KKR vs DC: KKR ਦੇ ਗੇਂਦਬਾਜ਼ਾਂ ਅੱਗੇ ਬੇਵਸ ਦਿੱਲੀ ਦੇ ਬੱਲੇਬਾਜ਼

KKR vs DC

ਵਰੁਣ ਚਕਰਵਤੀ ਨੂੰ ਮਿਲਿਆਂ 3 ਵਿਕਟਾਂ | KKR vs DC

  • ਵੈਭਵ ਅਰੋੜਾ ਤੇ ਹਰਸ਼ਿਤ ਰਾਣਾ ਨੂੰ 2-2 ਵਿਕਟਾਂ | KKR vs DC

ਸਪੋਰਟਸ ਡੈਸਕ। ਆਈਪੀਐੱਲ 2024 ਦਾ 47ਵਾਂ ਮੈਚ ਕਲਕੱਤਾ ਤੇ ਦਿੱਲੀ ਕੈਪੀਟਲਸ ਵਿਚਕਾਰ ਕੱਲਕਤਾ ’ਚ ਖੇਡਿਆ ਜਾ ਰਿਹਾ ਹੈ। ਈਡਨ ਗਾਰਡਨਸ ’ਚ ਦਿੱਲੀ ਦੇ ਕਪਤਾਨ ਰਿਸ਼ਭ ਪੰਤ ਨੇ ਟਾਸ ਜਿੱਤਿਆ ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਰ ਦਿੱਲੀ ਦੀ ਟੀਮ ਕੇਕੇਆਰ ਦੇ ਗੇਂਦਬਾਜ਼ਾਂ ਸਾਹਮਣੇ ਬੇਵਸ ਨਜ਼ਰ ਆਈ ਤੇ ਲਗਾਤਾਰ ਵਿਕਟਾਂ ਗੁਆਉਂਦੀ ਰਹੀ। ਟੀਮ ਨੇ ਕੇਕੇਆਰ ਨੂੰ ਜਿੱਤ ਲਈ ਸਿਰਫ 20 ਓਵਰਾਂ ’ਚ ਸਿਰਫ 153 ਦੌੜਾਂ ਦੀ ਬਣਾ ਸਕੀ। ਟੀਮ ਵੱਲੋਂ ਸਭ ਤੋਂ ਜ਼ਿਆਦਾ ਕੁਲਦੀਪ ਯਾਦਵ ਨੇ 35 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਕਪਤਾਨ ਰਿਸ਼ਭ ਪੰਤ ਨੇ 27 ਦੌੜਾਂ ਬਣਾਈਆਂ। ਕੇਕੇਆਰ ਵੱਲੋਂ ਵਰੁਣ ਚਕਰਵਤੀ ਨੇ 3 ਵਿਕਟਾਂ ਲਈਆਂ, ਜਦਕਿ ਵੈਭਵ ਅਰੋੜਾ ਅਤੇ ਹਰਸ਼ਿਤ ਰਾਣਾ ਨੂੰ 2-2 ਵਿਕਟਾਂ ਮਿਲਿਆਂ। ਮਿਚੇਲ ਸਟਾਰਕ ਅਤੇ ਸੁਨੀਲ ਨਰੇਨ ਨੂੰ ਇੱਕ-ਇੱਕ ਵਿਕਟ ਮਿਲੀ। ਹੁਣ ਕੇਕੇਆਰ ਨੂੰ ਇਹ ਮੈਚ ਜਿੱਤਣ ਲਈ 154 ਦੌੜਾਂ ਦੀ ਜ਼ਰੂਰਤ ਹੈ। (KKR vs DC)

Congress: ਕਾਂਗਰਸ ਵੱਲੋਂ 4 ਹੋਰ ਉਮੀਦਵਾਰਾਂ ਦਾ ਐਲਾਨ

ਦੋਵੇਂ ਟੀਮਾਂ ਦੀ ਪਲੇਇੰਗ-11 | KKR vs DC

ਕੋਲਕਾਤਾ ਨਾਈਟ ਰਾਈਡਰਜ : ਸ਼੍ਰੇਅਸ ਅਈਅਰ (ਕਪਤਾਨ), ਫਿਲ ਸਾਲਟ (ਵਿਕਟਕੀਪਰ), ਸੁਨੀਲ ਨਾਰਾਇਣ, ਵੈਂਕਟੇਸ ਅਈਅਰ, ਰਿੰਕੂ ਸਿੰਘ, ਆਂਦਰੇ ਰਸਲ, ਰਮਨਦੀਪ ਸਿੰਘ, ਮਿਸ਼ੇਲ ਸਟਾਰਕ, ਵੈਭਵ ਅਰੋੜਾ, ਵਰੁਣ ਚੱਕਰਵਰਤੀ ਅਤੇ ਹਰਸ਼ਿਤ ਰਾਣਾ।

ਪ੍ਰਭਾਵੀ ਖਿਡਾਰੀ : ਅੰਗਕ੍ਰਿਸ ਰਘੂਵੰਸ਼ੀ, ਸੁਯਸ ਸ਼ਰਮਾ, ਅਨੁਕੁਲ ਰਾਏ, ਮਨੀਸ਼ ਪਾਂਡੇ, ਰਹਿਮਾਨਉੱਲ੍ਹਾ ਗੁਰਬਾਜ।

ਦਿੱਲੀ ਕੈਪੀਟਲਜ : ਰਿਸ਼ਭ ਪੰਤ (ਵਿਕਟਕੀਪਰ ਤੇ ਕਪਤਾਨ), ਜੈਕ ਫਰੇਜਰ-ਮਗਾਰਚ, ਪ੍ਰਿਥਵੀ ਸ਼ਾਅ, ਅਭਿਸ਼ੇਕ ਪੋਰੇਲ, ਸ਼ਾਈ ਹੋਪ, ਟ੍ਰਿਸਟਨ ਸਟੱਬਸ, ਅਕਸ਼ਰ ਪਟੇਲ, ਕੁਲਦੀਪ ਯਾਦਵ, ਰਸੀਖ ਸਲਾਮ, ਖਲੀਲ ਅਹਿਮਦ ਅਤੇ ਲਿਜਾਦ ਵਿਲੀਅਮਜ। (KKR vs DC)

ਪ੍ਰਭਾਵੀ ਖਿਡਾਰੀ : ਮੁਕੇਸ਼ ਕੁਮਾਰ, ਪ੍ਰਵੀਨ ਦੂਬੇ, ਰਿੱਕੀ ਭੂਈ, ਸੁਮਿਤ ਕੁਮਾਰ ਤੇ ਕੁਮਾਰ ਕੁਸਾਗਰਾ। (KKR vs DC)