ਹਾਲ ਹੀ ’ਚ ਦੋ ਗੇੜਾਂ ’ਚ ਹੋਈਆਂ 18ਵੀਆਂ ਲੋਕ ਸਭਾ ਚੋਣਾਂ ਸਮੇਤ ਹੁਣ ਤੱਕ ਅਠਾਰਾਂ ਲੋਕ ਸਭਾ ਚੋਣਾਂ ’ਚ 222 ਔਰਤਾਂ ਨੇ ਚੋਣਾਂ ਲੜੀਆਂ | Lok Sabha Election
ਜੈਪੁਰ (ਸੱਚ ਕਹੰ ਨਿਊਜ਼)। ਰਾਜਸਥਾਨ ’ਚ ਲੋਕ ਸਭਾ ਚੋਣਾਂ ’ਚ ਹੁਣ ਤੱਕ ਅੱਧੀ ਅਬਾਦੀ ਦਾ ਪ੍ਰਦਰਸ਼ਨ ਬਹੁਤਾ ਚੰਗਾ ਨਹੀਂ ਰਿਹਾ ਹੈ ਅਤੇ ਪਿਛਲੀਆਂ 17 ਲੋਕ ਸਭਾ ਚੋਣਾਂ ’ਚ ਸਿਰਫ 31 ਔਰਤਾਂ ਹੀ ਸੰਸਦ ਪਹੁੰਚ ਸਕੀਆਂ ਹਨ ਜੋ ਆਜ਼ਾਦੀ ਤੋਂ ਬਾਅਦ ਕਰੀਬ 72 ਸਾਲਾਂ ’ਚ ਉਨ੍ਹਾਂ ਦੀ ਸੰਸਦ ’ਚ ਸੂਬੇ ਤੋਂ ਸਿਰਫ 7.52 ਪ੍ਰਤੀਸ਼ਤ ਹਿੱਸੇਦਾਰ ਰਹੀਆਂ ਹਨ। ਰਾਜਸਥਾਨ ’ਚ ਹਾਲ ਹੀ ’ਚ ਦੋ ਗੇੜਾਂ ’ਚ ਹੋਈਆਂ 18ਵੀਆਂ ਲੋਕ ਸਭਾ ਚੋਣਾਂ ਸਮੇਤ ਹੁਣ ਤੱਕ ਅਠਾਰਾਂ ਲੋਕ ਸਭਾ ਚੋਣਾਂ ’ਚ 222 ਔਰਤਾਂ ਨੇ ਚੋਣਾਂ ਲੜੀਆਂ। ਜ਼ਿਕਰਯੋਗ ਹੈ ਕਿ ਹਾਲ ਹੀ ’ਚ ਹੋਈਆਂ ਲੋਕ ਸਭਾ ਚੋਣਾਂ ਦਾ ਨਤੀਜਾ ਆਉਣ ਵਾਲੀ 4 ਜੂਨ ਨੂੰ ਐਲਾਨ ਹੋਵੇਗਾ। (Lok Sabha Election)
ਸੂਬੇ ’ਚ ਇਸ ਤੋਂ ਪਹਿਲਾਂ ਹੋਈਆਂ 17 ਲੋਕ ਸਭਾ ਚੋਣਾਂ ’ਚ 203 ਮਹਿਲਾ ਉਮੀਦਵਾਰਾਂ ਨੇ ਚੋਣਾਂ ਲੜੀਆਂ, ਜਿਨ੍ਹਾਂ ’ਚ ਸਿਰਫ 31 ਔਰਤਾਂ ਹੀ ਚੋਣ ਜਿੱਤ ਸਕੀਆਂ। ਇਨ੍ਹਾਂ ਚੋਣਾਂ ’ਚ ਕੁੱਲ 4156 ਉਮੀਦਵਾਰਾਂ ਨੇ ਚੋਣਾਂ ਲੜੀਆਂ, ਜਿਨ੍ਹਾਂ ’ਚ 412 ਉਮੀਦਵਾਰ ਸਾਂਸਦ ਬਣ ਕੇ ਸੰਸਦ ਪਹੁੰਚੇ, ਜਿਨ੍ਹਾਂ ’ਚ 481 ਪੁਰਸ਼ ਉਮੀਦਵਾਰ ਸ਼ਾਮਲ ਹਨ। ਇਸ ਦੌਰਾਨ ਸੂਬੇ ਤੋਂ ਔਰਤਾਂ ਦੀ ਸੰਸਦ ’ਚ ਹਿੱਸੇਦਾਰੀ ਭਲੇ ਹੀ ਘੱਟ ਰਹੀ ਹੈ ਪਰ ਇਨ੍ਹਾਂ ’ਚ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਮੇਤ ਹੋਰ ਅਜਿਹੀਆਂ ਕਈ ਔਰਤਾਂ ਜੋ ਇੱਕ ਤੋਂ ਜ਼ਿਆਦਾ ਵਾਰ ਚੋਣਾਂ ਜਿੱਤ ਕੇ ਸੰਸਦ ਪਹੁੰਚੀਆਂ। ਇਨ੍ਹਾਂ ’ਚ ਸ੍ਰੀਮਤੀ ਰਾਜੇ ਸਭ ਤੋਂ ਵੱਧ ਪੰਜ ਵਾਰ ਸੰਸਦ ਪਹੁੰਚ ਕੇ ਆਪਣੇ ਇਲਾਕੇ ਦੇ ਉਮੀਦਵਾਰ ਬਣੇ। (Lok Sabha Election)
Lok Sabha Election
ਸਾਬਕਾ ਜੋਧਪੁਰ ਰਾਜ ਘਰਾਣੇ ਦੀ ਰਾਜਮਾਤਾ ਕ੍ਰਿਸ਼ਨਾ ਕੁਮਾਰੀ ਲੋਕ ਸਭਾ ਚੋਣਾਂ ’ਚ ਸੂਬੇ ’ਚ ਇੱਕੋ-ਇੱਕ ਆਜ਼ਾਦ ਮਹਿਲਾ ਉਮੀਦਵਾਰ ਦੇ ਰੂਪ ’ਚ ਜੋਧਪੁਰ ਤੋਂ ਚੋਣਾਂ ਜਿੱਤ ਕੇ ਸੰਸਦ ਪਹੁੰਚੇ। ਉਨ੍ਹਾਂ ਨੇ ਸਾਲ 1971 ਦੀਆਂ ਲੋਕ ਸਭਾ ਚੋੋਣਾਂ ਜਿੱਤੀਆਂ। ਇਨ੍ਹਾਂ ਚੋਣਾਂ ’ਚ ਸਾਬਕਾ ਮੁੱਖ ਮੰਤਰੀ ਮੋਹਨ ਲਾਲ ਸੁਖਾੜੀਆ ਦੀ ਪਤਨੀ ਇੰਦੂਬਾਲਾ ਸੁਖਾੜੀਆ ਨੇ ਵੀ ਉਦੈਪੁਰ ਤੋਂ ਸਾਲ 1984 ’ਚ ਲੋਕ ਸਭਾ ਚੋਣਾਂ ਜਿੱਤੀਆਂ। ਇਸੇ ਤਰ੍ਹਾਂ ਸਾਬਕਾ ਜੋਧਪੁਰ ਰਾਜ ਘਰਾਣੇ ਦੀ ਬੇਟੀ ਚੰਦਰੇਸ਼ ਕੁਮਾਰੀ ਕਟੋਚ ਨੇ ਜੋਧਪੁਰ ’ਚ ਕਾਂਗਰਸ ਉਮੀਦਵਾਰ ਦੇ ਰੂਪ ’ਚ ਸਾਲ 2009, ਸਾਬਕਾ ਜੈਪੁਰ ਰਾਜ ਘਰਾਣੇ ਦੀ ਰਾਜ ਕੁਮਾਰੀ ਦੀਆ ਕੁਮਾਰੀ ਨੇ ਸਾਲ 2019 ’ਚ ਰਾਜਸਮੰਦ ਤੋਂ ਭਾਜਪਾ ਉਮੀਦਵਾਰ ਅਤੇ ਸਾਬਕਾ ਭਰਤਪੁਰ ਰਾਜਘਰਾਣੇ ਦੀ ਮਹਾਰਾਣੀ ਦਿਵਿਆ ਸਿੰਘ ਨੇ ਭਰਤਪੁਰ ਤੋਂ ਸਾਲ 1996 ’ਚ ਭਾਜਪਾ ਉਮੀਦਵਾਰ ਦੇ ਰੂਪ ’ਚ ਲੋਕ ਸਭਾ ਚੋਣਾਂ ਜਿੱਤੀਆਂ।
Also Read : ਹਵਾਈ ਫੌਜ ਦਾ ਜਾਸੂਸੀ ਜਹਾਜ ਜੈਸਲਮੇਰ ਨੇੜੇ ਕ੍ਰੈਸ਼
