ਮਾਲੇਰਕੋਟਲਾ ਪੁਲਿਸ ਨੂੰ ਸਫਲਤਾ, 29 ਕਿੱਲੋ ਭੁੱਕੀ, ਡੇਢ ਕਿੱਲੋ ਅਫੀਮ ਸਮੇਤ ਦੋ ਅੰਤਰਰਾਜ਼ੀ ਨਸ਼ਾ ਤਸਕਰ ਕਾਬੂ

Malerkotla News
ਫੜੇ ਗਏ ਨਸਾ ਤਸਕਰ ਪੁਲਿਸ ਪਾਰਟੀ ਨਾਲ

ਮਾਲੇਰਕੋਟਲਾ (ਗੁਰਤੇਜ ਜੋਸ਼ੀ)। ਮਾਲੇਰਕੋਟਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸਥਾਨਕ ਪੁਲਿਸ ਨੇ ਅੰਤਰਰਾਜ਼ੀ ਨਸ਼ਾ ਸਮੱਗਲਿੰਗ ਕਰਨ ਵਾਲੇ 2 ਨਸ਼ਾ ਸਮੱਗਲਰਾਂ ਨੂੰ ਅਫੀਮ ਤੇ ਭੁੱਕੀ ਸਮੇਤ ਕਾਬੂ ਕੀਤਾ। ਮਾਲੇਰਕੋਟਲਾ ਦੇ ਐੱਸਐੱਸਪੀ ਡਾ. ਸਿਮਰਤ ਕੌਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮਾੜੇ ਅਨਸਰਾਂ ਅਤੇ ਨਸ਼ਾ ਸਮੱਗਲਰਾਂ ਖਿਲਾਫ ਸਖਤੀ ਨਾਲ ਆਰੰਭੀ ਗਈ ਮੁਹਿੰਮ ਨੂੰ ਹੋਰ ਤੇਜ਼ ਕਰਦੇ ਹੋਏ ਇਲਾਕੇ ’ਚ ਵਧਾਈ ਗਈ। (Malerkotla News)

ਇਹ ਵੀ ਪੜ੍ਹੋ : Terrorists Attack: ਕਸ਼ਮੀਰ ’ਚ ਅੱਤਵਾਦੀ ਹਮਲਾ, ਹਵਾਈ ਫੌਜ ਦੇ 5 ਜਵਾਨ ਜ਼ਖਮੀ, ਤਲਾਸ਼ੀ ਮੁਹਿੰਮ ਜਾਰੀ

ਚੌਕਸੀ ਦੌਰਾਨ ਸੀਆਈਏ ਮਾਹੋਰਾਣਾ ਦੀ ਪੁਲਿਸ ਟੀਮ ਨੂੰ ਗੁਪਤ ਸੂਚਨਾ ਮਿਲੀ ਕਿ ਮਨਦੀਪ ਸਿੰਘ ਉਰਫ ਬਿੱਲਾ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਕੇਲੋਂ (ਸ਼ੇਰਵਾਨੀਕੋਟ) ਥਾਣਾ ਸੰਦੌੜ ਅਤੇ ਰਹਿਮਾਨ ਖਾਂ ਉਰਫ ਮਾਨਾ ਪੁੱਤਰ ਮੁਸ਼ਤਾਕ ਮੁਹੰਮਦ ਵਾਸੀ ਪਿੰਡ ਸਿਕੰਦਰਪੁਰਾ ਥਾਣਾ ਸੰਦੌੜ ਦੋਵੇਂ ਬਾਹਰੀ ਸੂਬਿਆਂ ’ਚੋਂ ਅਫੀਮ ਤੇ ਭੁੱਕੀ ਲਿਆ ਕੇ ਆਪਣੇ ਘੋੜਾ ਟਰਾਲਾ ’ਚ ਵੇਚਣ ਲਈ ਪਿੰਡ ਦੁਗਰੀ ਨੇੜੇ ਖਾਲੀ ਗਰਾਊਂਡ ’ਚ ਖੜ੍ਹੇ ਆਪਣੇ ਕਿਸੇ ਗਾਹਕ ਦੀ ਉਡੀਕ ਕਰ ਰਹੇ ਹਨ। ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਨੇ ਤੁਰੰਤ ਟੈਕਨੀਕਲ ਤਰੀਕੇ ਨਾਲ ਰੇਡ ਮਾਰ ਕੇ ਉਪਰੋਕਤ ਦੋਵੇਂ ਵਿਅਕਤੀਆਂ ਨੂੰ ਕਾਬੂ ਕਰ ਲਿਆ। (Malerkotla News)

ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ’ਚੋਂ 1 ਕਿਲੋ 500 ਗ੍ਰਾਮ ਅਫੀਮ ਅਤੇ 29 ਕਿਲੋ ਭੁੱਕੀ ਬਰਾਮਦ ਕੀਤੀ ਗਈ। ਜ਼ਿਲਾ ਪੁਲਿਸ ਮੁਖੀ ਡਾ. ਸਿਮਰਤ ਕੌਰ ਨੇ ਦੱਸਿਆ ਕਿ ਇਨ੍ਹਾਂ ਦੋਵੇਂ ਨਸ਼ਾ ਸਮੱਗਲਰਾਂ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਥਾਣਾ ਅਹਿਮਦਗੜ੍ਹ ਵਿਖੇ ਮੁਕੱਦਮਾ ਦਰਜ ਕਰ ਕੇ ਤਫਤੀਸ਼ ਅਮਲ ’ਚ ਲਿਆਂਦੀ ਗਈ ਹੈ। ਦੋਵੇਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕਰਨ ਉਪਰੰਤ ਉਨ੍ਹਾਂ ਤੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਜਿਨ੍ਹਾਂ ਪਾਸੋਂ ਨਸ਼ਿਆਂ ਦੀ ਸਮੱਗਲਿੰਗ ਸਬੰਧੀ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।