨਾਂਅ ਦਰਜ ਕਰਵਾਇਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਨਰੇਸ਼ ਕੁਮਾਰ ਇੰਸਾਂ ਨੇ ਮੰਗਲਵਾਰ ਨੂੰ ਆਖਰੀ ਸਾਹ ਲਿਆ। ਨਰੇਸ਼ ਇੰਸਾਂ ਨੇ ਜਿਉਂਦੇ ਜੀਅ ਦੇਹਾਂਤ ਉਪਰੰਤ ਸਰੀਰਦਾਨ ਦੀ ਇੱਛਾ ਪ੍ਰਗਟਾਈ ਸੀ ਉਨ੍ਹਾਂ ਦੀ ਇਸ ਇੱਛਾ ਨੂੰ ਪੂਰਾ ਕਰਦਿਆਂ ਪਰਿਵਾਰ ਵੱਲੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਕੁੰਵਰ ਸ਼ੇਖਰ ਵਿਜੇਂਦਰ ਆਯੁਰਵੇਦ ਮੈਡੀਕਲ ਕਾਲਜ ਆਫ਼ ਰਿਸਰਚ ਸੈਂਟਰ, ਗੰਗੋਹ, ਸਹਾਰਨਪੁਰ ਨੂੰ ਦਾਨ ਕਰ ਦਿੱਤੀ। (Body Donation)
ਨਰੇਸ਼ ਕੁਮਾਰ ਇੰਸਾਂ ਨੂੰ ਅੰਤਿਮ ਵਿਦਾਇਗੀ ਦੇਣ ਲਈ ਬਲਾਕ ਚੰਡੀਗੜ੍ਹ ਤੋਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਵਿੰਗ ਦੇ ਮੈਂਬਰ, 85 ਮੈਂਬਰ ਭਾਈ ਭੈਣ, ਪਤਵੰਤੇ ਸੱਜਣ, ਦੋਸਤ ਤੇ ਪਿਤਾ ਖਿੱਲੂ ਰਾਮ, ਮਾਤਾ ਸਾਵਿਤਰੀ ਦੇਵੀ, ਪਤਨੀ 15 ਮੈਂਬਰ ਰੇਖਾ ਇੰਸਾਂ, ਪੁੱਤਰ ਰਾਹੁਲ ਇੰਸਾਂ, ਕਸ਼ਿਸ਼ ਇੰਸਾਂ, ਭਰਾ ਪਵਨ ਇੰਸਾਂ ਸਮੇਤ ਪਰਿਵਾਰ ਦੇ ਹੋਰ ਮੈਂਬਰ ਹਾਜ਼ਰ ਸਨ। ਡੇਰਾ ਸ਼ਰਧਾਲੂਆਂ ਨੇ ਸੱਚਖੰਡ ਵਾਸੀ ਨਰੇਸ਼ ਕੁਮਾਰ ਇੰਸਾਂ ਅਮਰ ਰਹੇ ਦੇ ਨਾਅਰੇ ਲਗਾ ਕੇ ਫੁੱਲਾਂ ਨਾਲ ਸਜੀ ਗੱਡੀ ’ਚ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਵਿਦਾਇਗੀ ਦਿੱਤੀ। (Body Donation)
ਇਹ ਵੀ ਪੜ੍ਹੋ : ਤਿੰਨ ਹੋਰ ਡੇਰਾ ਸ਼ਰਧਾਲੂ ਲੱਗੇ ਮਾਨਵਤਾ ਲੇਖੇ, ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
