ਕਣਕ ਦੀ ਵਾਢੀ ਦਾ ਕੰਮ ਮੁਕੰਮਲ, ਹੁਣ ਕਿਸਾਨਾਂ ਸਾਹਮਣੇ ਨਵੀਂ ਚੁਣੌਤੀ

Pusa 44

ਕਿਸਾਨਾਂ ਨੇ ਝੋਨੇ ਦੀਆਂ ਵਿੱਢੀਆਂ ਤਿਆਰੀਆਂ | Pusa 44

  • ਪੂਸਾ 44 ਨੂੰ ਲੈ ਕੇ ਕਿਸਾਨ ਦੋਚਿੱਤੀ ’ਚ

ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ)। ਕਣਕ ਦੀ ਵਾਢੀ ਦਾ ਕੰਮ ਮੁਕੰਮਲ ਹੁੰਦਿਆਂ ਹੀ ਕਿਸਾਨਾਂ ਨੇ ਝੋਨੇ ਦੀਆਂ ਤਿਆਰੀਆਂ ਖਿੱਚ ਦਿੱਤੀਆਂ ਹਨ ਕਿਸਾਨ ਸਾਉਣੀ ਦੀ ਫਸਲ ਝੋਨੇ ਦੀ ਪਨੀਰੀ ਤਿਆਰ ਕਰਨ ’ਚ ਜੁਟ ਗਏ ਹਨ ਕਿਸਾਨ ਆਪੋ ਆਪਣੇ ਖੇਤਾਂ ’ਚ ਝੋਨੇ ਦੀ ਪਨੀਰੀ ਬੀਜ ਰਹੇ ਹਨ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਸੰਤ ਰਾਮ ਛਾਜਲੀ ਦਾ ਕਹਿਣਾ ਹੈ ਕਿ ਕਿਸਾਨ ਝੋਨੇ ਦੀ ਪਨੀਰੀ ਲਾਉਣ ਲੱਗੇ ਦੁਵਿਧਾ ’ਚ ਹਨ, ਕਿਉਂਕਿ ਪੰਜਾਬ ਸਰਕਾਰ ਵੱਲੋਂ ਪੂਸਾ 44 ਦੀ ਬਿਜਾਈ ਬਾਰੇ ਕੋਈ ਸਪੱਸ਼ਟ ਨਹੀਂ ਕੀਤਾ ਕਿ ਕਿਸਾਨ ਇਸ ਦੀ ਪਨੀਰੀ ਬੀਜ ਸਕਦੇ ਹਨ ਜਾਂ ਨਹੀਂ। (Pusa 44)

ਉਹਨਾਂ ਕਿਹਾ ਕਿ ਝੋਨੇ ਦਾ ਬਿਜਾਈ ਦਾ ਸੀਜਨ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਸਰਕਾਰ ਖੇਤੀਬਾੜੀ ਵਿਭਾਗ ਨੂੰ ਪੱਤਰ ਦੌਰਾਨ ਕਿਸਾਨਾਂ ਨੂੰ ਪਨੀਰੀ ਬੀਜਣ ਦੇ ਆਦੇਸ਼ਾਂ ਬਾਰੇ ਜਾਣਕਾਰੀ ਦਿੰਦੀ ਹੈ ਪਰ ਇਸ ਵਾਰ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਵਿਭਾਗ ਨੂੰ ਕੋਈ ਪੱਤਰ ਨਹੀਂ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨ ਹੋਣ ਦੇ ਨਾਤੇ ਸਾਨੂੰ ਕਿਸਾਨਾਂ ਦੇ ਫੋਨ ਆ ਰਹੇ ਹਨ, ਕਿ ਅਸੀਂ ਪੂਸਾ 44 ਪਨੀਰੀ ਬੀਜ ਸਕਦੇ ਹਾਂ ਜਾ ਨਹੀਂ ਉਨ੍ਹਾਂ ਕਿਹਾ ਕਿ ਪਨੀਰੀ ਦੀ ਬਿਜਾਈ 1 ਮਈ ਤੋਂ ਸ਼ੁਰੂ ਹੋ ਜਾਂਦੀ ਹੈ ਪਰ ਪੰਜਾਬ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਉਨ੍ਹਾਂ ਕਿਹਾ ਕਿ 126 ਦੀ ਵਰਾਇਟੀ ਆੜ੍ਹਤੀਆਂ ਵੱਲੋਂ ਘੱਟ ਖਰੀਦੀ ਜਾਂਦੀ ਹੈ। (Pusa 44)