ਇਸੇ ਤਰ੍ਹਾਂ ਭਰਤਪੁਰ ਤੋਂ ਹੀ ਭਾਜਪਾ ਉਮੀਦਵਾਰ ਦੇ ਰੂਪ ’ਚ ਕ੍ਰਿਸ਼ਨੇਂਦਰ ਕੌਰ (ਦੀਪਾ) ਨੇ ਸਾਲ 1991, ਅਜਮੇਰ ਤੋਂ ਪ੍ਰਭਾ ਠਾਕੁਰ ਨੇ ਸਾਲ 1998 ’ਚ ਕਾਂਗਰਸ, ਸਾਲ 2004 ’ਚ ਉਦੈਪੁਰ ਤੋਂ ਭਾਜਪਾ ਦੀ ਕਿਰਨ ਮਾਹੇਸ਼ਵਰੀ ਅਤੇ ਇਨ੍ਹਾਂ ਹੀ ਚੋਣਾਂ ’ਚ ਜਾਲੌਰ ਤੋਂ ਭਾਜਪਾ ਦੀ ਸੁਸ਼ੀਲਾ, ਸਾਲ 2014 ’ਚ ਝੁੰਝਨੂੰ ਤੋਂ ਭਾਜਪਾ ਦੀ ਸੰਤੋਸ਼ ਅਹਿਲਾਵਤ ਅਤੇ ਸਾਲ 2019 ’ਚ ਭਰਤਪੁਰ ਤੋਂ ਭਾਜਪਾ ਦੀ ਰਣਜੀਤਾ ਕੋਹਲੀ ਚੋਣਾਂ ਜਿੱਤ ਕੇ ਸੰਸਦ ਪਹੁੰਚੀ ਜਦਕਿ ਸਾਲ 2009 ’ਚ ਨਾਗੌਰ ਤੋਂ ਜੋਤੀ ਮਿਰਧਾ ਕਾਂਗਰਸ ਉਮੀਦਵਾਰ ਦੇ ਰੂਪ ’ਚ ਲੋਕ ਸਭਾ ਚੋਣਾਂ ਜਿੱਤੀ।
ਸਾਲ 1952 ਪਹਿਲੀ ਲੋਕ ਸਭਾ ’ਚ ਜਨਸੰਘ ਦੀ ਉਮੀਦਵਾਰ ਰਾਣੀ ਦੇਵੀ ਭਾਰਗਵ ਅਤੇ ਆਜ਼ਾਦ ਉਮੀਦਵਾਰ ਸ਼ਾਰਦਾ ਬਾਈ ਨੇ ਚੋਣ ਲੜੀ ਪਰ ਹਾਰ ਗਈ। ਸਾਲ 1957 ਦੂਜੀਆਂ ਤੇ ਸਾਲ 1977 ਦੇ ਛੇਵੀਆਂ ਲੋਕ ਸਭਾ ਚੋਣਾਂ ’ਚ ਸੂਬੇ ’ਚ ਇੱਕ ਵੀ ਮਹਿਲਾ ਉਮੀਦਵਾਰ ਨੇ ਚੋਣ ਨਹੀਂ ਲੜੀ ਜਦੋਂਕਿ ਤੀਜੀ ਆਮ ਚੋਣ ’ਚ ਛੇ ਔਰਤਾਂ ਮੈਦਾਨ ’ਚ ਉੱਤਰੀਆਂ ਅਤੇ ਉਨ੍ਹਾਂ ’ਚ ਸਿਰਫ ਗਾਇੱਤਰੀ ਦੇਵੀ ਨੇ ਚੋਣ ਜਿੱਤੀ।
ਭਾਜਪਾ ਤੋਂ ਸਭ ਤੋਂ ਵੱਧ ਔਰਤਾਂ ਸਾਂਸਦ ਚੁਣੀਆਂ ਗਈਆਂ
ਇਨ੍ਹਾਂ 18 ਚੋਣਾਂ ’ਚ ਕੁੱਲ ਉਮੀਦਵਾਰਾਂ ’ਚ ਔਰਤਾਂ ਨੂੰ ਸਿਰਫ 5.02 ਪ੍ਰਤੀਸ਼ਤ ਹੀ ਉਮੀਦਵਾਰੀ ਮਿਲੀ ਜਦਕਿ ਇਨ੍ਹਾਂ ਤੋਂ ਪਿਛਲੀਆਂ 17 ਚੋਣਾਂ ’ਚ 4.88 ਪ੍ਰਤੀਸ਼ਤ ਔਰਤਾਂ ਉਮੀਦਵਾਰ ਸਨ। ਹੁਣ ਤੱਕ ਹੋਈਆਂ 18 ਲੋਕ ਸਭਾ ਚੋਣਾਂ ’ਚ ਕਾਂਗਰਸ ਨੇ ਪਿਛਲੇ 72 ਸਾਲਾਂ ’ਚ ਕਰੀਬ 38 