ਸਰਕਾਰ ਤੇ ਵਿਰੋਧੀ ਧਿਰ ਦੋਵਾਂ ਵੱਲੋਂ ਭਾਰਤ ਦੀਆਂ ਰਾਸ਼ਟਰਪਤੀ ਚੋਣਾਂ ਲਈ ਉਮੀਦਵਾਰ ਤੈਅ ਕਰ ਲਏ ਗਏ ਹਨ ਇਸ ਵਾਰ ਦੀਆਂ ਚੋਣਾਂ ‘ਚ ਉਂਜ ਤਾਂ 11 ਦੇ ਕਰੀਬ ਹੋਰ ਉਮੀਦਵਾਰ ਵੀ ਮੈਦਾਨ ‘ਚ ਉੱਤਰੇ ਹਨ ਪਰੰਤੂ ਜਿਨ੍ਹਾਂ ਉਮੀਦਵਾਰਾਂ ‘ਚ ਅਸਲੀ ਮੁਕਾਬਲਾ ਹੋਣਾ ਹੈ, ਰਾਮਨਾਥ ਕੋਵਿੰਦ ਰਾਜਗ ਵੱਲੋਂ ਤੇ ਮੀਰਾ ਕੁਮਾਰ ਯੂਪੀਏ ਵੱਲੋਂ ਦਲਿਤ ਵਰਗ ਨਾਲ ਸਬੰਧ ਰੱਖਣ ਵਾਲੇ ਹਨ ਦੋਵੇਂ ਉਮੀਦਵਾਰ ਸਿਆਸੀ ਪਿਛੋਕੜ ਵਾਲੇ ਹਨ ਦੋਵਾਂ ਦਰਮਿਆਨ ਤਿੰਨ ਗੱਲਾਂ ਇੱਕੋ ਜਿਹੀਆਂ ਦੇਖਣ ਨੂੰ ਮਿਲ ਰਹੀਆਂ ਹਨ ਪਹਿਲੀ, ਮੀਰਾ ਕੁਮਾਰ ਤੇ ਰਾਮ ਨਾਥ ਕੋਵਿੰਦ ਜਵਾਨੀ ਮੌਕੇ ਭਾਰਤੀ ਵਿਦੇਸ਼ ਸੇਵਾ ਤੇ ਭਾਰਤੀ ਪ੍ਰਸ਼ਾਸਨਿਕ ਸੇਵਾ ਵਰਗਿਆਂ ਦੇਸ਼ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਅਫ਼ਸਰਸ਼ਾਹੀ ਸੇਵਾਵਾਂ ਲਈ ਚੁਣੇ ਜਾ ਚੁੱਕੇ ਸਨ ਜਿੱਥੇ ਮੀਰਾ ਕੁਮਾਰ ਨੇ ਕਈ ਸਾਲ ਵਿਦੇਸ਼ ਸੇਵਾ ਦੀ ਨੌਕਰੀ ਵੀ ਕੀਤੀ ਹੈ ਪਰੰਤੂ ਰਾਮ ਨਾਥ ਕੋਵਿੰਦ ਮਨਪਸੰਦ ਰੈਂਕ ਨਾ ਮਿਲਣ ਕਰਕੇ ਭਾਰਤੀ ਪ੍ਰਸ਼ਾਸਨਿਕ ਸੇਵਾ ‘ਚ ਨਹੀਂ ਗਏ ਉਸ ਤੋਂ ਬਾਦ ਦੋਵਾਂ ਨੇ ਰਾਜਨੀਤਿਕ ਜੀਵਨ ਚੁਣਿਆ ਤੇ ਲੰਮੇ ਸਮੇਂ ਤੱਕ ਸਾਂਸਦ ਰਹੇ ਹਨ ਤੀਜੀ ਗੱਲ ਜੋ ਸ਼ੁਰੂ ‘ਚ ਹੀ ਦੱਸੀ ਜਾ ਚੁੱਕੀ ਹੈ ਕਿ ਇਹ ਦੋਵੇਂ ਨੇਤਾ ਦਲਿਤ ਹਨ ਇਸ ਵਾਰ 14ਵੇਂ ਰਾਸ਼ਟਰਪਤੀ ਲਈ ਚੋਣਾਂ ਹੋ ਰਹੀਆਂ ਹਨ ਐਨਡੀਏ ਤੇ ਯੂਪੀਏ ਕੋਲ ਜੇਕਰ ਸੰਭਾਵਿਤ ਵੋਟਾਂ ਦੀ ਗਿਣਤੀ ਕਰੀਏ , ਤਾਂ ਐਨਡੀਏ ਦਾ ਪਲੜਾ ਭਾਰੀ ਨਜ਼ਰ ਆ ਰਿਹਾ ਹੈ ਤੇ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਐਨਡੀਏ ਉਮੀਦਵਾਰ ਰਾਮ ਨਾਥ ਕੋਵਿੰਦ ਅਗਲੇ ਰਾਸ਼ਟਰਪਤੀ ਹੋਣਗੇ ਸੂਬਿਆਂ, ਲੋਕ ਸਭਾ ਤੇ ਰਾਜ ਸਭਾ ‘ਚ ਕੁਲ ਵੋਟਾਂ ਦਾ 60 ਫ਼ੀਸਦੀ ਭਾਵ 661278 ਵੋਟਾਂ ਦੇ ਕਰੀਬ ਐਨਡੀਏ ਕੋਲ ਹਨ, ਬਾਕੀ 40 ਫ਼ੀਸਦੀ ਵੋਟਾਂ ‘ਚੋਂ 434241 ਦੇ ਕਰੀਬ ਵੋਟਾਂ ਯੂਪੀਏ ਕੋਲ ਹਨ ਇਸ ਵਾਰ ਲੋਕ ਸਭਾ ‘ਚ ਜਿੱਥੇ ਭਾਜਪਾ ਗਠਜੋੜ ਮਜ਼ਬੂਤ ਸਥਿਤੀ ‘ਚ ਹੈ, ਉੱਥੇ ਹੀ ਰਾਜ ਸਭਾ ‘ਚ ਕਾਂਗਰਸ ਗਠਜੋੜ ਯੂਪੀਏ ਮਜ਼ਬੂਤ ਹੈ ਸੂਬਿਆਂ ‘ਚ ਬਿਹਾਰ, ਤੇਲੰਗਾਨਾ, ਆਂਧਰ ਪ੍ਰਦੇਸ਼, ਤਾਮਿਲਨਾਡੂ, ਪੱਛਮੀ ਬੰਗਾਲ,ਓਡੀਸ਼ਾ ਵਰਗੇ ਵੱਡੇ ਸੂਬਿਆਂ ਨੂੰ ਨਿਰਪੱਖ ਮੰਨ ਲਿਆ ਜਾਵੇ, ਤਾਂ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਕਾਂਗਰਸ, ਭਾਜਪਾ ਨੂੰ ਮਜ਼ਬੂਤ ਟੱਕਰ ਦੇ ਰਹੀ ਸੀ, ਪਰੰਤੂ ਨੀਤੀਸ਼ ਕੁਮਾਰ, ਚੰਦਰਬਾਬੂ ਨਾਇਡੂ ਤੇ ਤਾਮਿਲਨਾਡੂ ਦੀ ਏਆਈਏਡੀਐਮਕੇ ਭਾਜਪਾ ਨਾਲ ਆ ਗਏ ਹਨ ਇਸ ਲਈ ਭਾਜਪਾ ਗਠਜੋੜ ਰਾਜਗ ਦਾ ਪਲੜਾ ਭਾਰੀ ਹੋ ਗਿਆ ਹੈ ਰਾਸ਼ਟਰੀ ਪਾਰਟੀਆਂ ਤੋਂ ਇਲਾਵਾ ਜੇ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰਾਂ ਦੀ ਵਿਅਕਤੀਗਤ ਤੁਲਨਾ ਕੀਤੀ ਜਾਵੇ ਤਾਂ ਮੀਰਾ ਕੁਮਾਰ, ਰਾਮਨਾਥ ਕੋਵਿੰਦ ਤੋਂ ਜ਼ਿਆਦਾ ਦਮ ਰੱਖਦੇ ਹਨ ਮੀਰਾ ਕੁਮਾਰ ਦਾ ਸਿਆਸੀ ਤਜ਼ਰਬਾ ਤੇ ਕਾਂਗਰਸ ‘ਚ ਰਹਿੰਦਿਆਂ ਵੀ ਉਨ੍ਹਾਂ ਦੀ ਬਾਕੀ ਪਾਰਟੀਆਂ ਤੋਂ ਕੋਈ ਜ਼ਿਆਦਾ ਦੂਰੀ ਨਹੀਂ ਕਹੀ ਜਾ ਸਕਦੀ ਰਾਮ ਨਾਥ ਕੋਵਿੰਦ ਭਾਜਪਾ ਜਾਂ ਇਹ ਕਹੀਏ ਕਿ ਭਾਜਪਾ ‘ਚ ਪ੍ਰਧਾਨ ਅਮਿਤ ਸ਼ਾਹ ਦੀ ਖੋਜ ਕਹੇ ਜਾਣਗੇ, ਕਿਉਂਕਿ ਭਾਜਪਾ ‘ਚ ਇਸ ਵਾਰ ਕਈ ਸੀਨੀਅਰ ਆਗੂਆਂ ਨੂੰ ਇਹ ਆਸ ਸੀ ਕਿ ਉਹ ਪਾਰਟੀ ਵੱਲੋਂ ਰਾਸ਼ਟਰਪਤੀ ਚੋਣਾਂ ਦੇ ਉਮੀਦਵਾਰ ਬਣਾਏ ਜਾ ਸਕਦੇ ਹਨ, ਜਿਨ੍ਹਾਂ ‘ਚ ਬਜ਼ੁਰਗ ਆਗੂ ਲਾਲ ਕ੍ਰਿਸ਼ਨ ਆਡਵਾਣੀ, ਮੁਰਲੀ ਮਨੋਹਰ ਜੋਸ਼ੀ ਮੁੱਖ ਰਹੇ ਹਨ ਕੁਝ ਦਿਨ ਪਹਿਲਾਂ ਤੱਕ ਸੰਘ ਮੁਖੀ ਮੋਹਨ ਭਾਗਵਤ ਦਾ ਵੀ ਨਾਂਅ ਲਿਆ ਜਾਂਦਾ ਰਿਹਾ ਹੈ ਸੀਨੀਅਰ ਸਿਆਸੀ ਪਾਰਟੀਆਂ ਦਾ ਰਾਸ਼ਟਰਪਤੀ ਉਮੀਦਵਾਰ ਤੈਅ ਕਰਨ ‘ਚ ਅੰਦਰੂਨੀ ਜੋੜ-ਤੋੜ ਜੋ ਵੀ ਰਿਹਾ ਹੋਵੇ, ਪਰ ਏਨਾ ਜਰੂਰ ਸਪੱਸ਼ਟ ਹੈ ਕਿ ਕਾਂਗਰਸ ਤੇ ਭਾਜਪਾ 2019 ਦੀਆਂ ਲੋਕ ਸਭਾ ਚੋਣਾਂ ਕਿਤੇ ਨਾ ਕਿਤੇ ਦਲਿਤ ਵਰਗਾਂ ਨੂੰ ਕੇਂਦਰੀ ਧੁਰੀ ਮੰਨ ਕੇ ਲੜਨ ਜਾ ਰਹੀਆਂ ਹਨ ਕਿਉਂਕਿ ਅਜੇ ਰਾਸ਼ਟਰੀ ਪੱਧਰ ‘ਤੇ ਕੋਈ ਵੀ ਆਗੂ ਅਜਿਹਾ ਨਹੀਂ ਬਚਿਆ ਜਿਸ ਨੂੰ ਭਾਰਤ ਦਾ ਦਲਿਤ ਭਾਈਚਾਰਾ ਆਪਣਾ ਨੇਤਾ ਮੰਨ ਰਿਹਾ ਹੋਵੇ ਇੱਕ ਸਮੇਂ ਮਾਇਆਵਤੀ ਤੇਜੀ ਨਾਲ ਉੱਭਰੇ ਸਨ ਪਰੰਤੂ ਉਨ੍ਹਾਂ ਦੀ ਯੂਪੀ ‘ਚ ਜੋ ਹਾਲਤ ਹੋਈ,ਉਸਨੂੰ ਦਲਿਤ ਹੁਣ ਨੇਤਾ ਵਜੋਂ ਪੂਰੀ ਤਰ੍ਹਾਂ ਭੁਲਾ ਚੁੱਕੇ ਹਨ ਇਸ ਗੱਲ ‘ਚ ਕੋਈ ਸ਼ੱਕ ਨਹੀਂ ਕਿ ਅਗਲਾ ਰਾਸ਼ਟਰਪਤੀ ਭਾਰਤੀ ਦਲਿਤ ਵਰਗ ਲਈ ਇੱਕ ਸਰਵ ਪ੍ਰਵਾਨਤ ਨੇਤਾ ਤਰਾਸ਼ੇ ਜਾਣ ਦੀ ਤਿਆਰੀ ਹੋ ਰਹੀ ਹੈ ਜਦੋਂ ਕਿ ਸਭ ਨੂੰ ਪਤਾ ਹੈ ਕਿ ਭਾਰਤ ਦਾ ਰਾਸ਼ਟਰਪਤੀ ਕੋਈ ਰਾਜਨੀਤਕ ਭੂਮਿਕਾ ਨਹੀਂ ਨਿਭਾਉਂਦਾ, ਪਰੰਤੂ ਇਹ ਪਾਰਟੀਆਂ ਉਸਨੂੰ ਇੱਕ ਛਲਾਵੇ ਵਾਂਗ ਜ਼ਰੂਰ ਦਿਖਾਉਣਗੀਆਂ ਜਿਸ ‘ਤੇ ਭਾਰਤ ਦਾ ਦਲਿਤ ਸਮਾਜ ਮੋਹਿਤ ਹੋ ਕੇ ਅਗਲੀਆਂ ਚੋਣਾਂ ‘ਚ ਇਨ੍ਹਾਂ ਰਾਸ਼ਟਰੀ ਪਾਰਟੀਆਂ ਦੀ ਬੇੜੀ ਬੰਨੇ ਲਾ ਦੇਵੇ
ਤਾਜ਼ਾ ਖ਼ਬਰਾਂ
Rakhi Festival School Event: ਚੰਦਰ ਮਾਡਲ ਸਕੂਲ ’ਚ ਰੱਖੜੀ ਦਾ ਪਵਿੱਤਰ ਤਿਉਹਾਰ ਧੂਮ-ਧਾਮ ਨਾਲ ਮਨਾਇਆ
ਸਕੂਲ ਵਿੱਚ ਸਾਰੇ ਪੁਰਾਤਨ ਤਿਉ...
