MI vs SRH: ਸੂਰਿਆ ਕੁਮਾਰ ਯਾਦਵ ਦਾ ਸੈਂਕੜਾ, ਮੁੰਬਈ ਦੀ ਚੌਥੀ ਜਿੱਤ

MI vs SRH

ਆਈਪੀਐੱਲ ’ਚ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾਇਆ | MI vs SRH

  • ਹਾਰਦਿਕ-ਚਾਵਲਾ ਨੂੰ 3-3 ਵਿਕਟਾਂ | MI vs SRH

ਮੁੰਬਈ (ਏਜੰਸੀ)। ਆਈਪੀਐਲ 2024 ਦੇ 54ਵੇਂ ਮੈਚ ਵਿੱਚ ਮੁੰਬਈ ਇੰਡੀਅਨਜ ਨੇ ਸਨਰਾਈਜਰਸ ਹੈਦਰਾਬਾਦ ਨੂੰ ਹਰਾ ਦਿੱਤਾ ਹੈ। ਮੁੰਬਈ ਨੇ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜੀ ਕਰਦੇ ਹੋਏ ਹੈਦਰਾਬਾਦ ਨੇ 8 ਵਿਕਟਾਂ ’ਤੇ 173 ਦੌੜਾਂ ਬਣਾਈਆਂ। ਜਵਾਬ ’ਚ ਮੁੰਬਈ ਇੰਡੀਅਨਜ ਦੀ ਟੀਮ ਨੇ 3 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਮੁੰਬਈ ਲਈ ਸੂਰਿਆ ਨੇ ਸ਼ਾਨਦਾਰ ਸੈਂਕੜਾ ਲਗਾਇਆ। ਉਸ ਨੇ 102 ਅਜੇਤੂ ਦੌੜਾਂ ਬਣਾਈਆਂ। ਜਦਕਿ ਤਿਲਕ ਵਰਮਾ ਨੇ 37 ਦੌੜਾਂ ਦਾ ਯੋਗਦਾਨ ਪਾਇਆ। ਮਾਰਕੋ ਜੇਨਸਨ, ਭੁਵਨੇਸ਼ਵਰ ਕੁਮਾਰ ਅਤੇ ਪੈਟ ਕਮਿੰਸ ਨੂੰ ਲਈ 1-1 ਸਫਲਤਾ ਮਿਲੀ। 174 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਇੰਡੀਅਨਜ ਦੀ ਸ਼ੁਰੂਆਤ ਖਰਾਬ ਰਹੀ। ਟੀਮ ਨੇ 26 ਦੌੜਾਂ ’ਤੇ ਆਪਣਾ ਪਹਿਲਾ ਵਿਕਟ ਗੁਆ ਦਿੱਤਾ। (MI vs SRH)

ਈਸ਼ਾਨ ਕਿਸ਼ਨ ਨੂੰ ਮਾਰਕੋ ਜੇਨਸਨ ਨੇ ਆਊਟ ਕੀਤਾ। ਈਸ਼ਾਨ 9 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਰੋਹਿਤ ਸ਼ਰਮਾ ਸਿਰਫ 4 ਦੌੜਾਂ ਬਣਾ ਕੇ ਪੈਟ ਕਮਿੰਸ ਦਾ ਸ਼ਿਕਾਰ ਬਣੇ। ਨਮਨ ਧੀਰ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਸੂਰਿਆਕੁਮਾਰ ਯਾਦਵ ਅਤੇ ਤਿਲਕ ਵਰਮਾ ਨੇ ਐਮਆਈ ਦੀ ਪਾਰੀ ਨੂੰ ਅੱਗੇ ਵਧਾਇਆ ਅਤੇ ਸ਼ਾਨਦਾਰ ਜਿੱਤ ਦਿਵਾਈ। ਦੋਵਾਂ ਵਿਚਾਲੇ ਚੌਥੀ ਵਿਕਟ ਲਈ 79 ਦੌੜਾਂ ’ਤੇ 143 ਦੌੜਾਂ ਦੀ ਸਾਂਝੇਦਾਰੀ ਹੋਈ। ਸੂਰਿਆ ਨੇ 51 ਗੇਂਦਾਂ ’ਤੇ 12 ਚੌਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ 102 ਦੌੜਾਂ ਦੀ ਅਜੇਤੂ ਪਾਰੀ ਖੇਡੀ। ਜਦਕਿ ਤਿਲਕ ਵਰਮਾ 32 ਗੇਂਦਾਂ ’ਤੇ 37 ਦੌੜਾਂ ਬਣਾ ਕੇ ਨਾਬਾਦ ਰਹੇ। (MI vs SRH)