ਔਰਤਾਂ ਨੂੰ ਟਿਕਟ ਦਿੱਤੀ ਜਦਕਿ ਭਾਜਪਾ ਨੇ ਪਿਛਲੇ ਲਗਭਗ 45 ਸਾਲਾਂ ’ਚ ਕਰੀਬ 28 ਔਰਤਾਂ ਨੂੰ ਚੋਣ ਮੈਦਾਨ ’ਚ ਉਤਾਰਿਆ। ਇਸ ਦੌਰਾਨ ਹੋਰ ਪਾਰਟੀਆਂ ਨੇ ਵੀ ਔਰਤਾਂ ਨੂੰ ਚੋਣ ਮੈਦਾਨ ’ਚ ਉਤਾਰਿਆ। ਪਿਛਲੀਆਂ 17 ਲੋਕ ਸਭਾ ਚੋਣਾਂ ’ਚ ਭਾਜਪਾ ਦੀਆਂ ਸਭ ਤੋਂ ਵੱਧ 15 ਮਹਿਲਾ ਉਮੀਦਵਾਰ ਸੰਸਦ ਪਹੁੰਚੀਆਂ ਜਦਕਿ ਕਾਂਗਰਸ ਦੀਆਂ 12 ਅਤੇ 3 ਸਵਤੰਤਰ ਪਾਰਟੀ ਤੇ ਇੱਕ ਅਜ਼ਾਦ ਸਮੇਤ ਉਮੀਦਵਾਰਾਂ ਨੇ ਚੋਣ ਜਿੱਤੀ।
ਵਸੁੰਧਰਾ ਰਾਜੇ ਸਭ ਤੋਂ ਵੱਧ ਵਾਰ ਜਿੱਤੇ
ਇਸ ਦੌਰਾਨ ਵਸੁੰਧਰਾ ਰਾਜੇ ਨੇ ਝਾਲਾਵਾੜ ਲੋਕ ਸਭਾ ਹਲਕੇ ਤੋਂ ਸਭ ਤੋਂ ਵੱਧ ਪੰਜ ਵਾਰ ਸਾਲ 1989, 1991, 1996, 1998 ਤੇ 1999 ’ਚ ਭਾਜਪਾ ਉਮੀਦਵਾਰ ਦੇ ਰੂਪ ’ਚ ਚੋਣ ਜਿੱਤੀ ਜਦਕਿ ਕਾਂਗਰਸ ਉਮੀਦਵਾਰ ਡਾ. ਗਿਰਿਜਾ ਵਿਆਸ ਚਾਰ ਵਾਰ ਲੋਕ ਸਭਾ ਚੋਣ ਜਿੱਤੇ। ਡਾ. ਵਿਆਸ ਨੇ ਸਾਲ 1991, 1996 ਅਤੇ 1999 ’ਚ ਉਦੈਪੁਰ ਤੇ ਸਾਲ 2009 ’ਚ ਚਿਤੌੜਗੜ੍ਹ ਲੋਕ ਸਭਾ ਹਲਕੇ ਦੀ ਅਗਵਾਈ ਕੀਤੀ। ਡਾ. ਵਿਆਸ ਨੇ ਸੱਤ ਵਾਰ ਲੋਕ ਸਭਾ ਦੀ ਚੋਣ ਲੜੀ, ਜਿਨ੍ਹਾਂ ’ਚ ਤਿੰਨ ਵਾਰ ਉਨ੍ਹਾਂ ਨੂੰ ਹਾਰ ਝੱਲਣੀ ਪਈ। ਇਸ ਦੌਰਾਨ ਸਾਬਕਾ ਜੈਪੁਰ ਰਾਜਘਰਾਣੇ ਦੀ ਰਾਜਮਾਤਾ ਗਾਇੱਤਰੀ ਦੇਵੀ ਨੇ ਸਵਤੰਤਰ ਪਾਰਟੀ ਦੇ ਉਮੀਦਵਾਰ ਦੇ ਰੂਪ ’ਚ ਸਾਲ 1962, 1967 ਤੇ 1971 ਦੀਆਂ ਲੋਕ ਸਭਾ ਚੋਣਾਂ ’ਚ ਜੈਪੁਰ ਲੋਕ ਸਭਾ ਹਲਕੇ ਦੀ ਅਗਵਾਈ ਕੀਤੀ। ਉਨ੍ਹਾਂ ਨੇ ਰਾਜਸਥਾਨ ਤੋਂ ਪਹਿਲੀ ਮਹਿਲਾ ਸਾਂਸਦ ’ਚ ਚੁਣੇ ਜਾਣ ਦਾ ਮਾਣ ਵੀ ਹਾਸਲ ਕੀਤਾ।