Indian Army Martyr: ਸ਼ਹੀਦ ਫੌਜੀ ਰਿੰਕੂ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ
ਪੂਰੇ ਪਿੰਡ 'ਚ ਮਾਹੌਲ ਹੋਇਆਂ ...
Punjab Agriculture News: ਜ਼ਿਲ੍ਹੇ ਦੇ ਅੱਧੀ ਦਰਜਨ ਪਿੰਡਾਂ ’ਚ ਝੋਨੇ ਦੀ ਫਸਲ ਨੂੰ ਮਧਰੇਪਣ ਨੇ ਲਿਆ ਲਪੇਟੇ ’ਚ
ਵੱਖ-ਵੱਖ ਪਿੰਡਾਂ ’ਚ 100 ਏਕੜ...
Amloh Nasha Mukti Yatra: ਅਮਲੋਹ ਦੇ ਵਾਰਡ ਨੰਬਰ ਇੱਕ ’ਚ ਨਸ਼ਾ ਮੁਕਤੀ ਯਾਤਰਾ ਨੂੰ ਭਰਵਾਂ ਹੁੰਗਾਰਾ ਮਿਲਿਆ
ਵਿਧਾਇਕ ਗੁਰਿੰਦਰ ਸਿੰਘ ਗੈਰੀ ...
Punjab Bus Strike: ਪੰਜਾਬ ’ਚ ਪੀਆਰਟੀਸੀ-ਪਨਬੱਸ ਕੰਟਰੈਕਟ ਵਰਕਰਾਂ ਦੀ ਹੜਤਾਲ ਖਤਮ, ਲੋਕਾਂ ਨੂੰ ਮਿਲੀ ਵੱਡੀ ਰਾਹਤ
Punjab Bus Strike: (ਸੱਚ ਕ...
Rakhi Festival: ਰੱਖੜੀ ਦੇ ਤਿਉਹਾਰ ’ਤੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸ਼ੁਰੂ ਕੀਤੀ ਨਵੀਂ ਪਰੰਪਰਾ
ਜਨਸੇਵਾ ਸਦਨ ਵਿਖੇ ਸਫਾਈ ਕਰਮਚ...
Punjab Traders News: ਪੰਜਾਬ ਦੇ ਵਪਾਰੀਆਂ ਲਈ ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ
ਚੰਡੀਗੜ੍ਹ (ਸੱਚ ਕਹੂੰ ਨਿਊਜ਼)।...
Welfare work: ਦੋ ਮਹੀਨਿਆਂ ਤੋਂ ਲਾਪਤਾ ਮੰਦਬੁੱਧੀ ਨੂੰ ਪਰਿਵਾਰ ਨਾਲ ਮਿਲਵਾਇਆ
Welfare work: ਸੰਗਰੂਰ (ਗੁਰ...
Stomach Stone: ਪੇਟ ’ਚ ਪੱਥਰੀ ਹੋਣ ’ਤੇ ਕਿਹੜਾ ਫਲ ਖਾਣਾ ਚਾਹੀਦੈ ਤੇ ਕਿਹੜਾ ਨਹੀਂ ਖਾਣਾ ਚਾਹੀਦਾ? ਜਾਣੋ ਪੂਰੀ ਜਾਣਕਾਰੀ
Stomach Stone: (ਸੱਚ ਕਹੂੰ/...