Lovely Professional University: ਏਰੋਸਪੇਸ ਇੰਜਨੀਅਰਿੰਗ ’ਚ ਐਡਵਾਂਸਮੈਂਟਸ ਵਿਸ਼ੇ ’ਤੇ ਦੋ ਰੋਜ਼ਾ ਕੌਮਾਂਤਰੀ ਕਾਨਫਰੰਸ ਕਰਵਾਈ

Lovely Professional University
Lovely Professional University: ਏਰੋਸਪੇਸ ਇੰਜਨੀਅਰਿੰਗ ’ਚ ਐਡਵਾਂਸਮੈਂਟਸ ਵਿਸ਼ੇ ’ਤੇ ਦੋ ਰੋਜ਼ਾ ਕੌਮਾਂਤਰੀ ਕਾਨਫਰੰਸ ਕਰਵਾਈ

(ਸੱਚ ਕਹੂੰ ਨਿਊਜ਼) ਜਲੰਧਰ। ਲਵਲੀ ਪ੍ਰੋਫੈਸਨਲ ਯੂਨੀਵਰਸਿਟੀ (Lovely Professional University) (ਐੱਲ. ਪੀ. ਯੂ.) ਦੇ ਸਕੂਲ ਆਫ ਮਕੈਨੀਕਲ ਇੰਜੀਨੀਅਰਿੰਗ ਨੇ ‘ਐਰੋਸਪੇਸ ਇੰਜੀਨੀਅਰਿੰਗ ‘ਚ ‘ਐਡਵਾਂਸਮੈਂਟਸ ‘ਤੇ ਇੰਟਰਨੈਸਨਲ ਕਾਨਫਰੰਸ-2024‘ ਦਾ ਆਯੋਜਨ ਕੀਤਾ। ਕਾਨਫਰੰਸ ਦੇ ਦੋ ਦਿਨਾਂ ਨੇ ਏਰੋਸਪੇਸ ਇਨੋਵੇਸਨ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਉਣ ਲਈ ਵਿਚਾਰ-ਵਟਾਂਦਰੇ ਅਤੇ ਸਹਿਯੋਗ ਨੂੰ ਅੱਗੇ ਵਧਾਇਆ।

ਕਾਨਫਰੰਸ ਨੂੰ ਇਸਰੋ (ਭਾਰਤੀ ਪੁਲਾੜ ਅਤੇ ਖੋਜ ਸੰਗਠਨ) ਦੇ ਸਾਬਕਾ ਡਾਇਰੈਕਟਰ ਡਾ. ਐਸ. ਰੰਗਰਾਜਨ ਸਮੇਤ ਇਸਰੋ (ਇੰਡੀਅਨ ਸਪੇਸ ਐਂਡ ਰਿਸਰਚ ਆਰਗੇਨਾਈਜੇਸਨ) ਦੇ ਦਿੱਗਜ਼ਾਂ ਦੀ ਵਿਸ਼ੇਸ਼ ਮੌਜ਼ੂਦਗੀ ਦੁਆਰਾ ਸੁਸੋਭਿਤ ਕੀਤਾ ਗਿਆ ਜਿਸ ਵਿਚ ਆਰ ਪਾਂਡੀਅਨ ਦੇ ਸਾਬਕਾ ਗਰੁੱਪ ਡਾਇਰੈਕਟਰ ਡਾ. ਪ੍ਰੋਜੈਕਟ ਡਾਇਰੈਕਟਰ ਏ.ਐਮ. ਨਾਗਲਕਸਮੀ, ਪ੍ਰੋਗਰਾਮ ਦੇ ਡਾਇਰੈਕਟਰ ਜਸਵਿੰਦਰ ਸਿੰਘ ਖੋਰਲ ਅਤੇ ਪੀ.ਈ.ਸੀ., ਚੰਡੀਗੜ੍ਹ ਦੇ ਪ੍ਰੋਫੈਸਰ ਡਾ. ਤੇਜਿੰਦਰ ਕੁਮਾਰ ਜਿੰਦਲ ਵੀ ਸ਼ਾਮਲ ਰਹੇ।