ਅੰਤਿਮ ਵਿਦਾਇਗੀ ਮੌਕੇ ‘ਜਦ ਤੱਕ ਸੂਰਜ ਚਾਂਦ ਰਹੇਗਾ, ਨਰੇਸ਼ ਇੰਸਾਂ ਤੇਰਾ ਨਾਮ ਰਹੇਗਾ’ ਦੇ ਨਾਅਰਿਆਂ ਨਾਲ ਚੰਡੀਗੜ੍ਹ ਗੂੰਜ ਉੱਠਿਆ। ਲੋਕਾਂ ਨੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਅਸਲ ਵਿੱਚ ਮਨੁੱਖਤਾ ਦੇ ਸੱਚੇ ਸੇਵਕ ਹਨ, ਜੋ ਨਾ ਸਿਰਫ਼ ਜਿਉਂਦੇ ਜੀ ਸਗੋਂ ਮਰਨ ਤੋਂ ਬਾਅਦ ਵੀ ਮਨੁੱਖਤਾ ਦੇ ਕੰਮ ਆਉਂਦੇ ਹਨ। ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਚੰਡੀਗੜ੍ਹ ਦੇ ਕੌਂਸਲਰ ਜਸਵੀਰ ਸਿੰਘ ਬੰਟੀ ਅਤੇ ਵਰਿੰਦਰ ਰਾਵਤ, ਦਰਸ਼ਨ ਗਰਗ ਸਾਬਕਾ ਸੀਨੀਅਰ ਡਿਪਟੀ ਮੇਅਰ ਨਗਰ ਨਿਗਮ ਚੰਡੀਗੜ੍ਹ ਹਾਜ਼ਰ ਸਨ। (Body Donation)
ਅਜਿਹੀਆਂ ਮਿਸਾਲਾਂ ਡੇਰਾ ਸ਼ਰਧਾਲੂਆਂ ’ਚ ਹੀ ਵੇਖਣ ਨੂੰ ਮਿਲਦੀਆਂ : ਸਾਬਕਾ ਸੀਨੀਅਰ ਡਿਪਟੀ ਮੇਅਰ | Body Donation
ਇਸ ਮੌਕੇ ਨਗਰ ਨਿਗਮ ਚੰਡੀਗੜ੍ਹ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਦਰਸ਼ਨ ਗਰਗ ਨੇ ਕਿਹਾ ਕਿ ਮਰਨ ਤੋਂ ਬਾਅਦ ਸਰੀਰ ਨੂੰ ਸਾੜਨਾ ਪੈਂਦਾ ਹੈ। ਅਜਿਹੇ ਵਿੱਚ ਨਰੇਸ਼ ਕੁਮਾਰ ਇੰਸਾਂ ਦੇ ਪਰਿਵਾਰਕ ਮੈਂਬਰਾਂ ਨੇ ਉੱਚੀ ਸੋਚ ਅਪਣਾ ਕੇ ਸਮਾਜ ਦੀ ਪਰਵਾਹ ਕੀਤੇ ਬਿਨਾਂ ਇੱਕ ਮਹਾਨ ਕਾਰਜ ਕੀਤਾ ਹੈ। ਅਜਿਹੀਆਂ ਮਿਸਾਲਾਂ ਸਮਾਜ ਵਿੱਚ ਡੇਰਾ ਪੈਰੋਕਾਰਾਂ ਦੇ ਰੂਪ ਵਿੱਚ ਹੀ ਦੇਖਣ ਨੂੰ ਮਿਲਦੀਆਂ ਹਨ। ਸਰੀਰ ਦਾਨ ਨਾ ਸਿਰਫ਼ ਮੈਡੀਕਲ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪੜ੍ਹਾਈ ਵਿੱਚ ਮਦਦ ਕਰੇਗਾ, ਬਲਕਿ ਸਮਾਜ ਵਿੱਚ ਜਾਗਰੂਕਤਾ ਵੀ ਲਿਆਏਗਾ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਵੱਲੋਂ ਚਲਾਈ ਗਈ ਦੇਹ ਦਾਨ ਦੀ ਇਹ ਮੁਹਿੰਮ ਕਾਫੀ ਸ਼ਲਾਘਾਯੋਗ ਹੈ। ਮੈਂ ਉਮੀਦ ਕਰਦਾ ਹਾਂ ਕਿ ਸਮਾਜ ਦੇ ਹੋਰ ਲੋਕ ਵੀ ਗੁਰੂ ਜੀ ਨਾਲ ਜੁੜ ਕੇ ਚੰਗੇ ਕੰਮ ਕਰਦੇ ਰਹਿਣਗੇ। (Body Donation)