ਸਾਡੇ ਨਾਲ ਸ਼ਾਮਲ

Follow us

9.6 C
Chandigarh
Saturday, January 24, 2026
More
    Home Breaking News Road Accident...

    Road Accident: ਸੜਕ ਹਾਦਸੇ ਨੇ ਖੋਹੇ ਸ਼ਗਨਾਂ ਦੇ ਚਾਅ

    Road Accident
    ਬਠਿੰਡਾ : ਸੜਕ ਹਾਦਸੇ ਦੌਰਾਨ ਨੁਕਸਾਨੀਆਂ ਗਈਆਂ ਗੱਡੀਆਂ ਤਸਵੀਰ : ਸੱਚ ਕਹੂੰ ਨਿਊਜ਼

    ਦੋ ਕਾਰਾਂ ਦੀ ਆਪਸੀ ਟੱਕਰ ’ਚ ਇੱਕ ਦੀ ਮੌਤ, 6 ਜ਼ਖਮੀ | Road Accident

    ਬਠਿੰਡਾ (ਸੁਖਜੀਤ ਮਾਨ)। ਜ਼ਿਲ੍ਹੇ ਦੇ ਪਿੰਡ ਮੌੜ ਚੜ੍ਹਤ ਸਿੰਘ ਦੇ ਇੱਕ ਪਰਿਵਾਰ ਦੀਆਂ ਸ਼ਗਨ ਦੀਆਂ ਖੁਸ਼ੀਆਂ ਉਸ ਵੇਲੇ ਗਮੀਆਂ ’ਚ ਬਦਲ ਗਈਆਂ, ਜਦੋਂ ਸੜਕ ਹਾਦਸੇ ’ਚ ਉਹਨਾਂ ਦੇ ਇੱਕ ਮੈਂਬਰ ਦੀ ਮੌਤ ਹੋ ਗਈ ਤੇ 6 ਜਣੇ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ । ਇਹ ਹਾਦਸਾ ਦੋ ਗੱਡੀਆਂ ਦੀ ਆਪਸੀ ਟੱਕਰ ਨਾਲ ਹੋਇਆ ਹੈ। (Road Accident)

    ਵੇਰਵਿਆਂ ਮੁਤਾਬਿਕ ਪਿੰਡ ਮੌੜ੍ਹ ਚੜ੍ਹਤ ਸਿੰਘ ਨਾਲ ਸਬੰਧਿਤ ਇੱਕ ਪਰਿਵਾਰ ਘਰੋਂ ਪੂਰੇ ਚਾਵਾਂ ਨਾਲ ਤਿਆਰ ਹੋ ਕੇ ਆਪਣੇ ਲੜਕੇ ਲਈ ਲੜਕੀ ਨੂੰ ਸ਼ਗਨ ਪਾਉਣ ਜਾ ਰਿਹਾ ਸੀ। ਇਸੇ ਦੌਰਾਨ ਜਦੋਂ ਉਨ੍ਹਾਂ ਦੀ ਇੱਕ ਗੱਡੀ ਬਠਿੰਡਾ-ਮਾਨਸਾ ਰੋਡ ’ਤੇ ਪਿੰਡ ਕੋਟਫੱਤਾ ਕੋਲ ਪੁੱਜੀ ਤਾਂ ਇੱਕ ਹੋਰ ਗੱਡੀ ਨਾਲ ਹਾਦਸਾ ਹੋ ਗਿਆ। ਇਹ ਪਰਿਵਾਰ ਲੜਕੀ ਨੂੰ ਸ਼ਗਨ ਪਾਉਣ ਲਈ ਕੋਟਕਪੂਰਾ ਵੱਲ ਜਾ ਰਿਹਾ ਸੀ ਤਾਂ ਰਸਤੇ ’ਚ ਇਹ ਘਟਨਾ ਵਾਪਰ ਗਈ । (Road Accident)

    ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਮਾਜ ਸੇਵੀ ਸੰਸਥਾ ਸਹਾਰਾ ਅਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਦੇ ਇੰਚਾਰਜ ਏਐਸਆਈ ਜਗਤਾਰ ਸਿੰਘ ਅਤੇ ਥਾਣਾ ਕੋਟਫੱਤਾ ਦੇ ਏਐਸਆਈ ਪ੍ਰੀਤਮ ਸਿੰਘ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਬਠਿੰਡਾ ’ਚ ਦਾਖਲ ਕਰਵਾਇਆ। ਹਾਦਸੇ ’ਚ ਮ੍ਰਿਤਕ ਵਿਅਕਤੀ ਦੀ ਪਹਿਚਾਣ ਵਰਜਿੰਦਰ ਸਿੰਘ (62) ਪੁੱਤਰ ਬਲਦੇਵ ਸਿੰਘ ਵਾਸੀ ਮੌੜ ਚੜ੍ਹਤ ਸਿੰਘ ਵਜੋਂ ਹੋਈ। ਇਸ ਤੋਂ ਇਲਾਵਾ ਮਨਦੀਪ ਕੌਰ (33) ਪਤਨੀ ਗੁਰਪ੍ਰੀਤ ਸਿੰਘ, ਅਰੀਨ ਪੁੱਤਰੀ ਹਰਪ੍ਰੀਤ ਸਿੰਘ, ਜਸਪਾਲ ਕੌਰ ਪਤਨੀ ਹਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ, ਗੁਰਸੀਰਤ ਕੌਰ ਪੁੱਤਰੀ ਹਰਪ੍ਰੀਤ ਸਿੰਘ ਵਾਸੀ ਮੌੜ ਚੜ੍ਹਤ ਸਿੰਘ ਅਤੇ ਲਵਲੀਨ ਕੌਰ ਪੁੱਤਰੀ ਪਰਸ਼ੋਤਮ ਕੁਮਾਰ ਵਾਸੀ ਰੇਲਵੇ ਰੋਡ ਬਰੇਟਾ ਜ਼ਖਮੀ ਹੋ ਗਏ।

    Also Read : ਇਸ ਕੜਾਕੇ ਦੀ ਗਰਮੀ ’ਚ ਮੌਸਮ ਵਿਭਾਗ ਨੇ ਦਿੱਤੀ ਚੰਗੀ ਖਬਰ, ਪਵੇਗਾ ਮੀਂਹ, ਤੂਫਾਨ ਦਾ ਅਲਰਟ

    LEAVE A REPLY

    Please enter your comment!
    Please enter your name here