ਇਹ ਵੀ ਪੜ੍ਹੋ: ਚਿਤਕਾਰਾ ’ਵਰਸਿਟੀ ਵੱਲੋਂ ਅਜੈ ਚੌਧਰੀ ਨੂੰ ਆਨਰੇਰੀ ਡਾਕਟਰੇਟ (ਡੀਲਿੱਟ) ਦੀ ਡਿਗਰੀ ਪ੍ਰਦਾਨ

ਐਲਪੀਯੂ ਕੈਂਪਸ ’ਚ ਏਰੋਸਪੇਸ ਇੰਜਨੀਅਰਿੰਗ ਲਈ ਅਧਿਐਨ ਦੇ ਮਾਹੌਲ ਦੀ ਸ਼ਲਾਘਾ ਕਰਦੇ ਹੋਏ, ਇਸਰੋ ਦੇ ਕੁਲੀਨ ਵਿਜਟਰਾਂ ਨੇ ਐਲਪੀਯੂ ਦੇ ਵਿਦਿਆਰਥੀਆਂ ਨੂੰ ਆਪਣੇ ਸਪੇਸ ਹੁਨਰ ’ਚ ਉੱਤਮਤਾ ਪ੍ਰਾਪਤ ਕਰਨ ਲਈ ਵਿਸਵ ਭਰ ਵਿੱਚ ਨੰਬਰ ਇੱਕ ਵਜੋਂ ਜਾਣੇ ਜਾਣ ਦੀ ਕਾਮਨਾ ਕੀਤੀ। ਬਿਨਾਂ ਇੰਟਰਨੈਟ ਕਨੈਕਸਨ ਦੇ ਸਿੱਖਿਆ ਪ੍ਰਦਾਨ ਕਰਨ ਲਈ ਦੁਨੀਆ ਦੇ ਪਹਿਲੇ ਸੈਟੇਲਾਈਟ-ਸਮਰੱਥ ਟੈਬਲੇਟ ਦੇ ਨਿਰਮਾਤਾ, ਡਾ. ਐਸ. ਰੰਗਰਾਜਨ ਨੇ ਖੋਜ ਦੁਆਰਾ ਸਿੱਖਣ ਦੀ ਗੁਣਵੱਤਾ ਤੇ ਉਪਯੋਗਤਾ ਨੂੰ ਵਧਾ ਕੇ ਸਮਾਜ ਵਿੱਚ ਇੱਕ ਤਬਦੀਲੀ ਲਿਆਉਣ ਲਈ ਆਪਣੇ ਦ੍ਰਿਸ਼ਟੀਕੋਣ ਨੂੰ ਸਾਂਝਾ ਕੀਤਾ। (Lovely Professional University)

ਐਲਪੀਯੂ ਦੇ ਵਿਦਿਆਰਥੀਆਂ ਨੂੰ ਮਿਲੇ ਚੋਟੀ ਦੇ ਨੈਸ਼ਨਲ ‘‘ਪੁਰਸਕਾਰ ਨੂੰ ਯਾਦ ਕਰਦੇ ਹੋਏ, ਡਾ. ਆਰ. ਪਾਂਡਿਆਨ ਨੇ ਐਲਪੀਯੂ ਕਾਨਫਰੰਸ ਦਾ ਹਿੱਸਾ ਬਣਨ ‘ਤੇ ਆਪਣੀ ਖੁਸ਼ੀ ਪ੍ਰਗਟ ਕੀਤੀ ਅਤੇ ਵਿਦਿਆਰਥੀਆਂ ਨੂੰ ਹਮੇਸ਼ਾ ਸਫਲ ਹੋਣ ਲਈ ਕੈਂਪਸ ਵਿੱਚ ਸਭ ਤੋਂ ਵਧੀਆ ਸਹੂਲਤਾਂ ਦਾ ਲਾਭ ਲੈਣ ਦੀ ਸਲਾਹ ਦਿੱਤੀ।