ਇਹ ਵੀ ਪੜ੍ਹੋ : ਨੌਜਵਾਨ ਦਾ ਕਤਲ ਕਰਕੇ ਹੈਵਾਨੀਅਤ ਦੀਆਂ ਹੱਦਾਂ ਪਾਰ, ਲਾਸ਼ ਬਰਾਮਦ

ਕਿਉਂਕਿ ਆੜ੍ਹਤੀਆਂ ਦਾ ਕਹਿਣਾ ਹੈ ਕਿ ਇਸ ਵਿੱਚ ਸਿੱਲ ਜਿਆਦਾ ਹੁੰਦੀ ਹੈ, ਹਾਈਬਿ੍ਰਡ 1121 ਦੀ ਖਰੀਦਦਾਰੀ ਠੀਕ ਹੈ, ਨੰਬਰ ਵਨ ਇਹ ਵੀ ਠੀਕ ਰਹਿੰਦੀ ਹੈੇਨਰਮੇ ਦੀ ਫਸਲ ਦੀ ਬਿਜਾਈ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਇਲਾਕੇ ’ਚ ਨਰਮੇ ਦੀ ਫਸਲ ਨਾ ਮਾਤਰ ਹੁੰਦੀ ਹੈ ਕਿਉਂਕਿ ਨਰਮੇ ਨੂੰ ਸੁੰਡੀ ਪੈਣ ਕਰਕੇ ਕਿਸਾਨ ਇਸ ਦੀ ਬਿਜਾਈ ਨਹੀਂ ਕਰਦੇ ਤੇ ਰੇਟ ਵੀ ਨਹੀਂ ਮਿਲਦਾ ਉਨ੍ਹਾਂ ਕਿਹਾ ਕਿ ਇਸ ਵਾਰ ਨਰਮੇ ਦੇ ਰੇਟ 5500 ਰੁਪਏ ਪ੍ਰਤੀ ਕੁਇੰਟਲ ਕੱਢਿਆ ਗਿਆ ਸੀ। (Pusa 44)

ਪਰ 4500 ਰੁਪਏ ਨੂੰ ਖਰੀਦ ਹੋਈ ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਫਸਲਾਂ ਦਾ ਰੇਟ ਫਸਲ ਬੀਜਣ ਤੋਂ ਪਹਿਲਾਂ ਤੈਅ ਕੀਤਾ ਜਾਵੇ। ਤਾਂ ਜੋ ਕਿਸਾਨਾਂ ਨੂੰ ਇਸ ਦੀ ਜਾਣਕਾਰੀ ਮਿਲ ਸਕੇ ਉਨ੍ਹਾਂ ਪੰਜਾਬ ਸਰਕਾਰ ’ਤੇ ਵਰਦਿਆਂ ਕਿਹਾ ਕਿ ਹਾੜੀ ਦੇ ਮੌਕੇ ਨੁਕਸਾਨੀਆਂ ਫਸਲਾਂ ਦੀ ਹਾਲੇ ਤੱਕ ਗਰਦੌਰੀ ਨਹੀਂ ਹੋਈ ਸਾਉਣੀ ਦੀ ਫਸਲ ਮੌਕੇ ਹੜਾਂ ਦੀ ਸਥਿਤੀ ਦੌਰਾਨ ਪੰਜਾਬ ਸਰਕਾਰ ਵੱਲੋਂ ਫਸਲਾਂ ਦੀ ਗਰਦੌਰੀ ਤਾਂ ਕਰਵਾ ਦਿੱਤੀ ਗਈ ਪਰ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ ਉਹਨਾਂ ਕੇਂਦਰ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹਵਾਈ ਜਹਾਜ ਰਾਹੀ ਕਿਸਾਨਾਂ ਦੀਆਂ ਫਸਲਾਂ ਦਾ ਸਰਵੇਖਣ ਕੀਤਾ ਗਿਆ ਪਰ ਮੁਆਵਜ਼ਾ ਨਹੀਂ ਦਿੱਤਾ ਗਿਆ। (Pusa 44)

ਕੀ ਕਹਿਣੈ ਖੇਤੀਬਾੜੀ ਅਫਸਰ ਦਾ… | Pusa 44

ਜਦੋਂ ਇਸ ਸਬੰਧੀ ਮੁੱਖ ਖੇਤੀਬਾੜੀ ਅਫ਼ਸਰ ਹਰਬੰਸ ਸਿੰਘ ਸੰਗਰੂਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸਾਨ ਘੱਟ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਹੀ ਬਿਜਾਈ ਕਰਨ ਪੂਸਾ ਦੀ ਮਨਾਹੀ ਹੈ ਕਿਉਂਕਿ ਇਸ ਨੂੰ ਪਾਣੀ ਦੀ ਜ਼ਿਆਦਾ ਲੋੜ ਹੁੰਦੀ ਹੈ ਸਰਕਾਰ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪ੍ਰਮਾਣਿਤ ਝੋਨੇ ਦੀਆਂ ਘੱਟ ਸਮੇਂ ’ਚ ਪੱਕਣ ਵਾਲੀਆਂ ਕਿਸਮਾਂ ਨੂੰ ਹੀ ਤਰਜੀਹ ਦੇਣ ਬਾਰੇ ਕਿਹਾ ਜਾਂਦਾ ਹੈ। (Pusa 44)